Share on Facebook

Main News Page

"ਰਾਸ਼ਟਰੀ ਸਿੱਖ ਸੰਗਤ" ਇਕ ਪੰਥ ਵਿਰੋਧੀ ਸੰਸਥਾ ਹੈ
-: ਇੰਦਰਜੀਤ ਸਿੰਘ ਕਾਨਪੁਰ

ਬੀਤੇ ਦਿਨ ਸ. ਦਲਜੀਤ ਸਿੰਘ ਇੰਡੀਆਨਾ ਦਾ ਲੇਖ ਖ਼ਾਲਸਾ ਨਿਊਜ਼ 'ਤੇ ਪੜਿਆ, ਉਸ ਗੱਲ ਦੀ ਪ੍ਰੌੜਤਾ ਕਰਦਾ ਹੋਇਆ, ਦਾਸ ਨੇ ਇਹ ਛੋਟਾ ਜਿਹਾ ਲੇਖ ਲਿਖਿਆ ਹੈ।

ਕੌਮ ਦੇ ਡੁੱਬਣ ਦਾ ਕਾਰਣ ਕੋਈ ਹੋਰ ਨਹੀਂ, ਸਾਡੇ ਅਪਣੇ ਹੀ ਹਨ। "ਰਾਸ਼ਟਰੀ ਸਿੱਖ ਸੰਗਤ" ਇਕ ਪੰਥ ਵਿਰੋਧੀ ਸੰਸਥਾ ਹੈ, ਇਹ ਹੁਕਮਨਾਮਾ ਅਕਾਲ ਤਖਤ ਤੋਂ ਜੋਗਿੰਦਰ ਸਿੰਘ ਵੇਦਾਂਤੀ ਦੇ ਵੇਲੇ 01/01/2001 ਵਿੱਚ ਜਾਰੀ ਕੀਤਾ ਗਿਆ ਸੀ। (ਇਹ ਹੁਕਮਨਾਮਾ, ਕਾਨਪੁਰ ਦੇ ਕੁਝ ਸੁਚੇਤ ਸਿੱਖਾਂ ਦੇ ਉਪਰਾਲੇ ਕਰਕੇ ਹੀ ਜਾਰੀ ਹੋਇਆ ਸੀ।

ਗੁਰਬਚਨ ਸਿੰਘ ਜੋ ਅਪਣੇ ਆਪ ਨੂੰ ਬਹੁਤ ਵੱਡਾ ਕੌਮ ਦਾ ਖੈਰਖੁਆ ਸਮਝਦਾ ਹੈ। ਪ੍ਰੋਫੇਸਰ ਦਰਸ਼ਨ ਸਿੰਘ ਵਰਗੀ ਕੌਮ ਦੀ ਮਹਾਨ ਸ਼ਖਸ਼ੀਅਤ ਨੂੰ ਤਾਂ ਆਰ.ਐਸ.ਐਸ ਦੇ ਅਜੈਂਟਾਂ ਦੇ ਕਹਿਣ 'ਤੇ ਪੰਥ ਵਿਚੋਂ ਛੇਕ ਸਕਦਾ ਹੈ, ਉਨ੍ਹਾਂ ਦੇ ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਮਾਂ ਨੂੰ ਰੁਕਵਾਉਣ ਲਈ ਪੁਲਿਸ ਅਫਸਰਾਂ ਨੂੰ, ਅਕਾਲ ਤਖਤ ਸਾਹਿਬ ਦੇ ਲੇਟਰ ਪੈਡ ਵਰਤ ਕੇ ਚਿੱਠੀਆਂ ਲਿਖ ਸਕਦਾ ਹੈ ਤੇ ਅਾਪਣੀ ਗੁੰਡਾ ਬ੍ਰਿਗੇਡ ਨੂੰ ਉਨ੍ਹਾਂ ਦੇ ਪ੍ਰੋਗ੍ਰਾਮ ਰੁਕਵਾਉਣ ਲਈ ਤਰਲੋ ਮੱਛੀ ਹੋਇਆ ਫਿਰਦਾ ਹੈ।

ਅਕਾਲ ਤਖਤ ਦੇ ਉਸ ਹੁਕਮਨਾਮੇ ਨੂੰ ਲਾਗੂ ਕਿਉਂ ਨਹੀਂ ਕਰਵਾਂਉਦਾ? ਜਿਸ ਵਿਚ "ਰਾਸ਼ਟ੍ਰੀ ਸਿੱਖ ਸੰਗਤ" 'ਤੇ ਪਾਬੰਦੀ ਲਗਾਈ ਜਾ ਚੁਕੀ ਹੈ। ਪਾਬੰਦੀ ਇਸ ਲਈ ਨਹੀਂ ਲਾਗੂ ਕਰਵਾਂਉਦਾ ਕਿਉਂਕਿ ਇਨ੍ਹਾਂ ਪੁਜਾਰੀਆਂ ਦੀ ਸਾਰੀ ਜੂੰਡਲੀ ਉਨ੍ਹਾਂ ਦੇ ਟੁਕੜਾਂ 'ਤੇ ਪਲ ਰਹੀ ਹੈ।

ਸਾਡੀ ਕੌਮ ਦਾ ਇਹ ਹੀ ਦੁਖਾਂਤ ਹੈ ਕਿ ਉਸਨੂੰ ਬਹੁਤ ਛੇਤੀ ਭੁਲ ਜਾਣ ਦੀ ਆਦਤ ਹੈ। ਇਸ ਲਈ ਇਹੋ ਜਿਹੇ ਹੁਕਮਨਾਮਿਆਂ ਨੂੰ ਉਹ ਫੌਰਨ ਭੁਲ ਜਾਂਦੀ ਹੈ, ਜਿਹੜੇ ਕੌਮ ਦੇ ਹਿੱਤ ਵਿਚ ਹਨ, ਇਹੋ ਜਹੇ ਕੂੜਨਾਮੇ ਹਮੇਸ਼ਾ ਯਾਦ ਰਖਦੀ ਹੈ, ਜੋ ਕੌਮ ਨੂੰ ਨਿਘਾਰ ਵੱਲ ਲੈ ਜਾ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top