7
ਕੁ ਹਜ਼ਾਰ, ਛੋਟੇ-ਮੋਟੇ ਨਸ਼ੇੜੀਆਂ ਨੂੰ ਜੇਲ੍ਹਾਂ ‘ਚ ਤੁੰਨ ਕੇ ਅਤੇ ਕਈ ਸਾਲ ਅਦਾਲਤ ਦੇ ਗੇੜੇ
ਮਾਰਨ ਯੋਗੇ ਕਰਕੇ, ਸਰਕਾਰੀ ਹਸਪਤਾਲਾਂ ‘ਚ ਨਸ਼ਾ ਛੁਡਾਊ ਕੇਂਦਰ, ਜਿਥੇ ਨਾ ਦਵਾਈਆਂ ਸੀ, ਨਾ
ਮਾਹਿਰ ਡਾਕਟਰ ਸਨ ਅਤੇ ਨਾ ਹੀ ਨਸ਼ੇੜੀਆਂ ਦਾ ਮਨ ਬਦਲਣ ਵਾਲੇ ਮਨੋਵਿਗਿਆਨੀ ਸਨ, ਦਾ ਡਰਾਮਾ ਖੇਡ
ਕੇ ਬਾਦਲ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਹਿਮ ਪਾਲ ਕੇ, ਫ਼ਿਰ ਘੂਕ ਸੌ ਗਈ। ਪਰ ਅੱਜ
ਵੀ ਪੰਜਾਬ ‘ਚ ਧੜੱਲੇ ਨਾਲ ਟਰੱਕਾਂ ਤੇ 40-40 ਕਿਲੋ ਹੈਰੋਇਨ ਲੱਦ ਕੇ ਉਸਦੀ ਸਪਲਾਈ ਕੀਤੀ
ਜਾਂਦੀ ਹੈ, ਪ੍ਰੰਤੂ ਪੰਜਾਬ ਪੁਲਿਸ ਨੂੰ ਕੋਈ ਜਾਣਕਾਰੀ ਹੀ ਨਹੀਂ ਹੁੰਦੀ। ਅੱਜ ਵੀ ਪਹਿਲਾ ਵਾਗੂੰ
ਪੰਜਾਬ ਦੇ ਹਰ ਸ਼ਹਿਰ ‘ਚ, ਹਰ ਗਲੀ, ਹਰ ਮੁਹੱਲੇ ‘ਚ, ਹਰ ਪਿੰਡ ‘ਚ ਚਿੱਟੇ ਦੀਆਂ ਪੁੜੀਆਂ ਜਦੋਂ
ਚਾਹੋ ਮਿਲ ਜਾਂਦੀਆਂ ਹਨ।
ਪੁਲਿਸ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ ਜਾਂ ਸੁਆ ਦਿੱਤਾ ਗਿਆ ਹੈ। ਪੰਜਾਬ
‘ਚ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ। ਫ਼ਿਰ ਆਖ਼ਰ ਇਹ ਨਸ਼ਾ ਕੌਣ, ਕਿਥੋਂ ਤੇ ਕਿਵੇਂ ਲਿਆ ਰਿਹਾ
ਹੈ। ਇਸ ਸੁਆਲ ਦਾ ਜਵਾਬ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨੂੰ ਦੇਣਾ ਬਣਦਾ ਹੈ। ਸਰਹੱਦੋਂ
ਪਾਰੋ ਨਸ਼ਾ ਆਉਂਦਾ ਹੈ। ਪਹਿਲੀ ਕਾਂਗਰਸ ਦੀ ਸਰਕਾਰ ਨੇ ਪੰਜਾਬ ‘ਚੋਂ ਨਸ਼ਾ ਬੰਦ ਨਹੀਂ ਸੀ ਕਰਨਾ।
ਚੱਲੋ! ਅਸੀਂ ਇਸ ਦਲੀਲ ਨੂੰ ਜਿਹੜੀ ਹੁਣ ਤੱਕ ਬਾਦਲਾਂ ਵੱਲੋਂ ਦਿੱਤੀ ਜਾਂਦੀ ਸੀ, ਮੰਨ ਲੈਂਦੇ
ਹਾਂ, ਪ੍ਰਵਾਨ ਕਰ ਲੈਂਦੇ ਹਾਂ। ਪ੍ਰੰਤੂ 150 ਦਿਨਾਂ ਤੋਂ ਕੇਂਦਰ ‘ਚ ਬਾਦਲਾਂ ਦੀ ਭਾਈਵਾਲੀ
ਵਾਲੀ ਸਰਕਾਰ ਹੈ। ਬਾਦਲ ਪਰਿਵਾਰ ਦੀ ਨੂੰਹ ਉਸ ਸਰਕਾਰ ਦਾ ਹਿੱਸਾ ਹੈ। ਇਸ ਸਰਕਾਰ ਨੇ ਸਰਹੱਦ
ਪਾਰੋਂ ਆਉਂਦੇ ਨਸ਼ੇ ਨੂੰ ਰੋਕਣ ਲਈ ਇਨ੍ਹਾਂ 150 ਦਿਨਾਂ ‘ਚ ਕੀ ਤੀਰ ਮਾਰਿਆ? ਬਾਦਲ ਪੰਜਾਬ
ਵਾਸੀਆਂ ਨੂੰ ਦੱਸਣਗੇ? ਮੋਦੀ ਸਰਕਾਰ ਸਰਹੱਦ ਪਾਰੋ ਦੀ ਘੁਸਪੈਠ ਤੇ ਸਰਹੱਦ ਪਾਰੋਂ ਦਹਿਸ਼ਤਗਰਦੀ
ਨੂੰ ਦਿੱਤੀ ਜਾਂਦੀ ਸਰਪ੍ਰਸਤੀ ਤੇ ਲੋਹੀ-ਲਾਖੀ ਹੁੰਦੀ ਰਹਿੰਦੀ ਹੈ। ਪ੍ਰੰਤੂ ਸਰਹੱਦ ਪਾਰੋਂ
ਆਉਂਦੇ ਨਸ਼ੇ ਬਾਰੇ 150 ਦਿਨਾਂ ‘ਚ ਜ਼ੁਬਾਨ ਕਿਉਂ ਨਹੀਂ ਖੋਲ੍ਹੀ? ਨਸ਼ੇ ਦੀ ਸਪਲਾਈ ਰੋਕਣ ਲਈ
ਕਿਹੜੀ ਸਖ਼ਤੀ ਵਿਖਾਈ ਹੈ? ਉਸਦਾ ਜ਼ਿਕਰ ਕਿਉਂ ਨਹੀਂ ਕੀਤਾ?
ਕਾਰਣ ਸਾਫ਼ ਹੈ ਕਿ ਪੰਜਾਬ ਦੇ ਸਿੱਖ ਗੱਭਰੂਆਂ ਦੀ ਨਸਲਕੁਸ਼ੀ
ਭਗਵਿਆਂ-ਚਿੱਟਿਆਂ ਲਈ ਇੱਕੋ ਜਿੰਨੀ ਜ਼ਰੂਰੀ ਹੈ। ਹਿੰਦੂਵਾਦੀ ਸੋਚ ਸਾਂਝੀ ਹੈ, ਸਿੱਖ ਦੁਸ਼ਮਣੀ
ਸਾਂਝੀ ਹੈ। ਸਿੱਖੀ ਪ੍ਰਤੀ ਨਫ਼ਰਤ ਸਾਂਝੀ ਹੈ। ਪੰਜਾਬ ਨੂੰ ਅਤੇ ਸਿੱਖੀ ਦੀ ਨਵੀਂ ਪੀੜ੍ਹੀ ਨੂੰ
ਖ਼ਤਮ ਕਰਨ ਹਿੰਦੂਵਾਦੀ ਸੋਚ ਦਾ ਸਾਂਝਾ ਏਜੰਡਾ ਹੈ ਅਤੇ ਇਸ ਏਜੰਡੇ ਦੀ ਪੂਰਤੀ ਹੁਣ ”ਚਿੱਟੇ”
ਹਥਿਆਰ ਨਾਲ ਕੀਤੀ ਜਾ ਰਹੀ ਹੈ।
ਪ੍ਰੰਤੂ ਆਖ਼ਰ ਸੂਬਾ ਸਰਕਾਰ ਦੀ ਕੋਈ ਹੋਂਦ ਕਿਉਂ ਨਹੀਂ? ਸੂਬੇ ਦਾ ਪੁਲਿਸ
ਪ੍ਰਸ਼ਾਸਨ ਸਿਰਫ਼ ਸੱਤਾਧਾਰੀਆਂ ਨੂੰ ਖੁਸ਼ ਕਰਨ ਲਈ, ਉਨ੍ਹਾਂ ਨਾਲ ਹਿੱਸਾਪੱਤੀ ਕਰਕੇ ਲੁੱਟਣ ਲਈ
ਅਤੇ ਵਿਰੋਧੀਆਂ ਤੇ ਪਰਚੇ ਦਰਜ ਕਰਨ ਲਈ ਹੀ ਹੈ? ਸੂਬੇ ‘ਚ ਨਸ਼ਾ ਭਾਵੇਂ ਸਰਹੱਦ ਪਾਰੋਂ ਵੱਧ
ਆਉਂਦਾ ਹੈ, ਪ੍ਰੰਤੂ ਉਹ ਹਵਾ ‘ਚ ਉੱਡ ਕੇ, ਜਾਂ ਜਾਦੂ ਦੇ ਸਹਾਰੇ ਤਾਂ ਆਮ ਨਸ਼ੇੜੀਆਂ ਤੱਕ ਨਹੀਂ
ਪੁੱਜਦਾ? ਨਸ਼ਾ ਮਾਫ਼ੀਆ ਦਾ ਪੂਰਾ ਨੈਟਵਰਕ ਹੈ, ਜਿਸ ਰਾਂਹੀ ਨਸ਼ਾ ਆਮ ਨਸ਼ੇੜੀ ਤੱਕ ਪੁੱਜਦਾ ਹੈ।
ਇਹ ਸੰਭਵ ਨਹੀਂ ਕਿ ਇਸ, ਨੈਟਵਰਕ ਦੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਖ਼ਬਰ ਨਾ ਹੋਵੇ, ਕੋਈ ਜਾਣਕਾਰੀ
ਨਾ ਹੋਵੇ। ਸਿਆਸੀ ਆਗੂਆਂ, ਪੁਲਿਸ ਪ੍ਰਸ਼ਾਸਨ ਤੇ ਨਸ਼ਾ ਮਾਫ਼ੀਆ ਦੀ ਮਿਲੀਭੁਗਤ ਤੋਂ ਬਿਨਾਂ ਇਕ
ਗ੍ਰਾਮ ਸਮੈਕ ਦੀ ਸਪਲਾਈ ਨਹੀਂ ਹੋ ਸਕਦੀ। ਇਥੇ ਤਾਂ ਮਣਾਂ ਮੂੰਹੀ ਹੈਰੋਇਨ, ਨਸ਼ਿਆਂ ਦੇ ਸੌਦਾਗਰ
ਟਰੱਕਾਂ ਤੇ ਦਿਨ-ਦਿਹਾੜੇ ਲੱਦੀ ਫਿਰਦੇ ਹਨ। ਅਸੀਂ ਵਾਰ-ਵਾਰ ਦੁਹਾਈ ਦਿੱਤੀ ਹੈ ਕਿ ਪੰਜਾਬ ਦੀ
ਜੁਆਨੀ ਦੀ ਤਬਾਹੀ ਦੀ ਕਹਾਣੀ ਲਿਖੀ ਜਾ ਚੁੱਕੀ ਹੈ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ।
ਪ੍ਰੰਤੂ ਪਤਾ ਨਹੀਂ ਕਿਉਂ ਬੂਹੇ ਤੇ ਲੱਗੀ ਅੱਗ ਦਾ ਸੇਕ, ਘਰ ਦੇ ਅੰਦਰ ਘੂਕ ਸੁੱਤੇ ਪੰਜਾਬੀਆਂ
ਨੂੰ ਲੱਗ ਕਿਉਂ ਨਹੀਂ ਰਿਹਾ। ਜਿਸ ਪੰਜਾਬ ਦੀਆਂ ਧੀਆਂ-ਬੇਟੀਆਂ ਹੁਣ ਸਾਰੀ ਸ਼ਰਮ-ਹਜਾ ਛਿੱਕੇ
ਟੰਗ ਕੇ ਦਿਨ-ਦਿਹਾੜੇ ਸ਼ਰਾਬ ਦੇ ਠੇਕਿਆਂ ਤੋਂ ਬੋਤਲਾਂ ਖਰੀਦਣ ਲੱਗ ਪਈਆਂ ਹਨ, ਉਥੇ ਪੰਜਾਬ ਦਾ
ਭਵਿੱਖ ਕੀ ਹੋਵੇਗਾ?
ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਕੀ ਉਹ ਸਮਾਂ ਵੇਖਣਾ ਬਾਕੀ ਰਹਿ ਗਿਆ,
ਜਦੋਂ ਚਿੱਟੀ ਦਾਹੜੀ ਵਾਲਾ ਬਾਪੂ, ਆਪਣੀ ਸ਼ਰਾਬੀ ਧੀ ਨੂੰ ਠੇਕੇ ਲਾਗਿਓ ਚੁੱਕੇ ਕੇ ਲਿਆਇਆ ਕਰੇਗਾ।
ਸਰਕਾਰ ਦੀ ਨੀਅਤ ਸਾਫ਼ ਨਹੀਂ, ਇਹ ਹੁਣ ਸਾਫ਼ ਹੈ। ਉਹ ਸ਼ਰਾਬ ਦੇ ਪੈਸੇ ਨਾਲ ਆਪਣਾ ਖਜ਼ਾਨਾ ਚਾਲੂ
ਰੱਖਣਾ ਚਾਹੁੰਦੀ ਹੈ, ਇਸ ਲਈ ਸਾਹਿਬਜ਼ਾਦਿਆਂ ਦੀ ਅਨੋਖੀ ਸ਼ਹਾਦਤ ਦੀ ਚਸ਼ਮਦੀਦ ਭੂਮੀ ਤੇ ਸ਼ਰਾਬ
ਦੀਆਂ ਫੈਕਟਰੀਆਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ। ਨਸ਼ਾ ਮਾਫ਼ੀਏ ਦੀ ਕਾਲੀ ਕਮਾਈ ਦਾ
ਹਿੱਸਾ ਚੋਣਾਂ ਜਿੱਤਣ ਲਈ ਜ਼ਰੂਰੀ ਹੈ। ਇਸ ਲਈ ਨਸ਼ਾ ਵਿਕਣਾ ਬੰਦ ਨਹੀਂ ਕਰਵਾਇਆ ਜਾ ਸਕਦਾ।
ਇਸ ਸਮੇਂ ਵੀ ਜੇ ਪੰਥ ਪ੍ਰਸਤ ਅਤੇ ਪੰਜਾਬ ਦਰਦੀ ਆਪਣੇ ਸੋਹਣੇ ਪੰਜਾਬ ਦੀ
ਚਿੰਤਾ ਲਈ ਜੁੜ ਨਹੀਂ ਬੈਠਦੇ, ਪੰਜਾਬ ਦੇ ਦੁਸ਼ਮਣਾਂ ਵਿਰੁੱਧ ਚਾਹੇ ਉਹ ਭ੍ਰਿਸ਼ਟ ਸਿਆਸੀ ਆਗੂ ਹਨ,
ਚਾਹੇ ਭ੍ਰਿਸ਼ਟ ਅਫ਼ਸਰ ਹਨ ਅਤੇ ਚਾਹੇ ਨਸ਼ਾ ਮਾਫ਼ੀਏ ਵਾਲੇ ਮੌਤ ਦੇ ਸੌਦਾਗਰ ਹਨ, ਉਨ੍ਹਾਂ ਵਿਰੁੱਧ
”ਜਹਾਦ” ਛੇੜਣ ਲਈ ਕਮਰਕੱਸੇ ਨਹੀਂ ਕਰਦੇ, ਫ਼ਿਰ ਸਾਡੀ ਜੁਆਨੀ ਦਾ ਚਿੜੀਆਂ ਦੀ ਮੌਤ ਮਰਨਾ ਪੱਕਾ
ਹੈ। ਜੇ ਅਸੀਂ ਵੀ ਮੂਕ ਦਰਸ਼ਕ ਬਣਕੇ ਇਸ ਮੌਤ ਤੇ ਤਬਾਹੀ ਦੀ ਖੇਡ ਵੇਖਦੇ ਰਹਿਣਾ ਚਾਹੁੰਦੇ ਹਾਂ
ਤਾਂ ਇਹ ਅਹਿਸਾਸ ਵੀ ਕਰ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਕੱਲ੍ਹ ਦੇ ਇਤਿਹਾਸ ‘ਚ ਅਸੀਂ ਮਰੀ
ਜ਼ਮੀਰ ਵਾਲੇ ਗਦਾਰਾਂ ‘ਚ ਸ਼ਾਮਲ ਕੀਤੇ ਜਾਵਾਂਗੇ? ਕਿਉਂਕਿ ਪੰਜਾਬ ਦੀ ਤਬਾਹੀ ਦੀ ਕਹਾਣੀ ਨੂੰ
ਮੁਕੰਮਲ ਕਰਨ ‘ਚ ਸਾਡਾ ਵੀ ਯੋਗਦਾਨ ਰਹੇਗਾ।