Share on Facebook

Main News Page

ਗੁਰਮਤਿ ਪ੍ਰਚਾਰ ਸੋਸਾਇਟੀ ਵਲੋਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਖੁੱਲਾ ਚੈਲੰਜ

ਇੰਡੀਆਨਾ 12 Oct 2014 (ਦਲਜੀਤ ਸਿੰਘ ਇੰਡੀਆਨਾ): ਜੋ ਇੰਡਿਆਨਾ ਵਿੱਚ ਵਿਸ਼ਵ ਸਿੱਖ ਕਾਨਫਰੰਸ ਹੋਈ ਹੈ, ਬੜੀ ਸਫਲਤਾ ਪੂਰਬਕ ਸਿਰੇ ਚੜੀ ਹੈ। ਸਾਨੂੰ ਲੋਕ ਵਾਰ ਵਾਰ ਇਹ ਪੁਛਦੇ ਹਨ, ਕਿ ਭਾਈ ਸਰਬਜੀਤ ਸਿੰਘ ਧੂੰਦਾ ਕਿਉਂ ਨਹੀਂ ਆਏ?

ਅਸੀਂ ਇਸ ਗੱਲ ਨੂੰ ਤਾਂ ਨਹੀਂ ਛੇੜਿਆ ਅਤੇ ਨਾ ਕਿਸੇ ਨੂੰ ਉਨ੍ਹਾਂ ਦੇ ਨਾ ਆਉਣ ਬਾਰੇ ਕਿਹਾ, ਕਿਉਂਕਿ ਜੇਕਰ ਅਸੀਂ ਇਸ ਗੱਲ ਨੂੰ ਲੋਕਾਂ ਵਿੱਚ ਦਸਾਂਗੇ, ਤਾਂ ਇੱਕ ਵਧਿਆ ਪ੍ਰਚਾਰਕ ਦਾ ਨੁਕਸਾਨ ਹੋਵੇਗਾ। ਭਾਈ ਸਰਬਜੀਤ ਸਿੰਘ ਧੂੰਦਾ ਦੇ ਖਾਸ ਬੰਦੇ ਨੇ ਇੱਕ ਨਿਉਜ਼ੀਲੈਂਡ ਦੇ ਰੇਡੀਓ 'ਤੇ ਜੋ ਸਾਡੇ ਪ੍ਰਬੰਧਕਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ।

ਹੁਣ ਸਾਡੀ ਸਿੱਖ ਸੰਗਤ ਨੂੰ ਬੇਨਤੀ ਹੈ, ਕਿ ਜੇਕਰ ਸੰਗਤਾਂ ਚਾਹੁੰਦੀਆਂ ਹਨ, ਤਾਂ ਅਸੀਂ ਆਪਣਾ ਪੱਖ ਲਿੱਖ ਕੇ ਸੰਗਤਾਂ ਦੇ ਸਾਹਮਣੇ ਰਖ ਸਕਦੇ।

ਜਿਹਨਾ ਸ਼ਰਤਾਂ ਤਹਿਤ ਪ੍ਰੋਗ੍ਰਾਮ ਵਿੱਚ ਆਉਣ ਤੋਂ ਇਨਕਾਰ ਕੀਤਾ ਗਿਆ:

  1. ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਨਾਲ ਸਟੇਜ ਸਾਂਝੀ ਨਹੀਂ ਕਰਨੀ, ਕਿਉਂਕਿ ਓਹ ਖਾਲਸਾ ਰਾਜ ਦੀ ਗੱਲ ਕਰਦਾ ਹੈ।
  2. ਸ. ਗੁਰਿੰਦਰ ਸਿੰਘ ਧਨੌਲਾ ਨਾਲ ਸਟੇਜ ਸਾਂਝੀ ਨਹੀਂ ਕਰਨੀ।
  3. ਸ. ਪਰਮਜੀਤ ਸਿੰਘ ਸਰਨਾ ਨਾਲ ਸਟੇਜ ਸਾਂਝੀ ਨਹੀਂ ਕਰਨੀ।
  4. ਸ. ਦਲਜੀਤ ਸਿੰਘ ਦਾ ਪ੍ਰਬੰਧਕਾਂ ਵਿਚ ਨਾਮ ਨਹੀਂ ਹੋਣਾ ਚਾਹੀਦਾ।

ਸਾਰੇ ਵਿਦਵਾਨਾਂ ਅਤੇ ਮਿਸ਼ਨਰੀ ਕਾਲਿਜ ਦੇ ਪ੍ਰਚਾਰਕਾਂ ਨੂੰ ਬੇਨਤੀ ਹੈ, ਓਹ ਮਸ਼ਵਰਾ ਦੇਣ ਕਿ ਸਾਨੂੰ ਇਹ ਗੱਲ ਸੰਗਤ ਦੀ ਕਚਿਹਰੀ ਵਿਚ ਰੱਖਣੀ ਚਾਹਦੀ ਹੈ ਕਿ ਨਹੀਂ, ਇਸ ਸਾਰੀ ਚਰਚਾ ਨਾਲ ਪ੍ਰਚਾਰਕਾਂ ਦਾ ਨੁਕਸਾਨ ਹੋਵੇਗਾ।

ਆਹ ਜਿਹੜੇ ਬੰਦਿਆਂ ਨੇ ਰੇਡੀਓ ਤੇ ਪ੍ਰਬੰਧਕਾਂ ਵਾਰੇ ਬਕਵਾਸ ਕੀਤਾ ਹੈ, ਇਹ ਲੋਕ ਪ੍ਰਚਾਰਕਾਂ ਦਾ ਫਾਇਦਾ ਨਹੀਂ, ਨੁਕਸਾਨ ਕਰ ਰਹੇ ਹਨ। ਅਜ ਸ਼ਾਇਦ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਲਗਦਾ ਹੋਵੇਗਾ, ਕਿ ਇਹ ਲੋਕ ਧੂੰਦਾ ਦੇ ਹੱਕ ਵਿੱਚ ਹਨ, ਇਹ ਨਹੀਂ। ਇਹ ਲੋਕ ਧੂੰਦਾ ਦਾ ਨੁਕਸਾਨ ਕਰਨ ਵਾਲੇ ਤਮਾਸ਼ਬੀਨ ਹਨ

ਅਸੀਂ ਸਰਬਜੀਤ ਸਿੰਘ ਧੂੰਦਾ ਨੂੰ ਚੈਲੰਜ ਕਰਦੇ ਹਾਂ, ਕਿ ਅਮਰੀਕਾ ਵਿੱਚ ਜਿੱਥੇ ਮਰਜੀ ਸਾਡੇ ਨਾਲ ਸਾਹਮਣੇ ਬੈਠ ਕੇ ਗੱਲ ਕਰਣ ਅਤੇ ਉਸ ਮੀਟਿੰਗ ਦੀ ਵੀਡੀਓ ਸੰਗਤਾਂ ਦੇ ਸਾਹਮਣੇ ਰਖਾਂਗੇ ਅਤੇ ਸਬੂਤ ਦੇਵਾਂਗਾ, ਕਿ ਸਾਨੂੰ ਕਿਹੜੇ ਦਿਨ ਜਵਾਬ ਦਿੱਤਾ ਹੈਅਸੀਂ ਫੋਨ 'ਤੇ ਜਾ ਕੇ ਰੇਡੀਓ 'ਤੇ ਗੱਲ ਨਹੀਂ ਕਰਨੀ, ਸਾਡੇ ਨਾਲ ਟਾਈਮ ਰੱਖ ਲਵੋ, ਡਿਬੇਟ ਦਾ ਖੁੱਲਾ ਚੈਲੰਜ ਹੈ।

ਅਸੀਂ ਨਹੀਂ ਚਾਹੁੰਦੇ ਸੀ ਵੀ ਇਸ ਵਿਵਾਦ ਕਾਰਨ, ਕਿਸੇ ਪ੍ਰਚਾਰਕ ਦਾ ਨੁਕਸਾਨ ਹੋਵੇ, ਪਰ ਜੇਕਰ ਪ੍ਰਚਾਰਕ ਆਪ ਆਕੇ ਰੇਡੀਓ 'ਤੇ ਸਾਡੇ ਪ੍ਰਬੰਧਕਾਂ ਦੇ ਬਾਰੇ ਝੂਠ ਬੋਲਦਾ ਹੈ ਅਤੇ ਹੁਣ ਸਾਡਾ ਫਰਜ ਹੈ, ਕਿ ਅਸੀਂ ਆਪਣਾ ਪੱਖ ਰਖੀਏ। ਸਾਡੀ ਗੁਰਮਤਿ ਪ੍ਰਚਾਰ ਸੋਸਾਇਟੀ ਵਲੋਂ ਸਰਬਜੀਤ ਸਿੰਘ ਧੂੰਦਾ ਨੂੰ ਖੁੱਲਾ ਚੈਲੰਜ... ਸੰਗਤ ਵਿੱਚ ਆਕੇ ਸਾਡੇ ਨਾਲ ਖੁੱਲੀ ਡਿਬੇਟ ਕਰੇ, ਕਿ ਓਹ ਕਾਨਫਰੰਸ ਵਿੱਚ ਕਿਉਂ ਨਹੀਂ ਆਇਆ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top