Share on Facebook

Main News Page

ਯੂ.ਕੇ. 'ਚ ਇਕ ਹੋਰ ਸਿੱਖ ਸਕੂਲ ਖੋਲ੍ਹਣ ਦੀ ਪ੍ਰਵਾਨਗੀ

ਲੰਡਨ, 2 ਅਕਤੂਬਰ : ਯੂ.ਕੇ. ਸਰਕਾਰ ਵਲੋਂ ਮੁਫ਼ਤ ਸਕੂਲਾਂ ਦੀ ਲੜੀ ਖੋਲ੍ਹਣ ਦੇ ਹਿੱਸੇ ਵਜੋਂ ਵੈਸਟ ਮਿੱਡਲੈਂਡਸ ਸੂਬੇ 'ਚ ਇਕ ਹੋਰ ਸਿੱਖ ਸਕੂਲ ਖੋਲ੍ਹਿਆ ਜਾਵੇਗਾ। ਇਹ ਬਰਤਾਨਵੀ ਸਿੱਖ ਸਕੂਲ ਸਤੰਬਰ, 2015 ਤਕ ਵੋਲਵਰਹੈਂਪਟਨ ਟਾਊਨ ਵਿਖੇ ਖੋਲ੍ਹਿਆ ਜਾਵੇਗਾ, ਜੋ ਕਿ ਸਰਕਾਰ ਦੇ ਮੁਫ਼ਤ ਸਕੂਲ ਸਿਸਟਮ ਦਾ ਹਿੱਸਾ ਹੋਵੇਗਾ। ਅਜਿਹੇ ਸਕੂਲ ਸਰਕਾਰੀ ਫ਼ੰਡਾਂ ਦੀ ਮਦਦ ਨਾਲ ਆਜ਼ਾਦ ਰੂਪ 'ਚ ਵਿਚਰਦੇ ਹਨ।

ਇਹ ਯੂ.ਕੇ. ਦੇ ਸਿਖਿਆ ਸਕੱਤਰ ਨਿੱਕੇ ਮੋਰਗਨ ਵਲੋਂ ਮਨਜ਼ੂਰੀ ਪ੍ਰਾਪਤ 35 ਸਕੂਲਾਂ 'ਚੋਂ ਇਕ ਹੋਵੇਗਾ ਅਤੇ ਇਸ 'ਚ 11 ਤੋਂ 19 ਸਾਲਾਂ ਤਕ ਦੇ 840 ਵਿਦਿਆਰਥੀ ਸਿਖਿਆ ਪ੍ਰਾਪਤ ਕਰ ਸਕਣਗੇ। ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ, ''ਵੋਲਵਰਹੈਂਪਟਨ ਵਿਖੇ ਸਕੂਲ ਸਿੱਖ ਸਿਧਾਤਾਂ 'ਤੇ ਅਧਾਰਤ ਹੋਵੇਗਾ, ਪਰ ਇਸ 'ਚ ਹੋਰਨਾਂ ਧਰਮਾਂ ਦੇ ਬੱਚੇ ਵੀ ਪੜ੍ਹ ਸਕਣਗੇ। ਸਕੂਲ 'ਚ ਅੰਗਰੇਜ਼ੀ, ਹਿਸਾਬ, ਵਿਗਿਆਨ ਅਤੇ ਤਕਨੀਕ ਦੀ ਪੜ੍ਹਾਈ ਤੋਂ ਇਲਾਵਾ ਕਿੱਤਾਮੁਖੀ ਕੋਰਸ ਵੀ ਪੜ੍ਹਾਏ ਜਾਣਗੇ, ਜਿਨ੍ਹਾਂ 'ਚ ਇੰਜੀਨੀਅਰਿੰਗ, ਮੀਡੀਆ ਸਟੱਡੀਜ਼ ਤੋਂ ਲੈ ਕੇ ਸਿਹਤ ਅਤੇ ਸਮਾਜਕ ਭਲਾਈ ਤਕ ਸ਼ਾਮਲ ਹੋਣਗੇ, ਜੋ ਕਿ ਸਥਾਨਕ ਨਿਯੁਕਤੀਕਰਤਾਵਾਂ ਦੀਆਂ ਮੁਲਾਜ਼ਮਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣਗੇ।''

ਪਿੱਛੇ ਜਿਹੇ ਵੈਸਟ ਮਿੱਡਲੈਂਡਸ ਦੇ ਕੋਵੈਂਟਰੀ ਵਿਖੇ ਹੀ ਸੇਵਾ ਸਕੂਲ ਨਾਮ ਦਾ ਇਕ ਸਿੱਖ ਸਕੂਲ ਵੀ ਖੁੱਲ੍ਹਿਆ ਸੀ। ਇਥੇ ਸਿੱਖਾਂ ਦੀ ਵੱਡੀ ਆਬਾਦੀ ਵਸਦੀ ਹੈ, ਜਿਸ ਕਾਰਨ ਸਿੱਖਾਂ ਵਲੋਂ ਇਥੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਸਕੂਲਾਂ ਨੂੰ ਚਲਾਉਣ ਲਈ ਸਰਕਾਰੀ ਤੋਂ ਪੈਸੇ ਮਿਲਦੇ ਹਨ ਅਤੇ ਇਹ ਸਕੂਲ ਸਕੂਲ ਦਾ ਸਮਾਂ, ਪਾਠਕ੍ਰਮ, ਅਧਿਆਪਕਾਂ ਦੀ ਤਨਖ਼ਾਹ ਅਤੇ ਪੈਸੇ ਦੀ ਹੋਰ ਵਰਤੋਂ ਬਾਰੇ ਫ਼ੈਸਲਾ ਲੈ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top