Share on Facebook

Main News Page

ਕੀ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਬਾਕੀ ਗੁਰੂਆਂ ਦਾ ਪ੍ਰਕਾਸ਼-ਪੁਰਬ, ਉਨ੍ਹਾਂ ਦੇ ਜਨਮ ਵਾਲੇ ਦਿਨ ਹੀ ਮਨਾਇਆ ਜਾਣਾ ਚਾਹੀਦਾ ਹੈ?
-: ਭਾਈ ਸ਼ਿਵਤੇਗ ਸਿੰਘ

ਗੁਰੂ ਨਾਨਕ ਸਾਹਿਬ ਜੀ ਨੂੰ ਸਰੀਰ ਦੇ ਜਨਮ ਤੋਂ ਹੀ ਗੁਰੂ ਮੰਨਿਆ ਗਿਆ ਹੈ, ਇਸ ਵਾਸਤੇ ਉਹਨਾਂ ਦੇ ਸਰੀਰ ਦਾ ਜਨਮ ਦਿਨ ਨਹੀਂ, ਬਲਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼-ਪੁਰਬ ਜਨਮ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ, ਪਰ ਬਾਕੀ ਸਾਰੇ ਗੁਰੂ ਸਾਹਿਬਾਂ ਦੇ ਸਰੀਰਾਂ ਦੇ ਜਨਮ ਦਿਨ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼-ਪੁਰਬ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜਨਮ ਭਾਈ ਲਹਿਣਾ ਜੀ ਦੇ ਸਰੀਰ ਦਾ ਹੋਇਆ, ਪਰ ਪ੍ਰਕਾਸ਼ ਪੁਰਬ ਭਾਈ ਲਹਿਣਾ ਜੀ ਦਾ ਨਹੀਂ, ਸਗੋਂ ਗੁਰੂ ਅੰਗਦ ਸਾਹਿਬ ਜੀ ਦਾ ਹੋਇਆ ਹੈ। ਜੇਕਰ ਉਹਨਾਂ ਦੇ ਸਰੀਰ ਦੇ ਜਨਮ ਦਿਨ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼-ਪੁਰਬ ਮੰਨੋਗੇ, ਤਾਂ ਫਿਰ ਉਹਨਾ ਦੇ ਜੀਵਨ ਨੂੰ ਜਦੋਂ ਅਜੇ ਗੁਰੂ ਸ਼ਰਨ ਵਿੱਚ ਵੀ ਨਹੀਂ ਸੀ ਆਏ ਉਸ ਜੀਵਨ ਦੀਆਂ ਘਟਨਾਵਾਂ ਨੂੰ ਗੁਰੂ ਘਟਨਾਵਾਂ ਦਾ ਨਾਮ ਦੇਣਾ ਪਵੇਗਾ, ਜੋ ਕਿ ਬਿਲਕੁਲ ਗੁਰੂ ਜੀ ਦੇ ਸਿਧਾਤਾਂ ਦੇ ਉਲਟ ਹੋ ਜਾਵੇਗਾ। ਜੋ ਪੂਰਨ ਰੂਪ ਵਿੱਚ ਬਿਪਰਵਾਦ ਦੀ ਝੋਲੀ ਵਿੱਚ ਪਾ ਦੇਵੇਗਾ।

ਇਸੇ ਹੀ ਤਰਾਂ ਗੁਰੂ ਅਮਰਦਾਸ ਸਾਹਿਬ ਜੀ ਅਤੇ ਬਾਕੀ ਗੁਰੂ ਸਾਹਿਬਾਨਾਂ ਦੇ ਸਰੀਰਾਂ ਦੇ ਜਨਮ ਦਿਨਾਂ ਨੂੰ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਪੁਰਬ ਨਹੀਂ ਮੰਨਿਆ ਜਾ ਸਕਦਾ, ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਸਾਰੇ ਗੁਰੂ ਸਾਹਿਬਾਂ ਦਾ ਅਸਲ ਵਿੱਚ ਪ੍ਰਕਾਸ਼ ਪੁਰਬ ਉਸ ਦਿਨ ਮਨਾਉਣਾ ਚਾਹੀਦਾ ਹੈ, ਜਿਸ ਦਿਨ ਉਹਨਾਂ ਦੇ ਅੰਦਰ ਗੁਰੂ ਜੋਤ ਦਾ ਪ੍ਰਕਾਸ਼ ਕੀਤਾ ਗਿਆ, ਭਾਵ ਜਿਸ ਦਿਨ ਗੁਰਤਾਗੁਦੀ ਬਖਸ਼ੀ ਗਈ। ਕਿਉਂਕਿ ਸਭ ਤੋਂ ਵੱਡੀ ਗੱਲ ਸ਼ੁਰੂ ਤੋਂ ਹੀ ਗੁਰੂ ਸਰੀਰ ਨੂੰ ਨਹੀਂ, ਸਗੋਂ ਗੁਰੂ ਸਦਾ ਹੀ ਰੱਬੀ-ਜੋਤ ਨੂੰ ਮੰਨਿਆ ਗਿਆ ਹੈ, ਜਿਸ ਜੋਤ ਰਾਹੀਂ ਉਚਾਰਣ ਕੀਤੀ ਗਈ ਬਾਣੀ ਨੂੰ ਸ਼ਬਦ ਗੁਰੂ ਕਿਹਾ ਗਿਆ ਹੈ।

ਗੁਰਤਾ ਮਿਲਣ ਤੋਂ ਪਹਿਲਾਂ ਕਿਸੇ ਵੀ ਗੁਰੂ ਸਾਹਿਬਾਂ ਦੇ ਸਰੀਰਾਂ ਦੇ ਬੋਲਾਂ ਨੂੰ ਗੁਰਬਾਣੀ ਨਹੀਂ ਮੰਨਿਆ ਗਿਆ। ਇਸ ਵਾਸਤੇ ਬੇਨਤੀ ਹੈ ਕਿ ਸਰੀਰਾਂ ਦੇ ਜਨਮ ਦਿਨ ਮਨਾਉਣ ਨੂੰ ਗੁਰੂ ਸਾਹਿਬਾਂ ਦਾ ਪ੍ਰਕਾਸ਼ ਪੁਰਬ ਦਾ ਨਾਮ ਨਾ ਦੇਈਏ, ਸਗੋਂ ਗੁਰੂ ਸਾਹਿਬਾਂ ਦਾ ਅਸਲ ਵਿੱਚ ਪ੍ਰਕਾਸ਼ ਪੁਰਬ ਜੋ ਗੁਰਤਾਗੱਦੀ ਵਾਲੇ ਦਿਨ ਦਾ ਹੈ, ਉਸ ਨੂੰ ਪ੍ਰਕਾਸ਼-ਪੁਰਬ ਦੇ ਰੂਪ ਵਿੱਚ ਮਨਾਈਏ।


ਟਿੱਪਣੀ: ਭਾਈ ਸਾਹਿਬ ਦੀ ਗੱਲ ਵਾਜਿਬ ਹੈ। ਇਸ ਦੇ ਨਾਲ ਨਾਲ ਸਿੱਖਾਂ ਨੂੰ ਗੁਰੂ ਦੇ ਦਿਨ ਮਨਾਉਣ ਤੋਂ ਵੱਧ, ਗੁਰੂ ਦੀ ਕਹੇ ਬਚਨਾਂ ਨੂੰ ਮੰਨਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top