ਜੰਮੂ
ਕਸ਼ਮੀਰ ਵਿੱਚ ਆਏ ਹੜ੍ਹਾਂ ਨੇ ਕਿਸੇ ਵੀ ਧਰਮ ਦੇ ਲੋਕਾਂ ਨੂੰ ਨਹੀਂ ਬਖਸ਼ਿਆ। ਸਰਕਾਰਾਂ ਵੱਲੋਂ
ਭਾਵੇਂ ਕੀਤਾ ਗਿਆ ਵਿਤਕਰਾ ਸਾਫ ਦਿਖਾਈ ਦਿੰਦਾ ਹੈ। ਭਾਵੇਂ ਕਸ਼ਮੀਰ ਵਿੱਚ ਬਹੁਗਿਣਤੀ ਮੁਸਲਮਾਨ
ਵੀਰਾਂ ਦੀ ਹੈ, ਪਰ ਬਹੁਤ ਹਿੰਦੂ ਪਰਿਵਾਰਾਂ ਨੇ ਵੀ ਘਰ ਪਰਿਵਾਰ ਆਪਣਾ ਸਭ ਕੁੱਝ ਗਵਾ ਲਿਆ।
ਇਨ੍ਹਾਂ ਵਿੱਚੋਂ ਇੱਕ ਗਰੀਮਾ ਨਾਮੀ ਹਿੰਦੂ ਗਰਭਵਤੀ ਭੈਣ ਦਾ ਵੀ ਘਰ ਬਾਰ ਸਭ ਕੁਝ ਉੱਜੜ ਗਿਆ।
ਸਿਹਤ ਖਰਾਬ ਹੋਣ ਕਾਰਨ ਸਰਕਾਰੇ ਦਰਬਾਰੇ ਸਭ ਪਾਸੇ ਮਦਦ ਦੀ ਗੁਹਾਰ ਲਗਾਉਦੀ ਰਹੀ। ਨਾ ਸਰਕਾਰਾ
ਨੇ ਰਾਸ ਲਈ, ਨਾ ਹੀ ਕਿਸੇ ਹੋਰ ਭਾਈਚਾਰੇ ਨੇ।
ਆਖਰਕਾਰ ਜਦ ਗੁਰੂ ਘਰ ਜਾ ਕੇ ਜਦ ਬੀਬੀ ਨੇ ਗੁਹਾਰ ਲਗਾਈ ਤਾਂ ਦੇ ਸਿੰਘ ਤੁਰੰਤ ਨੇੜਲੇ ਹਸਪਤਾਲ
ਲੈ ਗਏ। ਡਾਕਟਰਾਂ ਨੇ ਬੀਬੀ ਦੀ ਹਾਲਤ ਨਾਜ਼ੁਕ ਦੱਸਦਿਆਂ ਵੱਡੇ ਹਸਪਤਾਲ ਭੇਜ ਦਿੱਤਾ। ਸ਼ੇਰੇ
ਕਸ਼ਮੀਰ ਇੰਨਸਟੀਚਯੂਟ ਆਫ਼ ਮੈਡੀਕਲ ਸਾਈੰਸ ਹਸਪਤਾਲ ਪੁੱਜਦਿਆਂ ਸਾਰ ਡਾਕਟਰਾਂ ਨੇ ਦੱਸਿਆ ਕੇ ਬੀਬੀ
ਦੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਦਾ। ਪਰ ਉਹ ਬੀਬੀ ਨੂੰ ਬਚਾਉਣ ਦੀ ਕੋਸ਼ਿਸ਼ ਕਰਣਗੇ।
AUSTRALIAN SIKH SUPPORT ਅਤੇ ਬਾਕੀ ਸਿੰਘਾਂ ਨੇ ਗੁਰੂ ਸਾਹਿਬਾਨ ਅੱਗੇ ਬੱਚੇ ਅਤੇ ਬੀਬੀ ਨੂੰ ਤੰਦਰੁਸਤੀ
ਦੇਣ ਲਈ ਅਰਦਾਸ ਕੀਤੀ।
ਬੀਬੀ ਦੇ ਹਾਲਾਤ ਬਹੁਤ ਖਰਾਬ ਹੋਣ ਕਾਰਨ ਮਲ ਮੂਤਰ ਖੂਨ ਨਾਲ ਲੱਥ-ਪੱਥ ਬੀਬੀ ਕੋਲ ਕੋਈ ਵੀ ਨੇੜੇ
ਨਹੀਂ ਸੀ ਆ ਰਿਹਾ। ਸਿੰਘਾਂ ਨੇ ਆਪ ਹੀ ਬੀਬੀ ਦੀ ਸਾਫ ਸਫਾਈ ਕੀਤੀ।
ਦਵਾਈਆਂ ਹਸਪਤਾਲ ਉਪਲਬੱਧ ਨਾ ਹੋਣ ਕਾਰਨ ਤਿੰਨ ਕਿਲੋਮੀਟਰ ਦੌੜ ਕੇ ਆਉਣਾ ਜਾਉਣਾ ਪੈਂਦਾ ਸੀ।
ਔਰਤਾਂ ਦਾ ਹਸਪਤਾਲ ਹੋਣ ਕਾਰਨ ਕੇਵਲ ਔਰਤਾਂ ਹੀ ਅੰਦਰ ਜਾ ਸਕਦੀਆ ਸਨ। ਪਰ ਡਾਕਟਰ ਨੇ ਗੁਰੂ ਦੇ
ਸਿੱਖਾਂ ਤੇ ਭਰੋਸਾ ਕਰਦਿੳਾਂ ਪੂਰੀ ਖੁੱਲ ਦੇ ਦਿੱਤੀ। ਬੀਬੀ ਕਈ ਘੰਟੇ ਦਰਦ ਨਾਲ ਤੜਫ਼ਦੀ ਰਹੀ।
ਖੂਨ ਦੀ ਕਮੀ ਹੋਣ ਕਾਰਨ ਸਿੰਘਾਂ ਨੇ ਆਪਣਾ
ਖੂਨ ਬੀਬੀ ਨੂੰ ਦਿੱਤਾ। ਪਰਿਵਾਰ ਦਾ ਕੋਈ ਜੀਅ ਕੋਲ ਨਹੀਂ ਸੀ। ਕੋਲ ਸਨ ਕੁੱਝ ਸਮਾਂ
ਪਹਿਲਾਂ ਮਿਲੇ ਗੁਰੂ ਦੇ ਸਿੰਘ। ਬੱਚੇ ਦੀ ਆਸ ਤਾਂ ਡਾਕਟਰਾ ਵੱਲੋਂ ਛੱਡ ਹੀ ਦਿੱਤੀ ਗਈ ਸੀ।
ਕੋਸ਼ਿਸ਼ ਕੀਤੀ ਜਾ ਰਹੀ ਸੀ, ਬੀਬੀ ਗਰੀਮਾ ਨੂੰ ਬਚਾਉਣ ਦੀ।
ਆਖਿਰਕਾਰ ਸਿੰਘਾਂ ਵੱਲੋਂ ਕੀਤੀ ਅਰਦਾਸ ਪਰਵਾਨ ਹੋਈ। ਬੀਬੀ ਨੇ ਤੰਦੁਰਸਤ ਬੱਚੇ ਨੂੰ ਜਨਮ ਦਿੱਤਾ।
ਡਾਕਟਰ ਪਰਮਾਤਮਾ ਦੇ ਇਸ ਚਮਤਕਾਰ ਨੂੰ ਵੇਖ ਹੈਰਾਨ ਰਹਿ ਗੲੇ। ਸਾਰੇ ਹਸਪਤਾਲ ਵਿੱਚ ਖੁਸ਼ੀ ਵਾਲਾ
ਮਾਹੌਲ ਛਾ ਗਿਆ। ਸਾਰੇ ਹਸਪਤਾਲ ਵੱਲੋ ਸਿੰਘਾਂ ਵੱਲੋ ਕੀਤੇ ਗਏ ਇਸ ਮਹਾਨ ਕਾਰਜ ਦੀ ਸ਼ਲਾਘਾ ਕੀਤੀ
ਗਈ। ਡਾਕਟਰਾਂ ਵੱਲੋਂ ਸਿੱਖ ਕੋਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਘਰ ਬਾਰ ਛੱਡ
ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ। ਬੀਬੀ ਗਰੀਮਾ ਨੇ ਜਦ ਸਿੰਘਾਂ ਨੂੰ ਮਿਲੀ, ਬੀਬੀ ਦੇ ਅੱਥਰੂ
ਵਹਿ ਤੁਰੇ। ਆਪਣੇ ਨਵਜੰਮੇ ਬੱਚੇ ਨੂੰ ਵੇਖ ਸਿੰਘਾਂ ਨੂੰ ਕਹਿਣ ਵਾਸਤੇ ਕੋਈ ਸ਼ਬਦ ਨਹੀਂ ਸਨ।
ਆਖਿਰਕਾਰ ਇਹੀ ਕਿਹਾ "ਮੈਂ ਚਾਹਤੀ ਹੂੰ, ਮੇਰਾ ਬੇਟਾ ਭੀ ਆਪ ਜੈਸਾ
ਸਿੱਖ ਬਨੇ" ਬੱਚੇ ਦਾ ਨਾਮ ਵੀ "ਯੁਵਰਾਜ ਸਿੰਘ"
ਰੱਖਿਆ ਗਿਆ। ਬੀਬੀ ਜੀ ਅਤੇ ਬੱਚਾ ਬਿਲਕੁਲ ਠੀਕ ਠਾਕ ਹਨ।
ਟਿੱਪਣੀ:
AUSTRALIAN SIKH SUPPORT ਅਤੇ ਬਾਕੀ ਸਿੰਘ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਿੱਖਾਂ ਦੇ
ਗੌਰਵਮਈ ਇਤਿਹਾਸ ਨੂੰ ਦੁਹਰਾਇਆ। ਸ਼ਾਬਾਸ਼ ਗੁਰੂ ਦਿਓ ਸਿੰਘੋ, ਆ ਹੈ ਸਿੱਖੀ, ਆ ਹੈ ਗੁਰਮਤਿ ਦਾ ਅਸਲੀ ਪ੍ਰਚਾਰ, ਸਿੱਖ ਦਾ ਅਸਲੀ
ਕਿਰਦਾਰ ਦੀਨ ਦੁਖੀਆਂ ਦੀ ਸੇਵਾ... ਨਮਸਕਾਰ ਹੈ ਤੁਹਾਨੂੰ... ਚੜ੍ਹਦੀਕਲਾ!!! ...ਸੰਪਾਦਕ
ਖ਼ਾਲਸਾ ਨਿਊਜ਼