Share on Facebook

Main News Page

ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਜਾਂ ਸਾਲਾਨਾ ਰਸਮ
-: ਮਨਜੀਤ ਸਿੰਘ ਚਕਰ (ਕਥਾ ਵਾਚਕ)
੮੫੬੭੦੫੩੨੩੨, ੯੯੮੮੦੧੮੧੧੪

ਗੁਰੂ ਨਾਨਕ ਸਾਹਿਬ ਜੀ ਦਾ ਗੁਰੁਪੁਰਬ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਤੇ ਸਾਰੇ ਭਾਈ ਗੁਰਦਾਸ ਜੀ ਦੀ ਰਚਨਾ" ਸਤਗੁਰਿ ਨਾਨਕ ਪ੍ਰਗਟਇਆ ਮਿਟੀ ਧੁੰਦ ਜਗ ਚਾਨਣ ਹੋਆ "ਪੜੀ ਜਾਂਦੀ ਹੈ:

ਧੁੰਦ ਚਾਰ ਦਰਜੇ ਦੀ ਸੀ

1. ਰਾਜਨੀਤਕ ਹਨੇਰਾ
੨. ਧਾਰਮਿਕ ਹਨੇਰਾ
੩. ਸਮਾਜਿਕ ਪਰਮ੍ਪਰਾ ਦਾ ਹਨੇਰਾ
੪. ਆਰਥਿਕ ਹਨੇਰਾ

ਕੀ ਅੱਜ ਇਹ ਧੁੰਦ ਮਿਟ ਗਈ ? ਨਹੀਂ ਸਗੋਂ ਹੋਰ ਸੰਘਣੀ  ਹੋ ਗਈ ਲੰਗਰ ਲਾ ਕੇ, ਪ੍ਰਭਾਤ ਫੇਰੀਆਂ ਲਾ ਕੇ, ਕੀਰਤਨ ਦਰਬਾਰ ਸਜਾ ਕੇ ਕੀ ਗੁਰਪੁਰਬ ਮਨਾਇਆ ਗਇਆ ਅਜੋਕੇ ਸਮੇ ਅੰਦਰ ਵੀ ਇਹ ਹਨੇਰਾ ਓਸੇ ਤਰਾਂ ਹੀ ਹੈ, ਬਸ ਪਾਤਰ ਹੀ ਬਦਲੇ ਨੇ ਜਿਵੇ ਕੁਕਰਮ ਕਰਦੇ ਪੰਡਤਾ ਨੂ ਬਨਾਰਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਮਜਾਇਆ ਸੀ ਕਿ ਇਹ ਕੁਕਰਮ ਮੰਦਰ ਵਿੱਚ ਰਹ ਕੇ ਕਿਉਂ ਕਰਦੇ ਹੋ ਤੇ ਜਜਮਾਨਾ ਨੂੰ ਵਰਜਦੇ ਹੋ, ਅਗੋਂ ਪੰਡਤਾਂ ਕਹਾ ਬਾਬਾ ਕਲਜੁਗ ਹੈ ਸਤਗੁਰੂ ਨੇ ਕਹਾ ਭਾਈ ਕਲਜੁਗੀ ਮਨ ਹੈ ਜੋ ਮਾੜੇ ਕਰਮ ਕਰੁਦਾ ਹੈ, ਓਹੀ ਸੂਰਜ ਚੰਦ ਤੇ ਤਾਰੇ ਨੇ ਅੱਜ ਵੀ ਅਸੀਂ ਆਪ ਮਾੜੇ ਕਰਮ ਕਰਦੇ ਹਾਂ ਤੇ ਆਖਦੇ ਹਾਂ ਬਾਈ ਕਲਜੁਗ ਹੈ, ਇਹਨਾ ਚਾਰ ਪਖਾ ਨੂੰ ਅਜੋਕੇ ਸਮੇ ਨਾਲ ਤੁਲਨਾਤਮਕ ਕਰ ਕੇ ਦੇਖਿਆ ਜਾਵੇ, ਤਾ ਓਹੀ ਹਨੇਰਾ ਦਿਖਾਈ ਦੇਵੇਗਾ ਫਿਰ ਪੜਨ ਨਾਲ ਓਹ ਮਿਟੇਗਾ ਨਹੀਂ ਬਿਬੇਕ ਦਾ ਦੀਵਾ ਜਗਾ ਕੇ ਏਸ ਹਨੇਰੇ ਨੂੰ ਦੂਰ ਕਰਨਾ ਪਵੇਗਾ ਪਰ ਲਾਲਟੇਨ ਵਾਂਗ ਸਾਡੀ ਸੋਚ ਦੀ ਚਿਮਨੀ ਕਾਲੀ ਹੋ ਗਈ ਜਿਸ ਕਰਕੇ ਸਾਨੂ ਸਚਾਈ ਵੀ ਝੂਠ ਲਗਦੀ ਹੈ ਅਜੋਕਾ ਹਨੇਰਾ ਕੀ ਹੈ ????????

1. ਅਜੋਕਾ ਰਾਜਨੀਤਕ ਹਨੇਰਾ: ਜਿਥੇ ਅਕਾਲ ਤਖ਼ਤ ਤੇ ਮੀਰੀ ਪੀਰੀ ਦੇ ਨਿਸਾਨ ਸਾਹਿਬ ਦਰਸਾ ਰਹੇ ਨੇ ਕੇ ਪੀਰੀ ਦਾ ਨਿਸਾਨ ਸਾਹਿਬ ਵੱਡਾ ਹੈ ਤੇ ਮੀਰੀ ਭਾਵ ਰਾਜਨੀਤੀ ਥਲੇ ਤੇ ਧਰਮ ਉਪਰ ਹੈ, ਪਰ ਹੈ ਉਲਟ ਓਹ ਦੇਖਣ ਮਾਤਰ ਤੇ ਕਥਨੀ ਲਈ ਹਨ ਧਰਮ ਦੇ ਆਗੂ ਰਾਜਨੀਤੀ ਰਾਹੀ ਝੂਠੇ ਫਤਵੇ ਲਾ ਕੇ ਸਚ ਨੂ ਖਤਮ ਕਰਨ ਲਈ ਸ਼ਿਕਾਰੀ ਦੀ ਤਰ੍ਹਾਂ ਤਾੜ ਵਿੱਚ ਰਹਦੇ ਹਨ । ਗੁਰੂ ਨਾਨਕ ਸਾਹਿਬ ਵੇਲੇ ਇਹ ਰਾਜੇ ਸੀਹ ਦੀ ਤਰਾਂ ਸਨ ਹੁਣ ਤੇ ਹੁਣ ........................................?

੨. ਅਜੋਕਾ ਧਾਰਮਿਕ ਹਨੇਰਾ: ਜਿਥੇ ਧਰਮ ਦੇ ਆਗੂਆਂ ਨੇ ਧਰਮ ਦਾ ਰਸਤਾ ਦੇਖੁਣਾ ਸੀ ਓਹ ਕਾਜੀ ਕੂੜ ਬੋਲ ਮਲ ਖਾਏ ...... ਵਾਂਗ ਜੇ ਹੁਣ ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਤਾ ਪਾਖੰਡੀ ਸਿਖ ਦੇ ਦੇਖਾਵੇ ਦੇ ਗਾਤਰੇ ਦੀ ਤੁਲਣਾ ਜਨੇਊ ਨਾਲ ਦੇਂਦੇ ਪੁਜਾਰੀ ਤੇ ਪਾਖੰਡੀ ਸਿਖ ਵਿੱਚ ਕੋਈ ਫ਼ਰਕ ਨਹੀਂ ਓਹ ਵੀ ਲੋਕਾਈ ਨੂੰ ਗੁਮਰਾਹ ਕਰਦਾ ਸੀ ਅੱਜ ਦੇ ਦੇਹਧਾਰੀ ਬਾਬੇ ਸਿਖੀ ਸਰੂਪ ਵਿੱਚ ਧਾਗੇ, ਤਬੀਤ, ਪਾਣੀ, ਜੋਤ ਤੇ ਸੰਗਰਾਦ ਤੇ ਦਿਨਾ ਵਾਰਾ ਦੀ ਵਿਚਾਰ ਕਰਕੇ ਅਗਿਆਨਤਾ ਦੇ ਹਨੇਰੇ ਵਿੱਚ ਰੱਖ ਕੇ ਰੱਜ ਕੇ ਲੁਟਦੇ ਹਨ ।

੩. ਅਜੋਕਾ ਸਮਾਜਿਕ ਹਨੇਰਾ: ਅੱਜ ਸਮਾਜ ਵਿੱਚ ਕਿਨੀਆ ਕੁਰੀਤੀਆ ਨੇ ਜਿਸ ਨੂੰ ਅੱਸੀ ਸਭਇਆਚਾਰ ਕੇਹਦੇ ਹਾ ਤੇ ਓਸ ਨੂ ਖਾਲਸਾ ਵਿਰਾਸਤ ਵਿੱਚ ਵੀ ਦਾਖਲ ਕਰ ਲਇਆ ਅੱਜ ਮਿਰਜੇ ਦਾ ਜੰਡ ਯਾਦ ਹੈ ਲਸ਼ਮਣ ਸਿੰਘ ਧਾਰੋਵਾਲ ਵਾਲਾ ਜੰਡ ਸਮਾਜ ਨੂ ਪਤਾ ਨਹੀਂ ਸੋਹਣੀ ਦਾ ਨਦੀ ਪਾਰ ਕਰਕੇ ਜ਼ਾਰ ਨੂ ਮਿਲਣ ਜਾਣਾ ਪਤਾ ਹੈ ਸਰਸਾ ਨਦੀ ਕਿਵੇ ਪਾਰ ਕੀਤੀ ਇਹ ਕਦੀ ਖਿਆਲ ਨਹੀਂ ਆਇਆ ਸਸੀ ਦੇ ਮਾਰੂਥਲ ਯਾਦ ਨੇ ਸੁਖਾ ਸਿੰਘ ਤੇ ਮੇਹਤਾਬ ਸਿੰਘ ਵੀ ਮਾਰੂਥਲ ਵਿੱਚ ਰਹਦੇ ਸੀ ਕੀ ਇਹ ਸਮਾਜਿਕ ਹਨੇਰਗਰਦੀ ਨਹੀਂ ਕਿਵੇ ਸਾਨੂ ਆਪਣੇ ਮੁਢ ਨਾਲੋ ਤੋੜਇਆ ਜਾ ਰਹਾ ਹੈ ।

੪. ਅਜੋਕਾ ਆਰਥਿਕ ਹਨੇਰਾ: ਅੱਜ ਵੀ ਮਲਕ ਭਾਗੋ ਲੋਕਾ ਤੇ ਕਾਬਜ ਨੇ ਭਾਈ ਲਾਲੋ ਵਰਗੇ ਆਰਥਿਕ ਪਖੋ ਕਮਜੋਰ ਨੇ ਗੁਰੂ ਨਾਨਕ ਸਾਹਿਬ ਨੇ ਗਰੀਬ ਲਾਲੋ ਨੂੰ ਨਿਵਾਜੇਆ ਸੀ ਗੁਰੂ ਅਰਜਨ ਸਾਹਿਬ ਨੇ ਲਾਹੋਰ ਦੇ ਕਾਲ ਵੇਲੇ ਗ਼ਰੀਬਾ ਦੀ ਮਦਦ ਕਰਕੇ ਇਹ ਸਿਧਾਤ ਦਰਸਾਇਆ ਸੀ ਕੇ ਲੋੜਵੰਦ ਦੀ ਮਦਦ ਕਰਨਾ ਸਬ ਤੋ ਵੱਡਾ ਪੁਨ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬ ਦਾ ਮੂਹ੍ਹ ਗੁਰੂ ਦੀ ਗੋਲਕ ਦਸ ਕੇ ਗ਼ਰੀਬਾ ਦੀ ਮਦਦ ਕੀਤੀ ਅੱਜ ਸਾਡੀ ਸਰਕਾਰ ਮਲਕ ਭਾਗੋ ਵਾਂਗ ਸਾਡਾ ਖੂਨ ਚੂਸ ਰਹੀ ਹੈ, ਜਿਸਦਾ ਪੇਟ ਰੋਟੀ ਨਾਲ ਨਹੀਂ ਭਰਦਾ ਸਗੋ ਰੇਤ ਖਾ ਕੇ ਭਰਦਾ ਹੈ, ਹੋਰ ਕਈ ਤਰੀਕਿਆਂ ਨਾਲ ਪਰਜਾ ਨੂੰ ਦੁਖੀ ਕੀਤਾ ਜਾ ਰਹਾ ਹੈ, ਇਹ ਸਿਧਾਂਤ ਇਸਾਈ ਲੈ ਗਏ ਜੋ ਲੋਕਾ ਨੂੰ ਲਾਲਚ ਦੇ ਕੇ ਆਪਣੇ ਧਰਮ ਵਿੱਚ ਜੋੜ ਰਹੇ ਹਨ ਝੂਠੇ ਸੋਦੇ ਵਾਲਾ ਗ਼ਰੀਬਾ ਦੇ ਘਰ ਪਾ ਕੇ ਲੋਕਾ ਦਾ ਹਰਮਨ ਪਿਆਰਾ ਹੋ ਗਇਆ, ਪਰ ਅਸੀਂ ਆਪਣੇ ਸਿਖਾਂ  ਨਾਲ ਹੀ ਧਰੋਹ ਕੀਤਾ ਗਦਾਰੀਆ ਕੀਤੀਆ ਤੇ ਕਰ ਰਹੇ ਹਾ ਤੇ ਮਲਕ ਭਾਗੋ ਦੇ ਵਾਰਸ ਬਨੇ ਹਾ ਭਾਈ ਲਾਲੋ ਅੱਜ ਚੀਖ ਰਹਾ ਹੈ ਤੇ ਮਲਕ ਭਾਗੋ ਹੱਸ ਰਹਾ ਹੈ।

ਅੱਜ ਸਾਨੂ ਇਸ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਦੀ ਲੋੜ ਹੈ, ਗੁਰੂ ਦੇ ਸ਼ਬਦ ਰਾਹੀ ਗਿਆਨ ਦਾ ਪ੍ਰਕਾਸ ਕਰਕੇ ਗੁਰੂ ਦੀ ਖੁਸੀ ਪਰਾਪਤ ਕਰਨੀ ਚਾਹੀਦੀ ਹੈ ਨਾ ਕੇ ਇਕਲੇ ਸ਼ਬਦ ਪੜ ਕੇ, ਲੰਗਰ ਲਾ ਕੇ ਜਾ ਲੋਕ ਦਿਖਾਵਾ ਕਰਕੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top