Share on Facebook

Main News Page

ਪੰਜਾਬ ਆਰ. ਐੱਸ. ਐੱਸ ਦੇ ਨਿਸ਼ਾਨੇ ‘ਤੇ, ਮੋਦੀ ਸਰਕਾਰ ਬਨਣ ਤੋਂ ਬਾਅਦ ਮੋਹਨ ਭਾਗਵਤ ਦੀ ਤੀਜੀ ਫੇਰੀ

ਦੋਰਾਹਾ, ਲੁਧਿਆਣਾ (13 ਸਤੰਬਰ, 2014): ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਨਣ ਤੋਂ ਬਾਅਦ ਇਸ ਤਰਾਂ ਲੱਗਦਾ ਹੈ ਕਿ ਕੱਟੜ ਹਿੰਦੂਵਾਦੀ ਜੱਥੇਬੰਦੀ ਆਰ. ਐੱਸ. ਐੱਸ ਨੇ ਪੰਜਾਬ ਨੂੰ ਵਿਸ਼ੇਸ਼ ਕਰਕੇ ਆਪਣੇ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ। ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਥੋੜੇ ਸਮੇਂ ਵਿੱਚ ਹੀ ਆਰ. ਐੱਸ. ਐੱਸ ਮੁਖੀ ਭਾਗਵਤ ਨੇ ਪੰਜਾਬ ਦੇ ਤਿੰਨ ਦੋਰੇ ਕੀਤੇ ਹਨ।

ਇਸ ਸਮੇਂ ਭਾਗਵਤ ਦੌਰਾਹੇ ਵਿੱਚ ਆਰ. ਐੱਸ. ਐੱਸ ਵੱਲੋਂ ਸ਼ੁਰੂ ਕੀਤੇ ਗਏ ਪੰਜ ਦਿਨਾਂ ਸਿਖਲਾਈ ਕੈਂਪ ਵਿੱਚ ਆਰ. ਐੱਸ. ਐੱਸ ਕਾਰਕੂਨਾਂ ਨੂੰ ਸੰਬੋਧਨ ਕਰਨ ਆਇਆ ਹੋਇਆ ਹੈ।

ਹਿੰਦੁਸਤਾਨ ਟਾਇਮਜ਼ ਅਨੁਸਾਰ, ਆਰ. ਐੱਸ. ਐੱਸ ਦੇ ਸਮੁੱਚੇ ਭਾਰਤ ਚੋਂ ਤਕਰੀਬਨ 32 ਦੇ ਕਰੀਬ ਅਹੁਦੇਦਾਰ ਇੱਥੇ ਵਸੰਨਥਲੀ ਜੈਨ ਮੰਦਰ ਵਿੱਚ ਅਯੋਜਿਤ ਸੰਘ ਦੇ ਵਿਚਾਰ ਮੰਥਨ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਆਏ ਹੋਏ ਹਨ। ਵੀਚਾਰ ਮੰਥਨ ਪ੍ਰੋਗਰਾਮ ਦੇ ਚੌਥੇ ਦਿਨ ਵੀਰਵਾਰ ਨੂੰ ਪੰਜਾਬ ਨਾਲ ਸਬੰਧਿਤ ਵਿਸ਼ੇਸਸ਼ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ।  ਆਰ. ਐੱਸ. ਐੱਸ ਦੇ ਅਹੁਦੇਦਾਰਾਂ ਵੱਲੋਂ ਵੀਰਵਾਰ ਨੂੰ ਪੰਜਾਬ ਦੇ ਰਾਜਸੀ ਹਾਲਾਤਾਂ ‘ਤੇ ਚਰਚਾ ਕੀਤੀ ਗਈ। ਇਹ ਪਤਾ ਲੱਗਿਆ ਹੈ ਕਿ ਸੰਘ ਨੇ ਪੰਜਾਬ ਵਿੱਚ ਭਾਜਪਾ ਦੇ ਢਾਂਚੇ ਨੂੰ ਮਜਬੂਤ ਕਰਨ ‘ਤੇ ਵੀ ਜ਼ੋਰ ਦਿੱਤਾ। ਇੱਕ ਅੰਦਰੂਨੀ ਸੂਤਰ ਦੇ ਦੱਸਣ ਮੁਤਾਬਕ ਸ਼ਹਿਰੀ ਖੇਤਰ ਵਿੱਚ ਮੈਬਰਾਂ ਨੂੰ ਭਾਰਤੀ ਕਰਨ ਦੀ ਇੱਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਭਾਵੇਂ ਕਿ ਸੰਘ ਮੁਖੀ ਭਾਗਵਤ ਨੇ ਮੀਡੀਆ ਨਾਲ ਗੱਲ ਨਹੀਂ ਕਤਿੀ, ਪਰ ਸੰਘ ਦੇ ਕੌਮੀ ਬੁਲਾਰੇ ਡਾ. ਮਨਮੋਹਨ ਵੈਦਿਕ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਸੰਘ ਮੈਬਰਾਂ ਦੀ ਭਰਤੀ ਨੂੰ ਬੜਾ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ। ਵੈਦਿਕ ਨੇ ਕਿਹਾ ਕਿ ਸੰਘ ਨੇ ਇੰਟਰਨੈੱਟ ‘ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਇਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹਰ ਮਹੀਨੇ ਲੱਗਭਗ 2,000 ਮੈਂਬਰ ਆਨ ਲਾਇਨ ਭਰਤੀ ਹੋ ਰਹੇ ਹਨ। ਉਸਨੇ ਕਿਹਾ ਕਿ ਘੱਟੋ ਘੱਟ 10,000 ਇਲੈਕਟਰੋਨਿਕ ਮੀਡੀਆ ਮਾਹਿਰ ਮੈਂਬਰ ਬਣ ਚੁੱਕੇ ਹਨ ਅਤੇ ਇਹ ਗਿਣਤੀ ਆਏ ਦਿਨ ਵੱਧਦੀ ਜਾਂਦੀ ਹੈ।

“ਸਾਡੀ ਵੈੱਬਸਾਈਟ ਨੇ ਲੋਖਾਂ ਨੂੰ ਵੱਡੇ ਪੱਧਰ ‘ਤੇ ਆਪਣੇ ਵੱਲ ਖਿੱਚਿਆ ਹੈ ਅਤੇ ਉਸ ਰਾਂਹੀ ਹਰ ਮਹੀਨੇ ਸਾਡੇ ਹਾਜ਼ਾਰਾਂ ਮੈਂਬਰ ਬਣ ਰਹੇ ਹਨ। ਸੰਨ 2012 ਵਿੱਚ ਵੈਬਸਾਈਟ ਰਾਹੀ ਹਰ ਮਹੀਨੇ ਔਸਤਨ 2,000 ਮੈਂਬਰ ਬਣਦੇ ਸਨ ਅਤੇ 2013 ਵਿੱਚ ਇਹ ਵੱਧਕੇ 2,500 ਹੋ ਗਏ।ਇਸ ਸਾਲ ਸਿਰਫ ਇਕੱਲੇ ਅਗਸਤ ਵਿੱਚ 13,000 ਮੈਂਬਰ ਸਾਡੀ ਇਸ ਵੈੱਬਸਾਈਟ ਰਾਹੀ ਬਣੇ ਹਨ”।


ਟਿੱਪਣੀ: ਨਿਸ਼ਾਨੇ 'ਤੇ ਤਾਂ ਪਹਿਲਾਂ ਤੋਂ ਹੀ ਸੀ, ਫਰਕ ਇਨਾਂ ਹੀ ਹੈ ਹੁਣ ਉਨ੍ਹਾਂ ਨੂੰ ਰੋਕ ਕੋਈ ਨਹੀਂ ਸਕਦਾ, ਉਨ੍ਹਾਂ ਦੀ ਸਰਕਾਰ ਹੈ, ਜੋ ਮਰਜ਼ੀ ਕਰ ਸਕਦੇ ਹਨ। ਇਹ ਜੋ 1990 ਤੋਂ ਹੋ ਰਿਹਾ ਹੈ ਉਹ ਕੀ ਹੈ... (ਅ)ਕਾਲੀਆਂ ਵਲੋਂ ਭਾਜਪਾ ਨਾਲ ਗੱਠਜੋੜ, ਸ਼੍ਰੋਮਣੀ ਕਮੇਟੀ 'ਤੇ ਕਬਜ਼ਾ, ਲਿਫਾਫਿਆਂ ਤੋਂ ਨਿਕਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ, ਅਖੌਤੀ ਸਾਧ ਬਾਬਿਆਂ ਦੀਆਂ ਵੱਗਾਂ ਦਾ ਪ੍ਰਫੁਲਿੱਤ ਹੋਣਾ, ਬੇਰੁਜ਼ਗਾਰੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਦੇਣਾ, ਸਿੱਖ ਵਿਦਵਾਨਾਂ ਦਾ ਛੇਕਿਆ ਜਾਣਾ,  ਨਸ਼ਿਆਂ ਦੀ ਭਰਮਾਰ, ਸਿੱਖਾਂ ਨੂੰ ਹਰ ਖੇਤਰ 'ਚ ਪਛਾੜਨਾ ਆਦਿ... ਇਹ ਸਭ ਸੀ ਆਰ.ਐਸ.ਐਸ. ਦਾ ਜ਼ਮੀਨ ਤਿਆਰ ਕਰਨਾ...

ਹੁਣ ਹੈ ਪੂਰੀ ਤਿਆਰੀ ਨਾਲ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੀ ਵਾਰੀ... ਸਿੱਖਾਂ ਦਾ ਬਚਣਾ ਮੁਸ਼ਕਿਲ ਹੈ... ਜਿਹੜਾ ਹਾਲ ਜੈਨ ਤੇ ਬੋਧੀਆਂ ਦਾ ਹੋਇਆ ਹੈ, ਉਹੀ ਹਾਲ ਸਿੱਖਾਂ ਦਾ ਹੋਣਾ ਤੈਅ ਹੈ... ਸਿਰਫ ਥੋੜ੍ਹੀ ਜਿਹੀ ਆਸ਼ਾ ਦੀ ਕਿਰਣ ਬਾਕੀ ਹੈ, ਜੇ ਕਿਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਰਹਿ ਕੇ, ਕਰਮਕਾਂਡਾਂ ਨੂੰ ਤਿਆਗ ਕੇ, ਗੁਰੂ ਦੀ ਬਾਣੀ ਨੂੰ ਵੀਚਾਰ ਕਰਕੇ ਪੜ੍ਹਨਾ ਸ਼ੁਰੂ ਕਰ ਦੇਣ ਅਤੇ ਉਸ 'ਤੇ ਚੱਲਣ, ਤਾਂ ਕੁੱਝ ਫੀਸਦੀ ਆਸ ਹੈ, ਨਹੀਂ ਤਾਂ ਫੋਕੀਆਂ ਡੀਂਗਾਂ ਮਾਰਣ ਨਾਲ ਸਿੱਖੀ ਬਚਣੀ ਨਹੀਂ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top