Share on Facebook

Main News Page

ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਵਲੋਂ ਨਰਿੰਦਰ ਮੋਦੀ ਬਾਰੇ ਖ਼ਾਸ ਵਾਰਤਾਲਾਪ
ਸਿੱਖਾਂ, ਮੁਸਲਮਾਨਾਂ ਅਤੇ ਭਾਰਤ ਵਿੱਚ ਹੋਰ ਘੱਟ ਗਿਣਤੀਆਂ ਵਲੋਂ ਨਰੇਂਦਰ ਮੋਦੀ ਦਾ ਵਿਰੋਧ

ਵਾਸ਼ਿੰਗਟਨ, 30 ਸਤੰਬਰ : ਡਾ. ਅਮਰਜੀਤ ਸਿੰਘ ਵਲੋਂ ਨਰੇਂਦਰ ਮੋਦੀ ਖਿਲਾਫ ਵਾਸ਼ਿੰਗਟਨ ਦੇ ਮੈਡੀਸਨ ਸਕੁਯੈਰ ਵਿਖੇ ਦਲੇਰੀ ਭਰੀ ਤਕਰੀਰ ਕੀਤੀ, ਜਿਥੇ ਸਿੱਖਾਂ, ਮੁਸਲਮਾਨਾਂ, ਇਸਾਈ ਅਤੇ ਹੋਰ ਘੱਟ ਗਿਣਤੀਆਂ ਨੇ ਵੱਧ ਚੱੜ੍ਹ ਕੇ ਹਿੱਸਾ ਲਿਆ ਅਤੇ ਮੋਦੀ ਦੇ ਖਿਲਾਫ ਸ਼ਾਂਤੀ ਪੂਰਵਕ ਪ੍ਰਦਰਸ਼ਨ ਕੀਤਾ।

ਪਾਠਕਾਂ ਦੀ ਜਾਣਕਾਰੀ ਲਈ ਡਾ. ਅਮਰਜੀਤ ਸਿੰਘ 04 ਅਕਤੂਬਰ 2014 ਨੂੰ ਇੰਡੀਆਨਾ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਕਾਨਫਰੰਸ 'ਚ ਵੀ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ‘ਚ ਸੁਆਗਤ ਅਤੇ ਵਿਰੋਧ ਨਿਰੰਤਰ ਜਾਰੀ ਹੈ। ਜਿੱਥੇ ਅਮਰੀਕਾ ‘ਚ ਵੱਸ ਰਿਹਾ ਹਿੰਦੂ ਭਾਈਚਾਰਾ ਖਾਸ ਕਰਕੇ ਗੁਜਰਾਤੀ ਮੋਦੀ ਨੂੰ ਪਲਕਾਂ ‘ਤੇ ਬਿਠਾ ਰਹੇ ਹਨ, ਉਥੇ ਮੁਸਲਿਮ ਅਤੇ ਸਿੱਖ ਭਾਈਚਾਰੇ ਵੱਲੋਂ ਮੋਦੀ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਮੰਗਲਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਉਬਾਮਾ ਦੁਆਰਾ ਦਿੱਤੇ ਗਏ ਰਾਤ ਦੇ ਭੋਜਨ ‘ਚ ਸ਼ਾਮਲ ਹੋਣ ਲਈ ਵਾਈਟ ਹਾਊਸ ਪੁੱਜੇ ਤਾਂ ਉਨ੍ਹਾਂ ਦੇ ਖਿਲਾਫ਼ ਡੱਟ ਕੇ ਵਿਰੋਧ ਵਿਖਾਵਾ ਹੋਇਆ। ਅਮਰੀਕੀ ਰਾਸ਼ਟਰਪਤੀ ਦੀ ਮੌਜੂਦਗੀ ‘ਚ ਸਿੱਖ ਅਤੇ ਕਸ਼ਮੀਰੀ ਜੱਥੇਬੰਦੀਆਂ ਨਾਲ ਵੱਡੀ ਗਿਣਤੀ ‘ਚ ਜੁੜੇ ਸਿੱਖਾਂ ਅਤੇ ਮੁਸਲਮਾਨਾਂ ਨੇ ਮੋਦੀ ਵਿਰੁੱਧ ਡੱਟਵੀਂ ਨਾਅਰੇਬਾਜ਼ੀ ਕੀਤੀ। ਇੱਥੇ ਮੋਦੀ ਦੇ ਸਮਰਥੱਕ ਵੀ ਵੱਡੀ ਗਿਣਤੀ ‘ਚ ਆਏ ਹੋਏ ਸਨ। ਜਿਸ ਕਾਰਨ ਦੋਵੇਂ ਧਿਰਾਂ ਇੱਕ ਦੂਜੇ ਦੇ ਵਿਰੋਧ ‘ਚ ਸਾਹਮਣੇ ਆ ਗਈਆਂ, ਪ੍ਰੰਤੂ ਪੁਲਿਸ ਨੇ ਬਚਾਅ ਕਰਦਿਆਂ ਮਾਮਲੇ ਨੂੰ ਠੰਡਾ ਕੀਤਾ। ਇਸਤੋਂ ਪਹਿਲਾਂ ਮੈਡੀਸਨ ਸੁਕਾਇਅਰ ਗਾਰਡਨ ਦੇ ਨੇੜੇ ਵੀ ਮੋਦੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਹੋਇਆ ਅਤੇ ਵਿਖਾਵਾਕਾਰੀਆਂ ਵੱਲੋਂ ਮੋਦੀ ਨੂੰ ਕਾਤਲ ਆਖ਼ਣ ਵਾਲੇ ਪੋਸਟਰਾਂ ਦਾ ਵੱਡੀ ਗਿਣਤੀ ‘ਚ ਵਿਖਾਵਾ ਕੀਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top