ਅਰਥ:-
ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ
ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ,) ਉਸ
ਦੇ ਮਨ ਵਿਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ
ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ
ਹਨ, ਊਲ-ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਜਤਨ ਕਰਦਾ ਹੈ, ਪਰ ਉਸ
ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ; ਛੁੱਟੜ ਰੰਨ ਵਾਂਙ ਉਹ ਘਰ ਘਰ
ਫਿਰਦਾ ਹੈ, ਜੋ ਮਨੁੱਖ ਉਸ ਨਾਲ ਮੇਲ-ਮੁਲਾਕਾਤ ਰੱਖਦਾ ਹੈ ਉਸ ਨੂੰ ਭੀ
ਕਲੰਕ ਲੱਗ ਜਾਂਦਾ ਹੈ।
ਗੁਰਮੁਖਿ
ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥
ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ
ਲਾਹਾ ਮੂਲੁ ਸਭੁ ਗਵਾਇਆ ॥
ਪਦਅਰਥ:- ਅਲਿਪਤੋ-ਵੱਖਰਾ, ਨਿਰਾਲਾ । ਪਾਸੁ-ਪਾਸਾ,
ਸਾਥ । ਗੋਪੇ-ਨਿੰਦਾ ਕਰਦਾ ਹੈ । ਓਨਿ-ਉਸ ਨੇ । ਲਾਹਾ-ਖੱਟੀ ।
ਅਰਥ:-
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ
ਹੈ, ਮਨਮੁਖ ਦਾ ਸਾਥ ਛੱਡ ਕੇ ਸਤਿਗੁਰੂ ਦੀ ਸੰਗਤ ਕਰਦਾ ਹੈ । ਹੇ ਸੰਤ ਜਨੋਂ!
(ਮੁਕਦੀ ਗੱਲ ਇਹ ਹੈ ਕਿ) ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ,
ਉਹ ਚੰਗਾ ਨਹੀਂ, (ਮਨੁੱਖਾ ਜਨਮ ਵਿਚ) ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ
ਹੈ ਤੇ (ਮਨੁੱਖ-ਜਨਮ-ਰੂਪ) ਮੂਲ ਭੀ ਗਵਾ ਲੈਂਦਾ ਹੈ।
ਪਹਿਲਾ
ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ
ਵੇਲਾ ਹਥਿ ਨ ਆਇਆ ॥੨॥
ਪਦਅਰਥ:- ਆਗਮੁ-ਸ਼ਾਸਤ੍ਰ । ਨਿਗਮੁ-ਵੇਦ । ਉਪਰਿ
ਆਇਆ-(ਸਭ ਤੋਂ ਵਧੀਕ) ਪ੍ਰਮਾਣਿਕ ਹੈ । ਹਥਿ ਨ ਆਵੈ-ਨਹੀਂ ਮਿਲਦਾ ।2।
ਅਰਥ:-
ਨਾਨਕ ਆਖ ਕੇ ਸੁਣਾਉਂਦਾ ਹੈ (ਭਾਵ, ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ
ਹੈ ਕਿ) (ਗੁਰਸਿੱਖ ਲਈ ਇਹ) ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ
ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ (ਸਭ ਤੋਂ)
ਵਧੀਕ ਪ੍ਰਮਾਣੀਕ ਹੈ। (ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ
ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ
ਉਹ ਸਮਾਂ ਹੱਥ ਨਹੀਂ ਆਉਂਦਾ।2।