Share on Facebook

Main News Page

ਭਲਕੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਅਕਾਲ ਤਖ਼ਤ ਵਿਖੇ ਮਨਾਈ ਜਾਵੇਗੀ
-: ਸਿੱਖ ਜਥੇਬੰਦੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਅਕਤੂਬਰ (ਮੇਜਰ ਸਿੰਘ): ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸ. ਸਰਬਜੀਤ ਸਿੰਘ. ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਤੇ ਭਾਈ ਕਮਿੱਕਰ ਸਿੰਘ ਨੇ ਕੌਮ ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਦੀ 30ਵੀਂ ਬਰਸੀ ਅਕਾਲ ਤਖ਼ਤ ਸਾਹਿਬ ’ਤੇ ਮਨਾਈ ਜਾ ਰਹੀ ਹੈ। ਉਨ੍ਹਾਂ ਸਮੁੱਚੀਆਂ ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਅਤੇ ਸਮੁੱਚੇ ਸਿੱਖ ਜਗਤ ਨੂੰ ਇਸ ਮੌਕੇ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਭੋਗ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਭਾਈ ਚੀਮਾ ਤੇ ਕਮਿੱਕਰ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਦੀ ਸ਼ਹਾਦਤ ਪਿਛਲੇ ਦਹਾਕਿਆਂ ਵਿੱਚ ਹੋਈ ਇੱਕ ਸਿਰਮੌਰ ਸ਼ਹਾਦਤ ਹਨ। ਸਾਕਾ ਨੀਲਾ ਤਾਰਾ ਪਿੱਛੋਂ ਮਾਨਸਿਕ ਤੌਰ ’ਤੇ ਟੁੱਟ ਚੁੱਕੇ ਸਿੱਖਾਂ ਵਿੱਚ ਅਣਖ, ਗ਼ੈਰਤ ਦੀ ਜਾਗ ਲਾਈ ਤੇ ਆਨ-ਸ਼ਾਨ ਦਾ ਜਜ਼ਬਾ ਸੁਰਜੀਤ ਕੀਤਾ।

ਭਾਈ ਬੇਅੰਤ ਸਿੰਘ ਸਿੱਖ ਕੌਮ ਦੀਆਂ ਸ਼ਾਨਾਂਮੱਤੀਆਂ ਰਵਾਇਤਾਂ ਦੇ ਸਿਲਸਿਲੇ ਨੂੰ ਅੱਗੇ ਵਧਾ ਕੇ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੇ ਹਨ। ਪਰ ਅੱਜ ਸਿੱਖ ਕੌਮ ਨੇ ਇਸ ਵੱਡੀ ਸ਼ਹਾਦਤ ਨੂੰ ਅੱਖੋਂ ਪਰੋਖੇ ਕੀਤਾ ਹੈ ਅਤੇ ਇਸ ਸ਼ਹੀਦ ਨੂੰ ਬਣਦਾ ਮਾਣ ਸਤਿਕਾਰ ਸਿੱਖ ਕੌਮ ਨੇ ਨਹੀਂ ਦਿੱਤਾ। ਜਦੋਂਕਿ ਇਹ ਸ਼ਹਾਦਤ ਕਿਸੇ ਨਿੱਜੀ ਜਾਂ ਸਿਆਸੀ ਕਾਰਨਾਂ ਕਰੇ ਨਹੀਂ ਹੋਈ ਸਗੋਂ ਭਾਈ ਬੇਅੰਤ ਸਿੰਘ ਦਾ ਕਾਰਨਾਮਾ ਸਮੁੱਚੀ ਕੌਮ ਦੇ ਮਾਣ ਤੇ ਸਤਿਕਾਰ ਲਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ਼ ਆਖੰਡ ਪਾਠ ਦਾ ਭੋਗ ਪਾਉਣਾ ਹੀ ਆਪਣਾ ਫ਼ਰਜ਼ ਨਾ ਸਮਝੇ ਸਗੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਈ ਬੇਅੰਤ ਸਿੰਘ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ। ਕਿਉਂਕਿ ਇਹ ਸ਼ਹਾਦਤ ਵੀ ਦਰਬਾਰ ਸਾਹਿਬ ’ਤੇ ਭਾਰਤੀ ਹਮਲੇ ਦੀ ਹੀ ਇੱਕ ਕੜੀ ਹੈ।

ਪ੍ਰਕਾਸ਼ ਸਿੰਘ ਬਾਦਲ ਪੰਜਾਬ ਸਰਕਾਰ ਆਪਣੇ ਪੰਥਕ ਹੋਣ ਦਾ ਦਮ ਭਰਦੀ ਹੈ ਅਤੇ ਪੰਥਕ ਰਵਾਇਤਾਂ ਨੂੰ ਕਾਇਮ ਰੱਖਣ ਦਾ ਦੁਨੀਆਂ ਭਰ ’ਚ ਦਾਅਵਾ ਕਰਦਾ ਹੈ। ਪਰ ਜੇ ਇਹ ਦਾਅਵੇ ਸੱਚੇ ਹਨ ਤਾਂ ਪੰਜਾਬ ਦੇ ਕਿਸੇ ਵਿੱਦਿਅਕ ਆਦਾਰੇ ਹਸਪਤਾਲ ਜਾਂ ਕਿਸੇ ਮੁੱਖ ਸੜਕ ਮਾਰਗ ਦਾ ਨਾਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਨਾਂ ’ਤੇ ਰੱਖ ਕੇ ਆਪਣੇ ਦਾਅਵੇ ਨੂੰ ਸਿੱਖ ਪੰਥ ਦੀ ਕਚਹਿਰੀ ’ਚ ਸੱਚ ਕਰਕੇ ਵਿਖਾਉਣ। ਜੇ ਇਹ ਨਹੀਂ ਕਰਦੇ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਤੇ ਸਿੱਖ ਰਾਜਨੀਤਿਕ ਦਲਾਂ ਅਤੇ ਵਿਦੇਸ਼ਾਂ ’ਚ ਬੈਠੇ ਖ਼ਾਲਸਾ ਪੰਥ ਨੂੰ ਬੇਨਤੀ ਹੈ ਕਿ ਆਉ 31 ਅਕਤੂਬਰ 2015 ਤੋਂ ਪਹਿਲਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਦੀ ਕੋਈ ਯਾਦਗਾਰ ਬਣਾ ਕੇ ਸ਼ਹੀਦਾਂ ਦੇ ਵਾਰਸ ਹੋਣ ਦਾ ਦਾਅਵਾ ਪੂਰਾ ਕਰੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top