Share on Facebook

Main News Page

ਆਓ ਰੱਲ-ਮਿਲ ਕੇ ਸਿਕਲੀਗਰ ਸਿੱਖਾਂ ਦੇ ਭਵਿੱਖ ਬਾਰੇ ਸੋਚੀਏ !
-: ਪਰਮਜੀਤ ਸਿੰਘ ਉੱਤਰਾਖੰਡ

ਇਹ ਹਨ ਸਿੱਖ ਸਿਕਲੀਗਰ ਪਰਿਵਾਰ, ਪਿੰਡ ਰਾਮਗੜ (ਬੜੋਤ) ! ਜੋ ਮੇਰਠ ਦੇ 45 ਕਿਲੋਮੀਟਰ ਦੇ ਨਜਦੀਕ ਪਿੰਡਾਂ ਵਿੱਚ ਰਿਹ ਰਹੇ ਹਨ, ਪੂਰੇ ਇੰਡੀਆ ਵਿੱਚ ਇਨ੍ਹਾਂ ਪਰਿਵਾਰਾਂ ਦੀ ਆਬਾਦੀ ਲੱਖਾਂ ਵਿੱਚ ਹੈ, ਇਨ੍ਹਾਂ ਦੇ ਪਰਿਵਾਰ ਦਾ ਇੱਕ ਵੀ ਬੱਚਾ ਬਗੈਰ ਕੇਸਾਂ ਤੋਂ ਨਹੀਂ ਮਿਲੇਗਾ। ਕੇਸ਼ ਅਤੇ ਤੰਬਾਕੂ (ਨਸ਼ੇ) ਦੀ ਵਰਤੋਂ ਕਰਣ ਵਾਲਾ ਆਪਣੇ ਆਪ ਨੂੰ ਸਮਾਜ ਵਿਚੋਂ ਬੇ-ਦਖਲ ਮਹਸੂਸ ਕਰਦਾ ਹੈ, ਪੀੜ੍ਹੀ ਦਰ ਪੀੜ੍ਹੀ ਇਹ ਤਾਲੇ ਦੀਆਂ ਚਾਬੀਆਂ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ, ਅੱਤ ਦੀ ਗਰੀਬੀ ਹੋਣ ਕਾਰਣ ਇਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਮਾੜ੍ਹੀ ਬਣ ਚੁਕੀ ਹੈ। ਪਰ ਸਾਡੀ ਕੌਮ (ਜੋ ਧਾਰਮਿਕ ਦਿਖਾਵੇ ਵਿੱਚ ਕਰੋੜਾਂ ਖਰਚ ਕਰਦੀ ਹੈ) ਨੇ ਇਨ੍ਹਾਂ ਪਰਿਵਾਰਾਂ ਦੀ ਬਹੁਤੀ ਸਾਰ ਨਹੀਂ ਲਈ।

ਗੁਰਮਤਿ ਪ੍ਰਚਾਰ ਸੁਸਾਇਟੀ ਸੰਸਥਾ (ਕੁੱਝ ਚਿਰ ਪਹਿਲਾਂ 04 Oct 2014 ਨੂੰ ਜਿਸਨੇ ਅਮੇਰਿਕਾ ਵਿੱਚ ਵਲਡ ਸਿੱਖ ਕਾਨਫਰੰਸ ਕਰਵਾਈ ਸੀ) ਵੱਲੋਂ ਇਹ Project (ਮਿਸ਼ਨ) ਆਰੰਭ ਕਰ ਦਿੱਤਾ ਹੈ। ਅਸੀਂ ਇਨ੍ਹਾਂ ਦਾ ਸਰਵੇ ਕਰਣ ਨਿਕਲ ਪਏ, ਇਨ੍ਹਾਂ ਪਰਿਵਾਰਾਂ ਦੀਆਂ ਜਰੂਰਤਾਂ ਨੂੰ ਨੋਟ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੁੱਖ ਤੌਰ 'ਤੇ ਬਚਿਆਂ ਨੂੰ ਸਕੂਲ ਵਿੱਚ ਪੜ੍ਹਾਉਣਾ, ਕਾਰੋਬਾਰ ਦਾ ਇੰਤਜ਼ਾਮ ਕਰਨਾ ਅਤੇ ਗੁਰਮਤਿ ਦਾ ਗਿਆਨ ਸਾਂਝਾ ਕਰਣ ਵਾਸਤੇ ਉਪਰਾਲਾ ਕਰਣਾ। 2 ਸਿੱਖ ਸਿਕਲੀਗਰ ਪਰਿਵਾਰਾਂ ਦੇ ਘਰ, ਜੋ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਚੋਣ ਲੱਗ ਪੈਂਦੇ ਹਨ। ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਇਨ੍ਹਾਂ ਦੀਆਂ ਛੱਤਾਂ ਵਾਸਤੇ ਸੇਵਾ ਕੀਤੀ ਗਈ ਹੈ।

ਆਓ ਰੱਲ-ਮਿਲ ਕੇ ਇਨ੍ਹਾਂ ਸਿਦਕੀ ਸਿੱਖਾਂ ਦੇ ਭਵਿੱਖ ਬਾਰੇ ਸੋਚੀਏ ! ਇਨ੍ਹਾਂ ਦੇ ਬੱਚਿਆਂ ਨੂੰ ਸਕੂਲੀ ਵਿਦਿਆ ਅਤੇ ਗੁਰਮਤਿ ਦਾ ਗਿਆਨ ਪਹੁੰਚਾਣ ਵਾਸਤੇ ਆਪਣਾ ਬਣਦਾ ਯੋਗਦਾਨ ਪਾਈਏ।  ਇੰਡੀਆ ਵਿੱਚ ਰਿਹ ਰਹੇ ਵੀਰ/ਭੈਣ ਇਸ ਕਾਰਜ ਵਿੱਚ ਕਿਸੇ ਪ੍ਰਕਾਰ ਦਾ ਸਾਥ ਦੇਣ ਵਾਸਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ - 96901 37080 ਪਰਮਜੀਤ ਸਿੰਘ ਉੱਤਰਾਖੰਡ

ਟਿੱਪਣੀ:

ਧੰਨਵਾਦ ਭਾਈ ਪਰਮਜੀਤ ਸਿੰਘ ਉਤਰਾਖੰਡ ਜੀ ਦਾ, ਜਿਹਨਾ ਨੇ ਆਪਣੀ ਜੁੰਮੇਵਾਰੀ ਨੂੰ ਸਮਝਦੇ ਹੋਏ ਇੰਡੀਆ ਪਹੁਚਣ ਸਾਰ ਆਪਣੇ ਕਾਰਜ ਆਰੰਭ ਕਰ ਦਿੱਤੇ ਹਨ। ਭਾਈ ਪਰਮਜੀਤ ਸਿੰਘ ਉਤਰਾਖੰਡ ਜੀ ਇਕ ਗੱਲ ਮੈਨੂੰ ਵਧੀਆ ਲੱਗੀ ਕਿ ਉਹ ਕਹਿੰਦੇ ਹਨ ਵੀਰ ਜੀ ਇਕੱਲੀ ਕਥਾ ਕੀਰਤਨ ਲੋਕਾਂ ਨੂੰ ਸੁਣਾਉਣ ਨਾਲ ਸਿੱਖੀ ਨਹੀਂ ਵਧਣੀ, ਸਿੱਖੀ ਤਾਂ ਵਧਣੀ ਹੈ, ਜੇਕਰ ਕਿਸੇ ਗਰੀਬ ਸਿੱਖ ਦੀ ਉਸ ਦੀ ਲੋੜ ਸਮੇਂ ਮਦਦ ਵੀ ਕਰਾਂਗੇ ।

ਸੋ, ਇਸ ਤੋਂ ਇਹਨਾ ਨੇ ਪੰਜਾਬ ਵਿਚ ਵੀ ਕਾਰਜ ਸ਼ੁਰੂ ਕਰਨੇ ਹਨ, ਜਿਹੜੇ ਵੀ ਵੀਰ ਵਲੰਟੀਅਰ ਦੇ ਤੌਰ 'ਤੇ ਸਾਡੀ ਇਸ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋਣ, ਉਹ ਭਾਈ ਪਰਮਜੀਤ ਸਿੰਘ ਉੱਤਰਾਖੰਡ ਨਾਲ ਸੰਪਰਕ ਕਰਨ ਅਤੇ ਜੇ ਚਾਹੁਣ ਤਾਂ ਗੁਰਮਤਿ ਪ੍ਰਚਾਰ ਸੋਸਾਇਟੀ ਦੇ ਮੈਂਬਰ ਵੀ ਬਣਨ। ਜਲਦੀ ਹੀ ਗੁਰਮਤਿ ਪ੍ਰਚਾਰ ਸੋਸਾਇਟੀ ਦੀ ਵੈਬਸਾਇਟ ਅਤੇ ਮੈਂਬਰਸ਼ਿਪ ਫਾਰਮ ਆ ਰਹੇ ਹਨ। ਸੋ ਆਓ, ਇਸ ਲਹਿਰ ਦਾ ਹਿੱਸਾ ਬਣੀਏ ਤੇ ਆਪਣੀ ਸਿੱਖੀ ਦੇ ਭਵਿੱਖ ਨੂੰ ਬਚਾਈਏ।

ਦਲਜੀਤ ਸਿੰਘ ਇੰਡਿਆਨਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top