Share on Facebook

Main News Page

ਅਖੌਤੀ ਦਸਮ ਗ੍ਰੰਥ ਵਿੱਚ ਮਹਾਂਕਾਲ਼ ਅਤੇ ਕਾਲ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਪਹਿਲਾਂ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ‘ਮਹਾਂਕਾਲ਼’ ਸ਼ਬਦ ਦੇ ਅਰਥ ਨੂੰ ਸਮਝ ਕੇ ਅਗਵਾਈ ਲੈਂਦੇ ਹਾਂ

ਪੰਨਾਂ 885 ਉੱਤੇ ਇੱਕੋ ਇੱਕ ਪੰਕਤੀ ਵਿੱਚ ਕੇਵਲ ਇੱਕੋ ਵਾਰੀ ਸ਼ਬਦ ‘ਮਹਾਕਾਲ’ (ਮਹਾ+ਕਾਲ) ਵਰਤਿਆ ਗਿਆ ਹੈ। ਪੰਕਤੀ ਹੈ- ਰਾਮ ਨਾਮੁ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ॥

ਅਰਥ- ਪ੍ਰੋ. ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ- ਪ੍ਰਭੂ ਸਿਮਰਨ ਨਾਲ਼ ਤੂੰ ਜੀਉਂਦਾ ਰਹੇਂਗਾ, ਕਿਉਂਕਿ ਇਸ ਅਵਸਥਾ ਵਿੱਚ ‘ਭਿਆਨਕ ਆਤਮਕ ਮੌਤ’ ਨਹੀਂ ਆਵੇਗੀ। ਸੋ ਗੁਰਬਾਣੀ ਵਿੱਚ ‘ਮਹਾਕਾਲ’ ਦਾ ਅਰਥ ਹੈ –ਭਿਆਨਕ ਆਤਮਕ ਮੌਤ। ਭਿਆਨਕ ਆਤਮਕ ਮੌਤ ਤੋਂ ਦੂਰ ਰਹਿਣ ਦਾ, ਭਾਵ, ਬਚ ਕੇ ਰਹਿਣ ਦਾ ਉਪਦੇਸ਼ ਹੈ। ਸੋ ‘ਮਹਾਕਾਲ’ ਤੋਂ ਦੂਰ ਰਹਿਣਾ ਹੈ ਤੇ ਇਸ ਕਾਰਜ ਲਈ ਪ੍ਰਭੂ ਚਿੰਤਨ ਕਰਨਾ ਹੈ।

ਕਾਲੁ’ ਸ਼ਬਦ ਗੁਰਬਾਣੀ (ਸ਼੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ 145 ਵਾਰੀ ਆਇਆ ਹੈ। ਇਸ ਸ਼ਬਦ ਦੀ ਵਰਤੋਂ ਦੇਖੋ-

1. ਜੋ ਦੀਸੈ ਸੋ ਕਾਲਹਿ ਖਰਨਾ॥ (ਪੰਨਾਂ ਗਗਸ 740/3)
ਕਾਲਹਿ- ਮੌਤ ਨੇ। ਖਰਨਾ- ਖੜਨਾ, ਲੈ ਜਾਣਾ।

2. ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ॥ (ਪੰਨਾਂ ਗਗਸ 797/3)
ਅਰਥ- ਜਿੱਸ ਜੀਵ ਦੇ ਮੱਥੇ ਉੱਤੇ ਚੰਗੇ ਭਾਗ ਲਿਖੇ ਹੋਣ, ਭਾਵ, ਜੋ ਆਤਮਕ ਜੀਵਨ ਵਿੱਚ ਬਹੁਤ ੳੇੁੱਚਾ ਤੇ ਸੁੱਚਾ ਹੋਵੇ ਉਹ ਆਤਮਕ ਮੌਤ (ਕਾਲ਼) ਨੂੰ ਭੀ ਮਾਰਨ ਦੀ ਸਮਰੱਥਾ ਰੱਖਦਾ ਹੈ।

3. ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲ ਨਿਰੰਜਨੁ ਜਚਨਾ॥ (ਪੰਨਾਂ ਗਗਸ 1403/19)
ਅਰਥ- ਹੇ ਗੁਰੂ ਰਾਮਦਾਸ ਜੀ! ਬ੍ਰਹਮਾ ਅਤੇ ਸ਼ਿਵ ਵੀ ਤੁਹਾਨੂੰ ਮੰਨਦੇ ਹਨ ।
ਤੁਸੀਂ ਮੌਤ ਦੀ ਵੀ ਮੌਤ ਹੋ, ਭਾਵ, ਕਾਲ਼ ਨੂੰ ਵੀ ਜਿੱਤਣ ਵਾਲ਼ੇ ਹੋ। ਤੁਸੀ ਸ਼ੁੱਧ ਸਰੂਪ ਹੋ। ਤੁਹਾਡੇ ਅੱਗੇ ਸਾਰੇ ਮੰਗਤੇ ਹਨ।

4. ਕਾਲੁ ਅਕਾਲੁ ਖਸਮ ਕਾ ਕੀਨਾ ਇਹ ਪਰਪੰਚ ਬਧਾਵਨੁ॥ (ਪੰਨਾਂ ਗਗਸ 1104/7)
ਅਰਥ- ਕਾਲੁ (ਮੌਤ, ਮਰਣ)ਜੋ ਅਮੋੜ ਹੈ ਅਤੇ ਬੰਧਨ ਰੂਪ ਜਗਤ ਪ੍ਰਭੂ ਪ੍ਰਮੇਸ਼ਰ ਦੇ ਬਣਾਏ ਹੋਏ ਹਨ।

ਸਾਰ: ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ‘ਕਾਲ’ ਮੌਤ ਹੈ, ਪ੍ਰਭੂ ਪ੍ਰਮੇਸ਼ਰ ਨਹੀਂ ਹੈ, ਸਗੋਂ ਪ੍ਰਭੂ ਦਾ ਬਣਾਇਆ ਹੋਇਆ ਹੈ ਤੇ ਹ਼ੁਕਮ ਵਿੱਚ ਹੈ। ‘ਮਹਾਕਾਲ’ ਭਿਆਨਕ ਮੌਤ ਹੈ ਜੋ ਪ੍ਰਭੂ ਪਿਤਾ ਅਕਾਲਪੁਰਖ ਨਹੀਂ ਹੈ। ਸਿੱਖ ਨੇ ‘ਮਹਾਕਾਲ’ ਤੋਂ ਬਚਣ ਲਈ ਗੁਰ ਪਰਮੇਸ਼ਰ ਨਾਲ਼ ਜੁੜਨਾ ਹੈ।

ਹੁਣ ਦਸਮ ਗ੍ਰੰਥ ਵਿੱਚ ਇਨ੍ਹਾਂ ਸ਼ਬਦਾਂ ਦੀ ਵਿਚਾਰ ਕਰਦੇ ਹਾਂ-

ਮਹਾਕਾਲ ਅਤੇ ਦਸਮ ਗ੍ਰੰਥ

ਦਸਮ ਗ੍ਰੰਥ ਦਾ ‘ਮਹਾਕਾਲ’ ਸ਼ਿਵ ਜੀ ਦੇ 12 ਜੋਤ੍ਰਿਲਿੰਗਮਾਂ ਵਿੱਚੋਂ ਸ਼ਿਵ ਜੀ ਦਾ ਇੱਕ ਸਰੂਪ ਹੈ। ਇਨ੍ਹਾਂ 12 ਜੋਤ੍ਰਿਲਿੰਗਮਾਂ ਦੇ 12 ਹੈ ਸਥਾਨ ਹਨ ਜੋ ਇੱਥੇ ਚਿਤ੍ਰਾਂ ਸਮੇਤ ਦਿੱਤੇ ਗਏ ਹਨ।

Saurashtra Somnatham Cha Shrishaile Mallikarjunam ||
Ujjainyam Mahakalomkare Mammaleshwaram ||
Parlyam Vaijnatham Cha Dakinyam Bheem Shankaram ||
Setu Bandhe Tu Ramesham Nagesham Daruka Vane ||
Varanasya Tu Vishwesham Tribakam Gautamitate ||
Himalaye Tu Kedaram Ghurmesham Cha Shivalaye ||
Aetani Jyotirlingani Sayam Prataha Pathennaraha ||
Sapta Janma Kritam Papam Smaranen Vinashyati ||

ਮਹਾਕਾਲ ਦੇ ਮੰਦਰ ਦਾ ਨਾਂ ‘ਮਹਾਕਾਲੇਸ਼ਵਰ’ ਹੈ । ਇਹ ਮੰਦਰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਬਣਿਆਂ ਹੋਇਆ ਹੈ। ਮਹਾਕਾਲ ਦੇ ਪੁਜਾਰੀ ਉਜੈਨ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਮਹਾਕਾਲ ਨੂੰ ਭੇਟ ਕਰਦੇ ਹਨ। ਮਹਾਕਾਲ ਆਪਣੇ ਸ਼ਰਧਾਲੂਆਂ ਨੂੰ ਉੱਜੈਨ ਵਿੱਚ ਉਡੀਕ ਰਿਹਾ ਹੈ।

ਦਸਮ ਗ੍ਰੰਥ ਵਿੱਚ ਮਹਾਕਾਲ ਦੀ ਸਥਿਤੀ-

ਦਸਮ ਗ੍ਰੰਥ ਵਿੱਚ ਕਾਲ਼, ਮਹਾਕਾਲ਼, ਸਰਬ ਕਾਲ਼, ਅਸਧੁਜ, ਅਸਕੇਤ, ਖੜਗਕੇਤ, ਜਗਤ ਕਾ ਈਸ-- ਸਮਾਨ ਅਰਥਾਂ ਵਿੱਚ ਵਰਤੇ ਗਏ ਹਨ।

ਕੀ ਜਗਤ ‘ਕਾਲ਼’ ਨੇ ਰਚਿਆ ਹੈ ਕਿ ਅਕਾਲ ਪੁਰਖ ਨੇ? ਦਸਮ ਗ੍ਰੰਥ ਅਨੁਸਾਰ ਦੇਹਧਾਰੀ ‘ਕਾਲ਼’ (ਮਹਾਕਾਲ) ਨੇ ਰਚਿਆ ਹੈ। ਗੁਰਮੱਤ ਅਨੁਸਾਰ ਕਰਤਾ ਪੁਰਖ ਨੇ ਰਚਿਆ ਹੈ।

ਦਸਮ ਗ੍ਰੰਥ ਪੰਨਾਂ 47-

ਮਹਾਕਾਲ ਨੇ ਇੱਕ ਕੰਨ’ ਚੋਂ ਮੈਲ ਕੱਢੀ ਤਾਂ ਦੈਂਤ ਬਣ ਗਏ। ਦੂਜੇ ਕੰਨ’ ਚੋਂ ਮੈਲ਼ ਕੱਢਣ ਤੇ ਇਹ ਜਗਤ ਬਣ ਗਿਆ। ਵਾਹ!!!

ਇਹ ਹੈ ਦੇਹਧਾਰੀ ਮਹਾਕਾਲ ਦੀ ਦਸਮ ਗ੍ਰੰਥ ਵਿੱਚਲੀ ਕਰਾਮਾਤ।

ਪੜ੍ਹੋ-

ਪ੍ਰਿਥਮ ਕਾਲ ਜਬ ਕਰਾ ਪਸਾਰਾ।... ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੁਕੀਟਭ ਤਨ ਧਾਰਾ।-----ਦੁਤੀਆ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ।13।

ਮਹਾਕਾਲ ਦਾ ਚੇਲਾ ਬਣਨ ਦੀ ਵਿਧੀ ਕੀ ਹੈ?

ਰਾਜਾ ਸੁਮਤਿਸੈਨ ਦੀ ਸੁੰਦਰ ਲੜਕੀ ਰਨਖੰਭਕਲਾ ਆਪਣੇ ਉਸਤਾਦ ਪੰਡਿਤ ਨੂੰ ਮਹਾਕਾਲ ਦਾ ਸਿੱਖ ਬਣਨ ਲਈ ਕਹਿੰਦੀ ਹੈ, ਪਰ ਉਸਤਾਦ ਜੀ ਮੰਨਦੇ ਨਹੀਂ। ਇੱਕ ਦਿਨ ਉਹ ਛਲ਼ ਨਾਲ਼ ਉਸ ਨੂੰ ਨਦੀ ਕਿਨਾਰੇ ਲੈ ਜਾਂਦੀ ਹੈ। ਪੰਡਿਤ ਜੀ ਨੂੰ ਨਦੀ ਵਿੱਚ ਵਾੜ ਕੇ ਹੱਥ ਫੜ ਕੇ ਗੋਤੇ ਲੁਆਉਂਦੀ ਹੈ ਤੇ ਰਾਜੇ ਕੋਲ਼ ਸ਼ਕਾਇਤ ਲਾਉਣ ਲਈ ਵੀ ਕਹਿੰਦੀ ਹੈ। ਪੰਡਿਤ ਮਹਾਕਾਲ ਦਾ ਸਿੱਖ ਬਣਨਾ ਮੰਨ ਜਾਂਦਾ ਹੈ, ਭਾਵ, ਸ਼ਰਾਬ ਅਤੇ ਭੰਗ ਦਾ ਸੇਵਨ ਕਰਨ ਲਈ ਮੰਨ ਜਾਂਦਾ ਹੈ। ਪੜ੍ਹੋ ਇਹ ਪ੍ਰਮਾਣ-

ਤ੍ਰਿਯਾ ਚਰਿਤ੍ਰ ਨੰਬਰ 266 ਵਿੱਚੋਂ-

ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ।
ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਲਾਇ।

ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੇ ਮਾਤਾ ਪਿਤਾ ਕੌਣ ਹਨ?

ਲਓ ਇਹ ਵੀ ਪੜ੍ਹ ਲਓ ਦਸਮ ਗ੍ਰੰਥ ਦੇ 73 ਪੰਨੇ ਤੋਂ-

ਸਰਬ ਕਾਲ ਹੈ ਪਿਤਾ ਅਪਾਰਾ। ਦੇਬਿ ਕਾਲਕਾ ਮਾਤ ਹਮਾਰਾ

ਅਰਥ- ਦਸਮ ਗ੍ਰੰਥ ਦੇ ਕਵੀਆਂ ਦਾ ਪਿਤਾ ਮਹਾਕਾਲ ਅਤੇ ਮਾਤਾ ਦੁਰਗਾ ਹੈ। ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੇ ਵੀ ਇਹੀ ਮਾਪੇ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦਾ ਮਾਤਾ ਪਿਤਾ ਕਰਤਾ ਪੁਰਖ ਪ੍ਰਭੂ ਪ੍ਰਮੇਸ਼ਰ ਹੈ-

ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ (ਗਗਸ ਜੀ ਪੰਨਾਂ 103)

ਮਹਾਕਾਲ ਦੇਹਧਾਰੀ ਹੈ ਜੋ ਚੰਡੀ ਚਰਿਤ੍ਰ ਦੂਜੇ ਵਿੱਚ ਦੂਲਹ ਦੇਈ ਨੂੰ ਵਰਨ ਲਈ ਦੈਂਤਾਂ ਨਾਲ਼ ਜੰਗ ਕਰਦਾ ਹੈ। ਅਕਾਲ ਪੁਰਖ ਦੀ ਕੋਈ ਦੇਹ ਨਹੀਂ ਹੈ। ਅਕਾਲ ਪੁਰਖ ਅਜੂਨੀ ਹੈ। ਅਕਾਲ ਪੁਰਖ ਜੰਮਦਾ ਮਰਦਾ ਨਹੀਂ ਹੈ। ਸੋ, ਮਹਾਕਾਲ, ਅਕਾਲ ਪੁਰਖ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top