Share on Facebook

Main News Page

ਮੋਦੀ ਸਰਕਾਰ ਦਾ ਬਾਦਲਾਂ ਨੂੰ ਦੂਜਾ ਵੱਡਾ ਝਟਕਾ ਸਿੱਖਾਂ ਲਈ ਫ਼ੌਜੀ ਭਰਤੀ ਨੀਤੀ ਬਦਲਣ ਤੋਂ ਸਾਫ਼ ਨਾਂਹ

ਚੰਡੀਗੜ, 14 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਨੇ ਸਿੱਖਾਂ ਲਈ ਫ਼ੌਜੀ ਭਰਤੀ ‘ਚ ਕੋਟਾ ਵਧਾਉਣ ਲਈ ਨੀਤੀ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕੇਂਦਰ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਹਰ ਸੂਬੇ ਅਤੇ ਕੇਂਦਰ ਸ਼ਾਸਤ ਇਲਾਕੇ ਦੇ ਕੁੱਲ ਯੋਗਤਾ ਯਾਨੀ ਸਰੀਰਕ, ਵਿਦਿਅਕ ਅਤੇ ਮੈਡੀਕਲ ਮੈਰਿਟ ‘ਤੇ ਕੀਤੀ ਗਿਣਤੀ ਦਾ ਸਿਰਫ਼ 10 ਫ਼ੀ ਸਦੀ ਭਰਤੀ ਹੀ ਕੀਤੀ ਜਾਵੇਗੀ, ਇਸ ਤੋਂ ਵੱਧ ਨਹੀਂ ਹੋ ਸਕਦੀ। ਨਾਲ ਹੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਪਣਾਈ ਜਾ ਰਹੀ ਇਹ ਨੀਤੀ ਕਾਰਗਰ ਸਾਬਤ ਹੋਈ ਹੈ। ਸੱਭ ਰਾਜਾਂ ਨੂੰ ਬਰਾਬਰ ਦਾ ਹਿੱਸਾ ਮਿਲਦਾ ਹੈ, ਇਸ ਲਈ ਪਾਲਿਸੀ ‘ਤੇ ਕਿਸੇ ਰੋਕ ਜਾਂ ਨਜ਼ਰਸਾਨੀ ਕਰਨ ਦੀ ਲੋੜ ਨਹੀਂ ਹੈ।

ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਕੇਂਦਰੀ ਰੱਖਿਆ ਮੰਤਰੀ ਅਰੁਣ ਜੇਟਲੀ ਨੂੰ ਜੂਨ ਮਹੀਨੇ ‘ਚ ਲਿਖਤੀ ਰੂਪ ਤੇ ਮੁਲਾਕਾਤ ਕਰ ਕੇ ਵੀ ਕਿਹਾ ਸੀ ਕਿ ਹੇਠਲੇ ਪੱਧਰ ‘ਤੇ ਜਵਾਨਾਂ ਦੀ ਫ਼ੌਜੀ ਭਰਤੀ ਵੇਲੇ ਪੰਜਾਬੀਆਂ ਵਿਸ਼ੇਸ਼ ਕਰ ਕੇ ਸਿੱਖਾਂ ਲਈ ਕੋਟਾ ਵਧਾਇਆ ਜਾਵੇ। ਸ. ਬਾਦਲ ਨੇ ਜੇਟਲੀ ਨੂੰ ਦਲੀਲ ਦਿੰਦਿਆਂ ਕਿਹਾ ਸੀ ਕਿ ਆਜ਼ਾਦੀ ਦੀ ਲਾੜਾਈ ਵਿਚ ਪੰਜਾਬੀਆਂ ਖ਼ਾਸ ਕਰ ਕੇ ਸਿੱਖਾਂ ਦਾ ਵੱਡਾ ਯੋਗਦਾਨ ਰਿਹਾ ਹੈ ਇਸ ਤੋਂ ਇਲਾਵਾ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੌਰਾਨ ਅੰਗਰੇਜ਼ ਰਾਜ ਵੇਲੇ ਸਿੱਖ ਫ਼ੌਜ ਦੇ ਕੀਰਤੀਮਾਨਾਂ ਦੀ ਲੰਮੀ ਸੂਚੀ ਹੈ। ਇਸ ਲਈ ਸਿੱਖਾਂ ਦੇ ਬਹਾਦਰੀ ਕਾਰਨਾਮਿਆਂ ਤੇ ਸ਼ਹਾਦਤਾਂ ਦੇ ਮੱਦੇਨਜ਼ਰ ਫ਼ੌਜ ‘ਚ ਸਿੱਖ ਨੌਜਵਾਨਾਂ ਦੀ ਭਰਤੀ ਦਾ ਕੋਟਾ ਵਧਾਇਆ ਜਾਵੇ ਮੁੱਖ ਮੰਤਰੀ ਸ. ਬਾਦਲ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਰੇ ਮੁਲਕ ਦੀ ਕੁੱਲ ਆਬਾਦੀ ਦਾ ਜਿਹੜੀ ਸਿਰਫ਼ 2 ਫ਼ੀ ਸਦੀ ਹੀ ਪੰਜਾਬ ਦੀ ਆਬਾਦੀ ਹੈ, ਉਸ ਵਿਚੋਂ ਫ਼ੌਜ ਦੀ ਭਰਤੀ ਜੋ ਪਹਿਲਾਂ ਕਾਫ਼ੀ ਹੁੰਦੀ ਸੀ, ਉਸ ਨੂੰ ਵਿਸ਼ੇਸ਼ ਤੌਰ ‘ਤੇ ਵਧਾਇਆ ਜਾਵੇ ਅਤੇ ਆਬਾਦੀ ਦਾ ਫ਼ੀ ਸਦੀ ਵਾਲਾ ਫ਼ਾਰਮੂਲਾ, ਪੰਜਾਬੀ ਸਿੱਖਾਂ ਜਾਂ ਪੰਜਾਬੀਆਂ ‘ਤੇ ਨਾ ਥੋਪਿਆ ਜਾਵੇ। ਸ. ਪ੍ਰਕਾਸ਼ ਸਿੰਘ ਬਾਦਲ ਨੇ ਮਾਰਚ ਮਹੀਨੇ ਪਾਸ ਕੀਤੇ ਉਸ ਗ਼ੈਰ ਸਰਕਾਰੀ ਮਤੇ ਦਾ ਵੀ ਜ਼ਿਕਰ ਕੀਤਾ ਸੀ ਜੋ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਤੌਰ ‘ਤੇ ਪਾਸ ਕੀਤਾ ਸੀ।

ਜੇਤਲੀ ਨੂੰ ਕੀਤੀ ਬੇਨਤੀ ‘ਚ ਸ. ਬਾਦਲ ਨੇ ਇਹ ਵੀ ਲਿਖਿਆ ਸੀ ਕਿ ਸਰਹੱਦੀ ਸੂਬਾ ਹੋਣ ਕਰ ਕੇ ਪੰਜਾਬ ‘ਚ ਰੁਜ਼ਗਾਰ ਦੇ ਮੌਕੇ ਘੱਟ ਹਨ ਅਤੇ ਸਿੱਖਾਂ ਜਾਂ ਪੰਜਾਬ ਪ੍ਰਤੀ ਵਿਤਕਰੇ ਨੂੰ ਘਟਾਉਣ ਲਈ ਫ਼ੌਜੀ ਭਰਤੀ ਦੀ ਪਾਲਿਸੀ ਨਵੇਂ ਸਿਰਿਉੁਂ ਬਣਾਈ ਜਾਵੇ। ਪਰ ਕੇਂਦਰੀ ਰੱਖਿਆ ਮੰਤਰੀ ਅਰੁਣ ਜੇਟਲੀ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਕੇਂਦਰ ਸਰਕਾਰ ਦੀ ਫ਼ੌਜੀ ਭਰਤੀ ਬਾਰੇ ਨੀਤੀ ਨੂੰ ਬਦਲਣ ਜਾਂ ਰੀਵਿਊ ਕਰਨ ਤੋਂ ਕੋਰੀ ਨਾਂਹ ਕਰ ਦਿਤੀ ਹੈ। ਸਿੱਖ ਕਾਰਨ ਪੰਜਾਬ ਸਰਕਾਰ ਨੂੰ ਤਕੜਾ ਝਟਕਾ ਲੱਗਿਆ ਹੈ ਇਸ ਤੋਂ ਪਹਿਲਾਂ ਬਤੌਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੰਜਾਬ ਲਈ ਕੋਈ ਵਿਸ਼ੇਸ਼ ਵਿੱਤੀ ਪੈਕੇਜ ਜਾਂ ਮਦਦ ਦੇਣ ਤੋਂ ਨਾਂਹ ਕਰ ਦਿਤੀ ਸੀ।

1984 ਤੱਕ ਪੰਜਾਬੀਆਂ ‘ਤੇ ਵਿਸ਼ੇਸ਼ ਕਰ ਕੇ ਸਿੱਖਾਂ ਦੀ ਫ਼ੌਜੀ ਭਰਤੀ ਮੌਕੇ ਭਰਤੀ ਕੇਂਦਰਾਂ ‘ਚ ਤਰਜੀਹ ਦਿਤੀ ਜਾਂਦੀ ਸੀ। ਉਸ ਮਗਰੋਂ ਕੇਂਦਰ ਸਰਕਾਰ ਨੇ ਸੂਬੇ ਦੀ ਆਬਾਦੀ ਨੂੰ ਆਧਾਰ ਬਣਾ ਲਿਆ ਅਤੇ ਪੰਜਾਬੀਆਂ ਨੂੰ ਹੇਠਲੇ ਰੈਂਕਾਂ ‘ਚ ਭਰਤੀ ਵੇਲੇ ਵੀ ਅਣਗੌਲਿਆ ਕੀਤਾ ਗਿਆ। ਭਾਜਪਾ ਦੀ ਨਵੀਂ ਮੋਦੀ ਸਰਕਾਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਾਂਝੀ ਪੰਜਾਬ ਸਰਕਾਰ ਨੂੰ ਪਹਿਲੀ ਵੱਡੀ ਆਸ ਸੀ ਕਿ ਵਿੱਤੀ ਸੰਕਟ ‘ਚੋਂ ਕੱਢਣ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਮਿਲੇਗਾ ਅਤੇ ਇੰਡਸਟਰੀ ਦੇ ਖੇਤਰ ਵਿਚ ਵੀ ਸਰਹੱਦੀ ਸੂਬੇ ਨੂੰ ਲਾਭ ਹੋਵੇਗਾ ਪਰ ਅਰੁਣ ਜੇਤਲੀ ਨੇ ਵਿੱਤੀ ਪੈਕੇਜ ਦੇਣ ਅਤੇ ਹੁਣ ਫ਼ੌਜੀ ਭਰਤੀ ‘ਚ ਪੰਜਾਬੀ ਨੂੰ ਤਰਜੀਹ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਕੈਨੇਡਾ, ਅਮਰੀਕਾ ਤੇ ਬਰਤਾਨੀਆ ਵਰਗੇ ਵਿਕਸਤ ਦੇਸ਼ ਸਿੱਖ ਜਵਾਨਾਂ ਨੂੰ ਫ਼ੌਜ ‘ਚ ਦੇ ਰਹੇ ਨੇ ਤਵੱਜੋਂ

ਸਿੱਖ ਨੌਜਵਾਨਾਂ ਦੀ ਦਲੇਰੀ ਅਤੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ ਰਾਜ ਵੇਲੇ ਸਿੱਖ ਫ਼ੌਜੀਆਂ ਦੇ ਯੋਗਦਾਨ ਦੇ ਮੱਦੇਨਜ਼ਰ ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਵਿਕਸਿਤ ਦੇਸ਼ ਵੀ ਫ਼ੌਜ ‘ਚ ਸਿੱਖ ਨੌਜਵਾਨਾਂ ਨੂੰ ਵਧੇਰੇ ਤਰਜੀਹ ਦੇਣ ਲੱਗ ਪਏ ਹਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਸਿੱਖ ਫ਼ੌਜੀਆਂ ‘ਤੇ ਮਾਣ ਹੈ ਜੋ ਅਮਰੀਕਾ ਦੀ ਤਰੱਕੀ ‘ਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਇਯ ਲਈ ਅਮਰੀਕਾ ਨੇ ਪਿਛਲੇ ਦਿਨੀਂ ਸਿੱਖਾਂ ਨੂੰ ਦਸਤਾਰ ਧਾਰਨ ਕਰ ਕੇ ਅਤੇ ਦਾੜੀ, ਕੇਸਾਂ ਸਣੇ ਫ਼ੌਜ ਵਿਚ ਸੇਵਾ ਕਰਨ ਦੀ ਖੁੱਲ ਦੇਣ ਦਾ ਫ਼ੈਸਲਾ ਲਿਆ ਸੀ ਇਸ ਫ਼ੈਸਲੇ ਦਾ ਮਕਸਦ ਅਮਰੀਕੀ ਫ਼ੌਜ ‘ਚ ਸਿੱਖਾਂ ਦੀ ਵੱਡੀ ਗਿਣਤੀ ‘ਚ ਭਰਤੀ ਦਾ ਰਾਹ ਖੋਲਣਾ ਵੀ ਸੀ ਅਮਰੀਕੀ ਸਿੱਖ ਲੰਮੇ ਸਮੇਂ ਤੋਂ ਇਸ ਮੰਗ ਦੀ ਪੂਰਤੀ ਲਈ ਸੰਘਰਸ਼ ਕਰਦੇ ਆ ਰਹੇ ਸਨ। ਦਸਤਾਰ ਅਤੇ ਆਪਣੇ ਦੂਜੇ ਧਾਰਮਿਕ ਚਿੰਨ੍ਹਾਂ ਸਮੇਤ ਸਿੱਖ ਕਿਸੇ ਵੇਲੇ ਅਮਰੀਕਾ ਸਮੇਤ ਵਿਸ਼ਵ ਦੇ ਕਾਫ਼ੀ ਮੁਲਕਾਂ ਵਿਚ ਸੇਵਾਵਾਂ ਨਿਭਾਉਂਦੇ ਰਹੇ ਹਨ।

ਕੈਨੇਡਾ ਅਤੇ ਇੰਗਲੈਂਡ ਦੀ ਫ਼ੌਜ ਵਿਚ ਵੀ ਸਿੱਖ ਵੱਡੀ ਗਿਣਤੀ ‘ਚ ਯੋਗਦਾਨ ਪਾ ਰਹੇ ਹਨ ਤੇ ਇਨ੍ਹਾਂ ਦੇਸ਼ਾਂ ‘ਚ ਵੀ ਸਿੱਖਾਂ ਲਈ ਭਰਤੀ ਸੌਖਾਲੀ ਬਣਾਉਣ ਲਈ ਦਸਤਾਰ ਪਹਿਨਣ ਦੀ ਇਜਾਜ਼ਤ ਹੈ ਹਾਲਾਂਕਿ 1980 ਵਿਚ ਅਮਰੀਕਾ ਸਰਕਾਰ ਵਲੋਂ ਫ਼ੌਜ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ, ਦਾੜੀ ਰੱਖਣ ਅਤੇ ਦੂਜੇ ਧਾਰਮਿਕ ਚਿੰਨ ਪਹਿਨਣ ਦੀ ਇਜਾਜ਼ਤ ਨਹੀਂ ਸੀ ਪਰ ਬਾਅਦ ‘ਚ ਅਮਰੀਕਾ ਨੇ ਸਿੱਖ ਫ਼ੌਜੀਆਂ ਦੀ ਦਲੇਰੀ ਅਤੇ ਤਕੜੇ ਜ਼ਿਕਰੇ ਨੂੰ ਭਾਂਪਦਿਆਂ ਫ਼ੌਜ ‘ਚ ਸਿੱਖਾਂ ਦੀ ਵਧੇਰੇ ਭਰਤੀ ਲਈ ਕਾਨੂੰਨ ‘ਚ ਨਵੀਂਆਂ ਸੋਧਾਂ ਨੂੰ ਹੀ ਠੀਕ ਸਮਝਿਆ ਹਾਲਾਂਕਿ ਸਿੱਖ ਪੂਰੇ ਵਿਸ਼ਵ ‘ਚ ਆਪਣੀ ਬਹਾਦਰੀ ਦਾ ਲੋਹਾ ਮਨਵਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਲਈ ਫ਼ੌਜ ‘ਚ ਕੋਟਾ ਨਾ ਵਧਾਉਣਾ ਜਿਥੇ ਪੰਜਾਬ ਸਰਕਾਰ ਲਈ ਦੁੱਖਦਾਈ ਹੈ ਉਥੇ ਹੀ ਪੰਜਾਬ ਦੇ ਨੌਜਵਾਨਾਂ ਲਈ ਵੀ ਵੱਡਾ ਝਟਕਾ ਹੈ ਜੇ ਸਰਕਾਰ ਸ. ਬਾਦਲ ਦ ਮੰਗ ਮੰਨ ਲੈਂਦੀ ਤਾਂ ਵੱਡੀ ਗਿਣਤੀ ‘ਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਫ਼ੌਜ ‘ਚ ਭਰਤੀ ਹੋਣ ਦੇ ਮੌਕੇ ਮਿਲਦੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top