Share on Facebook

Main News Page

ਜ਼ਿੰਦਗੀ ਦੇ ਨਾ ਭੁੱਲਣਯੋਗ ਪਲ
-: ਸ. ਗੁਰਿੰਦਰਪਾਲ ਸਿੰਘ ਧਨੌਲਾ

ਅਮਰੀਕਾ ਵਿਚ ਹਾਜਰੀ ਭਰਦਿਆਂ ਬਹੁਤ ਸਾਰੀਆਂ ਉਹਨਾਂ ਰੂਹਾਂ ਦੇ ਦਰਸ਼ਨ ਹੋਏ ਹਨ, ਜਿਹਨਾਂ ਨੂੰ ਸਿਰਫ ਫ਼ੇਸ ਬੁੱਕ ਜਾਂ ਅਖਬਾਰ ਦੇ ਮਾਧਿਅਮ ਤੋਂ ਹੀ ਜਾਣਦੇ ਸੀ, ਮਿਲਕੇ ਖੁਸੀ ਹੋਈ, ਇਹ ਦਿਨ ਜਿੰਦਗੀ ਦੇ ਨਾ ਭੁੱਲਣਯੋਗ ਪਲ ਬਣ ਗਏ ਹਨ। ਇੰਡਿਆਨਾ ਵਿਖੇ ਵਿਸ਼ਵ ਸਿੱਖ ਕਾਨਫਰੰਸ ਵਿਚ ਵੀ ਸੰਗਤ ਅਤੇ ਪ੍ਰਬੰਧਕਾਂ ਨੇ ਅਥਾਹ ਪਿਆਰ ਦਿੱਤਾ। ਜਿਥੇ ਵੀ ਗਏ ਸਿੱਖਾਂ ਨੇ ਹਥਾਂ 'ਤੇ ਚੁੱਕਿਆ, ਪਲਕਾਂ 'ਤੇ ਬਿਠਾਇਆ, ਸ਼ਬਦ ਨਹੀਂ ਹਨ। ਜਿਹਨਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ।

ਮੂਲ ਨਾਨਕਸ਼ਾਹੀ ਕਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਲੇਖਕ ਸ. ਤਰਲੋਚਨ ਸਿੰਘ ਦੁਪਾਲਪੁਰ, ਗੁਰਮਤਿ ਪ੍ਰਚਾਰ ਸੋਸਾਇਟੀ ਇੰਡਿਆਨਾ ਦੇ ਭਾਈ ਦਲਜੀਤ ਸਿੰਘ ਇੰਡਿਆਨਾ, ਰੇਡੀਓ ਚੰਨ ਪ੍ਰਦੇਸੀ ਦੇ ਮੁਖੀ ਸ. ਸਰਵਣ ਸਿੰਘ ਟਿਵਾਣਾ, ਰੇਡੀਓ ਸ਼ੇਰੇ ਪੰਜਾਬ ਤੋਂ ਸ. ਕੁਲਦੀਪ ਸਿੰਘ, ਭਾਈ ਬਲਦੇਵ ਸਿੰਘ ਟਰਾਂਟੋ, ਸ.ਸਰਬਜੀਤ ਸਿੰਘ ਸੈਕਰਾਮੈਂਟੋ, ਸ.ਗੁਰਦੇਵ ਸਿੰਘ ਸਧੇਵਾਲੀਆ, ਪ੍ਰੋ ਨਿਰੰਜਨ ਸਿੰਘ ਢੇਸੀ, ਸ.ਚਮਕੌਰ ਸਿੰਘ ਫਰਿਜਨੋ, ਭਾਈ ਅਵਤਾਰ ਸਿੰਘ ਮਿਸ਼ਨਰੀ, ਸ.ਜਸਪਾਲ ਸਿੰਘ ਵੈਨਕੂਵਰ, ਭਾਈ ਰੇਸ਼ਮ ਸਿੰਘ ਇੰਡਿਆਨਾ, ਸ. ਹਰਦੀਪ ਸਿੰਘ ਵਿਰਦੀ, ਸ.ਸਤਪਾਲ ਸਿੰਘ ਪੁਰੇਵਾਲ, ਭਾਈ ਪਰਮਜੀਤ ਸਿੰਘ ਉਤਰਾਖੰਡ, ਬੀਬੀ ਜਸਬੀਰ ਕੌਰ ਓਹਾਇਓ, ਸ. ਮਲਕੀਤ ਸਿੰਘ ਬਾਸੀ, ਸ. ਬਲਜੀਤ ਸਿੰਘ, ਸ. ਨਥਾ ਸਿੰਘ, ਸ.ਲਖਵਿੰਦਰ ਸਿੰਘ ਬੱਗਾ ਆਦਿ ਸਜਨਾਂ ਦੇ ਨਾਲ ਨਾਲ ਗੁਰੂ ਘਰਾਂ ਵਿਚ ਮਿਲੇ ਸੰਗਤੀ ਪਿਆਰ ਅਤੇ ਖਾਸ ਕਰਕੇ ਭਾਈ ਦਲਜੀਤ ਸਿੰਘ ਦੀ ਧਰਮ ਪਤਨੀ ਸਾਡੀ ਭੈਣ ਬੀਬੀ ਜਸਪ੍ਰੀਤ ਸਿੰਘ ਕੌਰ ਨੇ ਆਪਨੇ ਘਰ ਵਿਚ ਸਾਰੇ ਮਹਿਮਾਨਾਂ ਵਾਸਤੇ ਪੰਜਾਬ ਵਾਂਗੂੰ ਹੀ ਲੰਗਰ ਤੇ ਚਾਹ ਪਾਣੀ ਦੀ ਸੇਵਾ ਕੀਤੀ। ਬਹੁਤ ਧੰਨਵਾਦੀ ਹਾਂ ਗੁਰੂ ਕਿਰਪਾ ਕਰੇ ਇਹੋ ਜਿਹੀ ਸਭਿਅਤਾ ਤੇ ਸਲੀਕਾ ਸਭ ਨੂੰ ਦੇਵੇ ਜੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top