Share on Facebook

Main News Page

ਪੰਥਕ ਪ੍ਰਚਾਰਕਾਂ ਅਤੇ ਵਿਦਵਾਨਾਂ ਨੇ ਪ੍ਰੋ. ਦਰਸ਼ਨ ਸਿੰਘ ਨਾਲ ਕੌਮ ਦੇ ਮੌਜੂਦਾ ਹਾਲਾਤਾਂ ਬਾਰੇ ਵੀਚਾਰ ਕੀਤੀ

ਮਿਤੀ 03 ਨਵੰਬਰ 2014, ਨਵੀਂ ਦਿੱਲੀ: ਅਜ ਪੰਥ ਦੇ ਕੁਝ ਪ੍ਰਸਿੱਧ ਪ੍ਰਚਾਰਕਾਂ, ਵਿਦਵਾਨਾਂ ਅਤੇ ਪੰਥ ਦਰਦੀਆਂ ਦਾ ਇੱਕ ਜੱਥਾ, ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਮਿਲਿਆ ਅਤੇ ਕੌਮ ਦੇ ਮੌਜੂਦਾ ਹਾਲਾਤਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ।

ਕੌਮ ਦੀ ਮੌਜੂਦਾ ਹਾਲਤ ਅਤੇ ਉਸ ਵਿਚ ਅਜੋਕੇ ਪ੍ਰਚਾਰਕਾਂ, ਵਿਦਵਾਨਾਂ ਅਤੇ ਲਿਖਾਰੀਆਂ ਦਾ ਕੀ ਰੋਲ ਹੋਵੇ, ਇਸ ਬਾਰੇ ਕੁੱਝ ਮਤੇ ਅਤੇ ਨੀਤੀਆਂ ਨਿਰਧਾਰਿਤ ਕੀਤੀਆਂ ਗਈਆਂ ਅਤੇ ਇਕ ਜੁੱਟ ਹੋ ਕੇ ਪੰਥਿਕ ਜਾਗਰੂਕਤਾ ਅਤੇ ਏਕਤਾ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਮੁਸ਼ਕਿਲਾਂ ਦੇ ਕਾਰਣਾਂ 'ਤੇ ਵੀ ਖੁੱਲ ਕੇ ਚਰਚਾ ਕੀਤੀ ਗਈ।

ਇਸ ਮੀਟਿੰਗ ਵਿਚ ਪੰਥ ਦੇ ਵਰਿਸ਼ਠ ਪਤਰਕਾਰ, ਲਿਖਾਰੀ ਅਤੇ ਵਿਦਵਾਨ ਸ. ਕਿਰਪਾਲ ਸਿੰਘ ਭਠਿੰਡਾ, ਸ. ਹਰਲਾਜ ਸਿੰਘ ਬਹਾਦੁਰਪੁਰ, ਨੌਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉੱਤਰਾਖੰਡ, ਭਾਈ ਬਲਜੀਤ ਸਿੰਘ ਦਿੱਲੀ, ਭਾਈ ਪਰਮਜੀਤ ਸਿੰਘ ਕੇਸਰੀ, ਸ. ਤਰਨਜੀਤ ਸਿੰਘ ਦਿੱਲੀ, ਸ. ਸੁਰਿੰਦਰ ਸਿੰਘ, ਸ. ਇੰਦਰਜੀਤ ਸਿੰਘ ਕਾਨਪੁਰ ਨੇ ਹਿੱਸਾ ਲਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top