Share on Facebook

Main News Page

ਸਿੱਖਿਆ ਦੇ ਭਗਵੇਂਕਰਨ ਤਹਿਤ ‘ਪੰਜਾਬੀ ਕਾਵਿ’ ਪੁਸਤਕ ਵਿੱਚੋਂ ‘ਗਰਮਤਿ ਤੇ ਸੂਫੀ ਕਾਵਿ’ ਨੂੰ ਕੱਢਣਾ, ਪੰਜਾਬੀ ਪਿਆਰਿਆਂ ਲਈ ਇੱਕ ਚੁਣੌਤੀ
-: ਗਿਆਨੀ ਜਗਤਾਰ ਸਿੰਘ ਜਾਚਕ

20 ਅਕਤੂਬਰ, ਅੰਮ੍ਰਿਤਸਰ (ਚਰਨਜੀਤ ਸਿੰਘ) : ਪੰਜਾਬ ਸਕੂਲ ਸਿਖਿਆ ਬੋਰਡ, ਮੁਹਾਲੀ ਵੱਲੋਂ ਗਿਆਰਵੀਂ ਦੀ ‘ਪੰਜਾਬੀ ਕਾਵਿ’ (ਝਲਕਾਂ ਤੇ ਇਤਿਹਾਸ) ਪੁਸਤਕ ਵਿੱਚੋਂ ‘ਗਰਮਤਿ ਤੇ ਸੂਫੀ ਕਾਵਿ’ ਨੂੰ ਕੱਢਣਾ, ਪੰਜਾਬੀ ਪਿਆਰਿਆਂ ਲਈ ਇੱਕ ਚੁਣੌਤੀ ਹੈ। ਕਿਉਂਕਿ, ਇਹ ਤਬਦੀਲੀ ਸੁਭਾਵਿਕ ਨਹੀਂ, ਸਗੋਂ ਹਿੰਦੂਤਵ ਦੀ ਪ੍ਰਚਾਰਕ ਭਾਜਪਾਈ ਕੇਂਦਰੀ ਸਰਕਾਰ ਦੀ ਕੁਟਿਲ-ਨੀਤੀ ਤਹਿਤ ਸਿਖਿਆ ਦੇ ਭਗਵੇਂਕਰਨ ਵੱਲ ਪੁੱਟਿਆ ਹੋਇਆ ਇੱਕ ਕਦਮ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸ਼ਾਸ਼ਕ ਵਰਗ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣਾ ਲਈ ਯਤਨਸ਼ੀਲ ਹੈ। ਕਿਉਂਕਿ, ਭਾਜਪਾ ਦੀ ਮਾਂ ਆਰ.ਐਸ.ਐਸ ਦੇ ਆਗੂ ਹਿੰਦੂ ਮੱਤ ਤੋਂ ਇਲਾਵਾ ਇਸਲਾਮ ਤੇ ਇਸਾਈ ਮੱਤ ਵਰਗੇ ਬਾਕੀ ਮਜ਼ਹਬਾਂ ਨੂੰ ਦੁੱਖ ਦਾ ਸਰੋਤ ਮੰਨਦੇ ਹਨ।

ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਤਦੋਂ ਕਹੇ, ਜਦੋਂ ਉਨ੍ਹਾਂ ਦਾ ਧਿਆਨ 19 ਸਤੰਬਰ ਦੇ ‘ਰੋਜ਼ਾਨਾ ਸਪੋਕਸਮੈਨ’ ਵਿੱਚ ਛਪੀ ‘ਪੰਜਾਬੀ ਲੇਖਕ ਮੰਚ, ਪੱਟੀ’ ਦੀ ਇੱਕ ਪਤ੍ਰਕਾ ਵੱਲ ਦਿਵਾਇਆ, ਜਿਸ ਵਿੱਚ ਉਪਰੋਕਤ ਤਬਦੀਲੀ ਦਾ ਵਿਸਥਾਰ ਪੂਰਵਕ ਵਰਨਣ ਹੈ।

ਉਨ੍ਹਾਂ ਨੇ ਆਪਣੇ ਉਪਰੋਕਤ ਕਥਨ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਹੁਣ ਕੇਂਦਰੀ ਮੰਤਰੀ ਐਮ.ਵੈਂਕਈਆ ਨਾਇਡੂ ਨੇ ਪਾਰਲੀਮੈਂਟਰੀ ਚੋਣਾਂ ਤੋਂ ਪਹਿਲਾਂ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਸੀ ਕਿ “ਜੇ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪੁਸਤਕਾਂ ਦੇ ਪਾਠ-ਕ੍ਰਮ ਵਿੱਚ ਤਬਦੀਲੀ ਕਰੇਗੀ”। ਕਿਉਂਕਿ, ਆਰ.ਐਸ.ਐਸ ਨਾਲ ਸਬੰਧਤ ‘ਸਿਖਿਆ, ਸੰਸਕ੍ਰਿਤੀ ਉਥਾਨ ਟ੍ਰਸਟ’ ਦਾ ਰਾਸ਼ਟਰੀ ਪ੍ਰਧਾਨ ਦੀਨਾ ਨਾਥ ‘ਬੱਤਰਾ’ ਜ਼ੋਰ ਪਾ ਰਿਹਾ ਸੀ ਕਿ “ਅਖੰਡ ਭਾਰਤ ਲਈ ਇੱਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਨ ਦੀ ਲੋੜ ਹੈ, ਜਿਹੜੀ ਸੰਪੂਰਨ ਤੌਰ ਤੇ ‘ਹਿੰਦੂਤਵ’ ਤੇ ‘ਰਾਸ਼ਟਰਵਾਦ’ ਨੂੰ ਸਮਰਪਤ ਹੋਵੇ”।

ਦੋ ਢਾਈ ਮਹੀਨੇ ਪਹਿਲਾਂ ਉਸ ਨੇ ਫਿਰ ਬਿਆਨ ਦਿੱਤਾ ਕਿ “ਰਾਜਨੀਤਕ ਬਦਲਾਉ ਹੋ ਚੁੱਕਿਆ ਹੈ, ਹੁਣ ਸਿਖਿਆ ਵਿੱਚ ਪੂਰੀ ਤਰ੍ਹਾਂ ਬਦਲਾਉ ਹੋਣਾ ਚਾਹੀਦਾ ਹੈ।” ਇਹੀ ਕਾਰਨ ਹੈ ਕਿ 23 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਪਾਰਲੀਮੈਂਟ ਵਿੱਚ ਦੇਸ਼ ਅੰਦਰ ਵਧਦੇ ਅਪਰਾਧਾਂ ਬਾਰੇ ਬੋਲਦਿਆਂ ਆਖਿਆ ਸੀ ਕਿ “ਬੱਚਿਆਂ ਨੂੰ ਮਾਨਵੀ ਕਦਰਾਂ ਕੀਮਤਾਂ ਦੀ ਸਿਖਿਆ ਦੇਣ ਲਈ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਤਬਦੀਲੀ ਕੀਤੀ ਜਾਵੇਗੀ”।

ਗਿਆਨੀ ਜਾਚਕ ਨੇ ਪੰਜਾਬ ਸਰਕਾਰ ਨੂੰ ਸੁਆਲ ਪੁੱਛਿਆ ਹੈ ਕਿ ਮਾਨਵ ਏਕਤਾ ਦੇ ਮੁਦੱਈ ਗੁਰੂ ਨਾਨਕ ਸਾਹਿਬ ਦੇ ਕੁਝ ਸ਼ਬਦ ਅਤੇ ‘ਬੁਰੇ ਦਾ ਭਲਾ ਕਰ’ ਦਾ ਹੋਕਾ ਦੇਣ ਵਾਲੇ ਬਾਬਾ ਫਰੀਦ ਦੇ ਸਲੋਕ ਤੇ ਬੁਰੀ ਸੰਗਤ ਤੋਂ ਬਚਣ ਦੀ ਪ੍ਰੇਰਨਾ ਦੇਣ ਵਾਲੀ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਵਿਦਿਆਰਥੀਆਂ ਦੇ ਪੰਜਾਬੀ ਸਲੇਬਸ ਵਿੱਚੋਂ ਕਢਣ ਨਾਲ ਅਪਰਾਧ ਵਧਣਗੇ ਜਾਂ ਘਟਣਗੇ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top