Share on Facebook

Main News Page

ਨਿਊਜ਼ੀਲੈਂਡ ’ਚ 16 ਸਾਲਾ ਬੱਚੀ ਹਰਮਨ ਕੌਰ ਨੇ ਤਬਲਾ ਵਾਦਿਕ ਦੇ ਤੌਰ ’ਤੇ ਆਪਣੀ ਪਹਿਚਾਣ ਬਣਾਈ
ਸਿੱਖ ਚਿਲਡਰਨ ਡੇਅ ਮੌਕੇ ਕੀਤਾ ਗਿਆ ਸਨਮਾਨਿਤ ਕੋਚ ਪ੍ਰੋ. ਮਨਜੀਤ ਸਿੰਘ ਦੇ ਸਿਖਲਾਏ ਗੁਰਾਂ ਲਈ ਕੀਤਾ ਧੰਨਵਾਦ

ਔਕਲੈਂਡ, 8 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) :- ਨਿਊਜ਼ੀਲੈਂਡ ਵਸਦੀਆਂ ਬੱਚੀਆਂ ਜਿੱਥੇ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿਚ ਮੁੰਡਿਆਂ ਦੇ ਬਰਾਬਰ ਕਦਮ ਦਰ ਕਦਮ ਮਿਲਾ ਕੇ ਚੱਲਣ ਦੀ ਸਮਰੱਥਾ ਰੱਖਦੀਆਂ ਹਨ ਉਥੇ ਕਈ ਵਾਰ ਕੁਝ ਅਜਿਹੇ ਖੇਤਰ ਹਨ, ਜਿੱਥੇ ਮੁੰਡਿਆਂ ਦੀ ਹੀ ਸਰਦਾਰੀ ਕਾਇਮ ਰਹਿੰਦੀ ਹੈ।

ਧਾਰਮਿਕ ਜਾਂ ਸੰਗੀਤ ਦੇ ਖੇਤਰ ਵਿਚ ਜੇਕਰ ਤਬਲਾ ਵਾਦਿਕ ਦੇ ਤੌਰ ’ਤੇ ਵੇਖਿਆ ਜਾਵੇ ਤਾਂ ਮੁੰਡਿਆਂ ਦੀ ਤਾਂ ਲੰਬੀ ਕਤਾਰ ਨਜ਼ਰ ਆਵੇਗੀ, ਪਰ ਬੱਚੀਆਂ ਦੀ ਗਿਣਤੀ ਮਸਾਂ ਆਟੇ ਵਿਚ ਲੂਣ ਬਰਾਬਰ, ਪਰ ਨਿਊਜ਼ੀਲੈਂਡ ਦੇ ਵਿਚ ਇਹ ਧਾਰਨਾ ਤੋੜਦਿਆਂ ਇਕ 16 ਸਾਲਾ ਪੰਜਾਬੀ ਬੱਚੀ ਹਰਮਨ ਕੌਰ ਨੇ ਤਬਲਾ ਖੇਤਰ ਦੇ ਵਿਚ ਸਿਖਲਾਈ ਲੈ ਅਤੇ ਪਰਫਾਰਮੈਂਸ ਦਿੰਦਿਆ ਛੇ ਸਾਲਾਂ ਦਾ ਲੰਬਾ ਸਫਰ ਤੈਅ ਕਰ ਲਿਆ ਹੈ। ਬੱਚੀਆਂ ਦੇ ਇਸ ਖੇਤਰ ਵਿਚ ਨਾ ਹੋਣਾ ਇਸ ਲਈ ਰਾਹ ਖੋਲ੍ਹਣ ਦਾ ਸਬੱਬ ਬਣਿਆ।

ਆਪਣੇ ਕੋਚ ਪ੍ਰੋ.ਮਨਜੀਤ ਸਿੰਘ ਵੱਲੋਂ ਸਿਖਾਏ ਗੁਰਾਂ ਦਾ ਧੰਨਵਾਦ ਕਰਦਿਆਂ ਇਸਨੇ ਆਪਣਾ ਮਾਤਾ-ਪਿਤਾ ਦੇ ਮਿਲੇ ਸਹਿਯੋਗ ਨੂੰ ਆਪਣੀ ਸ਼ਕਤੀ ਦੱਸਿਆ। 13 ਸਾਲ ਦੀ ਉਮਰ ਵਿਚ ਇਹ ਬੱਚੀ ਇਕ ਤਬਲਾ ਮੁਕਾਬਲੇ ਵਿਚ ਅੱਵਲ ਆਈ ਸੀ। ਸੋਲੋ ਅਤੇ ਹਾਰਮੋਨੀਅਮ ਦੇ ਨਾਲ ਇਹ ਬੱਚੀ ਕਈ ਵੱਡੀਆਂ ਸਟੇਜਾਂ ਉਤੇ ਆਪਣਾ ਹੁਨਰ ਵਿਖਾ ਚੁੱਕੀ ਹੈ।

 ਪ੍ਰੋ.ਅਲੰਕਾਰ ਸਿੰਘ ਦੀ ਨਿਊਜ਼ੀਲੈਂਡ ਦੇ ਵਿਚ ਹੋਈ ਪਰਫਾਰਮੈਂਸ ਦੌਰਾਨ ਵੀ ਇਸ ਬੱਚੀ ਨੇ ਆਪਣੀ ਕਲਾ ਵਿਖਾਈ ਅਤੇ ਪ੍ਰੋ. ਫਜ਼ਲ ਕੁਰੇਸ਼ੀ ਦੇ ਸਾਹਮਣੇ ਵੀ ਤਬਲਾ ਵਜਾ ਚੁੱਕੀ ਹੈ। ਪਿਛਲੇ ਦਿਨੀਂ ਸਮਾਪਤ ਹੋਏ ‘ਸਿੱਖ ਚਿਲਡਰਨ ਡੇਅ’ ਮੌਕੇ ਵੀ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਬੱਚੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਇਸ ਬੱਚੀ ਦੇ ਪਿਤਾ ਜੀਤ ਸਿੰਘ ਅਤੇ ਮਾਤਾ ਮਨਿੰਦਰ ਕੌਰ ਨੂੰ ਵਧਾਈ ਦਿੱਤੀ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top