ਇਹ ਹਨ ਪਿੰਡ ਉਸਤਰਾ ਅਤੇ ਸਾਦਿਕਪੁਰ (ਬੁਲੰਦਸ਼ਹਿਰ)
ਦੇ ਸਿਕਲੀਗਰ ਸਿੱਖ ਪਰਿਵਾਰ
ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਇਸ ਪਿੰਡ ਤੱਕ ਪਹੁੰਚ ਕੀਤੀ ਗਈ, ਜਿੱਥੇ 4
ਨੌਜਵਾਨ ਕਲਾਸ 9ਵੀਂ ਤੇ 10ਵੀਂ ਵਿੱਚ ਪੜ੍ਹਾਈ ਕਰ ਰਹੇ ਹਨ ਤੇ ਅਗੇ ਹੋਰ ਵੀ ਪੜ੍ਹਨਾ
ਚਾਹੁੰਦੇ ਨੇ ਪਰ ਅਗੇ ਘਰ ਵਾਲਿਆਂ ਦੀ ਗੁੰਜਾਇਸ ਨਾ ਹੋਣ ਕਰਕੇ ਪੜ੍ਹਾਈ ਵਿੱਚੇ ਹੀ
ਛਡਣ ਦਾ ਦੁੱਖ ਸਤਾ ਰਿਹਾ ਹੈ, ਸੋ ਅਸੀਂ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਇਨ੍ਹਾਂ
ਬਚਿਆਂ ਨੂੰ ਅੱਗੇ ਹੋਰ ਪੜ੍ਹਾਈ ਕਰਾਉਣ ਦੀ ਵੀਚਾਰ ਕੀਤੀ ਹੈ।
ਇਸ ਪਿੰਡ ਵਿੱਚ ਸਾਨੂੰ ਉਹ ਭੈਣਾਂ/ਮਾਤਾਵਾਂ
ਵੀ ਮਿਲੀਆਂ ਜਿਨ੍ਹਾਂ ਦੇ ਪਤੀ ਚਲਾਣਾ ਕਰ ਚੁੱਕੇ ਨੇ, ਉਨ੍ਹਾਂ ਲਈ ਕੁੱਛ ਕਪੜੇ ਤੇ
ਮਾਇਆ ਦਾ ਪ੍ਰਬੰਧ ਕੀਤਾ ਗਿਆ। ਆਉਂਦੇ ਸਮੇਂ ਇਨ੍ਹਾਂ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ
ਸੁਸਾਇਟੀ ਵੱਲੋਂ ਗੁਰਮਤਿ ਕੈੰਪ ਲਗਾਏ ਜਾਣਗੇ।
ਆਓ ਰੱਲ-ਮਿਲ ਕੇ ਇਨ੍ਹਾਂ ਸਿਦਕੀ ਸਿੱਖਾਂ ਦੇ ਭਵਿੱਖ ਬਾਰੇ ਸੋਚੀਏ !
ਇਨ੍ਹਾਂ ਦੇ ਬੱਚਿਆਂ ਨੂੰ ਸਕੂਲੀ ਵਿਦਿਆ ਅਤੇ ਗੁਰਮਤਿ ਦਾ ਗਿਆਨ ਪਹੁੰਚਾਣ ਵਾਸਤੇ ਆਪਣਾ ਬਣਦਾ
ਯੋਗਦਾਨ ਪਾਈਏ। ਇੰਡੀਆ ਵਿੱਚ ਰਿਹ ਰਹੇ ਵੀਰ/ਭੈਣ ਇਸ ਕਾਰਜ ਵਿੱਚ ਕਿਸੇ ਪ੍ਰਕਾਰ ਦਾ
ਸਾਥ ਦੇਣ ਵਾਸਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ - 96901
37080 ਪਰਮਜੀਤ ਸਿੰਘ ਉੱਤਰਾਖੰਡ