ਕਲੇਰਾਂ
ਵਿੱਚ ਨੰਦ ਸਿਓਂ ਦਾ ਇੱਕ ਡੇਰਾ (ਠਾਠ) ਬਣਿਆ ਹੋਇਆ ਹੈ, ਉਸਨੂੰ ਇਹ ਨੰਦਸਰੀਏ
ਨਾਨਕਸਰ ਭਗਤੀ ਦਾ ਘਰ ਕਹਿੰਦੇ ਹਨ। ਇਸ ਠਾਠ ਵਿੱਚ ਇੱਕ ਭੋਰਾ ਬਣਾਇਆ ਹੈ, ਇਨ੍ਹਾਂ (ਨੰਦਸਰੀਏ)
ਨੇ ਉਸ ਭੋਰੇ ਵਿੱਚ ਏ.ਸੀ. ਲਗਾਏ ਹੋਏ ਹਨ, ਉੱਥੇ ਇਹਨਾਂ ਨੇ ਨੰਦ ਸਿਓਂ ਦੇ ਕੱਪੜੇ,
ਜੁੱਤੀਆਂ, ਮੰਜਾ, ਪੀੜੀ ਅਤੇ ਗਰਮ ਪਾਣੀ ਕਰਨ ਵਾਲੀ ਭੱਠੀ ਵਗੈਰਾ ਬਹੁਤ ਕੁਝ ਰੱਖਿਆ ਹੋਇਆ
ਹੈ। ਉਸ ਭੋਰੇ ਦੇ ਦਰਵਾਜੇ 'ਤੇ ਲਿਖਿਆ ਹੋਇਆ ਹੈ, ਇਸ ਭੋਰੇ ਵਿੱਚ ਨੰਦ ਸਿਓਂ ਦੇ ਕਛਹਿਰੇ,
ਚੋਲੇ ਅਗਰ ਦੇਖਣ ਭੋਰੇ 'ਚ ਜਾਣਾ ਹੈ, ਤਾਂ ਇੰਨੇ ਪਾਠ ਕਰਨੇ ਪੈਣੇ ਹਨ, ਨਹੀਂ ਤਾਂ ਤੁਸੀਂ
ਭੋਰੇ ਵਿੱਚ ਨਹੀਂ ਜਾ ਸਕਦੇ, ਤੁਹਾਨੂੰ ਪਾਪ ਲੱਗੇਗਾ। ਇਸ ਕਲੇਰਾਂ ਵਾਲੇ ਠਾਠ ਵਿੱਚ ਆਏ
ਦਿਨ ਸਾਧ ਗੋਲੀਆਂ ਚਲਾਉਂਦੇ ਹਨ, ਆਪਸ ਵਿੱਚ ਲੜਦੇ ਹਨ, ਵਿਆਹ ਨਹੀਂ ਕਰਵਾਉਂਦੇ, ਲੰਗਰ ਨਹੀਂ
ਬਣਾਉਂਦੇ, ਗੁਰਪੁਰਬ ਨਹੀਂ ਮਨਾਉਂਦੇ, ਮੱਸਿਆ ਪੂਰਨਮਾਸੀ ਨੂੰ ਜ਼ਿਆਦਾ ਮਹੱਤਤਾ ਦਿੰਦੇ ਹਨ,
ਆਵਦੇ ਸਾਧਾਂ ਦੀਆਂ ਬਰਸੀਆਂ ਅਤੇ ਜਨਮ ਦਿਨਾਂ ਨੂੰ ਤਾਂ ਇੰਨੇ ਜੋਰ ਸ਼ੋਰ ਨਾਲ ਮਨਾਉਂਦੇ ਹਨ,
ਜਿਵੇਂ ਉਹੀ ਸਭ ਕੁੱਝ ਸੀ। ਇਸ ਡੇਰੇ ਵਿੱਚ ਯਾਤਰੂਆਂ ਦੇ ਕਤਲ ਵੀ ਹੋਏ ਹਨ, ਨਰਾਇਣ ਨਾਮ
ਦੇ ਸਾਧ ਨੇ ਇੱਥੇ ਖੁਦਕੁਸ਼ੀ ਵੀ ਕੀਤੀ ਸੀ।
ਇਸ ਠਾਠ ਵਿੱਚ...
- ਗੁਰਬਾਣੀ ਦਾ ਕੀਰਤਨ ਨਹੀਂ ਹੁੰਦਾ,
- ਆਪਦੀਆਂ ਬਣਾਈਆਂ ਕਵਿਤਾਵਾਂ ਦਾ ਕੀਰਤਨ ਕਰਦੇ ਹਨ,
- ਅਰਦਾਸ ਵਿੱਚ ਜੈਕਾਰਾ ਨਹੀਂ ਬੁਲਾਉਂਦੇ,
- ਗੁਰਸਿੱਖ ਦੇ ਮਿਲਣ 'ਤੇ ਫਤਿਹ ਨਹੀਂ ਬ੍ਲਾਉਂਦੇ,
- ਨਾ ਹੀ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ,
- ਇਹ ਗਾਤਰੇ ਵਾਲੀ ਕਿਰਪਾਨ ਪਾਉਣ ਤੋਂ ਮਨਾ ਕਰਦੇ ਹਨ,
- ਇਹ ਕੇਸਕੀ ਨੂੰ ਪੰਜਵਾਂ ਕਕਾਰ ਮੰਨਦੇ ਹਨ,
- ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਕਿਸੇ ਨੂੰ ਨਹੀਂ ਜਾਣ ਦਿੰਦੇ,
- ਮੱਥਾ ਟੇਕਣ ਸਮੇਂ ਸਰਧਾਲੂ ਆਪਦੀ ਮਰਜ਼ੀ ਨਾਲ ਗੁਰੂ ਜੀ ਨੂੰ ਭੇਟਾ ਨਹੀਂ ਦੇ ਸਕਦਾ,
- ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਇਹਨਾਂ ਦੇ ਸਾਧਾਂ ਦੀਆਂ
ਬਹੁਤ ਹੀ ਵੱਡੇ ਆਕਾਰ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ,
- ਅਕਾਲ ਤਖਤ ਦੀ ਮਰਿਯਾਦਾ ਦਾ ਨਾਮੋ ਨਿਸ਼ਾਨ ਨਹੀਂ ਹੈ ਇਸ ਠਾਠ ਵਿੱਚ...
ਕਹਿਣ ਤੋਂ ਭਾਵ ਇਸ ਠਾਠ ਵਿੱਚ ਸਭ ਕੁਝ
ਗੁਰਮਤਿ ਦੇ ਉਲਟ ਹੈ।
ਸਾਨੂੰ ਗੁਰੂ ਦੇ ਸਿੱਖਾਂ ਨੂੰ ਇਹੋ ਜਿਆਂ ਟੋਲਿਆਂ ਤੋਂ ਸੁਚੇਤ
ਰਹਿਣ ਦੀ ਲੋੜ ਹੈ।