Share on Facebook

Main News Page

ਸਨਸਨੀ ਖੇਜ਼ ਖੁਲਾਸਾ
ਸੀਤ ਪ੍ਰਸ਼ਾਦ ਕੀ ਹੈ ਅਤੇ ਇਹ ਕਿਸ ਤਰ੍ਹਾਂ ਤਿਆਰ ਹੁੰਦਾ ਹੈ ?
-: ਦਲਜੀਤ ਸਿੰਘ ਇੰਡੀਆਨਾ

ਇਹ ਸੀਤ ਪ੍ਰਸ਼ਾਦ ਦੀ ਕਹਾਣੀ ਅੱਗੇ ਵੀ ਇਕ ਦਿਨ ਸਾਂਝੀ ਕੀਤੀ ਸੀ, ਸਭ ਨਾਲ ਕਿ ਨਾਨਕਸਰੀਏ ਸਾਧ ਕਿਵੇ ਸੀਤ ਪ੍ਰਸਾਦ ਤਿਆਰ ਕਰਦੇ ਹਨ। ਉਹ ਇਸ ਤਰ੍ਹਾਂ ਕਿ ਜਿਹੜਾ ਵੀ ਲੰਗਰ ਕੋਈ ਬਣਾ ਕੇ ਲੈਕੇ ਆਉਂਦਾ ਹੈ, ਪਹਿਲਾਂ ਸਾਰੇ ਜਿੰਨੇ ਤਰਾਂ ਦੀਆਂ ਦਾਲਾਂ ਸਬਜੀਆਂ ਬਣੀਆਂ ਹੁੰਦੀਆ ਨੇ, ਸਭ ਵਸਤਾਂ ਦੀ ਇ਼ਕ ਇਕ ਕੌਲੀ ਮੋਜੂਦਾ ਸਾਧ ਕੋਲ ਲੈਕੇ ਆਉਂਦੇ ਨੇ, ਤੇ ਸਾਧ ਸਾਰੀਆਂ ਵਸਤਾਂ ਵਿਚੋਂ ਇੱਕ ਇੱਕ ਚਮਚਾ ਖਾਂਦਾ ਹੈ ਅਤੇ ਉਸ ਭੋਜਨ ਨੂੰ ਸਾਰੇ ਲੰਗਰ ਵਿੱਚ ਮਿਲਾ ਦਿਤਾ ਜਾਂਦਾ ਹੈ, ਅਤੇ ਉਹ ਭੋਜਨ ਸੰਗਤ ਵਿੱਚ ਵਰਤਾਇਆ ਜਾਂਦਾ ਹੈ।

ਇਸ ਨਾਲ ਮਿਲਦੀ ਜੁਲਦੀ ਕਹਾਣੀ ਅੱਜ ਮੈਂਨੂੰ ਸੁਣਨ ਨੂੰ ਮਿਲੀ ਹੈ ਹੰਸਾਲੀ ਵਾਲੇ ਸਾਧ ਬਾਰੇ। ਇੱਕ ਵੀਰ ਨੇ ਮੈਨੂਂ ਫੋਨ ਕਰਕੇ ਦਸਿਆ ਕਿ ਇਕ ਵਾਰ ਉਸ ਦੇ ਦੋਸਤ ਦੇ ਘਰ ਅਖੰਡ ਪਾਠ ਸੀ ਅਤੇ ਮੈਨੂੰ ਵੀ ਬੁਲਾਇਆ ਗਿਆ। ਭੋਗ ਤੋਂ ਬਾਅਦ ਮੈਂ ਕਿਹਾ ਲਿਆਓ ਬਈ ਕੁੱਝ ਖਾਣ ਨੂੰ। ਕਹਿੰਦੇ ਦਿੰਦੇ ਹਾਂ, ਥੋੜਾ ਇੰਤਜਾਰ ਕਰੋ। ਮੈਂ ਕਿਹਾ ਕਿਉਂ? ਕਹਿੰਦੇ ਹਾਲੇ ਬਾਬੇ ਨੇ ਭੋਗ ਲਾਉਣਾ ਹੈ। ਜਿਹੜਾ ਮੈਂ ਨਜ਼ਾਰਾ ਦੇਖਿਆ, ਉਹ ਹੈਰਾਨ ਕਰ ਦੇਣ ਵਾਲਾ ਸੀ, ਕਿ ਸਾਰੀਆਂ ਵਸਤਾਂ ਕੌਲੀਆਂ ਵਿੱਚ ਪਾਕੇ ਲੈਕੇ ਆਏ ਬਾਬੇ ਦੇ ਕੋਲ ਅਤੇ ਸਾਰੀਆਂ ਕੌਲੀਆਂ ਵਿਚੋਂ ਇੱਕ ਇੱਕ ਚਮਚਾ ਬਾਬੇ ਨੇ ਖਾਧਾ ਅਤੇ ਉਸ ਤੋਂ ਬਾਅਦ ਉਹ ਸਾਰਾ ਝੂਠਾ ਭੋਜਨ ਸਾਰੇ ਬਣੇ ਹੋਏ ਲੰਗਰ ਵਿੱਚ ਮਿਲਾ ਦਿਤਾ ਅਤੇ ਸੰਗਤ ਨੂੰ ਵਰਤਾਉਣ ਸ਼ੁਰੂ ਕਰ ਦਿਤਾ।

ਇਸ ਤੋਂ ਬਾਅਦ ਬਾਬੇ ਨੂੰ ਪੈਸੇ ਦੇਣੇ ਸ਼ੁਰੂ ਕਰ ਦਿਤੇ, ਇੱਕ ਨੋਟ ਬਾਬਾ ਫੜ ਕੇ ਆਪਣੀ ਜੇਬ੍ਹ ਵਿਚ ਪਾਇਆ ਕਰੇ, ਤੇ ਇੱਕ ਨੋਟ ਨਾਲ ਵਾਲੇ ਸੇਵਕ ਨੂੰ ਫੜਾ ਦਿਆ ਕਰੇ। ਮੈਂ ਪੁਛਿਆ ਇਹ ਕਿਉਂ? ਕਹਿੰਦਾ ਬਾਬਾ ਜੀ ਪੈਸੇ ਟੋਹ ਕੇ ਦੇਖਦੇ ਹਨ, ਜਿਹੜੇ ਪੈਸੇ ਹੱਕ ਦੇ ਹੁੰਦੇ ਹਨ, ਉਹ ਬਾਬਾ ਜੀ ਆਪ ਫੜਦੇ ਹਨ, ਜਿਹੜੇ ਹਰਾਮ ਦੇ ਹਨ, ਉਹ ਨਾਲ ਦਾ ਸੇਵਕ ਫੜਦਾ ਹੈ।

ਇਸ ਤਰਾਂ ਹੀ ਨਾਨਕਸਰੀਆਂ ਦੇ (ਅ)ਸੰਤ ਮੰਗਲ ਸਿੰਘ ਕਰਦਾ ਸੀ, ਜੇਕਰ ਉਹ ਰੋਟੀ ਖਾ ਕੇ ਹਟਦਾ ਹੈ ਸੀ, ਉਹ ਜਿਹੜੀ ਥਾਲੀ ਵਿੱਚ ਹੱਥ ਧੋਂਦਾ ਸੀ, ਉਹ ਥਾਲੀ ਵਾਲਾ ਪਾਣੀ ਵੀ ਲੋਕ ਪੀ ਜਾਂਦੇ ਸਨ। ਇਹ ਅੰਦਰੂਨੀ ਗੱਲ ਹੈ, ਇਹ ਇਨ੍ਹਾਂ ਦੇ ਡੇਰੇ ਦੀ ਹੀ ਨਹੀਂ, ਹਰ ਇੱਕ ਡੇਰੇ ਦੀ ਅੰਦਰਲੀ ਕਹਾਣੀ ਹੈ, ਜਿਹੜੀ ਆਮ ਲੋਕਾਂ ਨੂੰ ਨਹੀਂ ਪਤਾ। ਇਹ ਡੇਰਿਆਂ ਵਾਲੇ ਸਭ ਨੂੰ ਆਪਣੇ ਸੰਤਾ ਸਾਧਾਂ ਦਾ ਜੂਠਾ ਲੰਗਰ ਅਤੇ ਪ੍ਰਸ਼ਾਦ ਖਵਾ ਰਹੇ ਹਨ। ਹੁਣ ਸੋਚਣਾ ਤੁਸੀਂ ਹੈ ਕਿ ਤੁਸੀਂ ਕੀ ਖਾ ਰਹੇ ਹੋ।

ਜਾਗੋ ਸਿਖੋ ਜਾਗੋ !!! ਡੇਰੇ ਤਿਆਗੋ !! ਜੂਠਾ ਭੋਜਨ ਤਿਆਗੋ !!! ਜੇਕਰ ਕਿਸੇ ਨੂੰ ਇਹ ਕਹਾਨੀ ਝੂਠੀ ਲੱਗੇ ਤਾਂ ਮੇਰੇ ਕੋਲ ਉਸ ਵੀਰ ਦਾ ਨੰਬਰ ਹੈ, ਜਿਸ ਨੇ ਇਹ ਸਭ ਕੁੱਝ ਅਖੀਂ ਦੇਖਿਆ ਹੈ। ਇਸ ਪੋਸਟ ਨੂੰ ਪੜਨ ਤੋਂ ਬਾਅਦ ਗੁੱਸੇ ਵਿੱਚ ਆਉਣ ਦੀ ਲੋੜ ਨਹੀਂ, ਸੱਚਾਈ ਦਾ ਸਾਹਮਣਾ ਕਰੋ। ਕਿਸੇ ਨੂੰ ਸ਼ੰਕਾ ਹੋਵੇ, ਤਾਂ ਉਸ ਵੀਰ ਦਾ ਫੋਨ ਨੰਬਰ ਲੈਕੇ ਤੁਸੀਂ ਪੁਛ ਸਕਦੇ ਹੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top