Share on Facebook

Main News Page

ਮੇਰੇ 'ਤੇ ਲਗਾਏ ਗਏ ਬੇ-ਬੁਨਿਆਦ ਇਲਜ਼ਾਮਾਂ ਦਾ ਸੱਚ
-: ਪਰਮਜੀਤ ਸਿੰਘ ਉੱਤਰਾਖੰਡ

ਮੈਂ ਆਪਣੀ ਵੀਚਾਰ ਗੁਰੂ ਰਾਮਦਾਸ ਜੀ ਦੇ ਇਨ੍ਹਾਂ ਕਹੇ ਬੋਲਾਂ ਤੋਂ ਅਰੰਭ ਕਰਦਾਂ ਹਾਂ, ਕਿ ਜੋ ਇਨਸਾਨ ਆਪ ਗੁਰੁ ਦੇ ਸੱਚ ਸ਼ਬਦ ਤੋਂ ਟੁੱਟਾ ਹੈ, ਉਹ ਹੋਰਨਾਂ ਨਾਲ ਝਗੜਾ ਕਰਕੇ ਆਪਣੇ ਆਪ ਨੂੰ ਵਖਰਾ ਅਤੇ ਬੋਲ-ਕਬੋਲ ਬੋਲ ਕੇ, ਹੋਰਨਾਂ ਨੂੰ ਵੀ ਇੱਕ ਦੁੱਜੇ ਤੋਂ ਤੋੜਨ ਦਾ ਯਤਨ ਕਰਦਾ ਹੈ, ਤੇ ਗਰੂ ਰਾਮਦਾਸ ਸਾਹਿਬ ਕਹਿੰਦੇ ਹਨ, ਕਿ ਏਹੋ ਜਹੇ ਬਦਇਖ਼ਲਾਕ ਬੰਦੇ ਨਾਲੋਂ ਸਾਨੂੰ ਵੀ ਸਮੇਂ ਨਾਲ ਹੀ ਤੋੜ ਲੈਣੀ ਚਹੀਦੀ ਹੈ। ਗੁਰੂਵਾਕ ਹੈ:

ਸਲੋਕ ਮਃ 4ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ॥ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ॥ ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਹਾਰੁਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ॥ (316)

ਮੈਨੂੰ ਹੋਰਨਾਂ ਦਾ ਤੇ ਨਹੀਂ ਪਤਾ ਪਰ ਮੈਂ ਨਿੱਜੀ ਤੌਰ 'ਤੇ ਏਹੋ ਜਹੇ ਮਨਮੁੱਖ ਬੰਦੇ ਨਾਲ ਜੀਵਨ ਵਿੱਚ ਕਦੀ ਵੀ ਸਾਂਝ ਜਾਂ ਸਮਝੌਤਾ ਨਹੀਂ ਕਰਾਂਗਾ ਜੋ ਗੁਰੂ ਦੀ ਤੇ ਗੁਰੂ ਦੇ ਪੰਥ ਦੀ ਵੀ ਪਰਵਾਹ ਨਹੀਂ ਕਰਦਾ ਕੇਵਲ ਬੰਦਿਆਂ ਨੂੰ ਹੀ follow ਕਰਦਾ ਹੈ। “ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ”।

ਮੇਰੀ ਮੁਰਾਦ ਕਿਸੇ ਹੋਰ ਤੋਂ ਨਹੀਂ ਕੇਵਲ ਹਰਨੇਕ ਸਿਓਂ ਤੋਂ ਹੈ ਜੋ ਪਿਛਲੇ ਕੁੱਛ ਸਮੇਂ ਤੋਂ ਬੋਲਨਿ ਸਭੁ ਵਿਕਾਰੁ, ਕਰਕੇ ਸਾਰਿਆਂ ਨੂੰ ਇੱਕ-ਦੁੱਜੇ ਤੋਂ ਤੋੜਕੇ ਆਪ ਸਮੁੱਚੇ ਪੰਥ ਦਾ ਜੱਜ ਬਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸਨੇ ਮਹੀਨੇ ਭਰ ਤੋਂ ਜਾਅਦਾ ਸਾਰਿਆਂ ਦਾ ਕੀਮਤੀ ਵਖ਼ਤ ਖਰਾਬ ਕੀਤਾ ਹੋਇਆ ਹੈ, ਸੋ ਮੈਂ ਵੀ ਸਾਰਿਆਂ ਵੰਗ ਇਹਦੇ ਮੂੰਹ ਤੇ ਚੇਪੀ ਤਾਂ ਨਹੀਂ ਲਾ ਸਕਦਾ, ਪਰ ਇਹਦੇ ਲਾਏ ਇਲਜਾਮਾਂ ਬਾਰੇ ਪੰਥਕ ਵੀਚਾਰਵਾਨਾਂ ਦੇ ਸ੍ਹਾਮਣੇ ਆਪਣੀ ਗਲ਼ ਜਰੂਰ ਰੱਖ ਸਕਦਾ ਹਾਂ।

ਨੰਬਰ 1. ਮੇਰੇ ਬਾਰੇ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪਰਮਜੀਤ ਸਿੰਘ ਉਤਰਾਖੰਡ ਵੀ ਇੱਕ ਡੇਰੇ ਤੇ ਇੱਕ ਸਾਧ ਨਾਭ ਕਵੰਲ ਦੀ ਬਰਸੀ ਤੇ ਕਥਾ ਕਰਣ ਗਿਆ ਸੀ, ਜੋ ਸਰਾਸਰ ਇੱਕ ਬੇ-ਬੁਨਿਯਾਦੀ ਇਲਜ਼ਾਮ ਲਗਾਇਆ ਜਾ ਰਿਹਾ ਹੈ, ਸਿਆਟਲ ਦੇ ਰਹਿਣ ਵਾਲੇ ਵੀਰ ਇੰਦ੍ਰਜੀਤ ਸਿੰਘ ਨੇ ਮੇਰੇ ਪਿੱਛਲੇ ਸਾਲ ਦੇ ਪੰਜਾਬ ਪ੍ਰਚਾਰ ਦੌਰੇ ਦੇ ਪ੍ਰੋਗਰਾਮਾਂ ਨੂੰ ਦੇਖ ਕੇ ਆਪਣੇ ਪਿੰਡ ਵਾਲਿਆਂ ਨਾਲ ਗਲ ਕੀਤੀ ਕਿ ਤੁਸੀਂ ਵੀ ਕਥਾ ਵਾਸਤੇ ਕੋਈ ਪ੍ਰੋਗਰਾਮ ਬਣਾਓ, ਉਨ੍ਹਾਂ ਨੇ ਵੀਰ ਇੰਦ੍ਰਜੀਤ ਸਿੰਘ ਦੀ ਗਲ਼ ਮੰਨਦਿਆਂ ਮੇਰੀ ਫੋਟੋ ਇੱਕ ਇਸਤਿਹਾਰ ਤੇ ਲਾ ਕੇ ਭੇਜ ਦਿੱਤੀ। ਜਦੋਂ ਮੈਨੂੰ ਇਸ ਪ੍ਰੋਗਰਾਮ ਬਾਰੇ ਪਤਾ ਲੱਗਾ, ਤਾਂ ਮੈਂ ਵੀਰ ਇੰਦ੍ਰਜੀਤ ਸਿੰਘ ਨੂੰ ਸਾਫ ਮਨ੍ਹਾਂ ਕਰ ਦਿੱਤਾ ਕਿ ਅਸੀਂ ਡੇਰੇਦਾਰਾਂ ਦੇ ਖਿਲਾਫ ਹਾਂ ਤੇ ਖਿਲਾਫ ਰਵਾਂਗੇ। ਮੈਂ ਉਸ ਪ੍ਰੋਗਰਾਮ 'ਤੇ ਨਹੀਂ ਗਿਆ। ਪਰ ਕੌਣ ਸਮਝਾਏ ਇਂਨ੍ਹਾਂ ਜੱਥੇਦਾਰਾਂ ਵਾਗੂੰ ਆਪੂੰ ਬਣੇ ਜੱਜਾਂ ਨੂੰ, ਜੋ ਬਿਨਾ ਪੜਚੋਲ ਕੀਤਿਆਂ, ਇਲਜ਼ਾਮ 'ਤੇ ਇਲਜ਼ਾਮ ਲਾਈ ਜਾਣ ਨੂੰ ਹੀ ਠੇਕੇਦਾਰੀ ਸਮਝਦੇ ਹਨ।

ਨੰਬਰ 2.

ਮੇਰੇ ਬਾਰੇ ਇਹ ਵੀ ਝੂਠਾ ਪ੍ਰੋਪੋਗੰਡਾ ਕੀਤਾ ਗਿਆ ਕਿ ਪਰਮਜੀਤ ਸਿੰਘ ਨੇ ਸੰਗਤਾਂ ਕੋਲੋ ਕਾਲਜ ਦੇ ਨਾਂ 'ਤੇ ਮਾਇਆ ਕੱਠੀ ਕੀਤੀ, ਤੇ ਕਾਲਜ ਪਹੁੰਚਾਈ ਤੱਕ ਨਹੀਂ।

ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ, ਕਿ ਮੈਂ 2000 ਤੋਂ 2002 ਤੱਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਰਿਹਾ ਹਾਂ, ਜੋ ਸਤਿਕਾਰਯੋਗ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਰਹਿਨੂਮਾਈ ਹੇਠ ਬਹੁਤ ਹੀ ਖੂਬਸੂਰਤ ਢੰਗ ਨਾਲ ਚਲਦਾ ਸੀ, ਜਿਸਦੀ ਅੱਜ ਬਹੁਤ ਹੀ ਕਮੀ ਮਹਿਸੂਸ ਹੋਂਦੀ ਹੈ।

ਸੋ, ਮੈਂ ਇਨ੍ਹਾਂ ਕਲ ਦੇ ਆਪੂੰ ਬਣੇ ਜੱਜਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ, ਕਿ ਦਾਸ ਉਸ ਵਖਤ ਦੇ ਉਨਾਂ ਵਿਦਿਆਰਥੀਆਂ ਵਿੱਚੋਂ ਇੱਕ ਸੀ, ਜਿਸਨੂੰ  ਪ੍ਰਿੰਸੀਪਲ ਸਾਬ ਨੇ ਆਪ ਚੁਣ ਕੇ ਸਭ ਤੋਂ ਪਹਿਲੇ ਗੁਰਮਤਿ ਪ੍ਰਚਾਰ ਕੇਂਦਰ ਵਿੱਚ ਭੇਜਿਆ ਤੇ 2 ਸਾਲ ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਕਰਣ ਤੋਂ ਬਾਅਦ ਟਾਟਾ ਨਗਰ ਸਰਕਲ ਬਨਾਉਣ ਵਾਸਤੇ ਭੇਜ ਦਿੱਤਾ, ਜਿਥੇ ਰਹਿਣ ਨੂੰ ਥਾਂ ਤੇ ਖਾਣ ਨੂੰ ਪੂਰਾ ਪ੍ਰਬੰਧ ਨਾ ਹੋਣ 'ਤੇ ਵੀ 1 ਸਾਲ ਬਿਨਾਂ ਖਰਚਾ ਲਿਆਂ, 6 ਸਾਲ ਬਿਨਾਂ ਰੋਕ ਦੇ ਗੁਰਮਤਿ ਦਾ ਪ੍ਰਚਾਰ ਜੋਰੋ-ਸ਼ੋਰ ਨਾਲ ਕੀਤਾ, 2008 ਵਿੱਚ ਪਟਨਾ ਸਾਹਿਬ ਤਖ਼ਤ ਦੇ ਜੱਥੇਦਾਰ ਇਕਬਾਲ ਸਿੰਓ ਨਾਲ ਮੇਰਾ ਝਗੜਾ ਹੋਣ ਕਾਰਨ ਅਤੇ ਮਾਰਣ ਦੀਆਂ ਧਮਕੀਆਂ ਮਿਲਣ ਕਾਰਣ, ਬਿਨਾਂ ਪ੍ਰੋ.ਦਰਸ਼ਨ ਸਿੰਘ ਜੀ ਦੇ ਇਲਾਵਾ ਕਿਸੇ ਨੇ ਬਾਤ ਵੀ ਨਹੀਂ ਪੁੱਛੀ, ਕਿ ਇਹ ਜਿਉਂਦਾ ਵੀ ਹੈ, ਜਾਂ ਮਾਰ ਦਿੱਤਾ ਗਿਆ ਹੈ (ਜੋ ਅੱਜ ਵੀ ਸਪੋਕਸਮੈਨ ਅਖ਼ਬਾਰ ਦੇ ਸਬੂਤ ਹਨ) ਉਸ ਬਾਅਦ ਮੈਂ ਉੜੀਸਾ ਵਿੱਚ ਪ੍ਰਚਾਰ ਕਰਦਾ ਰਿਹਾ।

ਮੇਰਾ ਇਹ ਲਿਖਣ ਦਾ ਮੰਤਵ ਇੱਕੋ ਹੀ ਹੈ, ਕਿ 2000 ਤੋਂ 2014 ਤੱਕ ਮੈਂ ਗੁਰੂ ਤੇ ਪੰਥ ਨੂੰ ਸਮਰਪਿਤ ਹੋ ਕੇ ਆਪਣਾ ਫਰਜ਼ ਨਿਭਾ ਰਿਹਾ ਹਾਂ, ਪਰ ਅੱਜ ਤੱਕ ਕਿਸੇ ਕੋਲੋਂ ਕਾਲਜ ਦੇ ਨਾਂ 'ਤੇ ਮਾਇਆ ਲੈ ਕੇ ਆਪਣੀ ਜ਼ੇਬ ਵਿੱਚ ਨਹੀਂ ਪਾਈ।

ਅਮੇਰੀਕਾ ਤੇ ਕੈਨੇਡਾ ਦੇ ਰਹਿਣ ਵਾਲੇ ਅਨੇਕਾਂ ਹੀ ਵੀਰਾਂ/ਭੈਣਾਂ ਦੇ ਨਾਂ ਦੱਸ ਸਕਦਾ ਹਾਂ ਜਿਨ੍ਹਾਂ ਨੂੰ ਏਹੀ ਪ੍ਰੇਰਣਾ ਦਿੱਤੀ ਕਿ ਬੜੂ ਜਾਂ ਹੋਰ ਥਾਂਵਾਂ ਨਾਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਆਪ ਜਾ ਕੇ ਆਪਣਾ ਸਹਿਯੋਗ ਪਾਓ, ਜੇਕਰ ਕਿਸੇ ਨੇ ਕਾਲਜ ਵਾਸਤੇ ਮਾਇਆ ਫੜਾਈ ਵੀ, ਤੇ ਉਨ੍ਹਾਂ ਦੀ ਵੀਰ ਰਾਣਾ ਇੰਦ੍ਰਜੀਤ ਸਿੰਘ ਜੀ ਦੇ ਸਿਗਨੇਚਰ ਦੀਆਂ ਰਸੀਦਾਂ ਅੱਜ ਵੀ ਸਾਡੇ ਪਾਸ ਹਨ। ਪਰ ਹਰਨੇਕ ਸਿੰਓ ਦੇ ਕਹਿਣ 'ਤੇ ਕਾਲਜ ਨੇ ਜੋ ਪ੍ਰਚਾਰਕਾਂ ਦੀ ਮਾਇਆ ਕੱਠੀ ਕਰਣ ਵਾਲਿਆਂ ਦੀ ਲਿਸਟ ਜਾਰੀ ਕਰਾਈ ਹੈ, ਮੈਂ ਉਸ ਤੋਂ ਖਫ਼ਾ ਨਹੀਂ, ਬਲਕਿ ਖੁਸ਼ ਹਾਂ, ਕਿ ਲਿਸਟ ਮੁਤਾਬਿਕ ਇਮਾਨਦਾਰ ਪ੍ਰਚਾਰਕ ਵੀਰ, ਸੰਗਤ ਦੀ ਮਾਇਆ ਕਾਲਜ ਪਹੁੰਚਾਣ ਵਿੱਚ ਆਪਣੀ ਇਮਾਨਦਾਰੀ ਜ਼ਰੂਰ ਵਖਾਉਣਗੇ।

ਨੋਟ: ਅੱਜ ਤੋਂ ਅਸੀਂ ਗੁਰਮਤਿ ਪ੍ਰਚਾਰ ਸੁਸਾਇਟੀ (ਅਮਰੀਕਾ) ਵੱਲੋਂ ਸੰਗਤ ਨੂੰ ਬੇਨਤੀ ਕਰਦੇ ਹਾਂ, ਕਿ ਆਪ ਵੱਧ ਤੋਂ ਵੱਧ ਗੁਰਮਤਿ ਪ੍ਰਚਾਰ ਸੁਸਾਇਟੀ (ਅਮਰੀਕਾ) ਨੂੰ ਤੇ ਜੇ ਕੋਈ ਹੋਰ ਸੁਹਿਰਦ ਸੰਸਥਾ ਹੈ (ਪੜਤਾਲ ਕਰਨ ਤੋਂ ਬਾਅਦ) ਸਹਿਯੋਗ ਦੇਵੋ, ਤਾਂਕਿ ਅਸੀਂ ਸੰਗਤ ਦੀ ਬਣਾਈ ਇਸ ਸੰਸਥਾ ਦੇ ਰਾਹੀਂ, ਤੁਹਾਡੇ ਬੱਚਿਆਂ ਤੇ ਨੌਜਵਾਨਾਂ ਦੇ ਗੁਰਮਤਿ ਕੈਂਪ, ਸੈਮੀਨਾਰ, ਕਾਨਫਰੰਸ ਤੇ ਹੋਰ ਵੀ ਅਨੇਕਾਂ ਪ੍ਰੌਜੈਕਟ ਬਣਾ ਸਕੀਏ।

ਨੰਬਰ 3.

ਮੇਰੇ ਗੁਰਮਤਿ ਅਨੁਸਾਰ ਨਿਭਾਏ ਗਏ ਅਨੰਦ ਕਾਰਜ ਉਤੇ ਵੀ ਇਨ੍ਹਾਂ ਆਪੂੰ ਬਣੇ ਜੱਜਾਂ ਨੂੰ ਪਰੇਸ਼ਾਨੀ ਰਹੀ ਹੈ, ਜਿਸ ਬਾਰੇ ਲਿਖਣ ਦੀ ਬਜਾਏ, ਮੈਂ ਕੁੱਛ ਤਸਵੀਰਾਂ ਸੰਗਤ ਦੇ ਸਾਮ੍ਹਣੇ ਰਖਦਾਂ ਹਾਂ, ਜਿਸ ਵਿੱਚ ਦੋਨਾਂ ਪਰਿਵਾਰਾਂ ਦੀ ਪੂਰੀ ਸਹਿਮਤੀ ਦੇ ਨਾਲ-ਨਾਲ, ਗੁਰਮਤਿ ਪ੍ਰਚਾਰ ਕੇਂਦਰ ਗੋਇੰਦਵਾਲ ਦੇ ਪ੍ਰਬੰਧਕ ਸ਼ਾਮਿਲ ਹਨ ਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੇ ਕਥਾ ਕੀਤੀ ਅਤੇ ਲਾਵਾਂ ਕਰਵਾਈਆਂ ਸਨ

ਗੁਰਬਾਣੀ ਦਾ ਅਟੱਲ ਸੱਚ
ਜੋ ਭਲਾਈ ਸੋ ਬੁਰਾ ਜਾਨੈ
ਸਾਚੁ ਕਹੈ ਸੋ ਬਿਖੈ ਸਮਾਨੈਜਾਣੈ ਨਾਹੀ ਜੀਤ ਅਰੁ ਹਾਰਇਹੁ ਵਲੇਵਾ ਸਾਕਤ ਸੰਸਾਰ ॥ (180)


ਟਿੱਪਣੀ: ਇਸ ਜਵਾਬ ਦਾ ਇੰਡੀਆਨਾ ਵਿਖੇ ਹੋਈ ਕਾਨਫਰੰਸ ਨਾਲ ਸੰਬੰਧ ਨਹੀਂ। ਜਿਸ ਤਰ੍ਹਾਂ ਲਿਖਿਆ ਗਿਆ ਸੀ ਕਿ ਸ. ਹਰਨੇਕ ਸਿੰਘ ਵਲੋਂ ਛੇੜੇ ਗਏ ਬੇਲੋੜੇ ਵਿਵਾਦ, 'ਤੇ ਅਸੀਂ ਹੋਰ ਕੋਈ ਲੇਖ ਨਹੀਂ ਪਾਉਣਾ, ਉਸ 'ਤੇ ਖ਼ਾਲਸਾ ਨਿਊਜ਼ ਕਾਇਮ ਹੈ। ...ਸੰਪਾਦਕ ਖ਼ਾਲਸਾ ਨਿਊਜ਼


ਲੈ ਬਈ ਹਰਨੇਕ ਸਿਆਂ, ਚੱਕ ਜਵਾਬ!! ਬੜੀ ਉਡੀਕ ਕੀਤੀ ਹੋਣੀ ਹੈਖ਼ਾਲਸਾ ਨਿਊਜ਼ 'ਚ ਜਦੋਂ ਜਵਾਬ ਪੋਸਟ ਹੋਵੇਗਾ, ਉਹ ਸਬੂਤ ਸਮੇਤ ਹੋਵੇਗਾ, ਬਿਨਾਂ ਸਬੂਤਾਂ ਤੋਂ ਕੋਈ ਵੀ ਗੱਲ ਨਹੀਂ ਕੀਤੀ। ਸੱਦਕੇ ਜਾਈਏ, ਬੜੀ ਮਿਹਨਤ ਕਰਦੇ ਹੋ, ਖੈਰ ... ਸ. ਹਰਨੇਕ ਸਿੰਘ ਦੀ ਫੇਸਬੁੱਕ ਵਾਲ 'ਤੇ October 4 at 3:16am ਥੱਲੇ ਲਿਖਿਆ ਪੋਸਟ ਕੀਤਾ ਗਿਆ:

Harnek Singh New Zealand
October 4 at 3:16am · Takanini, New Zealand ·

ਲੈ ਬਈ "ਬਖਸ਼ੀਸ਼ ਸਿਆਂ" !
ਸੁਣਿਆ ਤੁਸੀਂ "ਖਾਲਸਾ ਨਿਊਜ" 'ਤੇ ਸਵਾਲ ਬਹੁਤ ਪੁਛਦੇ ਹੋ !
ਆਹ ਪੁਛਿਓ ਤਾਂ ਸਵਾਲ, ਆਪਣੇ "...........ਸ਼ੇਰ" ਨੂੰ !
ਪਤਾ ਲੱਗਾ ਤੁਸੀਂ ਸਚ ਬਹੁਤ ਬੋਲਦੇ ਓ !
ਖਾਸ ਕਰਕੇ, ਜਿਹੜੇ ਵਿਦਵਾਨ ਸਾਧਾਂ ਦੀਆਂ ਸਮਾਧਾਂ 'ਤੇ ਜਾਂਦੇ ਆ, ਉਨਾਂ ਬਾਰੇ !
ਕੱਲ ਵਾਲੀ Update ਉਡੀਕਾਂਗੇ !
ਹਰਨੇਕ ਸਿੰਘ ਨਿਉਜੀਲੈੰਡ
(ਉਪਰ Screenshot ਪਾ ਦਿੱਤੀ ਗਈ ਹੈ)

ਦੇਰ ਭਾਂਵੇਂ ਹੋਈ, ਉਹ ਵੀ ਸਬੂਤ ਲੈਣ ਲਈ, ਦਮਗੱਜੇ ਨਹੀਂ ਮਾਰੇ। ਇਹ ਸਬੂਤ ਪਾਠਕਾਂ ਲਈ ਹਨ, ਕਿਤੇ ਐਵੇਂ ਨਾ ਭੁਲੇਖਾ ਪਾ ਜਾਏ... ਜੇ ਭਾਈ ਪਰਮਜੀਤ ਸਿੰਘ ਉੱਤਰਾਖੰਡ ਵਾਲਿਆਂ ਨੇ ਜਵਾਬ ਦਿੱਤਾ ਹੈ, ਤਾਂ ਉਨ੍ਹਾਂ ਦੀ ਫਰਾਖ਼ਦਿਲੀ ਹੈ, ਜਿਸ ਦੀ ਕਦਰ ਅਸੀਂ ਕਰਦੇ ਹਾਂ। ਖ਼ਾਲਸਾ ਨਿਊਜ਼ ਨੇ ਉਸੇ ਦਿਨ ਉਨ੍ਹਾਂ ਤੋਂ ਇਹ ਸਵਾਲ ਕੀਤਾ ਸੀ, ਕਿ ਉਹ ਨਾਭ ਕੰਵਲ ਦੀ ਬਰਸੀ 'ਤੇ ਗਏ ਸੀ? ਉਨ੍ਹਾਂ ਕਿਹਾ ਵੀਰ ਜੀ, ਮੈਂ ਤੁਹਾਨੂੰ ਸਬੂਤ ਸਮੇਤ ਸਾਰਾ ਬਿਆਨ ਦਿਆਂਗਾ, ਥੋੜ੍ਹਾ ਇੰਤਜ਼ਾਰ ਕਰੋ। ਤੇ ਉਨ੍ਹਾਂ ਨੇ ਤਾਂ ਆਪਣਾ ਬਿਆਨ ਜਾਂ ਸਪਸ਼ਟੀਕਰਨ ਦੇ ਦਿੱਤਾ, ਤੇ ਜਿਨ੍ਹਾਂ ਕਾਲਜ ਦੇ ਪ੍ਰਚਾਰਕਾਂ ਦੇ ਤੁਸੀਂ ਗੜ੍ਹਵਈ ਬਣੇ ਹੋ, ਉਨ੍ਹਾਂ ਕੋਲੋਂ ਸਪਸ਼ਟੀਕਰਨ ਲੈਣ ਦੀ ਹੁਣ ਤੁਹਾਡੀ ਵਾਰੀ ਹੈ।

ਅਸੀਂ ਕੋਈ ਇਲਜ਼ਾਮ ਨਹੀਂ ਲਾ ਰਹੇ, ਸਿਰਫ ਪੁੱਛ ਰਹੇ ਹਾਂ, ਤੇ ਤੁਸੀਂ ਵੀ ਭਾਈ ਸਰਬਜੀਤ ਸਿੰਘ ਧੂੰਦਾ ਜੀ (ਦਾੜੀ ਕੱਟੇ ਸਾਧ ਦੀ ਬਰਸੀ 'ਤੇ) ਅਤੇ ਪ੍ਰਿੰ. ਗੁਰਬਚਨ ਸਿੰਘ ਪੰਨਵਾਂ ਜੀ (ਮਰੇ ਹੋਏ ਬਲ਼ਦ ਨੂੰ ਜਿਵਾਉਣ ਵਾਲੇ ਸਾਧ ਦੀ ਬਰਸੀ 'ਤੇ) ਕੋਲੋਂ ਇਹ ਜਵਾਬ ਲੈ ਦਿਓ ਜਾਂ ਲੈ ਲਓ, ਕਿ ਉਹ ਇਨ੍ਹਾਂ ਅਸਥਾਨਾਂ 'ਤੇ ਗਏ ਸੀ, ਜੇ ਨਹੀਂ ਗਏ ਤਾਂ, ਬਹੁਤ ਚੰਗੀ ਗੱਲ ਹੈ, ਜੇ ਗਏ ਸੀ ਤਾਂ ਉਥੇ ਕੀ ਕਥਾ ਕੀਤੀ ਸੀ? ਬੜੇ ਸੌਖੇ ਸਵਾਲ ਹਨ।

ਸਾਡੇ ਸਵਾਲਾਂ ਨਾਲ ਬਵਾਲ ਖੜਾ ਕਰਨ ਵਾਲਿਆਂ ਨੂੰ ਪਹਿਲਾਂ ਹੀ ਆਗਾਹ ਕਰ ਦਈਏ ਕਿ ਸਾਡਾ ਪ੍ਰੋ. ਧੂੰਦਾ ਨਾਲ ਜਾਂ ਪ੍ਰਿੰ. ਪੰਨਵਾਂ ਨਾਲ ਕੋਈ ਜ਼ਾਤੀ ਵਿਰੋਧ ਨਹੀਂ, ਸਿਰਫ ਗੁਰਮਤਿ ਦੇ ਦਾਇਰੇ 'ਚ ਰਹਿ ਕੇ ਜੇ ਸ. ਹਰਨੇਕ ਸਿੰਘ ਸਵਾਲ ਖੜੇ ਕਰ ਸਕਦੇ ਹਨ, ਅਤੇ ਉਹੀ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਵਾਲੇ ਇਸ ਪੋਸਟ ਨੂੰ ਲਾਈਕ ਕਰਕੇ ਹੱਲਾਸ਼ੇਰੀ ਦੇ ਰਹੇ ਹਨ, ਤਾਂ ਫਿਰ ਸਾਡਾ ਸਵਾਲ ਪੁਛਣਾ ਬਵਾਲ ਕਿਵੇਂ?

ਤੇ ਆਓ ਦਰਸ਼ਨ ਕਰੀਏ ਉਨ੍ਹਾਂ ਪੋਸਟਰਾਂ ਦੇ... ਤੇ ਉਸ ਤੋਂ ਥੱਲੇ ਹੈ ਸ. ਹਰਨੇਕ ਸਿੰਘ ਦੀ ਪੋਸਟ ਨੂੰ Like ਕਰਨ ਵਾਲਾ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ...

ਆਹ ਪੁਛਿਓ ਤਾਂ ਸਵਾਲ, ਆਪਣੇ "...........ਸ਼ੇਰਾਂ" ਨੂੰ !
ਤੁਹਾਡਾ ਲਿਖਿਆ ਹੀ ਦੁਹਰਾਇਆ ਹੈ...

 24- 25 October 2010 Bhai Sarabjeet Singh Dhoonda ji at Nikke Ghumman

16-18 September 2014 Principal Gurbachan Singh Pannava


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top