Share on Facebook

Main News Page

ਸਿੱਖ ਰਿਲੀਫ ਯੂਕੇ ਦਾ ਕਸ਼ਮੀਰੀਆਂ ਲਈ ਅਪ੍ਰੇਸ਼ਨ ਰਾਹਤ ਲਗਾਤਾਰ ਜਾਰੀ

ਫਰੀਦਕੋਟ 17 ਅਕਤੂਬਰ – ਜੰਮੂ ਕਸ਼ਮੀਰ ਵਿਚ ਕੁਦਰਤੀ ਕਰੋਪੀ ਦਾ ਸ਼ਿਕਾਰ ਕਸ਼ਮੀਰੀ ਬਾਸ਼ਿੰਦਿਆਂ ਨੂੰ ਹਰ ਸਹੂਲਤ ਦੇਣ ਲਈ ਸਿੱਖ ਸੰਸਥਾਵਾਂ ਵੱਲੋਂ ਲਗਾਤਾਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਹੋਰਨਾਂ ਵਿਦੇਸ਼ੀ ਸਿੱਖ ਜੱਥੇਬੰਦੀਆਂ ਵਾਂਗ ਸਿੱਖ ਰਿਲੀਫ ਯੂਕੇ ਵੱਲੋਂ ਵੀ ਜੰਮੂ ਕਸ਼ਮੀਰ ਦੇ ਪੀੜਤਾਂ ਲਈ ਲਗਾਤਾਰ ਸੇਵਾਵਾਂ ਅਜੇ ਤੱਕ ਜਾਰੀ ਹਨ। ਜਿਨ੍ਹਾਂ ਵਿਚ ਸਿੱਖ ਰਿਲੀਫ ਯੂਕੇ ਵੀ ਦਿਨ ਰਾਤ ਇਕ ਕਰਕੇ ਆਪਣੇ ਅਪ੍ਰੇਸ਼ਨ ਰਾਹਤ ‘ਚ ਜੁਟੀ ਹੋਈ ਹੈ। ਜਿਥੇ ਸਰਕਾਰਾਂ ਕੇਵਲ ਹਵਾਈ ਸਰਵੇਖਣਾਂ ਜ਼ਰੀਏ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੇ ਯਤਨਾਂ ਵਿਚ ਰਹੀਆਂ ਹਨ ਉਥੇ ਸਿੱਖ ਨੌਜਵਾਨਾਂ ਨੂੰ ਵਿਰਸੇ ‘ਚ ਮਜ਼ਲੂਮਾਂ ਤੇ ਅਨਾਥਾਂ ਦੀ ਸੇਵਾ ਕਰਨ ਦੀ ਮਿਲੀ ਗੁੜਤੀ ਕਾਰਨ ਨਵੀਂ ਪੀੜੀ ਦੀ ਸਿੱਖ ਜਵਾਨੀ ‘ਚ ਸੇਵਾ ਕਰਨ ਦਾ ਅਥਾਹ ਜਜਬਾ ਹੀ ਸੀ ਕਿ ਦਿਨ ਰਾਤ ਕਸ਼ਮੀਰੀਆਂ ਦੀ ਲਗਾਤਾਰ ਸੇਵਾ ਕਰਦੇ ਹੋਏ ਨੋਜਵਾਨਾਂ ਨੇ ਸਿੱਖ ਕੌਮ ਦਾ ਸਿਰ ਫਖ਼ਰ ਨਾਲ ਉੱਚਾ ਕਰ ਦਿੱਤਾ ਹੈ।

ਸਿੱਖ ਰਿਲੀਫ ਯੁਕੇ ਦੇ ਪ੍ਰਧਾਨ ਸ੍ਰ ਆਰ ਪੀ ਸਿੰਘ ਅਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਤਿਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਵਿਚ ਨੋਜਵਾਨਾਂ ਦਾ ਜੱਥਾਂ ਅੱਜ ਵੀ ਹੜ ਪ੍ਰਭਾਵਿਤ ਕਸ਼ਮੀਰੀਆਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਿਹਾ ਹੈ। ਦਬੜੀਖਾਨਾ ਨੇ ਦੱਸਿਆ ਕਿ ਸੰਸਥਾਂ ਦੇ ਮੁਖੀ ਬਲਵੀਰ ਸਿੰਘ ਬੈਂਸ ਯੂਕੇ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸੁਮੁੱਚੀ ਟੀਮ ਸ ਆਰ ਪੀ ਸਿੰਘ ਦੀ ਅਗਵਾਈ ਵਿਚ ਅਜੇ ਤੱਕ ਡਟੀ ਹੋਈ ਹੈ। ਬੇਘਰ ਹੋਏ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਮਹੀਨੇ ਭਰ ਦਾ ਰਾਸ਼ਨ ਅਤੇ ਲੋੜੀਂਦੇ ਗਰਮ ਕੱਪੜੇ ਕੰਬਲ ਵਗੈਰਾ ਦੇ ਕੇ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਲੋਕਾਂ ਨੂੰ ਮੁੜ ਵਸਾਉਣ ਲਈ ਸਰਵੇ ਕਰਕੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਸਿੱਖ ਰਿਲੀਫ ਦੇ ਵਲੰਟੀਅਰ ਹਰ ਪੀੜਤ ਪਰਿਵਾਰ ਤੱਕ ਪਹੁੰਚ ਕਰਨ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਰਾਹਤ ਪਹੁੰਚਾਉਣ ਸਮੇਂ ਜਖਮੀ ਹੋਏ ਵੀ ਗੁਰੂ ਸਾਹਿਬਾਨਾਂ ਨੇ ਸਰਬੱਤ ਦੇ ਭਲੇ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਸੇਵਾ ‘ਚ ਜੁਟੇ ਹੋਏ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top