ਲੁਧਿਆਣਾ,
15 ਅਕਤੂਬਰ – ਸਾਬਕਾ ਡੀ ਜੀ ਪੀ (ਜੇਲ) ਸ਼ਸ਼ੀ ਕਾਂਤ ਖਿਲਾਫ ਕ੍ਰਿਮੀਨਲ ਕੇਸ ਦਰਜ ਕਰ ਕੇ ਉਨ੍ਹਾਂ
ਤੋਂ ਪੰਜਾਬ ਦੇ ਡਰੱਗ ਸਮੱਗਲਰਾਂ ਤੇ ਡੀਲਰਾਂ ਦੇ ਨਾਮ ਦੱਸਣ ਲਈ ਦਾਇਰ ਪੀ ਆਈ ਐਲ ਵਿੱਚ ਜਵਾਬ
ਤੇ ਹਰਿਆਣਾ ਹਾਈ ਕੋਰਟ ਨੇ ਜਵਾਬ ਮੰਗਿਆ ਹੈ। ਇਸ ਦੇ ਲਈ ਸਾਬਕਾ ਡੀ
ਜੀ ਪੀ (ਜੇਲ) ਸ਼ਸ਼ੀ ਕਾਂਤ ਨੂੰ ਤਿੰਨ ਫਰਵਰੀ 2015 ਤੱਕ ਦਾ ਟਾਈਮ ਦਿੱਤਾ ਗਿਆ ਹੈ।
ਸਾਬਕਾ ਡੀ ਜੀ ਪੀ ਨੇ ਪੰਜਾਬ ਵਿੱਚ ਡਰੱਗ ਸਮੱਗਲਰਾਂ ਅਤੇ ਡੀਲਰਾਂ ਦੀ
ਉਨ੍ਹਾਂ ਕੋਲ ਪਈ ਵੱਡੀ ਇਨਫਰਮੇਸ਼ਨ ਹੋਣ ਦੀ ਗੱਲ ਕਹੀ ਸੀ। ਨਾਲ ਇਹ ਵੀ ਕਿਹਾ ਗਿਆ ਸੀ ਕਿ ਦਬਾਅ
ਕਾਰਨ ਉਹ ਇਸ ਦਾ ਖੁਲਾਸਾ ਨਹੀਂ ਕਰ ਸਕਦੇ। ਸਾਬਕਾ ਡੀ ਜੀ ਪੀ ਦੇ ਬਿਆਨ ਨੂੰ ਆਧਾਰ ਬਣਾ ਕੇ
ਲੁਧਿਆਣਾ ਦੀ ਸਾਵਨ ਵਿਹਾਰ ਕਲੋਨੀ ਦੇ ਰਜ਼ਾਊਦੀਨ ਸੈਫੀ ਨੇ 11 ਅਕਤੂਬਰ 2013 ਨੂੰ ਇਹ ਪੀ ਆਈ
ਐਲ ਦਾਇਰ ਕੀਤੀ ਸੀ। 11 ਨਵੰਬਰ 2013 ਨੂੰ ਸਾਬਕਾ ਡੀ ਜੀ ਪੀ ਨੂੰ ਇਸ ਮਾਮਲੇ ਵਿੱਚ ਨੋਟਿਸ
ਭੇਜਿਆ ਗਿਆ ਸੀ। ਫਿਰ ਸੱਤ ਅਕਤੂਬਰ ਨੂੰ ਸੁਣਵਾਈ ਹੋਈ। ਸਾਬਕਾ ਡੀ ਜੀ ਪੀ ਦੇ ਐਡਵੋਕੇਟ
ਪ੍ਰਦੀਪ ਸ਼ਰਮਾ ਦੀ ਮੌਜੂਦਗੀ ਵਿੱਚ ਹਾਈ ਕੋਰਟ ਦੇ ਜਸਟਿਸ ਐਨ ਕੇ ਸਾਂਘੀ ਨੇ ਇਹ ਹੁਕਮ ਦਿੱਤਾ।
ਹਾਲਾਂਕਿ ਪਹਿਲਾਂ ਲੋਅਰ ਅਤੇ ਡਿਸਟਿੂੰਕਟ ਅਤੇ ਸੈਸ਼ਨ ਕੋਰਟ ਨੇ ਪੀ ਆਈ ਐਲ ਰੱਦ ਕਰ ਦਿੱਤੀ ਸੀ।
ਇਧਰ, ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਨੇ ਕਿਹਾ, ”ਮੈਂ ਪਹਿਲਾਂ ਮੁੱਖ
ਮੰਤਰੀ ਨੂੰ ਰਿਪੋਰਟ ਸੌਂਪ ਚੁੱਕਾ ਹਾਂ। ਹੁਣ ਅਦਾਲਤ ਨੂੰ ਵੀ ਸੌਂਪ ਦੇਵਾਂਗਾ।” ਜ਼ਿਕਰ ਯੋਗ ਹੈ
ਕਿ ‘ਦਿ ਐਂਟੀ ਕੁਰੱਪਸਨ ਫੈਡਰੇਸ਼ਨ ਆਫ ਇੰਡੀਆ’ ਦੀ ਵਾਈਸ ਪ੍ਰੈਜੀਡੈਂਟ ਰਜ਼ਾਊਦੀਨ ਸੈਫੀ ਨੇ ਪੀ
ਆਈ ਐਲ ਦਾਇਰ ਕਰ ਕੇ ਕਿਹਾ ਸੀ ਕਿ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਨੇ ਇੱਕ ਪ੍ਰੈਸ ਕਾਨਫਰੰਸ ਕਰ
ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਡਰੱਗ ਸਮੱਗਲਰਾਂ ਦੀ ਪੂਰੀ ਇਨਫਰਮੇਸ਼ਨ ਹੈ। ਨਾਲ ਡਰੱਗ
ਸਮੱਗਲਿੰਗ ਵਿੱਚ ਕਈ ਸਿਆਸਤਦਾਨ ਅਤੇ ਵੱਡੇ ਪੁਲਸ ਅਫਸਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਸੀ।
ਕਿਹਾ ਸੀ ਕਿ ਮੇਰੇ ਕੋਲ ਇਸ ਦੀ ਪੂਰੀ ਰਿਪੋਰਟ ਹੈ।
ਸੈਫੀ ਦਾ ਕਹਿਣਾ ਹੈ ਕਿ ਇੰਨੇ ਵੱਡੇ ਲੈਵਲ ਦੇ ਅਫਸਰ ਕੋਲ ਅਹਿਮ ਜਾਣਕਾਰੀ
ਹੋਣ ਦੇ ਬਾਅਦ ਉਸ ਨੂੰ ਛੁਪਾਈ ਰੱਖਣਾ ਜੁਰਮ ਹੈ। ਲਿਹਾਜਾ ਉਨ੍ਹਾਂ ਤੋਂ ਲਿਸਟ ਬਰਾਮਦ ਕਰ ਕੇ
ਕੇਸ ਚਲਾਇਆ ਜਾਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਦੀ ਵਜ੍ਹਾ ਨਾਲ ਹੀ ਡਰੱਗ ਸਮੱਗਲਿੰਗ ਕਰਨ
ਵਾਲੇ ਹੁਣ ਤੱਕ ਬਚੇ ਹੋਏ ਹਨ। ਇਸ ਦਾ ਖਮਿਆਜਾ ਨਸ਼ੇ ਦੀ ਦਲਦਲ ਵਿੱਚ ਡੁੱਬ ਕੇ ਪੰਜਾਬ ਦੇ ਯੂਥ
ਨੂੰ ਭੁਗਤਾਨ ਪੈ ਰਿਹਾ ਹੈ। ਇਸੇ ਸੰਗਠਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੀਰਜ ਚਾਵਲਾ ਨੇ ਕਿਹਾ ਕਿ
ਸਾਬਕਾ ਡੀ ਜੀ ਪੀ ‘ਤੇ ਕੇਸ ਦਰਜ ਹੋਵੇਗਾ ਤਾਂ ਪੁੱਛਗਿੱਛ ਵਿੱਚ ਉਨ੍ਹਾਂ ਤੋਂ ਪੰਜਾਬ ਵਿੱਚ
ਪੈਲੇ ਡਰੱਗ ਟ੍ਰੇਡਰਸ ਦਾ ਪੂਰੇ ਨੈਟਵਰਕ ਦਾ ਖੁਲਾਸਾ ਹੋ ਜਾਏਗਾ।