ਮਿਤੀ 02 ਨਵੰਬਰ 2014 (ਨਵੀਂ ਦਿੱਲੀ): ਅਖੌਤੀ ਦਸਮ ਗ੍ਰੰਥ 'ਤੇ ਕਮ ਕਰ
ਰਹੇ ਵਿਦਵਾਨਾਂ ਦੇ ਪੈਨਲ ਨੇ ਅੱਜ, ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਮੁਲਾਕਾਤ ਕਰਕੇ, ਅਖੌਤੀ
ਦਸਮ ਗ੍ਰੰਥ ਦੇ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਵਿਮਰਸ਼ ਕੀਤਾ ਅਤੇ ਆਪਣੇ ਆਪਣੇ ਪ੍ਰੋਜੈਕਟਸ
ਬਾਰੇ ਉਨ੍ਹਾਂ ਨੂੰ ਅਵਗਤ ਕਰਵਾਇਆ। ਪੰਥ ਦੇ ਸਿਰ ਤੋਂ ਇਸ ਕੂੜ ਪੋਥੇ ਦਾ ਜੁੱਲਾ ਹਮੇਸ਼ਾਂ ਹਮੇਸ਼ਾਂ
ਲਈ ਹਟਾਉਣ ਲਈ, ਕੁੱਝ ਨੀਤੀਆਂ ਅਤੇ ਮਤੇ ਸੋਧੇ ਗਏ।
ਇਸ ਮੀਟਿੰਗ ਵਿਚ ਅਖੌਤੀ ਦਸਮ ਗ੍ਰੰਥ 'ਤੇ ਕਮ ਕਰ ਰਹੇ ਜੋ ਵਿਦਵਾਨ ਹਾਜਿਰ ਸਨ, ਉਨ੍ਹਾਂ ਵਿਚ
ਡਾ. ਗੁਰਮੁਖ ਸਿੰਘ ਜੀ ਨਵੀਂ ਦਿੱਲੀ, ਸਰਦਾਰ ਦਲਬੀਰ ਸਿੰਘ, ਐਮ.ਐਸ.ਸੀ, ਗਿਆਨੀ ਸੁਰਜੀਤ ਸਿੰਘ
ਮਿਸ਼ਨਰੀ, ਸ. ਇੰਦਰਜੀਤ ਸਿੰਘ ਕਾਨਪੁਰ, ਹਕੀਮ ਤਰਸੇਮ ਸਿੰਘ, ਸ. ਬਲਦੇਵ ਸਿੰਘ,
ਸ. ਗੁਰਬਖਸ਼ ਸਿੰਘ ਅਤੇ ਹੋਰ
ਪਤਵੰਤੇ ਸੱਜਣ ਹਾਜਿਰ ਸਨ।