Share on Facebook

Main News Page

ਬਰਨਾਲਾ 'ਚ ਮਾਰੂ ਹਥਿਆਰਾਂ ਨਾਲ ਲੈਸ ਆਰ.ਐਸ.ਐਸ. ਦੇ ਮੈਂਬਰਾਂ ਨੇ ਕੀਤਾ ਬਜ਼ਾਰਾਂ ’ਚ ਮਾਰਚ

* ਪਿਸਤੌਲ, ਬਦੂੰਕਾਂ, ਤਲਵਾਰਾਂ ਅਤੇ ਲਾਠੀਆਂ ਨਾਲ ਕੀਤਾ ਸ਼ਕਤੀ ਪ੍ਰਦਰਸ਼ਨ
* ਸਕੂਲੀ ਬੱਚਿਆਂ ਨੂੰ ਵੀ ਫੜਾਏ ਹਥਿਆਰ
* ਇੱਕ ਜਥੇਦਾਰ ਵੀ ਖਾਕੀ ਕੱਛਾ ਪਹਿਨ ਕੇ ਹੋਇਆ ਸ਼ਾਮਲ

ਬਰਨਾਲਾ, 5 ਅਕਤੂਬਰ (ਜਗਸੀਰ ਸਿੰਘ ਸੰਧੂ) : ਆਰ. ਐਸ. ਐਸ. ਦੇ ਮੈਂਬਰਾਂ ਵੱਲੋਂ ਅੱਜ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ਦੇ ਬਜ਼ਾਰਾਂ ਵਿੱਚ ਸ਼ਕਤੀ ਪ੍ਰਦਰਸਨ ਕੀਤਾ ਗਿਆ। ਆਰ. ਆਰ. ਐਸ. ਦੇ ਸਥਾਪਨਾ ਦਿਵਸ ਨੂੰ ਸੰਬਧਿਤ ਇਸ ਹਥਿਆਰਬੰਦ ਮਾਰਚ ਦੀ ਅਗਵਾਈ ਆਰ. ਐਸ. ਐਸ. ਦੇ ਜ਼ਿਲਾ ਆਗੂ ਆਰ. ਕੇ. ਬਿਆਸ (ਖਰੀਦ ਇੰਸਪੈਕਟਰ ਪੰਜਾਬ ਐਗਰੋ) ਵੱਲੋਂ ਮੋਢੇ ’ਤੇ ਬੰਦੂਕ ਰੱਖਕੇ ਕੀਤੀ ਗਈ।

ਇਸ ਮਾਰਚ ਵਿੱਚ ਭਾਜਪਾ, ਵਿਸਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹੋਰ ਹਿੰਦੂ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਆਰ. ਐਸ. ਐਸ. ਦੀ ਰਿਵਾਇਤੀ ਵਰਦੀ (ਖਾਕੀ ਕੱਛੇ) ਪਹਿਨਕੇ ਸਮੂਲੀਅਤ ਕੀਤੀ ਗਈ।

ਇਸ ਮਾਰਚ ਵਿੱਚ ਸਭ ਤੋਂ ਮੂਹਰੇ ਚੱਲ ਰਹੇ ਮੈਂਬਰਾਂ ਨੇ ਮੋਢੇ ’ਤੇ ਪਿਸਤੌਲ ਅਤੇ ਬੰਦੂਕਾਂ ਰੱਖੀਆਂ ਹੋਈਆਂ ਸਨ, ਉਸ ਤੋਂ ਪਿਛੇ ਚੱਲ ਰਹੇ ਮੈਂਬਰਾਂ ਨੇ ਨੰਗੀਆਂ ਤਲਵਾਰਾਂ ਮੋਢਿਆਂ ’ਤੇ ਧਰੀਆਂ ਹੋਈਆਂ ਸਨ, ਉਹਨਾਂ ਤੋਂ ਪਿਛੇ ਚੱਲ ਰਹੇ ਮੈਂਬਰਾਂ ਦੇ ਮੋਢਿਆਂ ’ਤੇ ਡਾਂਗਾਂ ਰੱਖੀਆਂ ਹੋਈਆਂ ਸਨ, ਇਸ ਮਾਰਚ ਵਿੱਚ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਛੋਟੇ-ਛੋਟੇ ਵਿਦਿਆਰਥੀ ਵੀ ਆਪਣੇ ਮੋਢਿਆਂ ’ਤੇ ਡਾਂਗਾਂ ਰੱਖਕੇ ਆਰ. ਐਸ. ਐਸ. ਦੀ ਰਿਵਾਇਤੀ ਵਰਦੀ ਵਿੱਚ ਚੱਲ ਰਹੇ ਹਨ।

ਇਸ ਮਾਰਚ ਵਿੱਚ ਇੱਕ ਅਜਿਹਾ ਜਥੇਦਾਰ ਵੀ ਖਾਕੀ ਕੱਛਾ ਪਹਿਨਕੇ ਚੱਲ ਰਿਹਾ ਸੀ, ਜੋ ਬੀਤੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੋੜ ਚੁਕਿਆ ਹੈ। ਇਸ ਰਾਜਸੀ ਜਥੇਦਾਰ ਤੋਂ ਇਲਾਵਾ ਇੱਕ ਦੋ-ਹੋਰ ਵੀ ਅੰਮ੍ਰਿਤਧਾਰੀ ਸਿੱਖ ਵੀ ਇਸ ਮਾਰਚ ਵਿੱਚ ਖਾਕੀ ਕੱਛੇ ਪਹਿਨ ਕੇ ਸਿਰਕਤ ਕਰ ਰਹੇ ਸਨ।

ਸਥਾਨਿਕ ਹੰਡਿਆਇਆ ਬਜਾਰ ਵਿੱਚ ਸਥਿਤ ਅੱਗਰਵਾਲ ਧਰਮਸਾਲਾ ਤੋਂ ਸੁਰੂ ਹੋਇਆ ਇਹ ਹਥਿਆਰਾਂ ਦੀ ਨੁਮਾਇਸ਼ ਕਰਦਾ ਮਾਰਚ ਸਦਰ ਬਜਾਰ, ਕੱਚਾ ਕਾਲਜ ਰੋਡ, ਪੱਕਾ ਕਾਲਜ ਹੋਡ ਹੁੰਦਿਆਂ ਹੋਇਆ ਮੁੜ ਅੱਗਰਵਾਲ ਧਰਮਸਾਲਾ ਵਿਖੇ ਆ ਕੇ ਸਮਾਪਤ ਹੋਇਆ ਅਤੇ ਥਾਣ ਕੋਤਵਾਲੀ ਦੇ ਐਸ. ਐਚ. ਓ ਨਵਦੀਪ ਸਿੰਘ ਅਤੇ ਥਾਣਾ ਧਨੌਲਾ ਦੇ ਐਸ. ਐਸ. ਓ. ਗੁਰਭਜਨ ਸਿੰਘ ਦੀ ਅਗਵਾਈ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਵੱਲੋਂ ਸਾਰੇ ਰਸਤੇ ਇਸ ਮਾਰਚ ਦੇ ਨਾਲ-ਨਾਲ ਗਸਤ ਕੀਤੀ ਗਈ।


ਟਿੱਪਣੀ: ਸਿੱਖੋ!!! ਤੁਸੀਂ ਆਪਸ 'ਚ ਹੀ ਲੜੀ ਚਲੋ, ਫੇਸਬੁਕਾਂ 'ਤੇ ਕੁਮੈਂਟ ਠੋਕੀ ਚਲੋ, ਰੇਡਿਓ 'ਤੇ ਬਕਵਾਸਬਾਜ਼ੀ ਕਰੀ ਚਲੋ, ਉਧਰ ਪਂਜਾਬ 'ਚ ਤੁਹਾਡੇ ਖਾਤਮੇ ਦੀ ਤਿਆਰੀ ਹੋ ਚੁਕੀ ਹੈ... ਇਹੀ ਹਾਲ ਰਹਿਆ ਤਾਂ, ਜਾਂ ਤਾਂ ਖਤਮ ਹੋ ਜਾਉਗੇ, ਜਾਂ ਖਾਕੀ ਨਿੱਕਰਾਂ ਪਾਕੇ ਇਨ੍ਹਾਂ ਦੇ ਨਾਲ ਚਲੋਗੇ... ਕਿੁੳਂਕਿ ਜੋ ਸਾਡਾ ਹਾਲ ਹੈ, ਉਸ ਤੋਂ ਲਗਦਾ ਨਹੀਂ ਕਿ ਸਿਰਫ ਫੋਕੇ ਦਮਗੱਜੇ ਮਾਰਨ ਵਾਲੇ ਸਿੱਖ, ਜੋ ਕਿ ਸਾਧ ਲਾਣਿਆਂ ਨੇ ਖੱਸੀ ਕਰ ਦਿੱਤੇ ਹਨ, ਕੁੱਝ ਕਰਨ ਜੋਗੇ ਵੀ ਹਨ... ਇਹ ਸੱਚਾਈ ਹੈ, ਜੋ ਕਿ ਕੌੜੀ ਜ਼ਰੂਰ ਹੈ, ਪਰ ਜੋ ਹਾਲਾਤ ਹਨ, ਉਸ ਤੋਂ ਕੋਈ ਆਸ ਦੀ ਕਿਰਣ ਨਜ਼ਰ ਨਹੀਂ ਆਉਂਦੀ।

ਕੇਂਦਰੀ ਸਰਕਾਰ ਇਨ੍ਹਾਂ ਦੀ, ਪੰਜਾਬ ਸਰਕਾਰ ਇਨ੍ਹਾਂ ਦੀ, ਘੱਟ ਗਿਣਤੀ ਕੌਣ... ਸਿੱਖ, ਤੇ ਇਨ੍ਹਾਂ ਦੀ ਨਜ਼ਰ ਸਿਰਫ ਪੰਜਾਬ ਕਿਉਂ? ਕਿਉਂਕਿ ਬਾਕੀ ਘੱਟ ਗਿਣਤੀਆਂ 'ਚੋਂ ਵਖਰੀ ਦਿਖਣ ਵਾਲੀ ਸਿੱਖ ਕੌਮ ਨੂੰ ਇਹ ਨਿਗਲਣਾ ਚਾਹੁੰਦੇ ਹਨ, ਕਾਫੀ ਹੱਦ ਤੱਕ ਨਿਗਲ ਚੁਕੇ, ਜੇ ਨਾ ਸੰਭਲੇ, ਤਾਂ ਬਾਕੀ ਨਿਗਲਣ ਨੂੰ ਸਮਾਂ ਨਹੀਂ ਲਗਣਾ... ਇਹ ਖਤਰੇ ਦੀ ਘੰਟੀ ਹੈ, ਜੋ ਹੁਣ ਬਹੁਤ ਕਾਫੀ ਨੇੜੇ ਵੱਜ ਰਹੀ ਹੈ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top