ਕਿਵੇਂ ਸਾਡੇ (ਅਖੌਤੀ) ਜਥੇਦਾਰ ਆਪਣੀਆਂ ਮਨਮਰਜੀਆਂ ਕਰ ਰਹੇ ਹਨ। ਤੁਹਾਨੂੰ
ਯਾਦ ਹੋਵੇਗਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ 4 ਗ੍ਰੰਥੀ ਨਿਯੁਕਤ ਕੀਤੇ ਹਨ। ਭਰੋਸੇਯੋਗ ਸੂਤਰਾਂ
ਤੋਂ ਪਤਾ ਲੱਗਾ ਹੈ ਕਿ ਇਹ ਗ੍ਰੰਥੀ ਸਿੰਘਾਂ ਦੀ ਭਰਤੀ ਗੈਰ ਸੰਵਿਧਾਨਕ ਹੈ, ਕਿਉਂਕਿ
ਦਰਬਾਰ ਸਾਹਿਬ ਵਿਖੇ ਸਿੰਘ ਸਾਹਿਬ ਲੱਗਣ ਲਈ 47 ਸਾਲ ਦੀ ਉਮਰ ਹੋਣੀ
ਜਰੂਰੀ ਹੈ ਅਤੇ ਘੱਟੋ ਘੱਟ 10 ਸਾਲ ਹੈੱਡ ਗ੍ਰੰਥੀ ਜਾਂ ਕਥਾ ਵਾਚਕ ਦਾ ਤਜ਼ੁਰਬਾ ਲਾਜ਼ਮੀ ਹੈ।
ਪਰ...
ਇਨ੍ਹਾਂ
ਨਵਨਿਯੁਕਤ ਗ੍ਰੰਥੀਆਂ ਦਾ ਬਾਇਓਡਾਟਾ Biodata ਇਸ ਪ੍ਰਕਾਰ ਹੈ।
1. ਗਿ. ਰਘਬੀਰ ਸਿੰਘ - ਉਮਰ 42 ਸਾਲ, ਤਜਰਬਾ - 15 ਸਾਲ
ਅੰਮਿ੍ਤ ਛਕਾਉਣਾ
2. ਗਿ. ਗੁਰਮਿੰਦਰ ਸਿੰਘ - ਉਮਰ 34 ਸਾਲ, ਤਜਰਬਾ ਸ਼੍ਰੋਮਣੀ
ਕਮੇਟੀ ਦਾ ਕੱਚਾ ਮੁਲਾਜ਼ਮ
3. ਗਿ. ਬਲਵਿੰਦਰ ਸਿੰਘ - ਉਮਰ 36 ਸਾਲ, ਕੁੱਝ ਕੁ ਸਾਲਾਂ
ਤੋਂ ਕਥਾ ਕਰ ਰਿਹਾ ਹੈ
4. ਗਿ. ਅਮਰਜੀਤ ਸਿੰਘ (ਗਿ.
ਮੱਲ ਸਿੰਘ ਜੀ ਦਾ ਪੁੱਤਰ ਹੈ) ਉਮਰ 31 ਸਾਲ, ਤਜਰਬਾ -
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮਿ੍ਤਸਰ ਤੋਂ ਕੋਰਸ ਕਰਨ ਤੋਂ ਬਾਅਦ, ਇਕ ਸਾਲ ਗ੍ਰੰਥੀ ਦੀ ਡਿਊਟੀ
ਕਰਨ ਤੋਂ ਬਾਅਦ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸਿੱਧੀ ਹੈੱਡ ਗ੍ਰੰਥੀ ਦੀ
ਨਿਯੁਕਤੀ, ਅਤੇ ਹੁਣ ਗਿ. ਮੱਲ ਸਿੰਘ ਜੀ ਨੇ ਆਪਣੇ ਖਾਲੀ ਅਹੁਦੇ ਉਤੇ ਅਪਣੇ ਸਪੁੱਤਰ ਨੂੰ
ਨਿਯੁਕਤ ਕਰ ਦਿੱਤਾ, ਜੋ ਕਿ ਮਿਤੀ 28-5-14 ਨੂੰ ਸ਼ਾਮ ਵੇਲੇ ਦਰਬਾਰ ਸਾਹਿਬ ਦੇ ਸਿੱਧੇ
ਪ੍ਰਸਾਰਣ ਵੇਲੇ ਰਹਿਰਾਸ ਸਾਹਿਬ ਦਾ ਪਾਠ 2-3 ਵਾਰ ਭੁੱਲ ਗਿਆ।
ਇਸ ਤੋਂ ਪਹਿਲਾਂ ਇਕ ਦਿਨ ਗਿ. ਗੁਰਮਿੰਦਰ ਸਿੰਘ ਨੂੰ ਅੰਮਿ੍ਤ ਵੇਲੇ ਹੁਕਮਨਾਮਾ ਲੈਣ ਲੱਗਿਆਂ
ਇਹ ਹੀ ਭੁਲ ਗਿਆ ਕਿ ਵਾਰਾਂ ਵਿਚੋਂ ਆਇਆ ਹੁਕਮ ਕਿਥੋਂ ਤੱਕ ਲੈਣਾ ਹੈ, ਪਉੜੀ ਪੜੀ ਹੀ ਨਹੀਂ ਅਤੇ
ਫਤਹਿ ਬੁਲਾ ਦਿਤੀ। ਉਹ ਤਾਂ ਕੋਲ ਬੈਠੇ ਗਿ. ਗੁਰਬਚਨ ਸਿੰਘ ਨੇ ਪਉੜੀ ਆਰੰਭ ਕਰਵਾਈ। ਗਿ.
ਰਘਬੀਰ ਸਿੰਘ ਵੀ ਉਕਾਈ ਕਰ ਚੁੱਕਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ:
ਇਨ੍ਹਾਂ ਗ੍ਰੰਥੀਆਂ ਦੀ ਨਿਯੁਕਤੀ ਵੇਲੇ ਕਿਹੜੀ ਯੋਗਤਾ ਪਰਖੀ ਗਈ ਹੈ?
ਗਿ. ਅਮਰਜੀਤ ਸਿੰਘ ਦੀ "ਸੋ ਦਰੁ " ਦੀ ਡਿਉਟੀ ਵੇਲੇ ਉਸ ਦੇ ਨਾਲ
ਗਿ. ਰਵੇਲ ਸਿੰਘ ਜੀ ਦਾ ਬੈਠਣਾ, ਅਤੇ ਗਿ. ਗੁਰਮਿੰਦਰ ਸਿੰਘ ਦੀ ਡਿਉਟੀ ਵੇਲੇ ਉਸ ਦੇ ਨਾਲ ਗਿ.
ਗੁਰਬਚਨ ਸਿੰਘ ਦਾ ਬੈਠਣਾ, ਇਹ ਸਿੱਧ ਕਰਦਾ ਹੈ ਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਨਵੇਂ
ਗ੍ਰੰਥੀ ਕਿੰਨੇ ਕੁ ਪਾਣੀ 'ਚ ਹਨ।
ਦੇਖੋ ਸਾਡੇ (ਅਖੌਤੀ) ਜਥੇਦਾਰਾਂ ਨੇ ਆਪਣੇ ਪੁੱਤਰਾਂ ਅਤੇ ਖਾਸ
ਬੰਦਿਆਂ ਨੂੰ ਸੈਟ ਕਰਨ ਲਈ ਇਸ ਅਹੁਦੇ ਲਈ ਨਿਯਤ ਨਿਯਮਾਂ ਨੂੰ ਛਿਕੇ ਟੰਗ ਕੇ ਆਪਣੇ ਬੰਦਿਆਂ
ਨੂੰ ਭਰਤੀ ਕੀਤਾ ਅਤੇ ਜਿਹੜੇ ਯੋਗ ਸਨ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ।
ਸ਼ਾਇਦ ਇਹੋ ਹੀ ਕਾਰਣ ਸੀ ਕਿ ਇਹ ਸਾਡੇ (ਅਖੌਤੀ) ਜਥੇਦਾਰ ਰਾਜਨੀਤਕ
ਲੋਕਾਂ ਦੇ ਰਹਿਮੋ ਕਰਮ ਉਤੇ ਪਲਣ ਕਰਕੇ ਮਜੀਠੀਏ ਵਰਗੇ ਗੁਸਤਾਖ ਬੰਦੇ ਨੂੰ ਹੱਥ ਜੋੜ ਕੇ ਮਾਫ
ਕਰਨ ਵਿਚ ਦੇਰ ਨਹੀਂ ਲਾਉਂਦੇ। ਜੇਕਰ ਇਹ ਸੱਚ ਉਤੇ ਖੜੇ ਹੋਣ ਤਾਂ ਫਿਰ ਇਹਨਾਂ ਨੂੰ ਨੌਕਰੀ
ਖੁੱਸਣ ਦਾ ਕੀ ਡਰ?
ਇਸ ਮੈਸੇਜ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੰਚਾਉ, ਤਾਂ ਕਿ ਸ੍ਰੀ ਦਰਬਾਰ ਸਾਹਿਬ ਵਿਚ ਵੀ
ਪਰਿਵਾਰਵਾਦ ਨਾ ਵੜ ਜਾਵੇ ਅਤੇ ਇਨ੍ਹਾਂ ਨਵਨਿਯੁਕਤ ਗ੍ਰੰਥੀਆਂ ਦੀ ਨਿਯੁਕਤੀ ਨੂੰ ਰੱਦ ਕਰਵਾਉਣ
ਦਾ ਯਤਨ ਕਰੀਏ ਅਤੇ ਸੰਗਤਾਂ ਨਵੇਂ ਸਿਰੇ ਤੋਂ ਗ੍ਰੰਥੀ ਸਿੰਘਾਂ ਦੀ ਭਰਤੀ ਦੀ ਮੰਗ ਕਰਨ ਤਾਂ ਕਿ
ਇਸ ਮਹਾਨ ਅਹੁਦੇ ਤੇ ਯੋਗ ਗੁਰਸਿਖਾਂ ਨੂੰ ਆਉਣ ਦਾ ਮੌਕਾ ਮਿਲ ਸਕੇ।
ਕਿਰਪਾ ਕਰਕੇ ਇਸ ਮੈਸੇਜ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਜੀ, ਤਾਂ ਕਿ ਇਸ ਕਾਰਜ ਵਿਚ ਤੁਹਾਡਾ ਵੀ ਯੋਗਦਾਨ ਪੈ ਜਾਵੇ।
ਟਿੱਪਣੀ: ਗਿਆਨੀ ਮੱਲ ਸਿੰਘ ਦੀ "ਸਿੰਘ
ਸਾਹਿਬ" ਬਣਨ ਤੋਂ ਬਾਅਦ ਜਦੋਂ ਪਹਿਲੀ ਕੈਨੇਡਾ ਫੇਰੀ ਸੀ, ਉਦੋਂ ਨਿਆਗਰਾ ਫਾਲ ਦੇਖਣ ਸਮੇਂ ਉਥੇ
ਇੱਕ ਗੋਰੇ ਨੇ ਉਨ੍ਹਾਂ ਨੂੰ ਦੇਖਿਆ ਤਾਂ, ਉਨ੍ਹਾਂ ਨੂੰ ਪੁਛਿਆ ਕਿ ਉਹ ਕੌਣ ਹਨ, ਤਾਂ ਨਾਲ ਦੇ
ਸਾਥੀਆਂ ਦੇ ਦੱਸਣ 'ਤੇ ਕਿ ਇਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਹਨ, ਤਾਂ ਉਸਨੇ ਪੁਛਿਆ ਕਿ,
ਉਨ੍ਹਾਂ ਨੂੰ ਉਥੇ ਪਹੁੰਚਣ ਲਈ ਕਿੰਨੇ ਸਾਲ ਲੱਗੇ? ਤਾਂ ਗਿਆਨੀ ਮੱਲ ਸਿੰਘ ਦਾ ਜਵਾਬ ਸੀ 22 -
23 ਸਾਲ....
...ਤੇ ਹੁਣ ਕਿਵੇਂ ਇਹ ਸਾਰੇ ਗ੍ਰੰਥੀ ਇੰਨੇ ਘੱਟ ਸਮੇਂ 'ਚ ਇੱਥੋਂ ਤੱਕ
ਪਹੁੰਚੇ ਹਨ? ਸੋਚਣ ਵਾਲੀ ਗੱਲ ਹੈ... ਹੈ ਨਾ?
ਸੰਪਾਦਕ ਖ਼ਾਲਸਾ ਨਿਊਜ਼