Share on Facebook

Main News Page

ਗੁਰਸਿੱਖਾਂ ਸਮੇਤ ਮਨੁੱਖਤਾ ਦੇ ਹਰੇਕ ਹਮਦਰਦ ਨੂੰ ਪਹਿਲੀ ਨਵੰਬਰ ਦੇ 'ਪੰਜਾਬ ਬੰਦ' ਅਤੇ 3 ਨਵੰਬਰ ਨੂੰ ਦਿੱਲੀ ਵਿੱਚਲੇ ਰੋਸ ਪ੍ਰਦਰਸ਼ਨ ਵਿੱਚ ਭਾਗ ਲੈਣਾ ਚਾਹੀਦਾ ਹੈ
-: ਜਗਤਾਰ ਸਿੰਘ ਜਾਚਕ

29 ਅਕਤੂਬਰ: ਨਵੰਬਰ 84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ 30 ਵਰ੍ਹੇ ਪੂਰੇ ਹੋ ਗਏ ਹਨ । ਹਕੂਮਤਾਂ ਦੀ ਸਿੱਖ-ਮਾਰੂ ਨੀਤੀ ਕਾਰਨ ਕਾਤਲਾਂ ਨੇ ਤਾਂ ਆਪਣੇ ਆਪ ਨੂੰ ਬਰੀ ਸਮਝ ਲਿਆ ਹੈ, ਪਰ ਇਨਸਾਫ਼ ਲਈ ਤਾਂਘ ਰੱਖਣ ਵਾਲੇ ਦੇਸ਼-ਵਿਦੇਸ਼ ਵਿੱਚਲੇ ਸਘੰਰਸ਼ਸ਼ੀਲ ਯੋਧਿਆਂ ਨੇ ਇਸ ਨਸਲਕੁਸ਼ੀ ਦੇ ਕੇਸ ਨੂੰ ਅੰਤਰਾਸ਼ਟਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ । ਪਹਿਲੀ ਨਵੰਬਰ ਨੂੰ 'ਪੰਜਾਬ ਬੰਦ' ਅਤੇ 3 ਨਵੰਬਰ ਨੂੰ ਦਿੱਲੀ ਵਿੱਚਲਾ ਰੋਸ ਪ੍ਰਦਰਸ਼ਨ ਇਸ ਪੱਖੋਂ ਇੱਕ ਵੱਡਾ ਹੰਭਲਾ ਹੈ । ਕਿਉਂਕਿ, 2 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਤੋਂ ਚੱਲੀ ਰੋਸ ਪ੍ਰਦਰਸ਼ਨ ਇਨਸਾਫ਼ ਯਾਤਰਾ ਨਿਊਯਾਰਕ ਸਥਿਤ ਯੂ.ਐਨ.ਓ. ਦੇ ਦਫ਼ਤਰ ਤੱਕ ਪਹੁੰਚ ਰਹੀ ਹੈ । ਇਸ ਲਈ ਗੁਰਸਿੱਖਾਂ ਸਮੇਤ ਮਨੁਖਤਾ ਦੇ ਹਹਮਦਰਦ ਤੇ ਇਨਸਾਫ਼ ਪਸੰਦ ਲੋਕਾਂ ਨੂੰ ਉਪਰੋਕਤ ਪੱਖੋਂ ਸ਼ਾਮਲ ਹੋਣਾ ਜ਼ਰੂਰੀ ਹੈ । ਇਹ ਅਪੀਲ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਵਿਸ਼ੇਸ਼ ਪ੍ਰੈਸਨੋਟ ਰਾਹੀਂ ਕੀਤੀ ।

ਉਨ੍ਹਾਂ ਸਪਸਟ ਕੀਤਾ ਕਿ ਨਵੰਬਰ 84 ਤੋਂ ਬਾਅਦ ਦਿੱਲੀ ਵਿੱਚ 3 ਵਾਰ ਪੰਡਿਤ ਵਾਜਪਾਈ ਅਗਵਾਈ ਵਿੱਚ ਅਤੇ ਚੌਥੀ ਵਾਰ ਹੁਣ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਬਣੀ । ਪਿਛਲੇ 30 ਵਰ੍ਹਿਆਂ ਵਿੱਚ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੇ ਲਾਰੇ ਲਾ ਕੇ ਬਾਦਲ ਅਕਾਲੀ ਦਲ ਨੇ ਵੋਟਾਂ ਪਵਾਈਆਂ ਤੇ ਬਿਨ੍ਹਾਂ ਸ਼ਰਤ ਇਨ੍ਹਾਂ ਦਾ ਸਾਥ ਦਿੱਤਾ । ਪੰਜਾਬ ਵਿੱਚ ਦਰਬਾਰਾ ਸਿੰਘ ਦੇ ਕਾਂਗਰਸੀ ਰਾਜਕਾਲ ਨੂੰ ਛੱਡ ਕੇ ਲਗਭਗ ਬਾਦਲ ਦਲ ਹੀ ਕਾਬਜ਼ ਰਿਹਾ । ਸ਼ੀਲਾ ਦੀਕਸ਼ਤ ਤੋਂ ਪਹਿਲਾਂ ਭਾਜਪਾ ਹੀ ਦਿੱਲੀ ਦੀ ਵਿਧਾਨ ਸਭਾ ਤੇ ਕਾਬਜ਼ ਰਹੀ । ਪਰ, 84ਦੇ ਸਿੱਖ ਪੀੜਤਾਂ ਨੂੰ ਇਨ੍ਹਾ ਵੱਲੋਂ ਕੋਈ ਸਹਾਇਤਾ ਜਾਂ ਇਨਸਾਫ ਨਹੀਂ ਦਿਵਾ ਸਕੇ ਤੇ ਨਾ ਹੀ ਅੱਗੇ ਆਸ ਹੈ । ਕਿਉਂਕਿ ਹੁਣ ਤਾਂ ਕੇਵਲ ਉਸ ਦੀ ਫ਼ਰਿਆਦ ਸੁਣੀ ਜਾਏਗੀ, ਜਿਹੜਾ ਭਾਈਚਾਰਾ ਆਪਣੇ ਆਪ ਨੂੰ ਹਿੰਦੂ ਐਲਾਨੇਗਾ । ਮੁਰਦਾ ਅਸੂਤੋਸ਼ ਦੇ ਚੇਲਿਆਂ ਪਿੱਛੇ ਜਿਵੇਂ ਪੁਲੀਸ ਨੇ ਤਰਨਤਾਰਨ ਵਿੱਚ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਹੈ, ਉਸ ਤਾਂ ਸਿੱਖਾਂ ਨੂੰ ਆਪਣਾ ਭਵਿੱਖ ਤਹਿ ਕਰ ਲੈਣਾ ਚਾਹੀਦਾ ਹੈ । ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ਵਿੱਚ ਹਿੰਦੂਤਵ ਫੈਲਾਉਣ ਵਾਲੀ ਫਾਸ਼ੀਵਾਦੀ ਸਰਕਾਰੀ ਸੋਚ ਨੂੰ ਧਿਆਨ ਵਿੱਚ ਰੱਖ ਕੇ ਸਾਰੀਆਂ ਘਟ ਗਿਣਤੀ ਕੌਮਾਂ ਆਪਣੇ ਪੈਂਤੜੇ ਬਦਲ ਰਹੀਆਂ ਹਨ, ਪਰ ਸਿੱਖ ਇਸ ਪੱਖੋਂ ਅੱਖੀਂ ਮੀਟੀ ਬੈਠੇ ਹਨ ।

ਆਓ ਭਾਈ ! ਉਨ੍ਹਾਂ ਦਾ ਸਾਥ ਦੇਈਏ, ਜਿਹੜੇ ਸਿੱਖ ਕੌਮ ਲਈ ਇਨਸਾਫ਼ ਅਤੇ ਉਹਦੀ ਨਿਰਮਲ ਤੇ ਨਿਆਰੀ ਹੋਂਦ ਨੂੰ ਕਾਇਮ ਰੱਖਣ ਲਈ ਸਘੰਰਸ਼ਸ਼ੀਲ ਹਨ ।



ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top