Share on Facebook

Main News Page

 ਲਾਵਾਰਿਸ਼ ਲਾਸ਼ਾਂ ਦੀ ਭਾਲ ਵਿੱਚ ਨਿਕਲੇ, ਖੁਦ ਲਾਸ਼ ਬਣੇ ਭਾਈ ਖਾਲੜਾ ਦੀ 13 ਵੀਂ ਬਰਸੀ ਮਨਾਈ

ਅੰਮ੍ਰਿਤਸਰ 7 ਸਤੰਬਰ (ਜਸਬੀਰ ਸਿੰਘ): ਪੁਲੀਸ ਤੇ ਸਰਕਾਰ ਵੱਲੋ ਲਾਵਾਰਸ਼ ਕਹਿ ਤੇ ਮਾਰੇ ਗਏ ਨੌਜਵਾਨਾਂ ਦੀਆ ਲਾਸ਼ਾਂ ਲੱਭਣ ਗਏ ਖੁਦ ਲਾਸ਼ ਬਣੇ ਭਾਈ ਜਸਵੰਤ ਸਿੰਘ ਖਾਲੜਾ ਦੀ 19ਵੀ ਬਰਸੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋ ਕਬੀਰ ਪਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਈ ਗਈ ਜਿਸ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਸਰਪ੍ਰਸਤ ਦਲਬੀਰ ਸਿੰਘ ਨੇ ਕਿਹਾ ਕਿ ਅਸਲ ਲੜਾਈ ਸੱਚ ਤੇ ਝੂਠ ਵਿਚਕਾਰ ਹੈ ਅਤੇ ਸ੍ਰੀ ਗੁਰੂ ਨਾਨਕ ਦੇ ਦੇਵ ਜੀ ਦੀ ਸੇਧ ਤੇ ਸੰਕਲਪ ਵੀ ਸਾਨੂੰ ਇਹੋ ਹੀ ਮਿਲਦੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆ ਸ੍ਰ ਦਲਬੀਰ ਸਿੰਘ ਪੱਤਰਕਾਰ ਨੇ ਕਿਹਾ ਕਿ ਭਾਈ ਖਾਲੜਾ ਦੀ ਸ਼ਹਾਦਤ ਆਉਣ ਵਾਲੀਆ ਪੀੜੀਆ ਲਈ ਪ੍ਰੇਰਨਾ ਸਰੋਤ ਹੋਵੇਗੀ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਨੌਜਵਾਨਾਂ ਪੀੜੀ ਇਨਸਾਫ ਜਰੂਰ ਲੈ ਕੇ ਰਹੇਗੀ। ਉਨਾਂ ਕਿਹਾ ਕਿ ਭਾਈ ਖਾਲੜਾ ਨੇ ਸੱਚ ਤੇ ਪਹਿਰਾ ਦਿੰਦਿਆ ਆਪਣੀ ਸ਼ਹਾਦਤ ਦਿੱਤੀ ਅਤੇ ਸਰਕਾਰ ਨੇ ਸੱਚ ਨੂੰ ਫਾਂਸੀ ਲਗਾ ਕੇ ਸਪੱਸ਼ਟ ਕਰ ਦਿੱਤਾ ਹੈ ਕੌਮ ਨੂੰ ਆਪਣੇ ਹੱਕਾਂ ਲਈ ਲੜਨਾ ਪਵੇਗਾ।

ਕੇ.ਐਮ.ਓ ਕੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ ਅਤੇ ਮੀਤ ਪ੍ਰਧਾਨ ਵਿਰਸ਼ਾ ਸਿੰਘ ਬਹਿਲਾ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਤੇ ਖੇਡ ਕੇ ਦੁਸ਼ਟਾਂ ਨੂੰ ਵੰਗਾਰਿਆ ਅਤੇ ਸ਼ਹਾਦਤ ਦਾ ਜਾਮ ਪੀਤਾ। ਉਨਾਂ ਕਿਹਾ ਕਿ ਭਾਈ ਖਾਲੜਾ ਨੇ 25000/- ਲਾਵਾਰਸ ਲਾਸ਼ਾਂ ਦਾ ਮਾਮਲਾ ਕੌਮਾਂਤਰੀ ਪਧਰ ਤੇ ਉਠਾ ਕੇ ਭਰਾਤੀ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਜਿਸ ਕਾਰਨ ਬੁਖਲਾਏ ਹੋਇਆ ਨੇ ਸ੍ਰ ਖਾਲੜਾ ਨੂੰ ਸ਼ਹੀਦ ਕਰ ਦਿੱਤਾ ਪਰ ਹਕੂਮਤ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ੍ਰ ਖਾਲੜਾ ਦੀ ਸ਼ਹਾਦਤ ਬਾਦਲ ਦਲ ਤੇ ਉਸਦੇ ਸਹਿਯੋਗੀ ਭਾਜਪਾਈਆ ਤੇ ਕਾਂਗਰਸ ਦੇ ਕੱਫਨ ਵਿੱਚ ਕਿੱਲ ਸਾਬਤ ਹੋਵੇਗੀ। ਦਲ ਖਾਲਸਾ ਦੇ ਬੁਲਾਰੇ ਪਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਸ੍ਰ ਖਾਲੜਾ ਦੀ ਸ਼ਹਾਦਤ ਮੁਨੱਖੀ ਅਧਿਕਾਰਾ ਲਈ ਸੀ ਅਤੇ ਖਾਸ ਕਰਕੇ 25000/- ਸ਼ਹੀਦ ਹੋਏ ਸਿੱਖ ਨੋਜਵਾਨਾ ਲਈ ਸੀ। ਉਨਾਂ ਕਿਹਾ ਕਿ ਉਨਾਂ ਦੀ ਪਾਰਟੀ ਮੁਨੱਖੀ ਅਧਿਕਾਰ ਸੰਗਠਨਾ ਨੇ ਨਾਲ ਖੜੀ ਹੈ।

ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਉਨਾਂ ਦਾ ਸਾਰਾ ਜੀਵਨ ਭਾਈ ਖਾਲੜਾ ਵੱਲੋ ਸ਼ੁਰੂ ਕੀਤੇ ਕਾਰਜਾਂ ਨੂੰ ਪੂਰਾ ਕਰਨ ਲਈ ਸਮਰਪਤ ਹੈ ਅਤੇ ਉਹ ਆਖਰੀ ਦਮ ਤੱਕ ਹੱਕ, ਸੱਚ ਤੇ ਇਨਸਾਫ ਲਈ ਆਪਣੀ ਜਦੋਂ ਜਹਿਦ ਜਾਰੀ ਰੱਖਣਗੇ। ਦਲ ਖਾਲਸਾ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਨਮਾਨਤ ਕੀਤਾ ਗਿਆ।

ਪੰਜਾਬ ਮੁਨੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਮੁਨੱਖੀ ਅਧਿਕਾਰਾਂ ਦੇ ਘਾਣ ਕਰਨ ਵਾਲਿਆ ਨੂੰ ਬਾਦਲ ਦਲ ਵੱਲੋ ਸਨਮਾਨਿਤ ਕੀਤੇ ਜਾਣ ਦੀ ਨਿੰਦਾ ਕਰਦਿਆ ਕਿਹਾ ਕਿ ਬਾਦਲਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਬੇੜਾ ਗਰਕ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਸ੍ਰ ਖਾਲੜਾ ਦੀ ਸ਼ਹਾਦਤ ਅਜਾਈ ਨਹੀ ਜਾਵੇਗੀ ਸਗੋ ਆਪਣਾ ਰੰਗ ਜਰੂਰ ਵਿਖਾਏਗੀ। ਪੰਜਾਬ ਮੁਨੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਭਾਈ ਨਰੈਣ ਸਿੰਘ ਚੋੜਾ ਉਪਰ ਜੁਲਮਾਂ ਦੀ ਦਾਸਤਾਨ ਦਾ ਵਰਣਨ ਕਰਦਿਆ ਕਿਹਾ ਕਿ ਸਰਕਾਰੀ ਮਸ਼ੀਨਰੀ ਇਨਸਾਫ ਮੰਗਦੀਆ ਧਿਰਾਂ ਨਾਲ ਜਬਰ ਜੋਰ ਕਰਨਾ ਹੱਕ ਸਮਝਦੀ ਹੈ ਅਤੇ ਬਾਬਰ ਤੇ ਬਾਦਲ ਵਿੱਚ ਅੱਜ ਕੋਈ ਫਰਕ ਨਹੀ ਹੈ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਨਸ਼ਿਆ ਵਿਚ ਨੋਜਵਾਨਾਂ ਦਾ ਘਾਣ ਸਭ ਤੋਂ ਵੱਡਾ ਅੱਤਵਾਦ ਹੈ ਜਿਸ ਦਾ ਟਾਕਰਾ ਕਰਨ ਲਈ ਸਾਨੂੰ ਸਾਰਿਆ ਨੂੰ ਇਕਮੁੱਠ ਹੋਣਾ ਪਵੇਗਾ। ਉਹਨਾਂ ਕਿਹਾ ਕਿ ਭਾਈ ਖਾਲੜਾ ਦੀ ਸ਼ਹਾਦਤ ਵੀ ਸਰਕਾਰੀ ਅੱਤਵਾਦ ਦੇ ਖਿਲਾਫ ਸੀ ਤੇ ਨਸ਼ਿਆ ਦਾ ਅੱਤਵਾਦ ਵੀ ਸਰਕਾਰ ਵੱਲੋ ਹੀ ਫੈਲਾਇਆ ਗਿਆ ਹੈ। ਕੇ.ਐਮ.ਓ ਦੇ ਬੁਲਾਰੇ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਦੇਸ ਵਿਚ ਕਾਨੂੰਨ ਨਾਂ ਦੀ ਕੋਈ ਚੀਜ ਨਹੀ ਹੈ ਸਗੋ ਜੰਗਲ ਦਾ ਰਾਜ ਹੈ। ਸਮਾਗਮ ਵਿਚ ਕੇ. ਐਮ.ਓ ਆਗੂ ਚਮਨ ਲਾਲ, ਗੋਪਾਲ ਸਿੰਘ ਖਾਲੜਾ, ਭਾਈ ਸਰਬਜੀਤ ਸਿੰਘ ਘੁੰਮਾਣ, ਗੁਰਜੀਤ ਸਿੰਘ ਤਰਸਿਕਾ, ਡਾਕਟਰ ਸ਼ਰਨਜੀਤ ਸਿੰਘ ਰਟੋਲ ਮੀਤ ਪ੍ਰਧਾਨ ਸਿੰਘ ਯੂਧ ਫਰੰਟ, ਸੁਖਦੇਵ ਸਿੰਘ, ਭਾਈ ਗੁਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਾਲ ਅੰਮ੍ਰਿਤਸਰ ਦੀ ਅਮਰੀਕਾ ਇਕਾਈ ਤੋਂ ਮਲਕੀਤ ਸਿੰਘ, ਸਿੱਖ ਵਿਦਵਾਨ ਜਗਦੀਸ਼ ਸਿੰਘ ਮੁਕੇਰੀਆਂ, ਡਾਕਟਰ ਗੁਰਜਿੰਦਰ ਸਿੰਘ ਆਗੂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਮੁਨੱਖੀ ਅਧਿਕਾਰ ਇਨਸਾਫ ਕਮੇਟੀ ਦੇ ਆਗੂ ਬਾਬਾ ਦਰਸ਼ਨ ਸਿੰਘ ਤਰਨ ਤਾਰਨ, ਦਲੇਰ ਸਿੰਘ ਪੰਨੂ, ਬੂਟਾ ਸਿੰਘ ਸੰਘੇ, ਭਾਈ ਧਰਮ ਸਿੰਘ ਖਾਲਸਾ ਟਰਸਟ ਵੱਲੋ ਬੀਬੀ ਸੰਦੀਪ ਕੌਰ ਖਾਲਸਾ, ਸਮਾਗਮ ਵਿਚ ਹਾਜਰੀ ਲਵਾਈ ਗਈ। ਭਾਈ ਕੁਲਵੰਤ ਸਿੰਘ ਜਾਮਾਰਾਏ ਤੇ ਭਾਈ ਕੁਲਦੀਪ ਸਿੰਘ ਬਚੜੇ ਦੇ ਪਰਿਵਾਰਾਂ ਤੇ ਹੋਰ ਸ਼ਹੀਦ ਪਰਿਵਾਰਾ ਨੂੰ ਸਨਮਾਨਿਤ ਕੀਤਾ ਗਿਆ।

ਭਾਈ ਜਸਵੰਤ ਸਿੰਘ ਖਾਲੜਾ ਦੀ 19ਵੀ ਬਰਸੀ ਦੇ ਮੌਕੇ ਤੇ ਪਾਸ ਕੀਤੇ ਮਤੇ

  1. ਆਪਣਾ ਜੀਵਨ ਮਨੁੱਖੀ ਅਧਿਕਾਰਾਂ ਤੇ ਹਲੇਮੀ ਰਾਜ ਦੇ ਲੇਖੇ ਲਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਤੇ ਝੂਠੇ ਮੁਕਾਬਲਿਆਂ ਦੇ ਸ਼ਿਕਾਰ 25 ਹਜਾਰ ਸਿੱਖ ਨੋਜਵਾਨਾਂ ਨੂੰ ਅੱਜ ਦੀ ਇਕਤਰਤਾ ਭਰਪੂਰ ਸ਼ਰਧਾਂਜਲੀਆਂ ਭੇਂਟ ਕਰਦੀ ਹੈ ਅਤੇ ਸਮੂਚੀ ਨਸਲਕੁਸ਼ੀ ਦੀ ਪੂਰਨ ਪੜਤਾਲ ਕਰਾਏ ਜਾਣ ਦੀ ਮੰਗ ਕਰਦੀ ਹੈ।
  2. ਅਜ ਦੀ ਇਕਤਰਤਾ ਸਮਝਦੀ ਹੈ ਕਿ ਅਯੌਕਾ ਵਿਕਾਸ ਮਾਡਲ ਸਮੁੱਚੀ ਦੁਨੀਆ ਅੰਦਰ ਮਾਨਵਤਾ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ, ਸਾਰਾ ਸੰਸਾਰ ਜੰਗਾਂ ਯੁਧਾਂ ਦਾ ਅਖਾੜਾ ਬਣਿਆ ਨਜਰ ਆ ਰਿਹਾ ਹੈ। ਹਿੰਦੁਸਤਾਨ ਅੰਦਰ ਵੀ ਇਸ ਮਾਡਲ ਕਾਰਨ ਹਿੰਦੁਤਵੀ ਨੀਤੀਆਂ ਸਦਕਾ 1947 ਵਿਚ ਦੇਸ਼ ਦੀ ਵੰਡ ਸਮੇ 10 ਲੱਖ ਤੋਂ ਉਪਰ ਮੁਨੱਖੀ ਜਾਨਾ ਗਈਆ ਅਰਬਾਂ ਖਰਬਾਂ ਦਾ ਮਾਲੀ ਨੁਕਸਾਨ ਹੋਇਆ, ਵੰਡ ਤੋਂ ਬਾਅਦ ਹਾਕਮਾਂ ਨੇ ਘੱਟ ਗਿਣਤੀਆਂ ਸਿੱਖਾਂ, ਮੁਸਲਮਾਂ, ਈਸਾਈਆਂ, ਦਲਿਤਾਂ ਆਦਿ ਨੂੰ ਕੀ ਦਿੱਤਾ ਹੈ? ਸ੍ਰੀ ਅਕਾਲ ਤਖਤ ਸਾਹਿਬ ਤੇ ਫੋਜੀ ਹਮਲਾ, ਦਿਲੀ ਦੀਆ ਸੜਕਾ ਤੇ ਹਜਾਰਾਂ ਸਿਖਾ ਦੇ ਦਿਨ ਦਿਹਾੜੇ ਕਤਲ, ਪੰਜਾਬ ਅੰਦਰ 25 ਹਜਾਰ ਤੋਂ ਉਪਰ ਸਿੱਖਾ ਦੇ ਝੂਠੇ ਪੁਲਿਸ ਮੁਕਾਬਲੇ, ਬਾਬਰੀ ਮਸਜਿਦ ਦਾ ਢਾਹੇ ਜਾਣਾ, ਈਸਾਈਆ ਨੂੰ ਦਿਨ ਦਿਹਾੜੇ-ਸਾੜਨ ਦੀਆ ਘਟਨਾਵਾਂ, ਜੰਮੂ ਕਸ਼ਮੀਰ ਅੰਦਰ ਹਜਾਰਾ ਲੋਕਾ ਦਾ ਲਾਪਤਾ ਹੋਣਾ, ਫੋਜ ਨੂੰ ਸਪੈਸਲ ਪਾਵਰਾਂ ਦੇ ਕੇ ਮਨੀਪੁਰ ਵਿਚ ਔਰਤਾਂ ਨਾਲ ਦਿਨ ਦੀਵੀ ਬਲਾਤਕਾਰ ਕਰਨਾ, ਨਕਸਲੀ ਆਖਕੇ ਆਦਿ-ਵਾਸੀਆਂ ਨੂੰ ਜਬਰ ਦਾ ਸ਼ਿਕਾਰ ਬਣਾਉਣਾ ਤੇ ਝੂਠੇ ਮੁਕਾਬਲਿਆ ਵਿਚ ਖਤਮ ਕਰਨਾ, ਦੇਸ਼ ਦੀ ਅੱਧੀ ਤੋਂ ਵੱਧ ਅਬਾਦੀ ਦਾ ਗਰੀਬੀ ਰੇਖਾ ਤੋਂ ਹੇਠਾ ਚਲੇ ਜਾਣਾ, ਵੱਡੇ ਪਧਰ ਤੇ ਬੇਰੁਜਗਾਰੀ ਅਤੇ ਨਸ਼ਿਆ ਦੀ ਮਾਰ ਹੇਠ ਆਉਣਾ, ਮਾਨਵਤਾ ਦਾ ਇਨਾਂ ਨੀਤੀਆਂ ਕਾਰਨ ਭਿਆਨਕ ਮਾਰੂ ਬੀਮਾਰੀਆਂ ਦਾ ਸਿਕਾਰ ਹੋਣਾ ਆਦਿ ਇਸ ਮਾਡਲ ਦੀ ਦੇਣ ਹਨ। ਅਯੋਕਾ ਮਾਡਲ ਕੁਦਰਤ ਦੇ ਅਨੁਸਾਰ ਚਲਣ ਦੀ ਬਜਾਏ ਕੁਦਰਤ ਨਾਲ ਆਢਾ ਲਾਈ ਖੜਾ ਹੋ ਇਸੇ ਕਾਰਨ ਮਾਨਵਤਾ ਦਾ ਵਿਨਾਸ਼ ਨੇੜੇ ਆਉਂਦਾ ਜਾ ਰਿਹਾ ਹੈ। ਅੱਜ ਦੀ ਇਕਤਰਤਾ ਸਮੁਚੇ ਖਾਲਸਾ ਪੰਥ ਤੇ ਮਾਨਵਤਾ ਨੂੰ ਬੇਨਤੀ ਕਰਦੀ ਹੈ ਕਿ ਉਹ ਹਲੇਮੀ ਰਾਜ ਦੀ ਪ੍ਰਾਪਤੀ ਲਈ ਆਪਣੇ ਯਤਨ ਤੇਜ ਕਰਨ ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ, ‘ਹਲੇਮੀ ਰਾਜ ਹੀ ਦੱਬੇ ਕੁਚਲਿਆਂ ਦੀ ਬਣੇਗਾ ਆਵਾਜ‘ ਅਤੇ ਮਾਨਵਤਾ ਲਈ ਇਹ ਮਾਡਲ ਕਲਿਆਣਕਾਰੀ ਸਾਬਤ ਹੋਵੇਗਾ।
  3. ਅਜ ਦੀ ਇਮਤਰਤਾ ਸਮਝਦੀ ਹੈ ਕਿ ਇਹ ਤੱਥ ਪੂਰੀ ਤਰਾਂ ਸਾਹਮਣੇ ਆ ਚੁੱਕੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਫੋਜੀ ਹਮਲਾ ਅਤੇ ਪੰਜਾਬ ਅੰਦਰ 25000 ਸਿੱਖਾ ਦੇ ਝੂਠੇ ਮੁਕਾਬਲੇ ਬਾਦਲਕਿਆਂ ਦੀ ਇੰਦਰਾਂ ਗਾਂਧੀ, ਅਡਵਾਨੀਕਿਆਂ, ਕਾਮਰੇਡਾਂ ਦੀ ਸਾਂਝੀ ਯੋਜਨਾ ਬੰਦੀ ਦਾ ਸਿਟਾ ਸੀ । ਜਿਸ ਕਾਰਨ ਸਿੱਖ ਪੰਥ ਕੋਈ ਨਿਆਂ ਨਹੀ ਪ੍ਰਾਪਤ ਕਰ ਸਕਿਆ। ਇਸ ਲੜੀ ਵਿਚ ਸਾਕਾ ਨੀਲਾ ਤਾਰਾ ਦੇ ਕਿਸੇ ਵੀ ਦੋਸ਼ੀ ਖਿਲਾਫ ਐਫ.ਆਈ.ਆਰ ਦਰਜ ਨਹੀ ਹੋ ਸਕੀ ਅਤੇ ਝੂਠੇ ਮੁਕਾਬਲੇ ਬਣਾਉਣ ਵਾਲੇ ਅਜ ਵੀ ਬਾਦਲਕਿਆਂ ਦੀ ਬੁਕਲ ਦਾ ਨਿਘ ਮਾਣ ਰਹੇ ਹਨ।ਸ੍ਰੀ ਬਾਦਲ ਨੇ ਆਪਣੇ ਆਪ ਨੂੰ ਨਿਰੰਕਾਰੀ ਕਾਂਡ ਤੋਂ ਲੈ ਕੇ ਅੱਜ ਤੱਕ ਪਾਪੀਆਂ ਦੀ ਕਤਾਰ ਵਿਚ ਖੜਾ ਕੀਤਾ ਹੈ, ਸੋ ਇਸ ਕਾਰਨ ਲੋੜ ਸ੍ਰੀ ਬਾਦਲ ਕੋਲੋ ਫੱਖਰੇ ਕੌਮ ਵਾਪਸ ਲਿਆ ਜਾਵੇ ਅਤੇ ਇਹਨਾਂ ਦਾ ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਸਮਾਜਿਕ ਬਾਈਕਾਟ ਹੋਵੇ।
  4. ਅਜ ਦੀ ਮੀਟਿੰਗ ਜੇਲਾਂ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਨਰੈਣ ਸਿੰਘ ਚੌੜਾ, ਭਾਈ ਪਾਲ ਸਿੰਘ ਫਰਾਂਸ ਅਤੇ ਬੇਅੰਤ ਸਿੰਘ ਕਤਲ ਕਾਂਡ ਵਿਚ ਵਿਚ ਸ਼ਾਮਲ ਸਮੂਹ ਸਿੱਖ ਨਜਰਬੰਦਾਂ ਦੀ ਰਿਹਾਈ ਦੀ ਮੰਗ ਕਰਦੀ ਹੈ। ਇਹ ਇਕਤਰਤਾ ਮਹਿਸੂਸ ਕਰਦੀ ਹੈ ਕਿ ਸਿੱਖ ਨੋਜਵਾਂਨਾਂ ਦੀ ਰਿਹਾਈ ਦਾ ਮਾਮਲਾ ਹੋਵੇ ਜਾਂ ਸਿਖ ਨਸਲਕੁਸ਼ੀ ਦੀ ਪੜਤਾਲ ਦਾ, ਨਿਆਪਾਲਿਕਾ ਨੇ ਵੀ ਹਾਕਮਾਂ ਦੇ ਪਾਪਾਂ ਤੇ ਝੂਠ ਉਪਰ ਹੀ ਮੋਹਰ ਲਗਾਈ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top