Share on Facebook

Main News Page

ਭੁੱਖ ਹੜਤਾਲ ਸ਼ੁਰੂ ਕਰਨ ਲਈ ਗੁਰਬਖਸ਼ ਸਿੰਘ ਨੂੰ ਨਹੀਂ ਮਿਲ ਰਹੀ ਜਗਾ

ਚੰਡੀਗੜ੍ਹ (2 ਨਵੰਬਰ, 2014): ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ‘ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਗੁਰਬਖ਼ਸ਼ ਸਿੰਘ ਦਾ ਮਰਨ ਵਰਤ ਦਾ ਪ੍ਰੋਗਰਾਮ ਅਨਿਸ਼ਚਿਤਤਾ ‘ਚ ਫ਼ਸ ਗਿਆ ਹੈ।

ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਜੇਲਾਂ ਵਿੱਚ ਨਜ਼ਰਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਪਿੱਛਲੇ ਸਾਲ ਨਵੰਬਰ ਵਿੱਚ ਭੁੱਖ ਹੜਤਾਲ ਆਰੰਭਣ ਵਾਲੇ ਗੁਰਬਖ਼ਸ਼ ਸਿੰਘ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕਰਨ ਲਈ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਸਿੱਖ ਜੱਥੇਬਂਦੀ, ਸ਼੍ਰੋਮਣੀ ਕਮੇਟੀ, ਕਾਰ ਸੇਵਾ ਵਾਲੇ ਬਾਬਿਆਂ ਜਾਂ ਹੋਰ ਕਿਸੇ ਡੇਰੇ ਜਾਂ ਸੰਪਰਦਾ ਨੇ ਜਗਾ ਨਹੀਂ ਦਿੱਤੀ, ਜਿਸ ਕਰਕੇ ਉਨ੍ਹਾਂ ਵੱਲੋਂ ਸ਼ੁਰੂ ਹੋਣ ਵਾਲੀ ਭੁੱਖ ਹੜਤਾਲ ਬਾਰੇ ਸਥਿਤੀ ਅਸਪੱਸ਼ਟ ਬਣੀ ਹੋਈ ਹੈ।

ਸਿੱਖ ਜਥੇਬੰਦੀਆਂ ਵੱਲੋਂ ਜਗ੍ਹਾ ਮੁਹੱਈਆ ਨਾ ਕਰਾਉਣ ਅਤੇ ਖੁਫ਼ੀਆ ਏਜੰਸੀਆਂ ਦੀ ਚੌਕਸੀ ਕਾਰਨ ਭਾਈ ਗੁਰਬਖ਼ਸ਼ ਸਿੰਘ ਮਰਨ ਵਰਤ ‘ਤੇ ਬੈਠਣ ਵਿਚ ਸਫ਼ਲ ਨਹੀਂ ਹੋ ਰਹੇ ਙ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵਾਅਦਾ ਖਿਲਾਫ਼ੀ ਕਰਨ ਕਾਰਨ ਮੁੜ ਅਣਮਿੱਥੇ ਸਮੇਂ ਦੇ ਮਰਨ ਵਰਤ ‘ਤੇ ਬੈਠਣਗੇ।

ਪਹਿਲਾਂ ਉਨ੍ਹਾਂ ਜਲੰਧਰ ‘ਚ ਸੁਭਾਨੇ ਵਿਖੇ ਮਰਨ ਵਰਤ ਆਰੰਭਣ ਦਾ ਪ੍ਰੋਗ੍ਰਾਮ ਬਣਾਇਆ ਸੀ ਪਰ ਪੁਲਿਸ ਨੇ ਇਹ ਪ੍ਰੋਗਰਾਮ ਸਫ਼ਲ ਨਾ ਹੋਣ ਦਿੱਤਾ। ਨਿਰਾਸ਼ਤਾ ਜ਼ਾਹਿਰ ਕਰਦਿਆਂ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਕੋਈ ਇਸ ਪੰਥਕ ਕਾਰਜ ਲਈ ਜਗ੍ਹਾ ਦੇਣ ਵਾਸਤੇ ਅੱਗੇ ਨਹੀਂ ਆ ਰਿਹਾ।

ਜ਼ਿਕਰਯੋਗ ਹੈ ਕਿ ਇਨ੍ਹਾਂ ਸਿੱਖ ਨਜ਼ਰਬੰਦਾਂ ਵਿੱਚ ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਜੋ ਕਿ ਬੇਅੰਤ ਸਿੰਘ ਕਤਲ ਕੇਸ ਵਿੱਚ 1995 ਤੋਂ ਬੂਲੈੜ ਜ਼ੇਲ ਚੰਡੀਗੜ੍ਹ ਵਿੱਚ ਕੈਦ ਹਨ, ਭਾਈ ਲਾਲ ਸਿੰਘ ਜਿਸਨੂੰ 1992 ਵਿੱਚ ਗੁਜਰਾਤ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ, ਉਹ 21 ਸਾਲਾਂ ਤੋਂ ਜ਼ੇਲ ਵਿੱਚ ਹਨ ਅਤੇ ਇਸ ਸਮੇਂ ਮੈਕਸੀਮਮ ਸਿਕਉਰਿਟੀ ਜ਼ੇਲ ਨਜ਼ਰਭੰਦ ਨਾਭਾ ਵਿੱਚ ਬੰਦ ਹਨ ਅਤੇ ਭਾਈ ਗੁਰਦੀਪ ਸਿੰਘ ਜੋ ਕਿ ਪਿਛਲੇ 23 ਸਾਲਾਂ ਤੋਂ ਗੁਰਬਰਗ ਜ਼ੇਲ ਕਰਨਾਟਕ ਵਿੱਚ ਬੰਦ ਹਨ।


ਟਿੱਪਣੀ: ਗੁਰਬਖਸ਼ ਸਿੰਘਾ, ਬਾਰ ਬਾਰ ਕਾਠ ਦੀ ਹਾਂਡੀ ਨਹੀਂ ਚੜ੍ਹਦੀ, ਜਦੋਂ ਜਗਾ ਮਿਲੀ ਸੀ ਉਦੋਂ ਕੀ ਕੀਤਾ ਸੀ, ਸ਼ਿਖਰ ‘ਤੇ ਸੀ ਮੋਰਚਾ ਉਦੋਂ, ਸਿੱਖਾਂ ਨੇ ਬੜੇ ਜੋਰ ਸ਼ੋਰ ਨਾਲ ਤੁਹਾਡਾ ਸਾਥ ਦਿੱਤਾ ਸੀ, ਹੇਠਾਂ ਨੂੰ ਧੱਕ ਦਿੱਤਾ ਮੋਰਚੇ ਨੂੰ। ਪਹਿਲਾਂ ਜਿਹੜੇ ਜੱਥੇਦਾਰ ਨੂੰ ਗਾਲ਼ਾਂ ਕੱਢਦੇ ਸੀ, ਬਾਅਦ ਵਿੱਚ ਓਹੀ ਜਥੇਦਾਰ ਗੁਰੂ ਸਾਹਿਬ ਦਾ ਥਾਪਿਆ ਬਣ ਗਿਆ... ਵਾਹ!!!

ਹੁਣ ਕਿਸੇ ਨੇ ਨਹੀਂ ਦੇਣਾ ਸਾਥ... ਬੜਾ ਪੈਸਾ ਬਣਾ ਲਿਆ, ਗੱਡੀਆਂ ਮਿਲ ਗਈਆਂ... ਯਾਦ ਰਖਿਓ, ਮੋਏ ਤੇ ਮੁਕਰੇ ਦਾ ਕੋਈ ਅਕਲ ਵਾਲਾ ਸਾਥ ਨਹੀਂ ਦਿੰਦਾ

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top