Share on Facebook

Main News Page

ਬਾਦਲ ਜੁੰਡਲੀ ਦੇ ਚਮਚੇ ਕੈਲੀਫੋਰਨੀਆ ਵਿੱਚ ਸਰਗਰਮ
-: ਦਲਜੀਤ ਸਿੰਘ ਇੰਡੀਆਨਾ

ਪੰਜਾਬ ਵਿੱਚ ਸਿੱਖੀ ਦਾ ਘਾਣ ਕਰਨ ਤੋਂ ਬਾਅਦ ਬਾਦਲ ਜੁੰਡਲੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਰਗਰਮ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਰਾਜਿੰਦਰ ਸਿੰਘ ਮਹਿਤਾ ਕੈਲੀਫ਼ੋਰਨਿਆ ਵਿੱਚ ਆਏ ਹੋਏ ਹਨ ਅਤੇ ਖਬਰ ਹੈ ਇੱਕ ਦੋ ਦਿਨਾਂ ਵਿੱਚ ਬਾਦਲਾਂ ਦਾ ਪੱਪੂ ਗੁਰਬਚਨ ਸਿੰਘ ਵੀ ਆ ਰਿਹਾ ਹੈ। ਕੱਲ ਨੂੰ ਯੂਬਾ ਸਿਟੀ ਕੈਲੀਫੋਰਨੀਆ ਵਿੱਚ ਨਗਰ ਕੀਰਤਨ ਹੈ, ਜਿਥੇ ਇਨ੍ਹਾਂ ਨੂੰ ਪ੍ਰਮੋਟ ਕਰਨ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਹ ਪ੍ਰਬੰਧ ਉਘਾ ਵਕੀਲ ਜਸਪ੍ਰੀਤ ਸਿੰਘ ਉਘੇ ਅਕਾਲੀ ਬਿਜਨਿਸਮੈਨ ਦੀਦਾਰ ਸਿੰਘ ਬੈਂਸ ਨਾਲ ਮਿਲ ਕੇ ਕਰ ਰਿਹਾ ਹੈ।

ਇਹ ਉਹੋ ਜਸਪ੍ਰੀਤ ਸਿੰਘ ਹੈ ਜਿਸ ਨੇ ਜਦੋਂ ਅਸੈਲਮ ਦੇ ਕੇਸ ਪਾਸ ਹੁੰਦੇ ਸਨ ਅਮਰੀਕਾ ਵਿਚ ਪੱਕੇ ਹੋਣ ਵਾਸਤੇ ਤਾਂ ਓਸ ਸਮੇਂ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਚਲਦੀ ਸੀ, ਤਾਂ ਇਸ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਮ 'ਤੇ ਜਾਹਲੀ ਚਿੱਠੀਆਂ ਬਣਾ ਕੇ ਮਣਾਂ ਮੁੰਹ ਪੈਸਾ ਇਕੱਠਾ ਕੀਤਾ ਤੇ ਹੁਣ ਇਹ ਬਾਦਲਾਂ ਦੀ ਚਮਚਾਗਿਰੀ ਕਰਕੇ, ਉਨ੍ਹਾਂ ਨੂੰ ਅਮਰੀਕਾ ਦੇ ਗੁਰਦਵਾਰਾ ਸਾਹਿਬਾਨ ਵਿਚ ਘੁਸਪੈਠ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ।

ਇਹੋ ਜਿਹੇ ਦੋ ਮੁਹੇ ਸੱਪਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਅਤੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਪੰਥ ਦਰਦੀਆਂ ਨੂੰ ਬੇਨਤੀ ਹੈ ਇਸ ਮੱਕੜ ਅਤੇ ਇਨ੍ਹਾਂ ਦੀ ਜੁੰਡਲੀ ਨੂੰ ਕਿਸੇ ਵੀ ਪੰਥਕ ਸਟੇਜ ਤੋਂ ਬੋਲਣ ਨਾ ਦਿੱਤਾ ਜਾਵੇ।

ਯਾਦ ਰਖਿਆ ਕਰੋ ਇਨ੍ਹਾਂ ਦੀਆਂ ਗੱਦਾਰੀਆਂ ਸਿੱਖੋ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top