Share on Facebook

Main News Page

ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਆਰ.ਐੱਸ.ਐੱਸ. ਦੇ ਏਜੰਟ ਹਨ
-: ਭਾਈ ਪ੍ਰਗਟ ਸਿੰਘ ਵਾਹਕਾ

* ਦਸਮ ਗ੍ਰੰਥ ਬਾਰੇ ਵਿਚਾਰ ਕਰਨ ਲਈ ਕੀਤਾ ਖੁੱਲ੍ਹਾ ਚੈਂਲੇਂਜ

ਫਿਰੋਜ਼ਪੁਰ 19 ਸਤੰਬਰ (ਸਰਬਜੀਤ ਸਿੰਘ ਭਾਵੜਾ): ਸ਼ਬਦ ਗੁਰੂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਗ੍ਰੰਥ ਦਾ ਪ੍ਰਕਾਸ ਨਹੀਂ ਹੋ ਸਕਦਾ, ਇਸ ਬਾਰੇ ਪਿਛਲੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਸੀ, ਪ੍ਰੰਤੂ ਅੱਜ ਗੁਰਬਚਨ ਸਿੰਘ ਅਤੇ ਅਖੌਤੀ ਸੰਤ ਸਮਾਜ ਦਸਮ ਗ੍ਰੰਥ ਦੇ ਪਾਠ ਬੋਧ ਦੀਆਂ ਸੀਡੀਆਂ ਜਾਰੀ ਕਰਨ ਵਿੱਚ ਪ੍ਰਮੁੱਖ ਰੋਲ ਨਿਭਾ ਰਹੇ ਹਨ। ਦਸਮ ਗ੍ਰੰਥ ਵਿੱਚ ਫਰਜੀ ਜੰਗਾਂ-ਯੁੱਧਾਂ ਦਾ ਵਰਨਣ, ਅਸ਼ਲੀਲ ਸਹਿਤ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਖੌਤੀ ਪਿਛਲੇ ਜਨਮ ਦਾ ਵੇਰਵਾ ਹੈ। ਇਸਦੇ ਨਾਲ-ਨਾਲ ਪੰਜਾਬ ਵਿੱਚ ਕੁਝ ਡੇਰੇਦਾਰ ਅਤੇ ਹਜੂਰ ਸਾਹਿਬ (ਨਾਂਦੇੜ) ਅਤੇ ਪਟਨਾ ਸਾਹਿਬ ਵਿੱਚ ਅਰ.ਐਸ.ਐਸ ਦੇ ਇਸ਼ਾਰੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਜਦਕਿ ਇਹ ਸ਼ਰੇਆਮ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੇ ਹਨ।

ਦੁੱਖ ਦੀ ਗੱਲ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਕਿਸੇ ਵਿਦਵਾਨ ਸਿੱਖ ਨੂੰ ਪੰਥ ਵਿੱਚੋਂ ਕੱਢਣ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਦੋਵਾਂ ਜਥੇਦਾਰਾਂ ਨੂੰ ਜੱਜ ਬਣਾ ਦਿੰਦੇ ਹਨ। ਜਿਹੜੇ ਨਾਮਧਰੀਕ ਦਸਮ ਗ੍ਰੰਥ ਦੇ ਹੱਕ ਵਿੱਚ ਹੋਕਾ ਦੇ ਰਹੇ ਹਨ ਉਹ ਅਨੂਪ ਕੌਰ ਦੀ ਕਹਾਣੀ ਅਤੇ ਹੇਠ ਲਿਖੀਆਂ ਲਾਈਨਾਂ ਦੇ ਅਰਥ ਸ਼ਪੱਸ਼ਟ ਕਰਨ:

ਕਾਮਾਤਰੁ ਹੈਵ ਜੋ ਤਰੁਨਿ ਆਵਤ ਪਿਯਾ ਕੇ ਪਾਸ। ਮਹੀ ਨਰਕ ਸੋ ਡਾਰੀਅਤ ਦੇ ਜੋ ਜਾਨ ਨਿਰਾਸ।

ਜੇ ਕੋਈ ਔਰਤ ਕਾਮ ਵਾਸ਼ਨਾ ਵਿੱਚ ਅੰਨ੍ਹੀਂ ਹੋ ਕੇ ਕਿਸੇ ਮਰਦ ਕੋਲ ਆਉਂਦੀ ਹੈ ਤੇ ਮਰਦ ਉਸਨੂੰ ਨਿਰਾਸ਼ ਕਰ ਦੇਵੇ ਤਾਂ ਉਹ ਨਰਕਾਂ ਦਾ ਭਾਗੀ ਬਣਦਾ ਹੈ।

ਅੰਤ ਤ੍ਰਿਯਨ ਕੇ ਕਿੰਨੂ ਨ ਪਾਯੋ। ਬਿਧਨਾ ਸਿਹਜਿ ਬਹੁਰਿ ਪਛੁਤਾਯੋ। (ਸਫਾ 1267 ਚਰਿੱਤਰ 312)

ਔਰਤ ਦਾ ਕਿਸੇ ਨਹੀਂ ਪਾਇਆ ਅਤੇ ਅਕਾਲ ਪੁਰਖ ਔਰਤ ਨੂੰ ਬਣਾ ਕੇ ਬਹੁਤ ਪਛਤਾਇਆ। ਜਦਕਿ ਗੁਰੂ ਪਾਤਸ਼ਾਹ ਨੇ ਸਮਾਜ ਵਿੱਚ ਔਰਤਾਂ ਨੁੰ ਬਹੁਤ ਉੱਚਾ ਦਰਜਾ ਦਿੱਤਾ ਹੈ ਜੋਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਆਸਾ ਮਹਲਾ ਪਹਿਲਾ ਵਿੱਚ ਅੰਗ 473 ਉੱਤੇ ਦਰਜ ਹੈ ਕਿ- ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਸਤਿਗੁਰ ਦਸਵੇਂ ਪਾਤਸ਼ਾਹ ਭਾਈ ਜੋਗਾ ਸਿੰਘ ਦੀ ਰੱਖਿਆ ਕਰਨ ਲਈ ਆਪ ਵੇਸਵਾ ਦੇ ਬੂਹੇ ਜਾ ਕੇ ਪਹਿਰਾ ਦੇ ਕੇ ਜੋਗਾ ਸਿੰਘ ਦੀ ਸਿੱਖੀ ਬਚਾਈ, ਜਦਕਿ ਉਸ ਸਤਿਗੁਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਡੇਰੇ ਤੇ ਗਏ ਅਤੇ ਉਹਨਾ ਨੂੰ ਬੰਨਿਆਂ ਵਿਖਾਇਆ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਈ ਪ੍ਰਗਟ ਸਿੰਘ ਵਾਹਕਾ ਅਤੇ ਬੋਹੜ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਸੋ ਇਸ ਵਾਸਤੇ ਸਮੁੱਚੇ ਸਿੱਖ ਪੰਥ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਲੋਕ ਦਸਮ ਗ੍ਰੰਥ ਦੀਆਂ ਗੱਲਾਂ ਕਰਦੇ ਹਨ ਜੋ ਗੁਰੂ ਸਾਹਿਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕਰਦੇ ਹਨ ਉਹਨਾਂ ਨੁੰ ਮੂੰਹ ਨਾ ਲਾਇਆ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top