Share on Facebook

Main News Page

ਭਾਈ ਪਰਮਜੀਤ ਸਿੰਘ ਉੱਤਰਾਖੰਡ ਨਾਲ ਜੁੜੀ ਇਕ ਅਭੁੱਲ ਯਾਦ
-: ਭਾਈ ਸਰਬਜੀਤ ਸਿੰਘ ਢੋਟੀਆਂ

ਇਹ ਫੋਟੋ ਕੌਮ ਦੇ ਮਹਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉੱਤਰਾਖੰਡ ਦੀ ਹੈ... ਅਤੇ ਲਗਭਗ 12 ਸਾਲ ਪੁਰਾਣੀ ਹੈ... ਮੈਂ ਉਸ ਸਮੇਂ ਮਿਸ਼ਨਰੀ ਕਾਲਜ਼ ਅੰਮ੍ਰਿਤਸਰ ਕੋਰਸ ਕਰ ਰਿਹਾ ਸੀ... ਅਤੇ ਅਸੀਂ ਹਰ ਸਾਲ 1984 ਦੇ ਸਹੀਦਾਂ ਦੀ ਯਾਦ ਵਿੱਚ ਸਮਾਗਮ ਕਰਦੇ ਹੁੰਦੇ ਸੀ।

ਭਾਈ ਪਰਮਜੀਤ ਸਿੰਘ ਉਸ ਸਮੇਂ ਗੋਇੰਦਵਾਲ ਸਾਹਿਬ ਦੇ ਇਲਾਕੇ ਵਿੱਚ ਜਿੱਥੇ ਅੱਜ ਕਲ ਦਾਸ ਸੇਵਾ ਕਰ ਰਿਹਾ ਹੈ... ਇੱਥੇ ਪਰਚਾਰ ਦੀ ਸੇਵਾ ਕਰਦੇ ਹੁੰਦੇ ਸਨ... 1984 ਦੇ ਸ਼ਹੀਦਾਂ ਬਾਰੇ ਸਮਾਗਮ ਹੋਣ ਕਰਕੇ ਕਈ ਵਾਰ ਪ੍ਰਚਾਰਕ ਜਾਂ ਢਾਡੀ ਕਵੀਸ਼ਰ ਸਾਡੇ ਇਸ ਸਮਾਗਮ ਵਿਚ ਆਉਣ ਤੋਂ ਕੰਨੀ ਕਤਰਾਉਂਦੇ ਸਨ, ਕਿਉਂਕਿ ਸਰਕਾਰ ਦਾ ਸੀ.ਆਈ.ਡੀ. ਮਹਿਕਮਾ ਬਹੁਤ ਸਰਗਰਮ ਸੀ।

ਮੈਨੂੰ ਯਾਦ ਹੈ ਕਿ ਜਦੋਂ ਦੀ ਇਹ ਫੋਟੋ ਹੈ, ਉਸ ਸਾਲ ਸਾਡੇ ਨਾਲ ਜ਼ੁਬਾਨ ਕਰਕੇ ਇੱਕ ਨਾਮਵਰ ਜਥਾ ਮੌਕੇ 'ਤੇ ਨਹੀਂ ਆਯਿਆ ਸੀ ਤੇ ਪ੍ਰਬੰਧਕ ਬਹੁਤ ਨਿਰਾਸ਼ ਸਨ, ਮੈਂ ਜਦੋਂ ਭਾਈ ਪਰਮਜੀਤ ਸਿੰਘ ਉੱਤਰਾਖੰਡ ਨੂੰ ਫੋਨ ਕੀਤਾ, ਤਾਂ ਭਾਈ ਸਾਹਿਬ ਸਾਡੇ ਕੋਲ ਆ ਗਏ... ਜਦੋਂ ਇਨ੍ਹਾਂ ਨੂੰ ਅਸੀਂ ਵਿਸ਼ਾ ਦਸਿਆ, ਤਾਂ ਸਿਰਫ ਪੰਜ ਮਿੰਟ ਵਿੱਚ ਤਿਆਰੀ ਕਰਕੇ ਭਾਈ ਸਾਹਿਬ ਨੇ ਸੰਗਤ ਵਿੱਚ ਕਥਾ ਕਰਕੇ ਜਕਾਰੇ ਛੱਡਾ ਦਿੱਤੇ... ਤੇ ਸੰਗਤ ਵੀ ਬਹੁਤ ਖੁਸ਼ ਹੋਈ... ਉਸ ਸਮੇਂ ਦੇ ਮੌਜੂਦਾ ਗਵਾਹ ਮੇਰੇ ਪਰਮ ਮਿੱਤਰ ਚਰਨਜੀਤ ਸਿੰਘ ਤੇਜਾ ਵੀ ਹਨ... ਜੋ ਅਜ ਕਲ ਅੰਗ੍ਰੇਜ਼ੀ ਦੀ ਇਕ ਅਖਬਾਰ ਦੇ ਸੀਨੀਅਰ ਪਤਰਕਾਰ ਹਨ।

Source: https://www.facebook.com/photo.php?fbid=785619568161585&set=gm.850621401623524&type=1&theater


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top