Share on Facebook

Main News Page

ਗੰਗੂਆਂ ਅਤੇ ਚਦੂੰਆਂ ਦੀ ਗੁਲਾਮੀ ਕੱਟ ਰਹੈ ਰਵਾਇਤੀ ਗੈਰ ਪੰਥਕਾਂ ਤੋ ਸਿੱਖਾਂ ਨੂੰ ਆਜ਼ਾਦ ਕਰਾਉਣਾ ਸਮੇਂ ਦੀ ਵੱਡੀ ਜ਼ਰੂਰਤ
-: ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

...ਅਕਾਲ ਪੁਰਖ ਦੀ ਉਟ ਲੈ ਕੇ ਤੁਰਦੇ ਹੀ ਜਾਵਾਂਗੇ, ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ......ਸ੍ਰੋਮਣੀ ਗੁਰਮਤਿ ਚੇਤਨਾ ਲਹਿਰ' ਵਲੋ ਸ੍ਰੋਮਣੀ ਕਮੇਟੀ ਦੇ ੧੭੦ ਹਲਕਿਆਂ ਅੰਦਰ "ਸਿੱਖ ਧਰਮ ਪ੍ਰਚਾਰ' ਕਮੇਟੀਆਂ ਗਠੰਨ ਦੇ ਪ੍ਰੋਗਰਾਮ ਤਹਿਤ ਲੁਧਿਆਣਾ, ਮਾਛੀਵਾੜਾ, ਫਤਹਿਗੜ੍ਹ ਸਾਹਿਬ, ਜਲੰਧਰ, ਹੁਸ਼ਿਆਰਪੁਰ, ਸੰਗਰੂਰ, "ਹਿਮਾਚਲ ਦੇ ਕੁਲੂ, ਮਨਾਲੀ, ਭੋਤਰ, ਬਿਲਾਸਪੁਰ, ਪਾਉਟਾ ਸਾਹਿਬ," ਚੰਡੀਗੜ੍ਹ, ਮੋਹਾਲੀ, ਅੰਬਾਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਵਿਚ ਸਿਆਣੇ ਸਿੱਖਾ ਨਾਲ ਸੰਪਰਕ ਦਾ ਸਿਲਸਲਾ ਲਗਾਤਾਰ ਜਾਰੀ ਹੈ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁੱਖੀ "ਸ੍ਰੋਮਣੀ ਗੁਰਮਤਿ ਚੇਤਨਾ ਲਹਿਰ' ਨੇ ਅੰਮ੍ਰਿਤਸਰ ਦੇ ਜਿਲ੍ਹਾ ਇੰਚਾਰਜ ਸ਼੍ਰ: ਇਕਵਾਕ ਸਿੰਘ ਪੱਟੀ ਅਤੇ ਫਤਹਿਗੜ੍ਹ ਸਾਹਿਬ ਤੋ ਸ੍ਰ: ਹਰਚੰਦ ਸਿੰਘ ਦਿੱਲੀ ਦਾ ਐਲਾਨ ਕਰਦਿਆਂ ਦਸਿਆ ਕਿ ਹਰੇਕ ਜਿਲ੍ਹੇ ਵਿਚ ਧਰਮ ਪ੍ਰਚਾਰ ਲਹਿਰ ਦੇ ਇੰਚਾਰਜ ਸਥਾਪਤ ਕੀਤੇ ਜਾਣਗੇ। ਕਿਉ ਕਿ ਗੰਗੂਆਂ ਅਤੇ ਚਦੂੰਆਂ ਦੀ ਗੁਲਾਮੀ ਕੱਟ ਰਹੈ ਰਵਾਇਤੀ ਗੈਰ ਪੰਥਕਾਂ ਤੋ ਸਿੱਖਾਂ ਨੂੰ ਅਜਾਦ ਕਰਾਉਣਾਂ ਸਮੇਂ ਦੀ ਵੱਡੀ ਜਰੁਰਤ ਹੈ।ਇਸ ਲਈ ਸਾਰਿਆ ਸ੍ਰੋਮਣੀ ਕਮੇਟੀ ਹਲਕਿਆਂ ਵਿਚ "ਸਿੱਖ ਧਰਮ ਪ੍ਰਚਾਰ' ਕਮੇਟੀਆਂ ਜਿਲ੍ਹਾ ਤੇ ਵਾਰਡ ਇੰਚਾਰਜਾ ਦੀ ਨਿਯੁਕਤੀ ਹੋਵੇਗੀ "ਸਿੱਖ ਧਰਮ ਪ੍ਰਚਾਰ ਲਹਿਰ' ਨੂੰ ਪਿੰਡ ਪੱਧਰ ਤੱਕ ਕਇਮ ਕੀਤਾ ਜਾਵੇਗਾ।

ਇਸ ਮੌਕੇ ਤਰਨਤਾਰਨ ਵਿਚ ਹੋਈ ਨੂਕੜ ਮੀਟਿੰਗ ਵਿਚ ਭਾਈ ਜਗਦੇਵ ਸਿੰਘ, ਰਣਬੀਰ ਸਿੰਘ, ਦੀਪਕ ਸਿੰਘ, ਸਰਬਜੀਤ ਸਿੰਘ, ਮਾਨਦੀਪ ਸਿੰਘ ਨੂੰ ਕਮੇਟੀ ਹਲਕਿਆਂ ਅੰਦਰ ਸਿੱਖ ਧਰਮ ਪ੍ਰਚਾਰ ਕਮੇਟੀਆਂ ਗਠਨ ਕਰਨ ਦੇ ਅਧਿਕਾਰ ਦਿਤੇ ਗਏ ਬੀਬੀ ਲਵਲਜੀਤ ਕੋਰ ਐਮ ਏ ਨੂੰ ਸ੍ਰੋਮਣੀ ਕਮੇਟੀ ਚੋਣ ਸਮੇ ਖੜਿਆਂ ਕਰਨ ਦਾ ਐਲਾਨ ਕੀਤਾ ਗਿਆ। ਇਸ ਮੋਕੇ ਹੋਰਨਾ ਤੋ ਇਲਾਵਾ ਭਾਈ ਪ੍ਰਗਟ ਸਿੰਘ, ਰਵਿੰਦਰ ਸਿੰਘ, ਮਨਧੀਰ ਸਿੰਘ, ਜਗਦੇਵ ਸਿੰਘ, ਰਨਬੀਰ ਸਿੰਘ, ਦੀਪਕ ਸਿੰਘ, ਜਗਬੀਰ ਸਿੰਘ ਜੋਰਾਵਰ ਸਿੰਘ ਸਤਨਾਮ ਸਿੰਘ, ਅਵਤਾਰ ਸਿੰਘ, ਦਵਿਦਰ ਸਿੰਘ, ਲਵਲਜੀਤ ਕੋਰ, ਮਾਨਦੀਪ ਸਿੰਘ, ਮਹਿਲਦੀਪ ਸਿੰਘ, ਜਤਿੰਦਰ ਸਿੰਘ ਅਤੇ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਅਮ੍ਰਿਤਸਰ ਜਿਲ੍ਹਾ ਇੰਚਾਰਜ ਇਕਵਾਕ ਸਿੰਘ ਪਟੀ ਸਾਮਲ ਹੋਏ।...............


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top