Share on Facebook

Main News Page

ਸ. ਹਰਨੇਕ ਸਿੰਘ ਨਿਊਜੀਲੈਂਡ ਨੂੰ ਖੁੱਲਾ ਸੱਦਾ
-: ਗੁਲਜ਼ਾਰ ਸਿੰਘ, ਟਾਈਗਰ ਜਥਾ

ਮੇਰੇ ਵੱਲੋਂ ਬੀਤੇ ਦਿਨ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ, ਜੋ ਕਿ ਨਿਊਜੀਲੈਂਡ ਦੇ ਸ. ਹਰਨੇਕ ਸਿੰਘ ਦੇ ਸੰਬੰਧ ਵਿੱਚ ਸੀ। ਮੈਨੂੰ ਲੱਗਦਾ ਕਿ ਇਸ ਨੇ ਸਾਰਾ ਲੇਖ ਚੰਗੀ ਤਰ੍ਹਾਂ ਨਹੀਂ ਪੜਿਆ, ਇਸ ਦੇ ਅਖੀਰ ਵਿੱਚ ਮੈਂ ਇਨ੍ਹਾਂ ਨੂੰ ਸਿੰਘਨਾਦ ਰੇਡਿਉ 'ਤੇ ਖੁੱਲਾ ਸੱਦਾ ਦਿੱਤਾ ਹੈ। ਪਰ ਇਹ ਫਿਰ ਆਪਣੀ ਭੰਡਾਂ ਦੀ ਪੰਚਾਇਤ ਵਾਲੇ ''ਰੇਡਿਉ ਭੜਾਸ ਕੱਢ'' ਦੀ ਦੁਹਾਈ ਪਾਈ ਜਾਂਦੇ ਹਨ।

ਇੱਕ ਗੱਲ ਹੋਰ, ਜੋ ਅੱਜ ਤੋਂ ਦੋ ਸਾਲ ਪਹਿਲਾਂ ਸਿਰਦਾਰ ਪ੍ਰਭਦੀਪ ਸਿੰਘ ਨੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੀ ਕਾਲ ਕੋਠੜੀ ਵਿੱਚ ਪੇਸ਼ ਹੋਣ ਸੰਬੰਧੀ ਕੀਤੀ ਸੀ, ਕਿ ਇਹ ਕਲਾਕਾਰਾਂ ਦੀ ਜਮਾਤ ਹੈ, ਅਤੇ "ਕਲਾਕਾਰ" ਨੂੰ ਮਿਸ਼ਨਰੀ ਕਹਿਣਾ, ਬੜੀ ਬੱਜਰ ਭੁੱਲ ਹੈ। ਟਾਈਗਰ ਜਥਾ ਅੱਜ ਭੀ ਉੱਥੇ ਖੜਾ ਹੈ, ਸਗੋਂ ਅੱਜ ਬਹੁਤ ਹੋਰ ਪੰਥ ਦਰਦੀਆਂ ਦੀ ਸ਼ੰਕਾ ਭੀ ਤੁਹਾਡੇ ਇਸ Recent Action ਨੇ ਦੂਰ ਕਰ ਦਿੱਤੀ ਹੈ।

"ਮਿਸ਼ਨਰੀ" ਤਾਂ ਉਸ ਨੂੰ ਆਖਦੇ ਹਨ, ਜੋ ਆਪਣੇ ਮਿਸ਼ਨ ਨੂੰ ਸਮਰਪਿਤ ਹੋਵੇ ਅਤੇ ਮਿਸ਼ਨ ਦੀ ਪੂਰਤੀ ਲਈ, ਭਾਵੇਂ ਉਸ ਦੀ ਜਾਨ ਭੀ ਚਲੀ ਜਾਵੇ, ਤਾਂ ਉਹ ਪਰਵਾਹ ਨਾ ਕਰੇ। ਬਾਕੀ ਇਹ ਗੱਲਾਂ ਨਫ਼ਾ ਨੁਕਸਾਨ ਦੀ ਗੱਲ ਕਰਨ ਵਾਲੇ ਤੁਹਾਡੇ ਵਰਗੇ Democratic ਲੋਕਾਂ ਦੀ ਸਮਝ ਤੋਂ ਕੋਹਾਂ ਦੂਰ ਹਨ। ਇੱਥੇ ਮਿਸ਼ਨ ਬਾਅਦ ਵਿੱਚ... ਵੀਜ਼ਾ, ਸੰਗਤ ਦਾ ਇੱਕਠ ਕਿੰਨਾ ਹੈ, ਮਾਇਆ ਕਿੰਨੀ ਕੁ ਮਿਲੇਗੀ, ਕੋਈ ਸਵਾਲੀਆਂ ਚਿੰਨ ਲਾਉਣ ਵਾਲਾ ਤਾਂ ਨਹੀਂ ਹੈ, ਕਿਤੇ ਅਖੌਤੀ ਜਥੇਦਾਰਾਂ ਨੂੰ ਦੁਬਾਰਾ ਜੁਆਬਦੇਹ ਤਾਂ ਨਹੀਂ ਹੋਣਾ ਪਵੇਗਾ... ਐਸੀਆਂ ਗੱਲਾ ਦਾ ਪਹਿਲਾਂ ਧਿਆਨ ਰੱਖਿਆ ਜਾਂਦਾ ਹੈ।

ਹੁਣ, ਗਾਲੜ ਪਟਵਾਰੀ ਜੀ ਇਹਨਾ ਗੱਲਾਂ ਨੂੰ ਗੁਰਮਤਿ ਦੇ ਨਜਰੀਏ ਤੋਂ ਸਿੱਧ ਕਰਨ ਲਈ ਪੱਬਾਂ ਭਾਰ ਹੋਇਆ ਰਹਿੰਦੇ ਹਨ। ਇਸ ਲਈ ਸਾਨੂੰ ਲੱਗਦਾ ਹੈ ਕਿ ਇਹ ਰੋਜ-ਰੋਜ ਦਾ ਰੇੜਕਾ ਮੁੱਕ ਹੀ ਜਾਣਾ ਚਾਹੀਦਾ ਹੈ। ਇਸ ਲਈ ਸ. ਹਰਨੇਕ ਸਿੰਘ ਜੀ ਤੂੰਸੀਂ, ਭਾਈ ਸਰਬਜੀਤ ਸਿੰਘ ਧੂੰਦਾ ਜੀ ਨਾਲ ਸਮਾਂ ਤੈਅ ਕਰੋ ਅਤੇ ਮੈਂ ਭੀ ਸ. ਪ੍ਰਭਦੀਪ ਸਿੰਘ, ਸ. ਕੁਲਦੀਪ ਸਿੰਘ ਸ਼ੇਰੇ ਪੰਜਾਬ ਰੇਡਿਓ, ਸ. ਦਲਜੀਤ ਸਿੰਘ ਇੰਡੀਆਨਾ, ਸ. ਗੁਰਦੇਵ ਸਿੰਘ ਸੱਧੇਵਾਲੀਆ, ਸ. ਕਿਰਪਾਲ ਸਿੰਘ ਬਠਿੰਡਾ, ਗਿਆਨੀ ਰਣਜੋਧ ਸਿੰਘ, ਸੰਪਾਦਕ ਖ਼ਾਲਸਾ ਨਿਊਜ਼, ਅਤਿਆਦਿ ਨੂੰ ਲਾਈਨ 'ਤੇ ਲੈ ਆਵਾਂਗਾ, ਤਾਂ ਕਿ ਕਿਸੇ ਨਤੀਜੇ 'ਤੇ ਅੱਪੜਿਆ ਜਾ ਸਕੇ।

ਮੈਂ ਕੱਲ ਵਾਲੀ ਨਿਊਜ਼ ਵਿੱਚ ਭੀ ਵਿਸ਼ਵਾਸ ਦਿਵਾਇਆ ਸੀ, ਕਿ ਇਸ ਰੇਡਿਉ ਦੀ ਡਿਸਕਸ਼ਨ ਮੀਡੀਆ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੀ ਜਾਵੇਗੀ। ਇਸ ਰੇਡਿਉ ਡਿਸਕਸ਼ਨ ਦਾ ਤੁਹਾਡੀ ਭੰਡ ਯੂਨੀਅਨ ਨੂੰ ਇੱਕ ਫਾਇਦਾ ਜ਼ਰੂਰ ਹੋਵੇਗਾ, ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਰੇਡਿਉ 'ਤੇ ਬੋਲਣ ਦੀ ਜਾਚ ਆ ਜਾਵੇਗੀ। ਸ. ਕੁਲਦੀਪ ਸਿੰਘ (ਸ਼ੇਰੇ ਪੰਜਾਬ ਰੇਡਿਉ) ਹੁਰਾਂ ਕੋਲੋਂ ਡਿਸਕਸ਼ਨ ਦੇ ਅਖੀਰ 'ਤੇ ਤੁਹਾਡੀ ਖਾਸ ਕਰਕੇ, ਪੰਦਰਾਂ ਮਿੰਟ ਦੀ ਟਿਊਸ਼ਨ ਵੀ ਕਰਵਾ ਦਿੱਤੀ ਜਾਵੇਗੀ, ਜਿਸ ਵਿੱਚ ਖਾਸ ਕਰਕੇ ਇਹ ਟ੍ਰੇਨਿੰਗ ਜ਼ਰੂਰ ਦੇ ਦਿੱਤੀ ਜਾਵੇਗੀ, ਕਿ ਗੁਰਸਿੱਖ ਬੀਬੀਆਂ, ਬੱਚੀਆਂ, ਮਾਵਾਂ-ਭੈਣਾਂ, ਬਜ਼ੁਰਗਾਂ, ਵਿਪਰੀਤ ਵੀਚਾਰ ਵਾਲੇ ਵਿਅਕਤੀਆਂ ਨਾਲ, ਤਮੀਜ਼ ਨਾਲ ਗੱਲ ਕਿਵੇਂ ਕਰਨੀ ਹੈ। ਜਿਸ ਤਰੀਕੇ ਨਾਲ ਤੁਹਾਡੀ ਭੰਡ ਯੂਨੀਅਨ ਨੇ ਉਸ ਦਿਨ ਬੀਬੀ ਕਮਲਜੀਤ ਕੌਰ ਦੀ ਖਿੱਲੀ ਉਡਾਈ, ਉਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਹੈ। ਇਸ ਲਈ ਇਹ ਟਿਊਸ਼ਨ ਭੀ ਤੁਹਾਡੇ ਲਈ ਖਾਸ ਸਹਾਈ ਹੋਵੇਗੀ।

"ਸਿੰਘਨਾਦ ਰੇਡਿਉ" 'ਤੇ ਸ਼ਨਿੱਚਰਵਾਰ 01 ਨਵੰਬਰ ਅਤੇ ਐਤਵਾਰ 02 ਨਵੰਬਰ 2014 ਸਲੌਟ (Slot) ਅਜੇ ਪੂਰੀ ਤਰ੍ਹਾਂ ਖਾਲੀ ਹੈ। ਇਸ ਲਈ ਹੁਣ ਤੁਸੀਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਨਾਲ ਰਾਬਤਾ ਕਰਕੇ, ਮੈਨੂੰ
info@singhnaad.com ਈਮੇਲ ਕਰ ਦੇਣਾ ਜੀ, ਤਾਂ ਕਿ ਮੈਂ ਭੀ ਸਾਰੇ ਵੀਰਾਂ ਨਾਲ ਗੱਲ ਕਰਕੇ, ਇਸ ਪ੍ਰੋਗਰਾਮ ਨੂੰ Confirm ਕਰ ਦੇਵਾਂ।

ਮੈਨੂੰ ਪੂਰੀ ਆਸ ਹੈ, ਕਿ ਭਾਈ ਸਰਬਜੀਤ ਸਿੰਘ ਧੂੰਦਾ ਜੀ, ਹੁਣ ਇਸ ਪ੍ਰੋਗਰਾਮ ਤੋਂ ਪਿੱਛੇ ਨਹੀਂ ਹਟਣਗੇ। ਇਹ ਪ੍ਰੋਗਰਾਮ ਉਲੀਕਿਆ ਹੀ ਤਾਂ ਜਾਵੇਗਾ, ਜੇ ਭਾਈ ਧੂੰਦਾ ਜੀ ਆਪ ਆ ਕੇ ਇਨ੍ਹਾਂ ਸਾਰੇ ਵੀਰਾਂ ਨਾਲ ਗੱਲ ਕਰਨਗੇ।

ਯਾਦ ਰਹੇ, ਕਿ ਜੇ ਭਾਈ ਸਰਬਜੀਤ ਸਿੰਘ ਧੂੰਦਾ ਆਉਣ ਲਈ ਨਹੀਂ ਮੰਨਦੇ, ਤਾਂ ਤੁਹਾਡੀ ਭੰਡ ਯੂਨੀਅਨ ਦਾ ਭੀ "ਸਿੰਘਨਾਦ ਰੇਡਿਉ" ਉੱਤੇ ਕੋਈ ਕੰਮ ਨਹੀਂ ਹੈ, ਕਿਉਂਕਿ ਇਹ ਇੱਕ ਪੰਥਿਕ ਸਟੇਜ ਹੈ, ਨਾ ਕਿ ਕਿਸੇ ਜਜਮਾਨ ਦੇ ਵਿਆਹ ਦਾ ਪ੍ਰੋਗਰਾਮ, ਜਿਥੇ ਜਾ ਕੇ ਭੰਡਪੁਣਾ ਕਰੋ, ਤਾਂ ਕਿ ਤੁਹਾਨੂੰ ਵੇਲਾਂ ਹੋ ਜਾਣ। (ਵੇਲਾਂ - ਕੁੱਝ ਇਨਾਮ ਜਾਂ ਪੈਸੇ ਜੋ ਬਰਾਤੀ ਭੰਡਾਂ ਦੇ ਤਮਾਸ਼ੇ ਤੋਂ ਖੁਸ਼ ਹੋ ਕੇ, ਉਨ੍ਹਾਂ ਦੀ ਝੋਲੀ ਪਾਉਂਦੇ ਹਨ)

ਨੋਟ - ਜੇ ਭਾਈ ਸਰਬਜੀਤ ਸਿੰਘ ਧੂੰਦਾ ਕੋਲ ਉੱਤੇ ਦਿੱਤੀਆਂ ਤਾਰੀਖਾਂ ਉੱਪਲਬਧ ਨਾ ਹੋਣ, ਤਾਂ ਉਹਨਾ ਦੀ Availability ਲਿਖ ਕੇ ਭੇਜ ਦੇਣਾ। ਪ੍ਰੋਗਰਾਮ ਉਲੀਕਣ ਲਈ ਸਮੇਂ ਸੰਬਧੀ ਪਹਿਲ ਤੁਹਾਡੀ ਰਹੇਗੀ।

ਗੁਰੂ ਸਭ ਨੂੰ ਸੁਮੱਤ ਬਖਸ਼ੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top