Share on Facebook

Main News Page

ਸਿੱਖਾਂ ਨੇ ਕੀਤੀ ਜੰਮੂ ਕਸ਼ਮੀਰ ਦੇ ਹੜ੍ਹ ਪੀੜਿਤ ਲੋਕਾਂ ਦੀ ਮਦਦ

ਸਿੱਖ ਰਿਲੀਫ, ਜੰਮੂ ਤੇ ਕਸ਼ਮੀਰ ਵਿੱਚ: ਸ਼੍ਰੀ ਨਗਰ ਚ ਹੁਣ ਤੱਕ ਪੂਰੇ 4 ਲੱਖ ਲੋਕ ਫਸੇ ਹੋਏ ਨੇ, ਜਿਸ ਦਾ ਸਾਡੀਆਂ ਸਿੱਖ ਸੰਸਥਾਂਵਾਂ ਵੱਲੋਂ ਰਾਸ਼ਨ ਸਟੌਕ ਕਰ ਦਿਤਾ ਗਿਆ, ਪਾਣੀ ਵਿੱਚ ਬਹੁਤ ਸਾਰੀਆਂ ਲਾਸ਼ਾਂ ਤੈਰ ਰਹੀਆਂ ਹਨ, ਹਜ਼ਾਰਾਂ ਕੁੱਤੇ ਤੇ ਹੋਰ ਜਾਨਵਰ ਵਿਚ ਮਰੇ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਬਹੁਤ ਵੱਡਾ ਡਰ ਹੈ, ਜਿਸ ਵਿਚ ਜੋ ਮੈਡੀਸਨ ਚਾਹੀਦੀਆਂ ਉਹ ਦੀ ਲਿਸਟ ਸ਼੍ਰੀ ਨਗਰ ਤੋਂ ਸਿੱਖ ਰਿਲੀਫ ਟੀਮ ਕੋਲ ਪਹੁੰਚ ਚੁੱਕੀ ਹੈ, ਜੋ ਜੰਮੂ ਤੋਂ ਖਰੀਦ ਕੇ ਸੁਭਾ ਭੇਜ ਰਹੇ ਹਨ,

ਇਸ ਦੇ ਨਾਲ ਜੰਮੂ ਦੇ ਡੀ ਸੀ ਸਾਹਿਬ ਵੱਲੋਂ ਉਥੇ ਰਾਸ਼ਨ ਜਾ ਖਾਣਾ ਬਨਾਣ ਉਤੇ ਰੋਕ ਲਗਾ ਰਹੇ ਹਨ, ਕਿਉਂਕਿ ਗੈਸ ਅਤੇ ਹੋਰ ਚੀਜ਼ਾਂ ਜਿਸ ਤੋਂ ਅੱਗ ਬਾਲਣੀ ਹੈ, ਉਹ ਪੂਰਾ ਨਹੀਂ ਆ ਰਿਹਾ

ਹੁਣ ਅਸੀਂ ਇਥੋਂ ਜੰਮੂ ਤੋਂ ਸੁਕੀਆਂ ਵਸਤਾਂ ਜਿਵੇ ਬਰੈਡ, ਰਸ, ਬਿਸਕਿਟ, ਬਿਸਲੇਰੀ ਵਾਟਰ, ਬੱਚਿਆਂ ਦੇ ਕੱਪੜੇ ਜੋ ਠੰਢ ਨਾਲ ਬਿਮਾਰ ਹੋ ਰਹੇ ਹਨ, ਸਿੱਖ ਰਿਲੀਫ ਸੁਭਾ ਇੱਕ ਟਰੱਕ ਸਮਾਨ ਬਾਏ ਏਅਰ ਸ੍ਰੀ ਨਗਰ ਰਵਾਨਾ ਕਰੇਗੀ...

ਜੰਮੂ ਕਸ਼ਮੀਰ ਵਿਚ ਭਾਰੀ ਬਾਰਿਸ਼ ਤੇ ਹੜ੍ਹਾਂ ਕਾਰਨ ਹੋਈ ਤਬਾਹੀ ਵਿਚ ਘਿਰੇ ਕਸ਼ਮੀਰ ਦੇ ਲੋਕਾਂ ਲਈ ਸਿੱਖ ਰਿਲੀਫ ਜਥੇਬੰਦੀ ਯੂ.ਕੇ. ਨੇ ਵੀ ਆਪਣੇ ਹੱਥ ਅੱਗੇ ਵਧਾਉਂਦਿਆਂ ਰਾਹਤ ਸਮੱਗਰੀ ਦੀ ਖੇਪ ਰਵਾਨਾ ਕੀਤੀ | ਇਸ ਰਾਹਤ ਸਮੱਗਰੀ ਵਿਚ ਦਵਾਈਆਂ, ਪੀਣ ਵਾਲੇ ਮਿਨਰਲ ਵਾਟਰ ਦੀਆਂ ਹਜ਼ਾਰਾਂ ਬੋਤਲਾਂ, ਬੱਚਿਆਂ ਦੇ ਕਪੜੇ, ਬਿਸਕੁਟ, ਬਰੈਡ, ਦੁੱਧ ਆਦਿ ਸ਼ਾਮਿਲ ਹਨ | ਰਾਹਤ ਸਮੱਗਰੀ ਲੈ ਕੇ ਜਥੇਬੰਦੀ ਦੇ ਦੋ ਦਰਜਨ ਮੈਂਬਰ ਜੰਮੂ ਹਵਾਈ ਅੱਡੇ ਤੋਂ ਏਅਰ ਫੋਰਸ ਦੇ ਜਹਾਜ਼ ਰਾਹੀਂ ਸ੍ਰੀ ਨਗਰ ਲਈ ਰਵਾਨਾ ਹੋ ਗਏ | ਜਥੇਬੰਦੀ ਦੇ ਪ੍ਰਧਾਨ ਆਰ. ਪੀ. ਸਿੰਘ ਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਤਿਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਵਿਚ ਇਸ ਟੀਮ ਵਿਚ ਦੋ ਦਰਜ਼ਨ ਜਥੇਬੰਦੀ ਦੇ ਮੈਂਬਰ ਸ਼ਾਮਲ ਹਨ |

ਉਕਤ ਜਾਣਕਾਰੀ ਦਿੰਦਿਆਂ ਸਿਖ ਰਿਲੀਫ ਯੂ.ਕੇ. ਸ੍ਰੀ ਮੁਕਤਸਰ ਸਾਹਿਬ ਦੇ ਆਗੂ ਬਲਦੇਵ ਸਿੰਘ ਸਾਹੀਵਾਲ ਤੇ ਗੁਰਪ੍ਰੀਤ ਸਿੰਘ ਜੰਡੂ ਨੇ ਦੱਸਿਆ ਕਿ ਸੰਸਥਾ ਦੇ ਮੈਂਬਰ ਮੌਤ ਦੇ ਮੂੰਹ ਵਿਚ ਫਸੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਹਰ ਸੰਭਵ ਰੋਸ਼ਿਸ਼ ਕਰਨਗੇ | ਜੰਮੂ ਕਸ਼ਮੀਰ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਈ ਟੀਮ ਵਿਚ ਸਰਪ੍ਰੀਤ ਸਿੰਘ, ਕੁਲਦੀਪ ਸਿੰਘ ਦਬੜੀਖਾਨਾ, ਅਮਿ੍ਤਪਾਲ ਸਿੰਘ ਰੋਮਾਣਾ, ਅਮਨਦੀਪ ਸਿੰਘ ਬਾਜਾਖਾਨਾਂ, ਮਨਿੰਦਰ ਸਿੰਘ, ਹਰਿੰਦਰ ਸਿੰਘ, ਸਿੱਖ ਰਿਲੀਫ ਦੇ ਜਸਮੀਤ ਸਿੰਘ ਜੰਮੂ, ਪਰਵਿੰਦਰ ਸਿੰਘ,ਗਗਨਦੀਪ ਸਿੰਘ ਬਰਮਾਂ ਆਦਿ ਸ਼ਾਮਿਲ ਹਨ |


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top