Share on Facebook

Main News Page

ਇੰਡੀਆਨਾ 'ਚ ਹੋਈ ਵਿਸ਼ਵ ਸਿੱਖ ਕਾਨਫਰੰਸ ਸਫਲਤਾ ਪੂਰਵਕ ਨੇਪਰੇ ਚੜ੍ਹੀ

04 ਅਕਤੂਬਰ 2014 ਨੂੰ ਇੰਡੀਆਨਾ ਵਿਖੇ ਵਿਸ਼ਵ ਸਿੱਖ ਕਾਨਫਰੰਸ ਸਫਲਤਾ ਪੂਰਵਕ ਨੇਪਰੇ ਚੜ੍ਹੀ। ਸਾਰੇ ਹੀ ਬੁਲਾਰਿਆਂ ਨੇ ਆਪਣੇ ਆਪਣੇ ਵਿਸ਼ਿਆਂ 'ਤੇ ਬੜੀ ਸ਼ਿੱਦਤ ਨਾਲ ਵੀਚਾਰ ਪੇਸ਼ ਕੀਤੇ। ਵੱਖ ਵੱਖ ਬੁਲਾਰਿਆਂ ਨੇ ਭੱਟਾਂ ਦੇ ਸਵਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ, ਅਖੌਤੀ ਦਸਮ ਗ੍ਰੰਥ, ਡੇਰਾਵਾਦ, ਪੁਜਾਰੀਵਾਦ, ਅਖੌਤੀ ਜਥੇਦਾਰ, ਪੰਜਾਬ 'ਚ ਵੱਧ ਰਹੇ ਨਸ਼ੇ, ਸਿੱਖ ਰਾਜ ਆਦਿ ਬਾਰੇ ਖੁੱਲ ਕੇ ਵੀਚਾਰਾਂ ਹੋਈਆਂ। ਆਏ ਸਰੋਤਿਆਂ ਨੇ ਵੀ ਬੜੀ ਸ਼ਿਦੱਤ ਅਤੇ ਹਲੀਮੀ ਨਾਲ ਪੂਰੇ ਸਮੇਂ ਤੱਕ ਸਾਰੇ ਬੁਲਾਰਿਆਂ ਦੇ ਵੀਚਾਰ ਸੁਣੇ।

ਸ. ਬਲਦੇਵ ਸਿੰਘ ਟੋਰਾਂਟੋ, ਸ. ਚਮਕੌਰ ਸਿੰਘ ਫਰਿਜ਼ਨੋ, ਸ. ਸਰਬਜੀਤ ਸਿੰਘ ਸੈਕਰਾਮੈਂਟੋ, ਸ. ਪਾਲ ਸਿੰਘ ਪੁਰੇਵਾਲ, ਸ. ਕੁਲਦੀਪ ਸਿੰਘ, ਰੇਡਿਓ ਸ਼ੇਰੇ ਪੰਜਾਬ ਦੇ ਸੰਚਾਲਕ, ਸ. ਗੁਰਦੇਵ ਸਿੰਘ ਸੱਧੇਵਾਲੀਆ, ਨਿਧੜਕ ਪ੍ਰਚਾਰਕ ਭਾਈ ਪਰਮਜੀਤ ਸਿੰਘ ਉੱਤਰਾਖੰਡ, ਸ. ਗੁਰਿੰਦਰਪਾਲ ਸਿੰਘ ਧਨੌਲਾ ਆਦਿ ਨੇ ਆਪਣੇ ਵੀਚਾਰ ਬਾਖੂਬੀ ਰਖੇ।

ਪ੍ਰਬੰਧਕ, ਸ. ਮਲਕੀਤ ਸਿੰਘ ਬਾਸੀ, ਸ. ਸੁਖਮਿੰਦਰ ਸਿੰਘ, ਸ. ਕੁਲਬੀਰ ਸਿੰਘ, ਸ. ਹਰਦੀਪ ਸਿੰਘ ਵਿਰਦੀ ਅਤੇ ਸ. ਦਲਜੀਤ ਸਿੰਘ (ਅਖੌਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁੱਪ ਦੇ ਐਡਮਿਨ) ਜਿਨ੍ਹਾਂ ਦੀ ਅਣਥੱਕ ਮਿਹਨਤ ਇਸ ਕਾਨਫਰੰਸ 'ਚ ਦੇਖਣ ਨੂੰ ਮਿਲੀ, ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅਤੇ ਸਿੱਖ ਸੰਗਤਾਂ ਤੱਕ ਇਹ ਵੱਖ ਵੱਖ ਵਿਸ਼ਿਆਂ ਦੇ ਮਾਹਰ ਰੂਬਰੂ ਕਰਵਾਏ। ਆਸ ਹੈ ਸੰਗਤਾਂ ਇਨ੍ਹਾਂ ਸ਼ਖਸੀਅਤਾਂ ਦੇ ਵੀਚਾਰ ਸੁਣਕੇ ਆਪ ਵੀਚਾਰਵਾਨ ਬਣਨਗੀਆਂ ਤੇ ਜਾਗਰੂਕ ਹੋਣਗੀਆਂ।

ਆਉਣ ਵਾਲੇ ਦਿਨਾਂ 'ਚ ਇਸ ਸੈਮੀਨਾਰ ਦੀਆਂ ਵੀਡੀਓ ਵੀ ਖ਼ਾਲਸਾ ਨਿਊਜ਼ 'ਤੇ ਪਾਈਆਂ ਜਾਣਗੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top