Share on Facebook

Main News Page

ਨਿਉਜ਼ੀਲੈਂਡ ਵਿੱਚ ਹੋ ਰਹੀਆਂ ਚੋਣਾਂ ਦੌਰਾਨ ਸਿੱਖਾਂ ਨੇ ਸਾਰੀਆਂ ਪਾਰਟੀਆਂ ਕੋਲ ਕ੍ਰਿਪਾਨ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ, ਅੰਤਰਿਮ ਕਾਨੂੰਨ ਮੰਤਰੀ ਨੇ ਕਿਹਾ ਕਿ ਕ੍ਰਿਪਾਨ ਧਾਰਨ ਕਰਨਾ ਕੋਈ ਜ਼ੁਰਮ ਨਹੀਂ

ਔਕਲੈਂਡ (15 ਸਤੰਬਰ, 2014): ਨਿਉਜ਼ੀਲੈਂਡ ਵਿੱਚ ਇਸ ਸਮੇਂ ਚੋਣਾ ਹੋਣ ਜਾ ਰਹੀਆਂ ਹਨ ਅਤੇ ਸਿੱਖਾਂ ਵੱਲੋਂ ਕ੍ਰਿਪਾਨ ਸਮੇਤ ਹੋਰ ਸਿੱਖ ਮਸਲਿਆਂ ਨੂੰ ਨਿਉਜ਼ੀਲੈਂਡ ਦੀਆਂ ਪਾਰਟੀਆਂ ਕੋਮ ਪ੍ਰਭਾਵੀ ਤਰੀਕੇ ਨਾਲ ਉਠਾਇਆ ਜਾ ਰਿਹਾ ਹੈ।

ਆਪਣੇ ਚੋਣ ਪ੍ਰਚਾਰ ਦੌਰਾਨ ਲੇਬਰ ਪਾਰਟੀ ਦੇ ਸ੍ਰੀ ਡੇਵਿਡ ਕਨਲਿਫ, ਸ੍ਰੀ ਫਿੱਲ ਗੌਫ, ਗ੍ਰੀਨ ਪਾਰਟੀ ਦੀ ਸ੍ਰੀਮਤੀ ਮਟਰੀਆ, ਨੈਸ਼ਨਲ ਪਾਰਟੀ ਤੋਂ ਸ੍ਰੀਮਤੀ ਜੂਠਿਤ ਕੌਲਿਨ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਇਸ ਮੰਗ ਨੂੰ ਗੰਭੀਰਤਾ ਨਾਲ ਲਿਆ ਹੈ। ਆਸ ਹੈ ਕਿ ਅਗਲੀ ਸਰਕਾਰ ਦੇ ਰਾਜ ਕਾਲ ਵਿਚ ਇਸ ਸਬੰਧੀ ਕੋਈ ਫੈਸਲਾ ਹੋ ਸਕੇ।

ਹਾਲ ਹੀ ਵਿੱਚ ਕ੍ਰਿਪਾਨ ਨੂੰ ਧਾਰਨ ਕਰਨ ਲਈ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਬਣਾਏ ਗਏ ਇਕ ਸਾਂਝੇ ਮੋਰਚੇ ਅਤੇ ਕਾਨੂੰਨੀ ਸਲਾਹਕਾਰ ਸ੍ਰੀ ਮੌਟ ਰੌਬਸਨ ਨੇ ਇਹ ਮਾਮਲਾ ਲੇਬਰ ਲੀਡਰ ਸ੍ਰੀ ਫਿੱਲ ਗੌਫ ਦੇ ਰਾਹੀਂ ਨਿਆਂ ਮੰਤਰੀ ਕੋਲ ਉਠਾਇਆ ਸੀ। ਨਿਊਜ਼ੀਲੈਂਡ ਦੇ ਸਿੱਖਾਂ ਦੀ ਇਸ ਮੰਗ ਕਿ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਪੂਰਨ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ, ਦੇ ਸਬੰਧ ਵਿਚ ਨਿਆਂ ਮੰਤਰੀ ਨੂੰ 8 ਅਗਸਤ ਨੂੰ ਇਕ ਪੱਤਰ ਲਿਖਿਆ ਸੀ।

ਇਸ ਚਿੱਠੀ ਦੇ ਵਿਚ ਕਿਰਪਾਨ ਦਾ ਭਾਵੇਂ ਕੋਈ ਸਾਈਜ਼ ਆਦਿ ਨਹੀਂ ਦਿੱਤਾ ਗਿਆ ਪਰ ਫਿਰ ਵੀ ਇਥੇ ਛੋਟੀ ਕਿਰਪਾਨ (ਕਕਾਰ) ਦੀ ਗੱਲ ਕੀਤੀ ਗਈ ਹੈ। ਜਿਸਦੇ ਜਬਾਬ ਵਿੱਚ ਸਰਕਾਰ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਵਿਚ ਕਿਰਪਾਨ ਪਹਿਨ ਕੇ ਵਿਚਰਨਾ ਓਨੀ ਦੇਰ ਤੱਕ ਜ਼ੁਰਮ ਨਹੀਂ ਹੈ ਜਿਨ੍ਹਾਂ ਚਿਰ ਤੁਹਾਡੀ ਕਿਰਪਾਨ ਕਿਸੇ ਨੂੰ ਸਰੀਰਕ ਹਾਨੀ ਨਹੀਂ ਪਹੁੰਚਾਉਂਦੀ। ਜੇਕਰ ਕੋਈ ਕਾਰਨ ਬਣਦਾ ਹੈ ਕਿ ਤੁਹਾਡੀ ਕਿਰਪਾਨ ਕਿਸੇ ਨੂੰ ਜ਼ਖਮੀ ਕਰ ਦਿੰਦੀ ਹੈ ਤਾਂ ਇਹ ਜ਼ੁਰਮ ਮੰਨਿਆ ਜਾ ਸਕਦਾ ਹੈ।

ਇਸ ਵੇਲੇ ‘ਕ੍ਰਾਈਮ ਐਕਟ 1961 ਸੈਕਸ਼ਨ 202 ਏ’ ਦੇ ਮੁਤਾਬਿਕ ਅਜਿਹੇ ਦਿਸ਼ਾ ਨਿਰਦੇਸ਼ ਸੈਟ ਕੀਤੇ ਹੋਏ ਹਨ। ਜਨਤਕ ਥਾਵਾਂ ਉਤੇ ਵੀ ਸਿੱਖ ਧਾਰਮਕਿ ਤੌਰ ‘ਤੇ ਕਿਰਪਾਨ ਧਾਰਨ ਕਰ ਸਕਦਾ ਹੈ।ਬਾਸ਼ਰਤ ਕਿ ਉਹ ਅੰਮ੍ਰਿਤਧਾਰੀ ਹੋਵੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਣਯੋਗ ‘ਐਕਟਿੰਗ ਜਸਟਿਸ ਮਨਿਸਟਰ’ ਮਾਣਯੋਗ ਸ੍ਰੀ ਕ੍ਰਿਸਟੋਫਰ ਫਿਨਲੇਅਸਨ ਨੇ ਸਾਂਸਦ ਸ੍ਰੀ ਫਿੱਲ ਗੌਫ ਨੂੰ ਲਿਖੇ ਇਕ ਪੱਤਰ ਦੇ ਜਵਾਬ ਵਿਚ ਕੀਤਾ ਹੈ।

ਨਿਆਂ ਮੰਤਰੀ ਨੇ ਇਹ ਵੀ ਸਾਫ ਕੀਤਾ ਹੈ ਕਿ ਅਜੇ ਇਸ ਸਬੰਧੀ ਬਣੇ ਕਾਨੂੰਨ ਨੂੰ ਦੁਬਾਰਾ ਵਿਚਾਰਨ ਜਾਂ ਉਸ ਵਿਚ ਕੋਈ ਤਬਦੀਲੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜਿਹੜੇ ਸਿੱਖਾਂ ਨੂੰ ਕਿਰਪਾਨ ਪਹਿਨਣ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੋਵੇ ਤਾਂ ਉਹ ਇਸ ਚਿੱਠੀ ਦਾ ਰੈਂਫਰੈਂਸ ਦੇ ਸਕਦੇ ਹਨ।

ਇਸ ਤੋਂ ਪਹਿਲਾਂ ਹੁਣ ਤੱਕ ਇਕ ਪੁਲਿਸ ਸਾਰਜੈਂਟ ਵੱਲੋਂ 1987 ਵੇਲੇ ਦੀ ਜਾਰੀ ਇਕ ਚਿੱਠੀ ਨੂੰ ਅਧਾਰ ਬਣਾ ਕੇ ਜਾਂ ਪੁਲਿਸ ਵੱਲੋਂ ਮਿਲਦੀ ਛੋਟ ਨਾਲ ਹੀ ਸਿੱਖ ਕਿਰਪਾਨ ਪਹਿਨਣ ਦਾ ਹੱਕ ਜਿਤਾ ਰਹੇ ਸਨ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਨਿਆਂ ਮੰਤਰੀ ਵੱਲੋਂ ਇਹ ਚਿੱਠੀ ਜਾਰੀ ਕੀਤੀ ਗਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top