Share on Facebook

Main News Page

ਆਓ ਰੱਲ-ਮਿਲ ਕੇ ਸਿਕਲੀਗਰ ਸਿੱਖਾਂ ਦੇ ਭਵਿੱਖ ਬਾਰੇ ਸੋਚੀਏ !
ਪਿੰਡ ਬੜੋਤ (ਬਾਗਪਤ, ਮੇਰਠ) ਦੇ ਸਿਕਲੀ
ਗਰ ਸਿੱਖ ਪਰਿਵਾਰ
-: ਪਰਮਜੀਤ ਸਿੰਘ ਉੱਤਰਾਖੰਡ 96901 37080

ਇਸ ਪਿੰਡ ਵਿੱਚ ਜਿਤਨੇ ਵੀ ਪਰਿਵਾਰ ਹਨ, ਸਰੂਪਧਾਰੀ ਅਤੇ ਨਸ਼ੇ ਤੋਂ ਰਹਿਤ ਹਨ। ਇੱਕ ਕਮਰੇ ਦਾ ਗੁਰਦੁਆਰਾ ਬਣਾਇਆ ਹੋਇਆ ਹੈ ਜਿਸ ਦੀ ਸੇਵਾ-ਸੰਭਾਲ ਪੂਰਾ ਪਿੰਡ ਆਪ ਰੱਲ ਕੇ ਕਰਦਾ ਹੈ।

ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ12 ਕਲਾਸ ਵਿੱਚ ਪੜ੍ਹਦੀ ਇੱਕ ਸਿੱਖ ਬੱਚੀ ਨੂੰ ਇਨ੍ਹਾਂ ਬਚਿਆਂ ਨੂੰ ਸਕੂਲੀ ਪੜ੍ਹਾਈ ਤੇ ਗੁਰਮਤਿ ਦੀ ਪੜ੍ਹਾਈ ਵਾਸਤੇ ਨਿਯਤ ਕਰ ਦਿੱਤਾ ਗਿਆ ਹੈ, ਜਿਸਦੀ ਤਨਖਾਹ ਅਤੇ ਬਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ । ਬੱਚੇ ਗੁਰਮਤਿ ਦੀ ਕਲਾਸ ਲਾਉਣ ਤੋਂ ਬਾਅਦ ਇਸ ਕਲਾਸ ਨੂੰ ਸਦੀਵੀ ਲਾਉਣ ਦੀ ਮੰਗ ਕਰ ਰਹੇ ਸਨ।

ਆਓ ਰੱਲ-ਮਿਲ ਕੇ ਇਨ੍ਹਾਂ ਸਿਦਕੀ ਸਿੱਖਾਂ ਦੇ ਭਵਿੱਖ ਬਾਰੇ ਸੋਚੀਏ ! ਇਨ੍ਹਾਂ ਦੇ ਬੱਚਿਆਂ ਨੂੰ ਸਕੂਲੀ ਵਿਦਿਆ ਅਤੇ ਗੁਰਮਤਿ ਦਾ ਗਿਆਨ ਪਹੁੰਚਾਣ ਵਾਸਤੇ ਆਪਣਾ ਬਣਦਾ ਯੋਗਦਾਨ ਪਾਈਏ।  ਇੰਡੀਆ ਵਿੱਚ ਰਿਹ ਰਹੇ ਵੀਰ/ਭੈਣ ਇਸ ਕਾਰਜ ਵਿੱਚ ਕਿਸੇ ਪ੍ਰਕਾਰ ਦਾ ਸਾਥ ਦੇਣ ਵਾਸਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ - 96901 37080 ਪਰਮਜੀਤ ਸਿੰਘ ਉੱਤਰਾਖੰਡ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top