Share on Facebook

Main News Page

ਲੁਧਿਆਣਾ ਦੇ ਫਰਜ਼ੀ ਮੁਕਾਬਲੇ ਵਿੱਚ ਪੁਲਿਸ ਵਲੋਂ ਮਾਰੇ ਸਕੇ ਭਰਾਵਾਂ ਦੇ ਪਿਤਾ ਦੇ ਮੂੰਹੋਂ ਸੁਣੋ ਸਰਕਾਰੀ ਦਹਿਸ਼ਤਗਰਦੀ ਦੀ ਸੱਚਾਈ

ਭਦੌੜ/ਸ਼ਹਿਣਾ 1 ਅਕਤੂਬਰ (ਸਾਹਿਬ ਸੰਧੂ): ਪੰਜਾਬ ਪੁਲਿਸ ਮੁੱਢ ਤੋਂ ਹੀ ਆਪਣੇ ਮਾੜੇ ਕਾਰਨਮਿਆਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਆਈ ਹੈ ਤੇ ਵਰਦੀਧਾਰੀ ਬਿਨ੍ਹਾ ਵਜ਼੍ਹਾ ਹੀ ਆਪਣੀਆਂ ਨਿੱਜ਼ੀ ਕਿੜਾਂ ਕੱਢਣ ਲਈ ਨੋਜਵਾਨਾਂ ਨੂੰ ਝੁੱਠੇ ਪੁਲਿਸ ਮੁਕਾਬਲਿਆਂ ਜਾਂ ਝੁੱਠੇ ਕੇਸ ਪਾ ਜੇਲ੍ਹ ਅੰਦਰ ਸੁੱਟ ਰਹੀ ਹੈ। ਜਿਸ ਦੀਆਂ ਅਨੇਕਾਂ ਉਦਹਾਰਨਾ ਸਾਹਮਣੇ ਆ ਚੁੱਕੀਆਂ ਤੇ ਇਸ ਤਰਾਂ ਹੀ ਪਿਛਲੇ ਦਿਨੀਂ ਮਾਛੀਵਾੜਾ ਪੁਲਿਸ ਵੱਲੋਂ ਪਿੰਡ ਦੋ ਦਲਿਤ ਸਕੇ ਭਰਾਵਾਂ ਦਾ ਬਣਾਇਆ ਫਰਜ਼ੀ ਮੁਕਾਬਲਾ ਜੋ ਬਆਦ ਵਿੱਚ ਸਿੱਧੇ ਤੌਰ ਤੇ ਕਤਲ ਦੇ ਰੂਪ ਵਿੱਚ ਸਾਹਮਣੇ ਆ ਹੀ ਗਿਆ ਕਿ ਪੁਲਿਸ ਨੇ ਇਹ ਮੁਕਾਬਲਾ ਨਹੀ ਸਗੋ ਸੋਦੇ ਤਹਿਤ ਜਾਣਬੁੱਝ ਉਕਤ ਦੋਨਾਂ ਸਕੇ ਭਰਾਵਾਂ ਦਾ ਕਤਲ ਕੀਤਾ ਸੀ।

ਇਸ ਮੰਦਭਾਗੀ ਘਟਨਾਂ ਦੀ ਸ਼ੋਸਲ ਸਾਇਟਾਂ ਤੇ ਮੀਡੀਆ ’ਚ ਚਰਚਾ ਹੋਣ ਕਾਰਨ ਪੰਜਾਬ ਸਰਕਾਰ ਦੀ ਅੱਖ ਖੁੱਲਣ ਤੇ ਉਕਤ ਪੁਲਿਸ ਮੁਲਾਜਮਾਂ ਅਤੇ ਪਿੰਡ ਤੱਖਰਾਂ ਦੇ ਸਰਪੰਚ ਦੇ ਪਤੀ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੌਕੇ ਦੇ ਐਸ. ਐਸ. ਪੀ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਪਰ ਫਿਰ ਵੀ ਲੋਕਾਂ ਅੰਦਰ ਇਨਸਾਫ਼ ਲਈ ਪੁਲਿਸ ਪ੍ਰਤੀ ਦਿਨ ਬ ਦਿਨ ਰੋਸ ਦੀ ਲਹਿਰ ਵਧਦੀ ਜਾ ਰਹੀ ਹੈ। ਜਿਸ ਦੇ ਸਿੱਟੇ ਵੱਜੋਂ ਪੰਜਾਬ ਸਮੇਤ ਦੇਸ਼ਾਂ ਵਿਦੇਸ਼ਾਂ ਤੋਂ ਵੀ ਇਸ ਘਟਨਾਂ ਨੂੰ ਜੰਗਲ ਰਾਜ਼ ਪੁਲਿਸ ਦੀ ਗੁੰਡਾਗਰਦੀ ਦੇ ਨਾਮ ਹੇਠ ਸਮੁੱਚੀ ਪੰਜਾਬ ਪੁਲਿਸ ਨੂੰ ਭੰਡਿਆ ਜਾ ਰਿਹਾ ਹੈ।

ਮਾਛੀਵਾੜਾ ਪੁਲਿਸ ਦੀ ਇਸ ਹਰਕਤ ਨੇ ਸਮੁੱਚੀ ਪੁਲਿਸ ਪਾਰਟੀ ਦੇ ਅਕਸ ਨੂੰ ਢਾਹ ਲਗਾ ਦਿੱਤੀ ਹੈ। ਇਸ ਘਟਨਾਂ ਤੋਂ ਪਹਿਲਾਂ ਅਮ੍ਰਿਤਸਰ ਵਿਖੇ ਪੁਲਿਸ ਦੇ ਇੱਕ ਕਾਂਸਟੇਬਲ ਗੁਰਪ੍ਰੀਤ ਦੁਆਰਾ ਇੱਕ ਭਿਖਾਰੀ ਪਤੀ ਪਤਨੀ ਤੇ ਅੰਨਾਂ ਤਸ਼ਦੱਤ ਢਾਹਿਆ ਸੀ। ਜਿਸ ਦੀ ਕਵਰੇਜ਼ ਮੀਡੀਆ ਵਿੱਚ ਆਉਣ ਕਾਰਨ ਉਸ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੁਲਿਸ ਮੁਲਾਜਮਾਂ ਦੀਆਂ ਮਾੜੀਆਂ ਹਰਕਤਾਂ ਦਾ ਖਮਿਆਜ਼ਾ ਪੁਰੇ ਮਹਿਕਮੇ ਨੂੰ ਭੁਗਤਣਾ ਪੈ ਰਿਹਾ ਹੈ। ਇਹ ਵੀ ਨਹੀ ਕਿ ਪੁਰੀ ਪੰਜਾਬ ਪੁਲਿਸ ਮਾੜੀ ਹੈ।

ਪੁਲਿਸ ਮਹਿਕਮੇ ਅੰਦਰ ਅਜਿਹੇ ਵੀ ਇਮਾਨਦਾਰ ਪੁਲਿਸ ਅਫ਼ਸਰ ਮੋਜੂਦ ਹਨ। ਜੋ ਅਣਗਿਹਲੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਲੋਕਾਂ ਨੂੰ ਬਣਦਾ ਇਨਸਾਫ਼ ਵੀ ਦੇ ਰਹੇ ਹਨ ਪਰ ਇਸ ਮਹਿਕਮੇ ਅੰਦਰ ਇੱਕਠੀਆਂ ਹੋਈਆਂ ਕਾਲੀਆਂ ਭੇਡਾਂ ਕਾਰਨ ਸਮੁੱਚੇ ਪੁਲਿਸ ਮਹਿਕਮੇ ਦਾ ਅਕਸ ਪੂਰੀ ਤਰਾਂ ਵਿਗੜ ਚੁੱਕਿਆ ਹੈ ਤੇ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਬਿਲਕੁੱਲ ਵਿਸਵਾਸ ਉਠ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਮੰਨੇ ਪ੍ਰਮੰਨੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਪੁਲਿਸ ਮੁੱਖੀ ਸਮੇਧ ਸ਼ੈਣੀ ਤੇ ਵੀ ਫਰਜ਼ੀ ਮੁਕਾਬਲਿਆਂ ਦੇ ਦੋਸ਼ ਲੱਗ ਚੁੱਕੇ ਹਨ। ਜ਼ੇਕਰ ਇਹਨਾਂ ਅਧਿਕਾਰੀਆਂ ਨਾਲ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਪੇਸ਼ ਨਾ ਆਇਆ ਗਿਆ ਤਾਂ ਭਵਿੱਖ ਵਿੱਚ ਵੀ ਇਸ ਤਰਾਂ ਦੇ ਫਰਜ਼ੀ ਮੁਕਾਬਲੇ ਹੋਣੇ ਸੁਭਾਵਿਕ ਹਨ।

ਮਾਰੇ ਗਏ ਨੌਜਵਾਨਾਂ ਦੇ ਪਿਤਾ ਦਾ ਬਿਆਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top