Share on Facebook

Main News Page

ਜੰਮੂ ਜਸ਼ਮੀਰ 'ਚ ਔਖੀ ਘੜੀ ‘ਚ ਸੱਭ ਧਰਮਾਂ ਦੇ ਲੋਕਾਂ ਦਾ ਆਸਰਾ ਬਣੇ ਗੁਰਦਵਾਰੇ

ਸ੍ਰੀਨਗਰ, 14 ਸਤੰਬਰ: ਹੜ੍ਹ ਆਉਣ ਤੋਂ ਬਾਅਦ ਵਜ਼ੀਰ ਬਾਗ਼ ਇਲਾਕੇ ‘ਚੋਂ ਬਚਾਇਆ ਗਿਆ 15 ਸਾਲਾਂ ਦਾ ਅਬਦੁਲ ਰਹਿਮਾਨ ਅਪਣੇ ਪਰਵਾਰ ਨਾਲ ਗੁਰਦਵਾਰੇ ‘ਚ ਰਹਿ ਰਿਹਾ ਹੈ। ਪੀੜਤਾਂ ਦੇ ਰਹਿਣ ਲਈ ਗੁਰਦਵਾਰਿਆਂ ਵਿਚ ਰਾਹਤ ਕੈਂਪ ਬਣਾਏ ਗਏ ਹਨ। ਇਸ ਔਖੀ ਘੜੀ ਨੇ ਸੱਭ ਧਰਮਾਂ ਦੇ ਲੋਕਾਂ ਨੂੰ ਇਕਜੁਟ ਕਰ ਦਿਤਾ ਹੈ।

ਰਹਿਮਾਨ ਨੇ ਕਿਹਾ, ”ਕੁੱਝ ਲੋਕਾਂ ਨੇ ਸਾਨੂੰ ਸਾਡੇ ਘਰੋਂ ਕਢਿਆ ਜਿਸ ਤੋਂ ਬਾਅਦ ਮੰਗਲਵਾਰ ਤੋਂ ਹੀ ਅਸੀਂ ਸ਼ਹੀਦ ਬੁੰਗਾ ਗੁਰਦਵਾਰੇ ‘ਚ ਰਹਿ ਰਹੇ ਹਾਂ। ਅਸੀਂ ਲੰਗਰ ‘ਚ ਖਾਣਾ ਖਾਂਦੇ ਹਾਂ ਅਤੇ ਗੁਰਦਵਾਰੇ ਦੇ ਮੁੱਖ ਹਾਲ ‘ਚ ਸੌਂਦੇ ਹਾਂ।” ਪਿਛਲੇ ਸੱਤ ਦਿਨਾਂ ਤੋਂ ਕਰੀਬ 2000 ਸਿੱਖ, ਮੁਸਲਮਾਨ ਅਤੇ ਹਿੰਦੂ ਪਰਵਾਰ ਗੁਰਦਵਾਰੇ ‘ਚ ਰੁਕੇ ਹੋਏ ਹਨ

ਗੁਰਦਵਾਰੇ ਤੋਂ ਕੁੱਝ ਮੀਟਰ ਦੂਰ ਪੈਂਦੀ ਸਥਾਨਕ ਮਸਜਿਦ ‘ਚ ਰਾਹਤ ਕੈਂਪ ਬਣਾਇਆ ਗਿਆ ਹੈ ਜਿਥੇ ਦੇਸ਼ ਦੇ ਵੱਖੋ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ‘ਚ ਆਏ ਪ੍ਰਵਾਸੀ ਮਜ਼ਦੂਰਾਂ ਸਮੇਤ ਕਰੀਬ 500 ਪਰਵਾਰ ਰਹਿ ਰਹੇ ਹਨ।

ਮਸਜਿਦ ਦੇ ਮੁਲਾਜ਼ਮ ਗ਼ੁਲਾਮ ਕਾਦਿਰ ਨੇ ਕਿਹਾ, ”ਅਸੀਂ ਅਪਣੇ ਸਿੱਖ ਭਰਾਵਾਂ ਤੋਂ ਲੰਗਰ ਦੀ ਸੇਧ ਲਈ ਅਤੇ ਸੁੱਕਾ ਅਨਾਜ ਦੇਣ ਦੀ ਬਜਾਏ ਮਸਜਿਦ ‘ਚ ਰਹਿਣ ਵਾਲੇ ਲੋਕਾਂ ਨੂੰ ਪਕਾ ਕੇ ਖਾਣਾ ਪਰੋਸ ਰਹੇ ਹਾਂ।” ਹੜ੍ਹਾਂ ਕਾਰਨ ਵਾਦੀ ‘ਚ ਫਸੇ ਕਈ ਸੈਲਾਨੀ ਮਸਜਿਦ ‘ਚ ਰੁਕੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਲੋਕਾਂ ਦੇ ਪਿਆਰ ਤੋਂ ਉਹ ਬਹੁਤ ਖੁਸ਼ ਹਨ।

ਉਤਰ ਪ੍ਰਦੇਸ਼ ਵਾਸੀ ਅਨਿਲ ਕੁਮਾਰ ਨੇ ਕਿਹਾ, ”ਸਾਡੀ ਪਛਾਣ ਜਾਂ ਧਰਮ ਬਾਰੇ ਪੁੱਛੇ ਬਗ਼ੈਰ ਕਸ਼ਮੀਰ ਦੇ ਲੋਕਾਂ ਨੇ ਸਾਨੂੰ ਬਚਾਇਆ। ਅਸੀਂ ਹੁਣ ਕਸ਼ਮੀਰ ਅਤੇ ਕਸ਼ਮੀਰੀਅਤ ਨੂੰ ਸਮਝ ਰਹੇ ਹਾਂ।”

ਬਰਜ਼ੁੱਲਾ ਬਗ਼ਤ ਇਲਾਕੇ ਦੀ ਸਥਾਨਕ ਮਸਜਿਦ ‘ਚ ਬੈਠੇ ਮਹਿਬੂਬ ਅਹਿਮਦ ਨੇ ਕਿਹਾ, ”ਸ੍ਰੀਨਗਰ ਸ਼ਹਿਰ ‘ਚ ਜਦੋਂ ਹੜ੍ਹ ਆਇਆ ਤਾਂ ਇਸ ਨੇ ਕਿਸੇ ਸਿੱਖ ਪਰਵਾਰ, ਮੁਸਲਿਮ ਪਰਵਾਰ ਜਾਂ ਹਿੰਦੂ ਪਰਵਾਰ ਵਿਚਕਾਰ ਫ਼ਰਕ ਨਹੀਂ ਕੀਤਾ। ਅਸੀਂ ਸਾਰੇ ਪ੍ਰਭਾਵਤ ਹਾਂ। ਅਜੇ ਅਸੀਂ ਸਾਰੇ ਇਸ ਬਿਪਤਾ ਨਾਲ ਕਸ਼ਮੀਰੀਆਂ ਵਜੋਂ ਲੜ ਰਹੇ ਹਾਂ।”

Sringar: Abdul Rahman, 15, has been staying in a gurdwara here along with his family ever since he was rescued from his house in marooned Wazir Bagh locality after the floods ravaged Jammu and Kashmir.

With temporary shelters being set up at gurdwaras and mosques for the victims, the calamity has bound people together cutting across religious lines.

“We have been staying at Shaheed Bunga Gurdwara since Tuesday after some volunteers saved us from our house. We eat food at the ‘langar’ [community kitchen] hall and sleep in the main hall of the gurdwara,” Rahman said.

About 2000 rescued families of Sikhs, Muslims and Hindus have been staying at the gurdwara since past seven days.
Floods bind people across religious lines

A few metres away from the gurdwara, a relief camp has been set up at a local mosque where around 500 families including, a large number of migrant labourers from various parts of the country, have been staying.

“We adopted the concept of langar from our Sikh brothers and instead of giving dry ration we are serving cooked food to the flood-affected people staying in the mosque,” said Ghulam Qadir, a volunteer at the mosque.

Many tourists, who got stuck in the Valley due the floods and are now staying in the mosque, say they are overwhelmed with the love and care shown by the people of Kashmir.

“Without enquiring about our identity or religion, people of Kashmir saved us. We are Hindu and are staying in a mosque where the local Muslims are taking our care. We now understand what Kashmir and Kashmiriyat is,” Anil Kumar, a resident of Uttar Pradesh, said.

Mehboob Ahmed, a volunteer at a local mosque at Barzulla Bagat area where several flood-hit victims have found shelter, said, “When the flood hit the Srinagar city, it did not distinguish between a Sikh family, a Muslim family or a Hindu family. We all have been affected. Now we all are fighting this calamity as Kashmiris.”

Gurdwara committees from across the country have been sending relief material for the flood-affected people.

The Amritsar-based Shiromani Gurdwara Prabandhak Committee (SGPC) too has been dispatching relief material, including cooked food, for the flood-affected people.

“The SGPC has started sending pre-cooked food and the packets are being either distributed to the flood affected people in the relief camps or are being dropped from air by the Air Force” said Daljeet Singh Bedi, Secretary, SGPC.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top