Share on Facebook

Main News Page

ਦਿਵਾਲੀ 'ਤੇ ਲਛਮੀ ਮਾਈ ਨੂੰ ਗਰੀਬ ਘਰਾਂ ਦਾ ਵੀ ਰਾਹ ਵਿਖਾਇਆ
-: ਭਾਈ ਪਰਮਜੀਤ ਸਿੰਘ ਉੱਤਰਾਖੰਡ

ਭਗਤ ਕਬੀਰ ਸਾਹਿਬ ਦਾ ਇਹ ਸ਼ਬਦ ਜਿਸਦੇ ਅਰਥ ਪ੍ਰੋ.ਸਾਹਿਬ ਸਿੰਘ ਜੀ ਨੇ ਇਉਂ ਕੀਤੇ ਹਨ...

ਆਸਾ ਇਕ ਤੁਕੇ 4 ॥ ਸਰਪਨੀ ਤੇ ਊਪਰਿ ਨਹੀ ਬਲੀਆ ॥ ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥1॥ ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥ ਜਿਨਿ ਤ੍ਰਿਭਵਣੁ ਡਸੀਅਲੇ, ਗੁਰ ਪ੍ਰਸਾਦਿ ਡੀਠੀ ॥1॥ ਰਹਾਉ ॥ ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥ ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥2॥ ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ ਸ੍ਰਪਨੀ ਜੀਤੀ, ਕਹਾ ਕਰੈ ਜਮਰਾ ॥3॥ ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ ਬਲੁ ਅਬਲੁ ਕਿਆ ਇਸ ਤੇ ਹੋਈ ॥4॥ ਇਹ ਬਸਤੀ ਤਾ ਬਸਤ ਸਰੀਰਾ ॥ ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥5॥6॥19॥ {ਪੰਨਾ 480}

ਅਰਥ :- ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ, ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ ।1। ਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ), ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ।1। ਰਹਾਉ। ਸੋ, ਹੇ ਭਾਈ ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ । ਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ।2। (ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ । ਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ।3। ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ; ਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ।4। ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਸਰੀਰਾਂ ਵਿਚ (ਭਾਵ, ਜਨਮ-ਮਰਨ ਦੇ ਚੱਕਰ ਵਿਚ) ਪਿਆ ਰਹਿੰਦਾ ਹੈ । ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ ।5।6।19।

ਦਿਵਾਲੀ ਵਿੱਚ ਭਾਵੇਂ ਲੋਕੀਂ ਇਸਦੀ ਪੂਜਾ ਕਰਣ ਜਾਂ ਘਰ ਲੀਪਾ-ਪੋਤੀ ਕਰਕੇ ਇਸਦੀ ਆਉਣ ਦੀ ਉਡੀਕ ਕਰਣ, ਪਰ ਸਾਡੇ ਘਰ,ਮਹਿਲੇ ਤੇ ਸ਼ਹਿਰ ਦੇ ਨਿੱਕੇ-ਨਿੱਕੇ “ਸਿਖੀ ਸਿਖਿਆ ਗੁਰੁ ਵੀਚਾਰਿ” ਦੀ ਪ੍ਰੇਰਣਾ ਲੈਣ ਵਾਲੇ ਬੱਚਿਆਂ ਨੇ ਇਸਨੂੰ ਕੈਦ ਕਰਕੇ, ਸੱਚਾ ਸੌਦਾ ਪ੍ਰੋਜੈਕਟ ਅਧੀਨ ਆਪਣੇ-ਆਪਣੇ ਘਰਾਂ ਵਿੱਚੋਂ ਇਸ ਲਛਮੀ ਮਾਈ ਮਾਇਆ ਨੂੰ ਲਿਆ ਕੇ ਇਕ ਗੋਲਕ ਵਿੱਚ ਕੈਦ ਕਰ ਲਿਆ ਜਿਸਦਾ ਨਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਰਖਿਆ ਗਿਆ। ਦੀਵੇ ਪਟਾਕੇ ਤੇ ਮਠਿਆਈਆਂ ਵਿੱਚ ਦੁਰਵਰਤੋਂ ਹੋਣ ਵਾਲੀ ਇਸ ਮਾਇਆ ਦੇ ਦਿਖਾਵੇ ਨੂੰ ਗਰੀਬ, ਲੋੜਵੰਦਾਂ ਦੀ ਮਦਦ ਲਈ ਵਰਤਿਆ ਗਿਆ, ਭਗਤ ਕਬੀਰ ਜੀ ਤੇ ਰਵਿਦਾਸ ਸਾਹਿਬ ਨੂੰ ਮਨੰਣ ਵਾਲੇਂ ਪਰਿਵਾਰਾਂ ਦੀ ਭਾਲ ਕੀਤੀ ਗਈ।

ਅਸੀਂ ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਤੱਕ ਪਹੁੰਚ ਕੀਤੀ, ਜਿਨ੍ਹਾਂ ਦਾ ਇਸ ਦੁਨੀਆਂ ਵਿੱਚ ਆਪਣਾ ਕੋਈ ਵੀ ਨਹੀਂ ਰਿਹਾ, ਉਹ ਛੋਟੇ-ਛੋਟੇ ਬੱਚੇ ਵੀ ਮਿਲੇ ਜਿਨ੍ਹਾਂ ਦੀ ਮਾਂ ਚਲਾਣਾ ਕਰ ਚੁੱਕੀ ਸੀ ਤੇ ਉਹ ਹੋਟਲਾਂ ਵਿੱਚ ਭਾਂਡੇ ਮਾਂਜ ਕੇ ਆਪਣੇ ਬਿਮਾਰ ਪਿਉ ਦਾ ਇਲਾਜ ਕਰਾਉਣ ਲਈ ਜੱਦੋ ਜਹਿਦ ਕਰ ਰਹੇ ਸਨ, ਉਹ ਮਾਂਵਾਂ ਵੀ ਨਜ਼ਰੀ ਆਈਆਂ ਜਿਨ੍ਹਾਂ ਦੇ 3-4 ਪੁਤਰਾਂ ਵਿੱਚੋਂ ਕਿਸੇ ਨੇ ਵੀ ਜਨਨੀ ਮਾਂ ਸਾਂਭਣ ਦੀ ਜੁੰਮੇਵਾਰੀ ਨਾ ਸਮਝੀ। ਇਨ੍ਹਾਂ ਪਰਿਵਾਰਾਂ ਨੂੰ ਗੁਰਦੁਆਰੇ ਲਿਆ ਕੇ ਕੁੱਛ ਮਾਇਆ ਕੰਬਲ ਤੇ ਕਪੜੇ ਵੰਡੇ ਗੲ। ਬੱਚਿਆਂ ਨੂੰ ਗੁਰਮਤਿ ਦੀਆਂ ਵੀਚਾਰਾਂ ਦਸਣ ਦੇ ਨਾਲ-ਨਾਲ ਉਨਾਂ ਨੂੰ Practical ਕਰਕੇ ਵੀ ਵਖਾਉਣ ਦੀ ਲੋੜ ਹੈ।

ਦਿਵਾਲੀ ਦਾ ਸਿੱਖਾਂ ਨਾਲ ਸਬੰਧ ਭਾਂਵੇਂ ਨਹੀਂ ਹੈ, ਪਰ ਹਿੰਦੂ ਭਰਾਵਾਂ ਦਾ ਹੈ, ਇਸੇ ਲਈ ਇਸ ਦਿਨ ਨੂੰ ਚੁਣਿਆ ਗਿਆ। ਹਿੰਦੂ ਲਛਮੀ ਨੂੰ ਮੰਨਦੇ ਹਨ, ਕਿ ਇਸ ਦਿਨ ਘਰ ਦੇ ਕਿਵਾੜ ਖੁੱਲੇ ਰੱਖਣ ਨਾਲ ਲਛਮੀ ਘਰ ਆਉਂਦੀ ਹੈ, ਗੁਰਮਤਿ ਇਸ ਨੂੰ ਨਹੀਂ ਮੰਨਦੀ, ਪਰ ਉਨ੍ਹਾਂ ਲੋਕਾਂ ਨੂੰ ਗੁਰਮਤਿ ਸਮਝਾਉਣ ਲਈ ਇਹ ਕਦਮ ਪੁੱਟਿਆ ਗਿਆ ਹੈ ਅਤੇ ਉਨ੍ਹਾਂ ਲੋੜਵੰਦਾਂ ਦੀ ਦਿਵਾਲੀ ਇਸ ਤਰੀਕੇ ਨਾਲ ਰੌਸ਼ਨ ਕੀਤੀ ਗਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top