Share on Facebook

Main News Page

ਸਿੱਖ ਖਿਡਾਰੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਫੀਬਾ ਨੇ ਦੋ ਸਾਲਾਂ ਲਈ ਪਟਕਾ ਬੰਨ ਕੇ ਖੇਡਣ ਦੀ ਦਿੱਤੀ ਇਜ਼ਾਜਤ

ਨਵੀਂ ਦਿੱਲੀ (17 ਸਤੰਬਰ, 2014): ਸਿੱਖਾਂ ਨੂੰ ਉਨ੍ਹਾਂ ਦੀ ਨਿਵੇਕਲੀ ਪਛਾਣ ਅਤੇ ਪਛਾਣ ਕਰਕੇ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਹੇ ਉਹ ਹਵਾਈ ਸਫਰ ਦੇ ਮਾਮਲਾ ਹੋਵੇ ਜਾਂ ਕਿਸੇ ਨੌਕਰੀ ਪੇਸ਼ਾ ਵਾਲੀ ਜਗ੍ਹਾਂ ਜਾਂ ਫਿਰ ਖੇਡ ਦਾ ਮੈਦਾਨ। ਬਾਸਕਟਬਾਲ ਦੀ ਕੌਮਾਂਤਰੀ ਸੰਸਥਾ ਨੇ ਫੀਬਾ ਨੇ ਵੀ ਸਿੱਖ ਖਿਡਾਰੀਆਂ ਨੂੰ ਪਟਕਾ ਜਾਂ ਛੋਟੀ ਸਦਤਾਰ ਬੰਨ ਕੇ ਖੇਡਣ ਦੇਣ ‘ਤੇ ਪਾਬੰਦੀ ਲਾਈ ਹੋਈ ਸੀ।

ਪਰ ਪਿਛਲੇੁ ਸਮੇਂ ਅੰਦਰ ਫੀਬਾ FIBA* ਵੱਲੋਂ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਨਾ ਖੇਡਣ ਦੇਣ ਵਿਰੁੱਧ ਉੱਠੀਆਂ ਅਵਾਜ਼ਾ ਦੇ ਮੱਦੇਨਜ਼ਰ ਫੀਬਾ ਨੇ ਟਰਾਇਲ ਦੇ ਤੌਰ ‘ਤੇ ਦੋ ਸਾਲਾਂ ਲਈ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਖੇਡਣ ਦੀ ਆਰਜ਼ੀ ਇਜ਼ਾਜ਼ਤ ਦਿੱਤੀ ਹੇ।

ਫੀਬਾ ਵੱਲੋਂ ਸਰਕੂਲਰ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਖਾਂ ਤੇ ਮੁਸਲਿਮ ਖਿਡਾਰੀਆਂ ਦੇ ਹੱਕ ‘ਚ ਵੱਡੀ ਗਿਣਤੀ ‘ਚ ਉਠ ਰਹੀਆਂ ਆਵਾਜਾਂ ਦੇ ਮੱਦੇਨਜ਼ਰ ਪਟਕਾ ਬੰਨ ਕੇ ਖੇਡਨ ‘ਤੇ ਲਾਈ ਪਾਬੰਦੀ ਨੂੰ 2 ਵਰ੍ਹੇ ਤੱਕ ਲਈ ਟਾਲ ਦਿੱਤਾ ਗਿਆ ਹੈ।

ਉਕਤ ਮਸਲੇ ਬਾਰੇ ਕਾਫੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹੀ ਪਟਕਾ ਬੰਨ ਕੇ ਖੇਡਨ ਦੀ ਪਾਬੰਦੀ ਨੂੰ ਟਾਲਿਆ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਚੀਨ ਸ਼ਹਿਰ ਦੇ ਬੁਹਾਨ ਵਿਖੇ 23ਵੀਂ ਫੀਬਾ ਏਸ਼ੀਆ ਅੰਡਰ ਬਾਸਕਿਟ ਬਾਲ ਚੈਂਪੀਅਨਸ਼ਿਪ ‘ਚ ਭਾਰਤੀ ਸਿੱਖ ਖਿਡਾਰੀ ਨੂੰ ਸਿਰ ਤੋਂ ਪਟਕਾ ਉਤਰਵਾ ਕੇ ਖੇਡਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ।

Note: *The International Basketball Federation, more commonly known as FIBA, FIBA World, or FIBA International (/ˈfbə/ FEE-bə), from its French name Fédération Internationale de Basket-ball, is an association of national organizations which governs international competition in basketball. Originally known as the Fédération Internationale de Basket-ball Amateur (hence FIBA), in 1989 it dropped the word Amateur from its official name but retained the acronym; the "BA" now represents the first two letters of basketball.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top