Share on Facebook

Main News Page

ਆਰ.ਐੱਸ.ਐੱਸ ਦੇ ਸਥਾਪਨਾ ਦਿਨ ‘ਤੇ ਭਾਗਵਤ ਦਾ ਐਲਾਨ “ਹਿੰਦੂਤਵ ਭਾਰਤ ਦੀ ਕੌਮੀ ਪਹਿਚਾਣ”

ਨਾਗਪੁਰ (3 ਅਕਤੂਬਰ, 2014): ਨਾਗਪੁਰ ਸਥਿਤ ਆਰ. ਐੱਸ. ਐੱਸ ਦੇ ਮੁੱਖ ਦਫਤਰ ‘ਤੇ ਦੁਸਹਿਰੇ ਅਤੇ ਆਰ.ਐਸ.ਐਸ. ਦੇ 89ਵੇਂ ਸਥਾਪਨਾ ਦਿਹਾੜੇ ਮੌਕੇ ਸੰਘ ਮੁਖੀ ਮੋਹਨ ਭਾਗਵਤ ਨੇ ਹਿੰਦੂਤਵ ਨੂੰ ਭਾਰਤ ਦੀ ‘ਕੌਮੀ ਪਛਾਣ’ ਕਰਾਰ ਦਿਤਾ ਅਤੇ ਕਿਹਾ ਕਿ ਏਕਤਾ ਦਾ ਤਾਣਾ-ਬਾਣਾ ਇਸ ਦੀ ਵੰਨ-ਸੁਵੰਨਤਾ ‘ਚੋਂ ਹੋ ਕੇ ਲੰਘਦਾ ਹੈ।

ਆਪਣੇ ਭਾਸ਼ਣ ਦੌਰਾਨ ਮੋਦੀ ਸਰਕਾਰ ਦੀ ਪ੍ਰਸੰਸਾ ਕਰਦਿਆਂ ਉਸਨੇ ਕਿਹਾ ਕਿ ਕੌਮੀ ਸੁਰੱਖਿਆ, ਅਰਥਚਾਰੇ ਅਤੇ ਕੌਮਾਂਤਰੀ ਰਿਸ਼ਤਿਆਂ ਨਾਲ ਜੁੜੇ ਵਿਸ਼ਿਆਂ ‘ਤੇ ਕੀਤੀਆਂ ਪਹਿਲਾਂ ਸਲਾਹਣਯੋਗ ਹਨ।

ਸੰਘ ਮੁਖੀ ਨੇ ਆਪਣੇ ਭਾਸਣ ਦੌਰਾਨ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਆਉਣ ਨਾਲ ਸਾਕਾਰਾਤਮਕ ਸੰਕੇਤ ਮਿਲ ਰਹੇ ਹਨ ਜਿਸ ਨਾਲ ਲੋਕਾਂ ਅੰਦਰ ਇਹ ਉਮੀਦ ਜਾਗੀ ਹੈ ਕਿ ਭਾਰਤ ਕੌਮਾਂਤਰੀ ਮੰਚ ‘ਤੇ ਮਜ਼ਬੂਤ ਹੋ ਕੇ ਉੱਭਰ ਰਿਹਾ ਹੈ। ਉਨ੍ਹਾਂ ਕਿਹਾ, ”ਸਾਡੇ ਕੋਲ ਤਬਦੀਲੀ ਲਈ ਜਾਦੂ ਦੀ ਛੜੀ ਨਹੀਂ ਹੈ ਪਰ ਸਰਕਾਰ ਵਚਨਬੱਧ ਦਿਖ ਰਹੀ ਹੈ।”

ਭਾਸ਼ਣ ਦੌਰਾਨ ਲੋਕਾਂ ਨੂੰ ਚੀਨ ਤੋਂ ਆਈਆਂ ਵਸਤਾਂ ‘ਤੇ ਪਾਬੰਦੀ ਲਾਉਣ ਦੀ ਅਪੀਲ ਕਰਦਿਆਂ ਭਾਗਵਤ ਨੇ ਕਿਹਾ, ”ਅਸੀਂ ਆਤਮਨਿਰਭਰਤਾ ਅਤੇ ਚੀਨ ਦੇ ਸਾਹਮਣੇ ਖੜ੍ਹੇ ਹੋਣ ਦੀ ਗੱਲ ਕਰ ਰਹੇ ਹਾਂ।

ਨਵੀਂ ਸਰਕਾਰ ਇਸ ਦਿਸ਼ਾ ‘ਚ ਵਧਦੀ ਦਿਖ ਰਹੀ ਹੈ। ਪਰ ਸਰਕਾਰ ਨੂੰ ਤਾਕਤ ਕਿਸ ਤਰ੍ਹਾਂ ਮਿਲੇਗੀ ਜੇਕਰ ਅਸੀਂ ਚੀਨ ‘ਚ ਬਣੀਆਂ ਵਸਤਾਂ ਖ਼ਰੀਦਣਾ ਬੰਦ ਨਹੀਂ ਕਰਾਂਗੇ।”

ਉਸਨੇ ਗਾਂਵਾਂ ਨੂੰ ਮਾਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ‘ਤੇ ਮੁਕੰਮਲ ਰੋਕ ਲਾਈ ਜਾਣੀ ਚਾਹੀਦੀ ਹੈ ਅਤੇ ਕਿਹਾ ਕਿ ਹਰ ਪਿੰਡ ਅਤੇ ਗਲੀ ‘ਚ ਆਰ.ਐਸ.ਐਸ. ਦੀ ਬ੍ਰਾਂਚ ਖੋਲ੍ਹਣ ਦੀ ਜ਼ਰੂਰਤ ਹੈ ਜਿਸ ਨਾਲ ਦੇਸ਼ ਉਸਾਰੀ ਦੇ ਕੰਮਾਂ ‘ਚ ਮਦਦ ਮਿਲ ਸਕੇ ਆਰ.ਐਸ.ਐਸ. ਦੀ ਸਥਾਪਨਾ ਦੁਸਹਿਰੇ ਵਾਲੇ ਦਿਨ ਹੀ ਸਾਲ 1925 ‘ਚ ਨਾਗਪੁਰ ਵਿਖੇ ਕੀਤੀ ਗਈ ਸੀ।

ਭਾਗਵਤ ਦੇ ਭਾਸ਼ਣ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮਾਜਕ ਸੁਧਾਰ ਨਾਲ ਜੁੜੇ ਮੁੱਦੇ ਜੋ ਉਨ੍ਹਾਂ ਚੁਕੇ ਹਨ ਉਹ ਅੱਜ ਬਹੁਤ ਢੁਕਵੇਂ ਹਨ।

ਜ਼ਿਕਰਯੋਗ ਹੈ ਕਿ ਆਰ. ਐੱਸ. ਐੱਸ ਮੁਖ ਵੱਲੋਂ ਦੁਸਹਿਰੇ ਅਤੇ ਆਰ. ਐੱਸ .ਐੱਸ ਦੇ ਸਥਾਪਨਾ ਦਿਹਾੜੇ ‘ਤੇ ਦਿੱਤੇ ਗਏ ਉਪਰੋਕਤ ਭਾਸ਼ਣ ਦਾ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਟੀ.ਵੀ ਚੈਨਲ ਦੂਰਦਰਸ਼ਨ ਨੇ ਇਤਿਹਾਸ ‘ਚ ਪਹਿਲੀ ਵਾਰ ਨਾਗਪੁਰ ਤੋਂ ਸਿੱਧਾ ਪ੍ਰਸਾਰਣ ਕੀਤਾ, ਜਿਸਦੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਗਈ।

ਦੂਰਦਰਸ਼ਨ ਵੱਲੋਂ ਕੀਤੇ ਸਿੱਥੇ ਪ੍ਰਸਾਰਣ ਦੀ ਨਿਖੇਧੀ ਕਰਦਿਆਂ ਕਾਂਗਰਸ ਦੇ ਬੁਲਾਰੇ ਸੰਦੀਪ ਦੀਕਿਸ਼ਤ ਨੇ ਕਿਹਾ ਕਿ ਇਹ ਇੱਕ ਗਲਤ ਖਤਰਨਾਕ ਰਵਾਇਤ ਹੈ। ਆਰ. ਐੱਸ. ਐੱਸ ਕੋਈ ਸਰਬਸਾਂਝੀ ਜੱਥੇਬੰਦੀ ਨਹੀਂ, ਇਹ ਇੱਕ ਵਿਵਾਦਮਈ ਸੰਸਥਾ ਹੈ ਅਤੇ ਇਸਦੇ ਮੁਖੀ ਦਾ ਸਰਕਾਰੀ ਚੈਨਲ ਤੋਂ ਸਿੱਧਾ ਪ੍ਰਸਾਰਣ ਕਰਨਾ ਬਹੁਤ ਖਤਰਨਾਕ ਪਿਰਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top