Share on Facebook

Main News Page

04 ਅਕਤੂਬਰ 2014 ਨੂੰ ਇੰਡਿਆਨਾ ਵਿਖੇ ਹੋਣ ਜਾ ਰਹੀ "ਵਿਸ਼ਵ ਸਿੱਖ ਕਾਨਫਰੰਸ" ਬਾਰੇ ਕੁੱਝ ਸੰਖੇਪ
-: ਸੰਪਾਦਕ ਖ਼ਾਲਸਾ ਨਿਊਜ਼

ਇਸ ਕਾਨਫਰੰਸ ਵਿੱਚ ਨੌਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉੱਤਰਾਖੰਡ, ਜਿਹੜੇ ਆਪਣੀ ਬੇਬਾਕ ਸ਼ੈਲੀ, ਨਿਧੜਕਤਾ ਅਤੇ ਦਲੇਰੀ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਖੜ ਦਿਮਾਗ ਪੱਪੂ ਇਕਬਾਲ ਸਿੰਘ ਪਟਨੇ ਵਾਲੇ ਦਾ ਸਾਹਮਣੇ ਖੜੋ ਕੇ ਵਿਰੋਧ ਕੀਤਾ, ਬੀਜੇਪੀ ਨੇਤਾ ਦੀ ਸਿੱਖਾਂ ਬਾਰੇ ਟਿੱਪਣੀ ਦਾ ਮੂੰਹ 'ਤੇ ਜਵਾਬ ਦਿੱਤਾ... ਸਿੱਖ ਸੰਗਤਾਂ, ਖਾਸਕਰ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਸਾਹਮਣੇ ਬੈਠ ਕੇ ਦੇਣ ਲਈ ਜਾਣੇ ਜਾਂਦੇ ਨੇ... ਇਸ ਕਾਨਫਰੰਸ 'ਚ ਸ਼ਾਮਿਲ ਹੋਣਗੇ।

ਡਾ. ਅਮਰਜੀਤ ਸਿੰਘ ਵਾਸ਼ਿੰਗਟਨ, ਜਿਹੜੇ ਭਾਰਤ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਧੱਕਿਆਂ ਵਿਰੁੱਧ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਂਦੇ ਨੇ, ਸਿੱਖਾਂ ਦੇ ਆਪਣੇ ਵਤਨ ਦੀ ਗਲ ਅਤੇ ਕਾਰਜ ਕਰਦੇ ਨੇ, ਪਿਛਲੇ ਦੋ ਕੁ ਦਿਨ ਪਹਿਲਾਂ ਵੀ ਇਨ੍ਹਾਂ ਨੇ ਨਰੇਂਦਰ ਮੋਦੀ ਖਿਲਾਫ ਜ਼ੋਰਦਾਰ ਮੁਜ਼ਾਹਰੇ 'ਚ ਹਿੱਸਾ ਲਿਆ ਅਤੇ ਜ਼ਬਰਦਸਤ ਤਕਰੀਰ ਕੀਤੀ... ਹਾਜ਼ਰੀ ਭਰਨਗੇ।

ਕਰਨਲ ਜੀ.ਬੀ. ਸਿੰਘ ਜਿਹੜੇ ਕਿ ਅਮਰੀਕਾ ਆਰਮੀ 'ਚੋਂ ਰਿਟਾਇਰ ਹੋਏ ਨੇ... ਇਹ ਅਮਰੀਕਾ ਆਰਮੀ ਦੇ ਪਹਿਲੇ ਸਾਬਤ ਸੂਰਤ ਆਫੀਸਰ ਸਨ, ਜਿਨ੍ਹਾਂ ਨੇ ਫੌਜ ਵਿੱਚ ਸਿੱਖ ਚਿਨ੍ਹਾਂ ਦੀ ਗੱਲ ਕੀਤੀ ਅਤੇ ਕਰਕੇ ਦਿਖਾਇਆ। ਇਹ ਬਾਖੂਬ ਲਿਖਾਰੀ ਹਨ ਜਿਨ੍ਹਾਂ ਦੀ ਕਿਤਾਬ "Gandhi Behind the Mask of Divinity" 'ਅਖੌਤੀ ਮਹਾਤਮਾ' ਗਾਂਧੀ ਦੇ ਪਰਖੱਚੇ ਉੜਾਉਂਦੀ ਹੈ।

ਸ. ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨੇ ਸਿੱਖਾਂ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਬਣਾਇਆ, ਜਿਹੜਾ ਕਿ 2003 'ਚ ਸ਼੍ਰੋਮਣੀ ਕਮੇਟੀ ਵਲੋਂ ਵੀ ਰੀਲੀਜ਼ ਕੀਤਾ, ਦੁਨੀਆ ਭਰ ਦੇ ਸਿੱਖਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ, ਉਹ ਵੀ ਇਸ ਕੈਲੰਡਰ ਬਾਰੇ ਸਿੱਖ ਸੰਗਤਾਂ ਨੂੰ ਜਾਣਕਾਰੀ ਦੇਣਗੇ।

ਸ. ਸਰਬਜੀਤ ਸਿੰਘ ਸੈਕਰਾਮੈਂਟੋ, ਜਿਹੜੇ ਕਿ ਕੈਲੰਡਰ ਮਾਹਿਰ ਹਨ, ੳਹ ਵੀ ਨਾਨਕਸ਼ਾਹੀ ਕੈਲੰਡਰ ਬਾਰੇ ਚਾਨਣਾ ਪਾਉਣਗੇ।

ਸ. ਕੁਲਦੀਪ ਸਿੰਘ, ਰੇਡਿਓ ਸ਼ੇਰੇ ਪੰਜਾਬ ਦੇ ਸੰਚਾਲਕ, ਜਿਹੜੇ ਕਿ ਡੇਰਾਵਾਦ ਅਤੇ ਸਿੱਖਾਂ 'ਚ ਪਨਪ ਰਹੇ ਕਰਮਕਾਂਡਾਂ ਖਿਲਾਫ ਜ਼ੋਰਦਾਰ ਢੰਗ ਨਾਲ ਪੇਸ਼ਕਾਰੀ ਕਰਦੇ ਹਨ, ਉਹ ਵੀ ਆਪਣੇ ਨਿਵੇਕਲੇ ਅੰਦਾਜ਼ 'ਚ ਸੰਗਤਾਂ ਦੇ ਰੂਬਰੂ ਹੋਣਗੇ।


ਸ. ਗੁਰਦੇਵ ਸਿੰਘ ਸੱਧੇਵਾਲੀਆ, ਜਿਹੜੇ ਕਿ ਆਪਣੀ ਵਿੱਲਖਣ ਲਿਖਣ ਸ਼ੈਲੀ ਲਈ ਮਸ਼ਹੂਰ ਹਨ, ਜਿਨ੍ਹਾਂ ਦੀਆਂ ਕਹਾਣੀਆਂ ਅਤੇ ਰੋਚਕ ਲੇਖ ਅੱਖਾਂ ਖੋਲ ਦਿੰਦੇ ਨੇ, ਇਸ ਕਾਨਫਰੰਸ 'ਚ ਸ਼ਿਰਕਤ ਕਰਨਗੇ।

ਸ. ਗੁਰਿੰਦਰਪਾਲ ਸਿੰਘ ਧਨੌਲਾ, ਜਿਹੜੇ ਕਿ ਪਤਰਕਾਰ ਵੀ ਹਨ, ਜਿਨ੍ਹਾਂ ਦੇ ਲੇਖ ਕਾਫੀ ਸੂਝਬੂਝ ਵਾਲੇ ਹੁੰਦੇ ਨੇ, ਉਹ ਵੀ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕਰਨਗੇ।

ਪ੍ਰਬੰਧਕ, ਸ. ਮਲਕੀਤ ਸਿੰਘ ਬਾਸੀ, ਸ. ਸੁਖਮਿੰਦਰ ਸਿੰਘ, ਸ. ਕੁਲਬੀਰ ਸਿੰਘ, ਸ. ਹਰਦੀਪ ਸਿੰਘ ਵਿਰਦੀ ਅਤੇ ਸ. ਦਲਜੀਤ ਸਿੰਘ (ਅਖੌਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁੱਪ ਦੇ ਐਡਮਿਨ) ਜਿਨ੍ਹਾਂ ਦੀ ਅਣਥੱਕ ਮਿਹਨਤ ਇਸ ਕਾਨਫਰੰਸ 'ਚ ਦੇਖਣ ਨੂੰ ਮਿਲੇਗੀ, ਵੀ ਵਧਾਈ ਦੇ ਪਾਤਰ ਹਨ, ਜਿਹੜੇ ਇਹ ਉਪਰਾਲਾ ਕਰ ਰਹੇ ਹਨ ਅਤੇ ਸਿੱਖ ਸੰਗਤਾਂ ਤੱਕ ਇਹ ਵੱਖ ਵੱਖ ਵਿਸ਼ਿਆਂ ਦੇ ਮਾਹਰ ਰੂਬਰੂ ਕਰਣ ਜਾ ਰਹੇ ਹਨ। ਆਸ ਹੈ ਸੰਗਤਾਂ ਇਨ੍ਹਾਂ ਸ਼ਖਸੀਅਤਾਂ ਦੇ ਵੀਚਾਰ ਸੁਣਕੇ ਆਪ ਵੀਚਾਰਵਾਨ ਬਣਨਗੀਆਂ ਤੇ ਜਾਗਰੂਕ ਹੋਣਗੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top