ਟਿੱਪਣੀ: ਗੁਰਬਖਸ਼ ਸਿੰਘ ਜੀ,
ਹੁਣ ਕੀ ਹੋ ਗਿਆ। ਹੁਣ ਕਿੱਥੇ ਗਿਆ ਉਹ ਭਰੋਸਾ, ਜਿਸ ਦੇ ਆਸਰੇ ਵਿਢਿਆ ਹੋਇਆ ਸੰਘਰਸ਼
ਤਾਰਪੀਡੋ ਕੀਤਾ ਸੀ?
ਇਹ ਉਹੀ (ਅਖੌਤੀ) ਜਥੇਦਾਰ ਹੈ ਜਿਸ ਨੂੰ ਤੁਸੀਂ ਆਪ ਕਿਹਾ ਸੀ
ਗੁਰੂ ਸਾਹਿਬ ਨੇ ਆਪ ਸਾਜਿਆ ਹੈ। ਇਹ ਉਹੀ ਹੈ, ਜਿਸ ਦੇ ਕਹਿਣ 'ਤੇ ਤੁਸੀਂ ਸਿੰਘਾਂ
ਦੀ ਰਿਹਾਈ ਲਈ ਖੜੀ ਲਹਿਰ ਤਹਿਸ ਨਹਿਸ ਕਰ ਦਿੱਤੀ, ਹੁਣ ਕੀ ਭਾਲਦੇ ਹੋ ਇਸ ਕੋਲੋਂ।
ਤੇ ਜਿਹੜੇ ਮੋਦੀ ਕੋਲੋਂ ਆਸ ਲੈਕੇ ਚਲੇ ਹੋ, ਉਹ ਕੋਈ ਸਗਾ
ਹੈ? ਉਸ ਹੱਥ ਹੀ ਡੋਰ ਹੈ ਇਨ੍ਹਾਂ ਪੱਪੂਆਂ ਦੀ, ਜਿਹੜਾ ਸਿੱਖਾਂ ਦਾ ਦੁਸ਼ਮਨ
ਹੈ, ਤੇ ਤੁਸੀਂ ਦੁਸ਼ਮਨ ਕੋਲੋਂ ਨਿਆਂ ਦੀ ਆਸ ਰਖਦੇ
ਹੋ?
ਤੁਸੀਂ ਵੀ ਤਾਂ ਸਿੱਖਾਂ ਦੇ ਭਰੋਸੇ ਨਾਲ ਖੇਡਿਆ ਹੈ, ਬਚਨ ਕਰਕੇ ਖਿਸਕੇ ਹੋ...
ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥
ਜਿਨ੍ਹਾਂ ਨੇ ਵੀ ਆਪਣੇ ਬਚਨਾਂ 'ਤੇ ਪਹਿਰਾ ਨਹੀਂ ਦਿੱਤਾ,
ਦਿੱਤੇ ਹੋਏ ਬਚਨਾਂ ਨੂੰ ਪਾਲਿਆ ਨਹੀਂ, ਉਹ ਹਮੇਸ਼ਾਂ ਰੁਲ਼ਦੇ ਹੀ ਹਨ, ਚਾਹੇ ਕੋਈ ਵੀ
ਹੋਵੇ...
ਸੰਪਾਦਕ ਖ਼ਾਲਸਾ ਨਿਊਜ਼