Share on Facebook

Main News Page

ਸਿੱਖ ਵਿਰੋਧੀ ਮਨਸੂਬਿਆਂ ਦੀ ਪੂਰਤੀ ਵਾਸਤੇ ਆਰ. ਐਸ. ਐਸ. ਨੇ ਕੀਤੀ ਹੁਣ ਨਵੀਂ ਯੋਜਨਾਬੰਦੀ
-: ਜਗਸੀਰ ਸਿੰਘ ਘੁਣਤਰੀ ਦੀ ਵਿਸ਼ੇਸ਼ ਰਿਪੋਰਟ

ਬਰਨਾਲਾ, 29 ਅਕਤੂਬਰ : ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਆਰ. ਐਸ. ਐਸ. ਨੇ ਆਪਣੇ ਅਸਲ ਏਜੰਡੇ ਨੂੰ ਲਾਗੂ ਕਰਨ ਲਈ ਪੂਰੀ ਸ਼ਕਤੀ ਝੋਕ ਦਿੱਤੀ ਹੈ। ਭਾਰਤ ਨੂੰ ਹਿੰਦੂ ਰਾਸਟਰ ਬਣਾਉਣ ਦੇ ਏਜੰਡੇ ਤਹਿਤ ਜਿਥੇ ਆਰ ਐਸ. ਐਸ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਹੀਂ ਸਰਕਾਰ ਨੂੰ ਅਤੇ ਪ੍ਰਧਾਨ ਅਮਿੱਤ ਸਾਹ ਦੇ ਰਾਹੀਂ ਪੂਰੀ ਭਾਜਪਾ ਪਾਰਟੀ ਨੂੰ ਆਪਣੀ ਮਨਸ਼ਾ ਮੁਤਾਬਿਕ ਚਲਾਉਣਾ ਸੁਰੂ ਕਰ ਦਿੱਤਾ ਹੈ, ਉਥੇ ਆਰ. ਐਸ. ਐਸ. ਨੇ ਦੇਸ਼ ਵਿੱਚਲੇ ਮਾਹੌਲ ਨੂੰ ਆਪਣੇ ਮੁਤਾਬਿਕ ਢਾਲਣ ਲਈ ਕਈ ਨਵੀਂ ਯੋਜਨਾਵਾਂ ਵੀ ਅਮਲ ਵਿੱਚ ਲਿਆਂਦੀਆਂ ਹਨ। ਬਹੁਤ ਹੀ ਆਲਾ ਮਿਆਰੀ ਸੂਤਰਾਂ ਅਨੁਸਾਰ ਆਰ. ਐਸ. ਐਸ. ਨੇ ਹੁਣ ਦੇਸ਼ ਦੀ ਘੱਟਗਿਣਤੀਆਂ ਨਾਲ ਬਾਲਮੀਕੀ ਭਾਈਚਾਰੇ ਨੂੰ ਲੜਾਉਣ ਦੀ ਰਣਨੀਤੀ ਤਿਆਰ ਕੀਤੀ ਹੈ ਅਤੇ ਇਸ ਨੀਤੀ ਦੇ ਤਹਿਤ ਪਿਛਲੇ ਦਿਨੀਂ ਦਿੱਲੀ ਸਮੇਤ ਦੇਸ਼ ਵਿੱਚ ਦੰਗੇ ਕਰਵਾਏ ਗਏ ਹਨ, ਜਿਹਨਾਂ ਵਿੱਚ ਇੱਕ ਬਾਲਮੀਕੀ ਭਾਈਚਾਰੇ ਨੂੰ ਸਿੱਖਾਂ ਅਤੇ ਮੁਸਲਮਾਨਾਂ ਨਾਲ ਲੜਾਇਆ ਗਿਆ ਹੈ। ਆਰ ਐਸ. ਐਸ. ਆਪਣੀ ਇਸ ਨਵੀਂ ਨੀਤੀ ਤਹਿਤ ਦਿੱਲੀ ਤੋਂ ਇਲਾਵਾ ਯੂ: ਪੀ, ਬੰਗਾਲ, ਪੰਜਾਬ ਅਤੇ ਝਾਰਖੰਡ ਵਰਗੇ ਸੂਬਿਆਂ ਵਿੱਚ ਸਰਗਰਮੀ ਵਿੱਢੀ ਗਈ ਹੈ।

ਇਸੇ ਨੀਤੀ ਤਹਿਤ ਪੰਜਾਬ ਵਿੱਚ ਵੀ ਬਾਲਮੀਕੀ ਭਾਈਚਾਰੇ ਨੂੰ ਸਿੱਖਾਂ ਨਾਲ ਲੜਾਉਣ ਦੀਆਂ ਸਕੀਮਾਂ ‘ਤੇ ਕੰਮ ਹੋ ਰਿਹਾ ਹੈ। ਜਿਸ ਭਾਈਚਾਰੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਨਵਾਜਿਆ ਸੀ ਅਤੇ ਦਸਮੇਸ਼ ਪਿਤਾ ਨੇ ਇਨ ਸਿੱਖਣ ਨੂੰ ਦੇਊਂ ਪਾਤਿਸਾਹੀ ਦਾ ਮਾਣ ਬਖਸਿਸ਼ ਕੀਤਾ ਸੀ, ਅੱਜ ਉਸੇ ਭਾਈਚਾਰੇ ਨੂੰ ਸਿੱਖੀ ਤੋਂ ਤੋੜਨ ਲਈ ਪੰਜਾਬ ਦੇ ਪਿੰਡਾਂ ‘ਚ ਬਾਲਮੀਕ ਚੌਂਕੀਆਂ ਬਣਾਉਣ ਦੀ ਸਕੀਮ ਚਲ ਰਹੀ ਹੈ। ਭਾਵੇਂ ਬਾਲਮੀਕ ਭਾਈਚਾਰੇ ਸਮੇਤ ਦਲਿਤ ਵਰਗ ਨੂੰ ਸਿੱਖੀ ਤੋਂ ਦੂਰ ਰੱਖਣ ਵਿੱਚ ਜੱਟਵਾਦ ਨੇ ਖਾਸਾ ਰੋਲ ਨਿਭਾਇਆ ਹੈ, ਪਰ ਹੁਣ ਆਰ. ਐਸ. ਐਸ. ਵੱਲੋਂ ਮਜਬੀ ਸਿੱਖ ਭਾਈਚਾਰੇ ਨੂੰ ਹਿੰਦੂ ਬਾਲਮੀਕੀ ਬਣਾਉਣ ਦੀ ਵਿਸੇਸ਼ ਰਣਨੀਤੀ ਘੜੀ ਗਈ ਹੈ।

ਇਥੇ ਇਹ ਵਰਨਣਯੋਗ ਹੈ ਆਰ. ਐਸ. ਐਸ. ਵੱਲੋਂ ਆਪਣੀ ਚਾਣਕਿਆ ਨੀਤੀ ਤਹਿਤ ਬਾਲਮੀਕੀ ਚੌਂਕੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਕਿਉਂਕਿ ਇਹ ਵੀ ਨਹੀਂ ਚਾਹੁੰਦੇ ਕਿ ਬਾਲਮੀਕੀ ਮੰਦਰ ਬਣਾਕੇ ਦਲਿਤ ਲੋਕ ਬਿਪਰਵਾਦ ਦੇ ਬਰਾਬਰ ਹੋਣ ਜਾਣ, ਇਸ ਲਈ ਬਾਲਮੀਕੀ ਮੰਦਰਾਂ ਦੀ ਥਾਂ ਬਾਲਮੀਕੀ ਚੌਂਕੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਮਜਬੀ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਰਲਗੱਡ ਕਰਨ ਦੀ ਰਣਨੀਤੀ ਤਹਿਤ ਹੀ ‘ਬਾਲਮੀਕ ਖਾਲਸਾ ਦਲ’ ਦਾ ਨਾਮ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ। ਬਿਪਰਵਾਦੀ ਤਾਕਤਾਂ ਦੀ ਚਾਲ ਹੈ ਕਿ ਬਾਲਮੀਕ ਦੇ ਨਾਮ ‘ਤੇ ਬਣਾਈਆਂ ਜਾ ਰਹੀਆਂ ਚੌਂਕੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ ਕਰਵਾਇਆ ਜਾਵੇ।

ਹੁਣ ਜੇਕਰ ਸਿੱਖਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ ਦਾ ਵਿਰੋਧ ਕੀਤਾ ਜਾਵੇਗਾ ਤਾਂ ਸਿੱਖਾਂ ਅਤੇ ਦਲਿਤ ਭਾਈਚਾਰੇ ਵਿੱਚ ਪਾੜਾ ਵਧੇਗਾ, ਜੇਕਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤਾਂ ਉਥੇ ਸਿੱਖੀ ਮਰਿਯਾਦ ਦੇ ਉਲਟ ਪਹਿਲਾਂ ਬਾਲਮੀਕ ਅਤੇ ਬਾਅਦ ਵਿੱਚ ਰਾਮ ਚੰਦਰ, ਲਕਸ਼ਣ, ਸੀਤਾ ਅਤੇ ਲਵ-ਕੁਸ ਦੀਆਂ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਆਰ. ਐਸ. ਐਸ. ਦੀ ਨਿਗਾ ਪੰਜਾਬ ਦੇ ਸਿੱਖ ਡੇਰਿਆਂ ਅਤੇ ਸਿੱਖ ਵਿਰੋਧੀ ਡੇਰਿਆਂ ‘ਤੇ ਹੈ।

ਆਰ. ਐਸ. ਐਸ. ਇਹਨਾਂ ਸਾਰੇ ਡੇਰਿਆਂ ਨੂੰ ਸਿੱਧਾ ਆਪਣੇ ਕੰਟਰੌਲ ਵਿੱਚ ਕਰਨ ਲਈ ਇਹਨਾਂ ਡੇਰਿਆਂ ਦੇ ਗੱਦੀ ਨਸੀਨਾਂ ਨੂੰ ਨਿਯੁਕਤ ਕਰਨ ਦਾ ਕੰਮ ਜ਼ਿਲਾ ਪ੍ਰਸਾਸ਼ਨ ਦੇ ਅਧੀਨ ਕਰਨਾ ਚਾਹੁੰਦੀ ਹੈ ਅਤੇ ਆਰ. ਐਸ. ਐਸ. ਦੀ ਕੋਸ਼ਿਸ ਹੈ ਪੰਜਾਬ ਦੇ ਡੇਰਿਆਂ ਵਿੱਚ ਪ੍ਰਬੰਧਾਂ ਨੂੰ ਲੈਕੇ ਕਲੇਸ਼ ਪਵਾਇਆ ਜਾਵੇ ਅਤੇ ਫੇਰ ਜਦੋਂ ਇਹਨਾਂ ਡੇਰਿਆਂ ਦੇ ਪ੍ਰਬੰਧਾਂ ਦੀ ਲੜਾਈ ਜ਼ਿਲਾ ਪ੍ਰਸਾਸਨ ਤੱਕ ਆਵੇ ਤਾਂ ਇਹਨਾਂ ਡੇਰਿਆਂ ਦੇ ਪ੍ਰਬੰਧਕ ਦੀ ਨਿਯੁਕਤੀ ਦਾ ਅਧਿਕਾਰ ਡਿਪਟੀ ਕਮਿਸ਼ਨਰਾਂ ਰਾਹੀਂ ਕੀਤਾ ਜਾਵੇ ਤਾਂਕਿ ਆਰ. ਐਸ. ਐਸ. ਆਪਣੇ ਏਜੰਟਾਂ ਨੂੰ ਡੇਰਿਆਂ ਦੇ ਪ੍ਰਬੰਧਕ ਲਵਾ ਕੇ ਸਾਰਿਆਂ ਡੇਰਿਆਂ ਦਾ ਸਿੱਧਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਸਕੇ। ਇਸ ਤੋਂ ਪੰਜਾਬ ਵਿੱਚ ਸੌਦਾ ਸਾਧ ਦੀ ਫੇਰੀ ਪਵਾਉਣ ਅਤੇ ਡੇਰਾ ਬਿਆਸ ਰਾਹੀਂ ਦਲਿਤ ਭਾਈਚਾਰੇ ਨੂੰ ਵਰਗਲਾਉਣ ਦੀ ਨੀਤੀ ਵੀ ਅਖਤਿਆਰ ਕਰੀ ਬੈਠੀ ਹੈ।

ਆਪਣੇ ਮਨਸੂਬਿਆਂ ਦੀ ਪੂਰਤੀ ਲਈ ਆਰ. ਐਸ. ਐਸ. ਵੱਲੋਂ ਬਾਦਲ ਸਰਕਾਰ ਨੂੰ ਵਰਤਿਆ ਜਾ ਸਕਦਾ ਹੈ, ਕਿਉਂਕਿ ਆਪਣੇ ਦੋ ਢਾਈ ਸਾਲ ਪੂਰੇ ਕਰਨ ਲਈ ਹੁਣ ਪ੍ਰਕਾਸ ਸਿੰਘ ਬਾਦਲ ਆਰ. ਐਸ. ਐਸ. ਦੀਆਂ ਸਾਰੀਆਂ ਸ਼ਰਤਾਂ ਮੰਨ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top