Share on Facebook

Main News Page

ਬੈਲਜ਼ੀਅਮ ਸੁਪਰੀਮ ਕੋਰਟ ਨੇ ਸਕੂਲਾਂ ਵਿੱਚੋਂ ਦਸਤਾਰ ‘ਤੇ ਪਾਬੰਦੀ ਹਟਾਈ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਪਣੀ ਪਹਿਚਾਣ ਅਤੇ ਨਿਆਰੇਪਣ ਦੀ ਲੜਾਈ ਲੜਦੀ ਸਿੱਖ ਕੌਂਮ ਨੂੰ ਕੱਲ ਬੈਲਜ਼ੀਅਮ ਦੀ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਸਿੱਖ ਬੱਚਿਆਂ ਨੂੰ ਬੈਲਜ਼ੀਅਮ ਦੇ ਸਕੂਲਾਂ ਵਿੱਚ ਦਸਤਾਰ ਜਾਂ ਪਟਕਾ ਪਹਿਨਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ।

ਸਿੱਖਾਂ ਦੀ ਬਹੁਗਿਣਤੀ ਵਾਲੇ ਸਿੰਤਰੂਧਨ ਇਲਾਕੇ ਦੇ ਇੱਕ ਸਿੱਖ ਨੌਜਵਾਨ ਵੱਲੋਂ ਲੜੀ ਗਈ ਇਸ ਕਾਨੂੰਨੀ ਲੜਾਈ ਨੂੰ ਉਸ ਵੇਲੇ ਬੂਰ ਪਿਆ ਜਦ 90 ਸਫ਼ੇ ਦੇ ਇੱਕ ਇਤਿਹਾਸਿਕ ਫੈਸਲੇ ਵਿੱਚ ਫਲੈਮਿਸ਼ ਸਿੱਖਿਆ ਵਿਭਾਗ ਦੀ ਦਸਤਾਰ ਜਾਂ ਪਟਕੇ ‘ਤੇ ਪਾਬੰਦੀ ਨੂੰ ਸੁਪਰੀਮ ਕੋਰਟ ਨੇ ਸਿਰੇ ‘ਤੋਂ ਖਾਰਜ ਕਰਦਿਆਂ ਫੈਸਲਾ ਸਿੱਖ ਨੌਜਵਾਨ ਦੇ ਹੱਕ ਵਿੱਚ ਦੇ ਦਿਤਾ। ਸੁਪਰੀਮ ਕੋਰਟ ਨੇ ਪਟਕੇ ਜਾਂ ਦਸਤਾਰ ‘ਤੇ ਪਾਬੰਦੀ ਨੂੰ ਯੂਰਪੀਨ ਯੁਨੀਅਨ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜਾਦੀ ਦੀ ਉਲੰਘਣਾ ਕਰਾਰ ਦਿੰਦੇਂ ਹੋਏ ਸਿਖਿਆ ਵਿਭਾਗ ਦੇ ਪਾਬੰਦੀ ਵਾਲੇ ਫੈਸਲੇ ਨੂੰ ਰੱਦ ਕਰ ਦਿੱਤਾ।

ਸਿੱਖ ਨੌਜਵਾਨ ਦੇ ਵਕੀਲ ਪੀਟਰ ਬਰਾਮ ਲਿਆਗ ਨੇ ਇਸ ਫੈਸਲੇ ‘ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਬੈਲਜ਼ੀਅਮ ਭਰ ਦੇ ਸਕੂਲਾਂ ਵਿੱਚ ਪੜਦੇ ਸਿੱਖ ਬੱਚੇ ਲਾਭ ਉਠਾ ਸਕਣਗੇ ਜਿਹੜੇ ਪਿਛਲੇ ਸਾਲਾਂ ‘ਤੋਂ ਨੰਗੇ ਸਿਰ ਸਕੂਲ ਜਾ ਰਹੇ ਸਨ। ਇਹ ਕੇਸ ਯੁਨਾਈਟਡ ਸਿੱਖਜ਼ ਯੂ ਕੇ ਅਤੇ ਬੈਲਜ਼ੀਅਮ ਦੀ ਟੀਮ ਵੱਲੋਂ ਬੈਲਜ਼ੀਅਮ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੜਿਆ ਗਿਆ ਸੀ ਅਤੇ ਜਿੱਤ ਉਪਰੰਤ ਖੁਸ਼ੀ ਜਾਹਰ ਕਰਦਿਆਂ ਬੀਬੀ ਅਮਰਜੀਤ ਕੌਰ ਨੇ ਇਸਨੂੰ ਮਨੁੱਖੀ ਹੱਕਾਂ ਦੀ ਜਿੱਤ ਕਰਾਰ ਦਿੰਦਿਆਂ ਵਾਹਿਗੁਰੂ ਦਾ ਸੁਕਰਾਨਾਂ ਕੀਤਾ ਗਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top