Share on Facebook

Main News Page

ਪ੍ਰੋਗ੍ਰਾਮ ਭੱਖਦੇ ਮਸਲੇ ਭਖਾਓ ਤੇ ਸਿਰ 'ਚ ਸੁਆਹ ਪਵਾਓ
-: ਸ. ਸਤਪਾਲ ਸਿੰਘ ਦੁਗਰੀ

ਹਰਨੇਕ ਸਿੰਘ ਨੇ ਸ. ਸਤਪਾਲ ਸਿੰਘ ਦੁਗਰੀ ਨੂੰ ਵੀ
"ਫੁਕਰੇ" ਦੀ ਸੰਗਿਆ ਦਿੱਤੀ ਹੈ...

 

ਪ੍ਰੋਗਰਾਮ ਭਖਦੇ ਮਸਲੇ ਭਖਾਉ, ਤੇ ਸਿਰ ਸੁਆਹ ਪੁਆਉ।

ਜਿੱਥੇ ਕਦਰ ਨਹੀਂ ਵੱਡੇ ਛੋਟੇ ਦੀ, ਡੀਂਗਣ ਵਾਂਗ ਨਿਆਈਂ ਝੋਟੇ ਦੀ।
ਅਸੀਂ ਤਾਂ ਬਾਰ ਬਾਰ ਇਹੀ ਕਹਿੰਦੇ ਹਾਂ, ਕਿ ਉਨ੍ਹਾਂ ਡੰਗਰਾਂ ਵਿੱਚ ਨਾ ਜਾਉ।
ਪ੍ਰੋਗਰਾਮ ਭਖਦੇ ਮਸਲੇ ਭਖਾਉ, ਤੇ ਸਿਰ ਸੁਆਹ ਪੁਆਉ ।੧।

ਜਿਹੜੇ ਕਰਕੇ ਵੀ ਗਲਤੀ ਮੰਨਦੇ ਨਹੀਂ, ਜੇ ਕੋਈ ਦਸਦਾ ਹੈ ਤਾਂ ਸੁਣਦੇ ਨਹੀਂ।
ਜਿਨ੍ਹਾਂ ਨੂੰ ਚੜ੍ਹੀ ਲੱਥੀ ਦੀ ਕੋਈ ਫਿਕਰ ਨਹੀਂ, ਉਨ੍ਹਾਂ ਤੋਂ ਕਰੋ ਬਚਾਉ।
ਪ੍ਰੋਗਰਾਮ ਭਖਦੇ ਮਸਲੇ ਭਖਾਉ, ਤੇ ਸਿਰ ਸੁਆਹ ਪੁਆਉ।੨।

ਜਿੱਥੋ ਆਵੇ ਬਦਬੂ ਪਈ ਚੌਧਰ ਦੀ, ਭੁੱਲ ਕੇ ਨਾ ਲੰਘੀਏ ਉੱਧਰ ਦੀ।
ਇਕ ਦੇਵੇ ਸਲਾਹ ਸਤਪਾਲ ਤੁਹਾਨੂੰ, ਰੇਡੀਉ ਸਟੇਸ਼ਨ ਨਹੀਂ,
ਬੋਰਡ ਪੁਲਿਸ ਸਟੇਸ਼ਨ ਦਾ ਲਵਾਉ।
ਪ੍ਰੋਗਰਾਮ ਭਖਦੇ ਮਸਲੇ ਭਖਾਉ, ਤੇ ਸਿਰ ਸੁਆਹ ਪੁਆਉ।੩।

ਜੇ ਤੁਸੀਂ ਕਹਿਣੀ ਕਰਣੀ ਦੇ ਪੂਰੇ ਜੀ, ਫਿਰ ਸਾਰੀ ਸੰਗਤ ਮੁਹਰੇ ਜੀ
ਆਪਣੀ ਸਪੈਸ਼ਲ ਟਾੱਕ ਵਿੱਚ, ਇਹ ਪੜਕੇ ਪੋਇਮ ਸੁਣਾਉ।
ਪ੍ਰੋਗਰਾਮ ਭਖਦੇ ਮਸਲੇ ਭਖਾਉ, ਤੇ ਸਿਰ ਸੁਆਹ ਪੁਆਉ।੪।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top