ਹਿੰਦੂ
ਮਿਥਿਹਾਸ ਦੇ ਅਨੁਸਾਰ ਵਿਸ਼ਕਰਮਾ ਬ੍ਰਹਮਾ ਦਾ ਪੁਤਰ ਹੈ। ਇਸ ਦੀ ਧੀ ਸੂਰਜ ਨੂੰ ਵਿਆਹੀ ਹੋਈ
ਸੀ। ਉਸ ਦੀ ਤਪਸ਼ ਜਿਆਦਾ ਹੋਣ ਕਰਕੇ ਸਹਾਰਨੀ ਮੁਸ਼ਕਲ ਸੀ। ਇਸ ਲਈ ਵਿਸ਼ਕਰਮਾਂ ਨੇ ਸੂਰਜ ਨੂੰ
ਖਰਾਦ ਤੇ ਚਾੜ ਕੇ ਉਸ ਦਾ ਅੱਠਵਾਂ ਛਿਲ ਦਿੱਤਾ। ਖਰਾਦ ਕਿਸ ਧਰਤੀ ਤੇ ਲਗਾ ਸੀ? ਇਹ ਨਾ ਪੁੱਛਣਾ।
ਛਿਲੜਾਂ ਤੋਂ ਸ਼ਸ਼ਤਰ ਬਣਾ ਕੇ ਦੇਵਤਿਆਂ ਨੂੰ ਦਿੱਤੇ। ਹੁਣ ਇਹ ਵੀ ਨਾ ਪੁੱਛਣਾ ਕਿ ਉਹ ਔਜਾਰ
ਕਿਹੜੇ ਬਣਾਏ ਸੀ?
ਅੱਜ ਦੇ ਵਕਤ ਵਿਚ ਵਰਤੇ ਜਾਣ ਵਾਲੇ ਔਜਾਰ ਅਮਰੀਕਾ, ਜਾਪਾਨ ਆਦਿ ਦੇਸ਼ਾਂ
ਵਿਚ ਤਿਆਰ ਹੁੰਦੇ ਹਨ। ਔਜਾਰ ਬਣ ਦੇਣ ਤੇ ਮੂਰਖ ਸਿੱਖ ਵਿਸ਼ਕਰਮਾ ਦੀ ਪੂਜਾ ਕਰਦੇ ਹਨ, ਪੰਜਾਬ
ਦੇ ਵੱਡੇ ਸ਼ਹਿਰਾਂ ਵਿਚ ਕਈ ਫੈਕਟਰੀਆਂ ਨਿਤ ਨਵੇ ਔਜਾਰ ਤਿਆਰ ਕਰਦੇ ਹਨ ਫਿਰ ਤਾਂ ਉਨ੍ਹਾਂ ਦੀ
ਵੀ ਪੂਜਾ ਕਰਨੀ ਬਣਦੀ ਹੈ। ਚਲੋ ਖੈਰ, ਲਉ ਜੀ ਫਿਰ ਉਨ੍ਹਾਂ ਦੇਵਤਿਆਂ ਦੇ ਸਾਰੇ ਮਹਿਲਾਂ ਤੇ
ਸ਼ਸ਼ਤਰਾਂਨੂੰ ਵਿਸ਼ਕਰਮਾ ਡਿਜਾਇਨ ਕਰਦਾ ਸੀ। ਉਸ ਬਾਰੇ ਕਿਹਾ ਗਿਆ ਹੈ ਕਿ ਉਸ ਦੇ ਚਾਰ ਹੱਥ,
ਸਿੱਰ ਤੇ ਤਾਜ, ਗਲੇ ਚ' ਸੋਨੇ ਦੇ ਗਹਿਣੇ, ਹੱਥ ਵਿਚ ਇਕ ਘੜਾ, ਕਿਤਾਬ ਤੇ ਕਾਰੀਗਰਾਂ ਦੇ ਔਜਾਰ
ਫੜੇ ਹੁੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਸਤਯੁਗ ਵਿਚ ਸਵਰਗ ਲੋਕ, ਤ੍ਰੇਤੇ ਵਿਚ
ਲੰਕਾ, ਦਵਾਪਰ ਵਿਚ ਦਵਾਰਕਾ ਤੇ ਕਲਯੁਗ ਵਿਚ ਹਸਤਨਾ ਪੁਰ ਦਿਲੀ ਨੂੰ ਬਣਾਇਆ।
ਇਹ ਦੇਵਤਾ ਹਿੰਦੂ ਮਿਥਿਹਾਸ ਦਾ ਇਕ ਦੇਵਤਾ ਹੈ ਪਰ ਐਸੇ ਦੇਵਤਿਆਂ ਦੀ ਸਿੱਖ ਧਰਮ ਮਾਨਤਾ ਨਹੀਂ
ਦੇਂਦਾ। ਕਈ ਅਨਪੜ੍ਹ ਪ੍ਰਚਾਰਕਾਂ ਤੇ ਪ੍ਰਬੰਧਕਾਂ ਨੇ ਇਸ ਨੂੰ ਸਿੱਖ ਧਰਮ ਨਾਲ ਜੋੜ ਕਿ ਘੋਰ
ਅਨਿਆਂ ਕੀਤਾ ਹੈ। ਅਫਸੋਸ ਕਿ ਕਈ ਰਾਮਗੜੀਏ ਵੀਰ ਵੀ ਇਸ ਦੀ ਪੂਜਾ ਕਰਨ ਲੱਗ ਪਏ। ਗੁਰਦੁਆਰਿਆਂ
ਵਿਚ ਇਨ੍ਹਾਂ ਅਖੌਤੀ ਦੇਵਤਿਆਂ ਦੇ ਦਿਨ ਤਿਉਹਾਰ ਮਨਾਉਣ ਲਈ ਸ਼ਬਦ ਗੁਰੂ ਨੂੰ ਵਰਤਿਆ ਜਾ ਰਿਹਾ
ਹੈ।
ਰਾਮਗੜੀਆ ਬਾਰੇ
ਬੰਦਾ ਸਿੰਘ ਬਹਾਦਰ ਵੇਲੇ 12 ਮਿਸਲਾਂ ਬਣੀਆਂ ਸਨ ਜਿਨ੍ਹਾਂ ਰਾਮਗੜੀਆ ਵੀ ਇਕ ਮਿਸਲ ਦਾ ਨਾਮ
ਸੀ। ਇਸ ਮਿਸਲ ਦਾ ਮੁੱਖ ਮੋਢੀ ਸ. ਖੁਸ਼ਹਾਲ ਸਿੰਘ ਜੱਟ, ਪਿੰਡ ਗੱਗੋ ਬੂਆ, ਜਿਲ੍ਹਾ ਤਰਨ ਤਾਰਨ
ਦਾ ਸੀ। ਉਹ ਬਾਬਾ ਬੰਦਾ ਸਿੰਘ ਦੇ ਜਥੇ ਤੋਂ ਪਾਹੁਲ ਛੱਕ ਕੇ ਜੰਗਾਂ ਵਿਚ ਸ਼ਾਮਲ ਹੁੰਦਾ ਰਿਹਾ।
ਜਦ 29 ਮਾਰਚ 1748 ਨੂੰ ਵਿਸਾਖੀ ਦੇ ਦਿਨ ਮਿਸਲਾਂ ਬਣੀਆ ਤਾਂ ਸ. ਨੰਦ ਸਿੰਘ ਜੱਟ, ਪਿੰਡ
ਸਾਂਘਣਾ, ਜੋ ਉਸ ਵੇਲੇ ਇਸ ਜਥੇ ਦਾ ਲੀਡਰ ਸੀ। ਨੇ ਆਪਣੀ ਵੱਖਰੀ ਮਿਸਾਲ ਬਣਾ ਲਈ ਜਿਸ ਦਾ ਨਾ
ਮਿਸਲ ਸਾਂਘਣੀਆਂ ਰੱਖਿਆ ਗਿਆ।
ਸ. ਨੰਦ ਸਿੰਘ ਨੇ ਮਸ਼ਹੂਰ ਜਰਨੈਲ ਸ. ਜੱਸਾ ਸਿੰਘ ਨੂੰ ਮਿਸਲ ਦਾ ਜਰਨੈਲ
ਬਣਾ ਲਿਆ। ਨੰਦ ਸਿੰਘ ਦਾ ਦੇਹਾਂਤ ਹੋਣ ਤੇ ਜੱਸਾ ਸਿੰਘ ਮਿਸਲ ਦਾ ਜਰਨੈਲ ਬਣਿਆ। ਜਿਹੜਾ ਪਿੰਡ
ਈਚੋਗਿੱਲ, ਜਿਲ੍ਹਾ ਲਹੌਰ ਦਾ ਸੀ। ਜੱਸਾ ਸਿੰਘ ਨੇ ਰਾਮ ਰੌਣੀ ਦੇ ਕਿਲੇ ਨੂੰ ਨਵੇਂ ਸਿਰਿਓਂ ਬਣਾ
ਕਿ ਇਸ ਦਾ ਨਾਮ ਰਾਮਗੜ੍ਹ ਰੱਖ ਦਿੱਤਾ। ਇਸ ਕਰਕੇ ਸਿੱਖ ਇਸ ਨੂੰ ਰਾਮਗੜੀਆ ਆਖਣ ਲੱਗ ਪਏ।
ਜਾਹਿਰ ਹੈ ਕਿ ਰਾਮਗੜੀਆ ਕੋਈ ਜਾਤ ਨਹੀਂ, ਬਲਕਿ ਇਕ ਮਿਸਲ ਦਾ ਨਾਮ
ਸੀ।
ਸੁਚੇਤ ਹੋਣ ਦੀ ਲੋੜ ਹੈ।